ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਇਕ ਯਾਤਰੂ ਦੀ ਡਾਇਰੀ ਦੇ ਕੁਝ ਅੱਖਰ !
ਇਕ ਯਾਤਰੂ ਦੀ ਡਾਇਰੀ ਦੇ ਕੁਝ ਅੱਖਰ !
Page Visitors: 2658

ਇਕ ਯਾਤਰੂ ਦੀ ਡਾਇਰੀ ਦੇ ਕੁਝ ਅੱਖਰ !
 “ ਹਰਿਦੁਆਰ ਦੇ ਕਨਖਲ ‘ਚ, ਸਤੀ-ਘਾਟ ਦੇ ਕੋਲ, ਇਕ ਗੁਰਦੁਆਰਾ ਹੈ, ਜਿਸ ਨੂੰ ਗਿਆਨ-ਗੋਦੜੀ ਕਿਹਾ ਜਾਂਦਾ ਹੈ। ਵੈਸੇ ਤਾਂ ਹੋਰ ਗੁਰੂ ਸਾਹਿਬਾਂ ਨੇ ਕਈ ਵੇਲਿਆਂ ਤੇ, ਹਰਿਦੁਆਰ ਦੀ ਯਾਤਰਾ ਕੀਤੀ ਹੈ, ਪਰ ਹਰਿਦੁਆਰ ਵਿਚ ਇਹ ਇਕੋ-ਇਕ ਇਤਿਹਾਸਿਕ ਗੁਰਦੁਆਰਾ ਹੈ, ਜੋ ਅੱਜ ਵੀ ਗੁਰੂ ਅਮਰ ਦਾਸ ਜੀ ਦੇ ਸਤੀ-ਪਰਥਾ ਵਿਰੁੱਧ ਜਨਾਨੀਆਂ ਨੂੰ ਦਿੱਤੇ ਗਿਆਨ ਦੀ ਯਾਦ ਤਾਜ਼ਾ ਕਰਦਾ ਹੈ। ਇਸ ਦਾ ਪ੍ਰਬੰਧ ਇਸ ਵੇਲੇ ਨਿਰਮਲੇ ਸਿੱਖਾਂ ਦੇ ਹੱਥ ਵਿਚ ਹੈ। ” 
   ਇਸ ਗੁਰਦੁਆਰੇ ਤੇ 1984 ਵਿਚ ਸਰਕਾਰੀ ਮਿਲੀ-ਭੁਗਤ ਨਾਲ ਕਬਜ਼ਾ ਕਰ ਕੇ ਕਈ ਦਫਤਰ ਬਣਾ ਲਏ ਗਏ ਹਨ ।  ਕੁਝ ਸਿੱਖ ਸੰਸਥਾਵਾਂ ਆਪਣੀ ਵਡਿਆਈ ਦਰਸਾਉਣ ਲਈ, ਇਸ ਦੀ ਥਾਂ ਗੰਗਾ ਦੇ ਕੰਢੇ ਤੇ ਹੋਰ ਥਾਂ ਲੈ ਕੇ, ਉਸ ਥਾਂ “ ਗਿਆਨ-ਗੋਦੜੀ ” ਨਾਮ ਦਾ ਗੁਰਦੁਆਰਾ ਬਨਾਉਣ ਦੇ ਚੱਕਰ ਵਿਚ ਹਨ, ਜਿਸ ਨਾਲ ਉਗਰਾਹੀ ਵੀ ਹੋ ਜਾਵੇ, ਨਾਮ ਵੀ ਹੋ ਜਾਵੇ ਅਤੇ ਸਾਰੀ ਉਮਰ ਲਈ ਗੋਲਕ ਦੇ ਪੈਸੇ ਖਾਣ ਦਾ ਸਾਧਨ ਵੀ ਬਣ ਜਾਵੇ।  ਸਿੱਖਾਂ ਨੂੰ ਇਸ ਪਾਸੇ ਵੀ ਕੁਝ ਧਿਆਨ ਦੇਣ ਦੀ ਲੋੜ ਹੈ।
  ਵੈਸੇ ਉਤਰਾਖੰਡ ਵਿਚਲਾ ਜਗਤ-ਪ੍ਰਸਿੱਧ ਗੁਰਦੁਆਰਾ “ ਨਾਨਕ ਮਤਾ ਸਾਹਿਬ ” 20 ਸਾਲ ਦੇ ਕਰੀਬ ਦਾ ਸਰਕਾਰੀ ਰਸੀਵਰ ਦੀ ਦੇਖ-ਰੇਖ ਵਿਚ ਹੈ, ਪਰ ਉਸ ਨੂੰ ਆਜ਼ਾਦ ਕਰਾਉਣ ਲਈ ਕੋਈ ਅਗਾਂਹ ਨਹੀਂ ਆ ਰਿਹਾ। ਇਕ ਸੰਸਥਾ  “ ਤਰਾਈ ਸਿੱਖ ਮਹਾਂ-ਸਭਾ ” ਯਤਨ-ਸ਼ੀਲ ਹੈ ਕਿ ਗੁਰਦੁਆਰੇ ਵਿਚ ਸੰਗਤਾਂ ਦੀ ਚੁਣੀ ਹੋਈ ਕਮੇਟੀ ਬਣ ਜਾਵੇ, ਇਸ ਬਾਰੇ ਹਾਈ-ਕੋਰਟ ਵਿਚ ਕੇਸ ਵੀ ਚੱਲ ਰਿਹਾ ਹੈ, ਪਰ ਕੁਝ ਸਵਾਰਥੀ ਅੰਸਰਾਂ ਦੇ ਦਖਲ ਦੇਣ ਨਾਲ ਸਿੱਖਾਂ ਦੇ ਆਪਸੀ ਟਕਰਾਅ ਦੀ ਸੰਬਾਵਨਾ ਬਣਦੀ ਜਾ ਰਹੀ ਹੈ, ਸਿੱਖਾਂ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ।
                 ਅਮਰ ਜੀਤ ਸਿੰਘ ਚੰਦੀ
                    6-7-16  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.