ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਰੱਖੜੀ ਤੇ ਖਾਸ ! ਰਕਸ਼ਾ-ਬੰਧਨ (ਰੱਖੜੀ) ਮਨਾਉਣ ਅਤੇ ਨਾ ਮਨਾਉਣ ਵਾਲਿਆਂ ਵਿਚ ਸਿਧਾਂਤਕ ਫਰਕ ?
ਰੱਖੜੀ ਤੇ ਖਾਸ ! ਰਕਸ਼ਾ-ਬੰਧਨ (ਰੱਖੜੀ) ਮਨਾਉਣ ਅਤੇ ਨਾ ਮਨਾਉਣ ਵਾਲਿਆਂ ਵਿਚ ਸਿਧਾਂਤਕ ਫਰਕ ?
Page Visitors: 2809

           ਰੱਖੜੀ ਤੇ ਖਾਸ !
 ਰਕਸ਼ਾ-ਬੰਧਨ (ਰੱਖੜੀ) ਮਨਾਉਣ ਅਤੇ ਨਾ ਮਨਾਉਣ ਵਾਲਿਆਂ ਵਿਚ ਸਿਧਾਂਤਕ ਫਰਕ ?
  ਦੁਨੀਆ ਵਿਚ ਕੁਝ ਲੋਕ ਰਕਸ਼ਾ-ਬੰਧਨ (ਰੱਖੜੀ) ਮਨਾਉਂਦੇ ਹਨ ਅਤੇ ਕੁਝ ਨਹੀਂ ਮਨਾਉਂਦੇ, ਆੁਉ ਦੋਵਾਂ ਵਿਚਲੇ ਸਿਧਾਂਤਕ ਫਰਕ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
    (1) ਰਕਸ਼ਾ-ਬੰਧਨ ਮਨਾਉਣ ਵਾਲੇ:-
   ਇਹ ਰਕਸ਼ਾ-ਬੰਧਨ ਨੂੰ ਹੀ ਜਨਾਨੀ ਅਤੇ ਬੰਦੇ ਵਿਚਲੇ ਰਿਸ਼ਤੇ ਨੂੰ ਹਰ ਸਾਲ ਧੂਮ-ਧਾਮ ਨਾਲ ਮਨਾ ਕੇ ਮਾਨਤਾ ਦਿੰਦੇ ਹਨ । ਇਹ ਆਪਣੀ ਭੈਣ ਕੋਲੋਂ (ਭਾਵੇਂ ਉਹ ਨਾਲ ਦੀ ਜੰਮੀ ਹੋਵੇ ਜਾਂ ਮੂੰਹ-ਬੋਲੀ ਹੋਵੇ) ਰੱਖੜੀ ਬਨ੍ਹਵਾ ਕੇ, ਉਸ ਨੂੰ ਵਚਨ ਦਿੰਦੇ ਹਨ ਕਿ ਅੱਜ ਤੋਂ ਤੂੰ ਮੇਰੀ ਭੈਣ ਹੈਂ ਅਤੇ ਮੈਂ ਤੇਰਾ ਭਰਾ ਹਾਂ। (ਅੱਜ ਤੋਂ ਇਸ ਲਈ ਕਿ ਇਹ ਰਿਸ਼ਤਾ ਸਿਰਫ ਇਕ ਸਾਲ ਲਈ ਹੁੰਦਾ ਹੈ, ਉਸ ਮਗਰੋਂ ਉਸ ਦੀ ਫੇਰ ਪ੍ਰੋੜ੍ਹਤਾ ਕਰਨੀ ਹੁੰਦੀ ਹੈ, ਉਸ ਨੂੰ  Renew ਕਰਾਉਣਾ ਹੁੰਦਾ ਹੈ, ਜਦ ਕਿ ਇਕ ਵਾਰੀ ਦੀ ਬਣੀ ਭੈਣ, ਸਾਰੀ ਉਮਰ ਲਈ ਹੀ ਭੈਣ ਹੋਣੀ ਚਾਹੀਦੀ ਹੈ, ਉਸ ਵਿਚ ਹਰ ਸਾਲ ਪ੍ਰੋੜ੍ਹਤਾ ਕਰਨ ਦੀ ਲੋੜ ਨਹੀਂ ਹੁੰਦੀ) ਹਰ ਸਾਲ ਰਕਸ਼ਾ-ਬੰਧਨ ਮਨਾ ਕੇ ਇਸ ਰਿਸ਼ਤੇ ਦੀ ਪ੍ਰੋੜਤਾ ਕੀਤੀ ਜਾਂਦੀ ਹੈ ਕਿ ਸਾਰੀ ਦੁਨੀਆ ਇਕ ਪਾਸੇ ਹੈ, ਪਰ ਤੂੰ ਉਸ ਪਾਸੇ ਨਹੀਂ ਹੈਂ। ਸਿੱਧੀ ਬੋਲੀ ਵਿਚ ਇਹ ਪ੍ਰੱਣ ਕੀਤਾ ਜਾਂਦਾ ਹੈ ਕਿ ਮੇਰਾ ਤੇਰੇ ਨਾਲ ਕਾਮ ਦਾ ਰਿਸ਼ਤਾ ਨਹੀਂ ਹੈ, ਮੈਂ ਇਸ ਬਾਰੇ ਕਦੀ ਕਾਮਨਾ ਨਹੀਂ ਕਰਾਂਗਾ । (ਬਾਕੀ ਦੁਨੀਆ ਬਾਰੇ ਅਜਿਹੀ ਕੋਈ ਬੰਧਿਸ਼ ਨਹੀਂ)  ਇਹ ਲੋਕ ਪੂਰੀ ਦੁਨੀਆ ਵਿਚ 10% ਕਰੀਬ ਹਨ।
    (2) ਰਕਸ਼ਾ-ਬੰਧਨ ਨਾ ਮਨਾਉਣ ਵਾਲੇ:-   
   ਇਹ ਉਹ ਬੰਦੇ ਹਨ, ਜੋ ਰਕਸ਼ਾ-ਬੰਧਨ ਵਿਚ ਵਿਸ਼ਵਾਸ ਨਹੀਂ ਰੱਖਦੇ। ਇਹ ਸਾਰੀ ਦੁਨੀਆ ਵਿਚੋਂ ਆਪਣੀ ਇਕ ਜੀਵਨ-ਸਾਥਣ ਜਾਂ ਜੀਵਨ-ਸਾਥੀ ਚੁਣਦੇ ਹਨ, ਉਸ ਨਾਲ ਵਿਆਹ ਕਰਵਾਉਣ ਵੇਲੇ ਪ੍ਰੱਣ ਕਰਦੇ ਹਨ ਕਿ ਅੱਜ ਤੋਂ ਤੂੰ ਇਕ ਪਾਸੇ ਅਤੇ ਸਾਰੀ ਦੁਨੀਆ ਇਕ ਪਾਸੇ। ਮੇਰਾ ਸਿਰਫ ਤੇਰੇ ਨਾਲ ਹੀ ਕਾਮ ਦਾ ਰਿਸ਼ਤਾ ਹੈ, ਤੇਰੇ ਤੋਂ ਇਲਾਵਾ, ਹੋਰ ਕਿਸੇ ਨਾਲ ਵੀ ਇਸ ਰਿਸ਼ਤੇ ਦੀ ਕਾਮਨਾ ਨਹੀਂ ਕਰਾਂਗਾ,ਜਾਂ ਕਰਾਂਗੀ । ਇਹ ਲੋਕ ਪੂਰੀ ਦੁਨੀਆ ਵਿਚ 90% ਕਰੀਬ ਹਨ, ਜਿਨ੍ਹਾਂ ਲਈ ਦੁਨੀਆ ਵਿਚ ਇਕ ਨਾਲ ਕਾਮ ਦਾ ਰਿਸ਼ਤਾ ਬਨਾਉਣਾ ਜਾਇਜ਼ ਹੈ, (ਕੁਝ ਨੂੰ ਛੱਡ ਕੇ, ਜਿਨ੍ਹਾਂ ਦੀ ਸ਼ਰ੍ਹਾ ਮੁਤਾਬਕ ਬੰਦਿਆਂ ਨੂੰ ਚਾਰ ਜਨਾਨੀਆਂ ਨਾਲ ਕਾਮ ਦਾ ਰਿਸ਼ਤਾ ਬਨਾਉਣ ਦਾ ਹੱਕ ਹੈ, ਪਰ ਜਨਾਨੀਆਂ ਨੂੰ ਅਜਿਹਾ ਕੋਈ ਹੱਕ ਨਹੀਂ ਹੈ) ਬਾਕੀ ਸਾਰੀ ਦੁਨੀਆ ਅਜਿਹੀ ਹੈ ਜਿਸ ਨਾਲ ਕਾਮ ਦੇ ਰਿਸ਼ਤੇ ਬਾਰੇ ਸੋਚਣਾ ਵੀ ਜਾਇਜ਼ ਨਹੀਂ ।
  ਇਵੇਂ ਦੁਨੀਆ ਵਿਚਲੇ 10% ਨੂੰ ਆਪਣੀ ਰੱਖੜੀ ਬੰਨ੍ਹਣ ਵਾਲੀ ਭੈਣ ਨੂੰ ਛੱਡ ਕੇ, ਬਾਕੀ ਕਿਸੇ ਨਾਲ ਵੀ ਕਾਮ ਦਾ ਰਿਸ਼ਤਾ ਬਣਾ ਲੈਣਾ ਜਾਇਜ਼ ਹੈ ।
 ਰੱਬ ਦੇ ਬਣਾਏ ਦੋਵੇਂ ਇੰਸਾਨ ਹਨ, ਇੰਸਾਨੀਅਤ ਤੋਂ ਦੋਵੇਂ ਡਿਗ ਸੱਕਦੇ ਹਨ। 10% ਵਾਲੇ, ਜੋ ਰਕਸ਼ਾ-ਬੰਧਨ ਦੀ ਆੜ ਵਿਚ ਇਸਤ੍ਰੀ ਦੀ ਇੱਜ਼ਤ ਦੇ ਰਖਵਾਲੇ ਹੋਣ ਦਾ ਵਿਖਾਵਾ ਬੜੀ ਧੁਮ-ਧਾਮ ਨਾਲ ਕਰਦੇ ਹਨ, ਉਹ ਹੀ ਦੁਨੀਆ ਵਿਚ ਸਭ ਤੋਂ ਵੱਧ ਬਲਾਤਕਾਰੀ ਹਨ (ਇਹ ਦੁਨੀਆ ਵਿਚਲੇ ਸਰਵੇ ਦੇ ਆਂਕੜੇ ਕਹਿੰਦੇ ਹਨ)  ਕਿਉਂ ? ? ?    
   ਇਕ ਭੈਣ ਦੀ ਇਜ਼ਤ ਦਾ ਢੰਡੋਰਾ ਪਿੱਟਣ ਨਾਲੋਂ ਕਿਤੇ ਚੰਗਾ ਹੈ ਕਿ, ਇਕ ਜੀਵਨ ਸਾਥਣ ਦੇ ਰਿਸ਼ਤੇ ਨੂੰ ਦਿਲੋਂ ਮਾਨਤਾ ਦਿੱਤੀ ਜਾਵੇ, ਉਸ ਵਿਚ ਭੈਣ ਦੀ ਇੱਜ਼ਤ ਵੀ ਆ ਜਾਂਦੀ ਹੈ। ਇਹੀ ਸਿੱਖੀ ਦਾ ਸਿਧਾਂਤ ਹੈ, ਸਿੱਖਾਂ ਨੂੰ ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ।
             ਅਮਰ ਜੀਤ ਸਿੰਘ ਚੰਦੀ                                               
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.