ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 5)
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 5)
Page Visitors: 2487

  ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ 
               (ਭਾਗ 5)              
          ਛਛਾ ਇਹੈ ਛਤ੍ਰਪਤਿ ਪਾਸਾ ॥
          ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ॥
          ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥
          ਤਾਹਿ ਛਾਡਿ ਕਤ ਆਪੁ ਬੰਧਾਵਾ
॥13॥
   ਹੇ ਮੇਰੇ ਮਨ, ਇਸ ਸਾਰੇ ਸੰਸਾਰ ਦਾ ਮਾਲਕ ਪ੍ਰਭੂ ਆਪ ਹੀ ਹੈ, ਤੂੰ ਹੋਰ-ਹੋਰ ਆਸਾਂ ਛੱਡ ਕੇ, ਤਕੜਾ ਹੋ ਕੇ ਉਸ ਪ੍ਰਭੂ ਦੇ ਨਾਲ ਹੀ ਕਿਉਂ ਨਹੀਂ ਜੁੜਦਾ ?
   ਹੇ ਮਨ ਮੈਂ ਤਾਂ ਤੈਨੂੰ ਪਲ-ਪਲ, ਹਰ ਵੇਲੇ ਸਮਝਾਉਂਦਾ ਹਾਂ ਕਿ ਸੰਸਾਰ ਪੈਦਾ ਕਰਨ ਵਾਲੇ ਉਸ ਪ੍ਰਭੂ ਨੂੰ ਵਿਸਾਰ ਕੇ, ਭੁੱਲ ਕੇ, ਉਸ ਦੇ ਬਣਾਏ ਹੋਏ ਮਾਇਆ-ਜਾਲ ਵਿਚ ਆਪਣੇ-ਆਪ ਨੂੰ ਕਿਉਂ ਜਕੜ ਰਿਹਾ ਹੈਂ ? ਇਸ ਤੋਂ ਬਚ।    
          ਜਜਾ ਜਉ ਤਨ ਜੀਵਤ ਜਰਾਵੈ ॥
          ਜੋਬਨ ਜਾਰਿ ਜੁਗਤਿ ਸੋ ਪਾਵੈ ॥
          ਅਸ ਜਰਿ ਪਰ ਜਰਿ ਜਰਿ ਜਬ ਰਹੈ ॥
          ਤਬ ਜਾਇ ਜੋਤਿ ਉਜਾਰਉ ਲਹੈ
॥14॥
   ਜਦੋਂ ਕੋਈ ਬੰਦਾ ਮਾਇਆ ਵਿਚ, ਸੰਸਾਰ ਵਿਚ ਰਹਿੰਦਾ ਹੋਇਆ ਹੀ, ਸਰੀਰਕ ਤ੍ਰਿਸ਼ਨਾਵਾਂ ਨੂੰ ਸਾੜ ਲੈਂਦਾ ਹੈ, ਖਤਮ ਕਰ ਲੈਂਦਾ ਹੈ, ਤਦੋਂ ਅਜਿਹਾ ਬੰਦਾ ਜਵਾਨੀ ਦਾ ਮਾਣ ਸਾੜ ਕੇ, ਹਉਮੈ ਨੂੰ ਖਤਮ ਕਰ ਕੇ ਜਿਊਣ ਦਾ ਸਹੀ ਢੰਗ ਸਿੱਖ ਲੈਂਦਾ ਹੈ।
   ਜਦੋਂ ਕੋਈ ਬੰਦਾ ਆਪਣੀ ਦੌਲਤ ਦਾ ਮਾਣ ਅਤੇ ਪਰਾਈ ਦੌਲਤ ਦੀ ਲਾਲਸਾ ਸਾੜ ਕੇ, ਛੱਡ ਕੇ ਆਪਣੇ ਵਿੱਤ ਵਿਚ, ਆਪਣੀ ਔਕਾਤ ਵਿਚ ਰਹਿੰਦਾ ਹੈ, ਤਦ ਹੀ ਉਹ ਬੰਦਾ ਉੱਚੀ ਆਤਮਕ ਅਵਸਥਾ ਵਿਚ ਪੁਜ ਕੇ, ਪਰਮਾਤਮਾ ਦੀ ਜੋਤ, ਕਰਤਾਰ ਦੀ ਸੋਝੀ ਦੇ ਪਰਕਾਸ਼ ਦੇ ਰੂ-ਬ-ਰੂ ਹੁੰਦਾ ਹੈ।                                 
          ਝਝਾ ਉਰਝਿ ਸੁਰਝਿ ਨਹੀ ਜਾਨਾ ॥
          ਰਹਿਉ ਝਝਕਿ ਨਾਹੀ ਪਰਵਾਨਾ ॥
          ਕਤ ਝਖਿ ਝਖਿ ਅਉਰਨ ਸਮਝਾਵਾ ॥
          ਝਗਰੁ ਕੀਏ ਝਗਰਉ ਹੀ ਪਾਵਾ
॥15॥
   ਜਿਸ ਬੰਦੇ ਨੇ ਵਾਦ-ਵਿਵਾਦ ਰਾਹੀਂ ਉਲਝਣਾਂ ਸਹੇੜਨਾ ਹੀ ਸਿਖਿਆ ਹੈ, ਉਨ੍ਹਾਂ ਉਲਝਣਾਂ ਨੂੰ ਸੁਲਝਾਉਣਾ ਨਹੀਂ ਸਿਖਿਆ, ਸਾਰੀ ਉਮਰ ਸ਼ੰਕਿਆਂ ਵਿਚ ਹੀ ਪਿਆ ਰਿਹਾ, ਉਹ ਕਰਤਾਰ ਦੇ ਦਰ ਤੇ ਕਬੂਲ ਨਹੀਂ ਹੋ ਸਕਿਆ।
ਉਸ ਨੂੰ ਵਾਧੂ ਦੀਆਂ ਗੱਲਾਂ ਕਰ-ਕਰ ਕੇ ਹੋਰਨਾ ਨੂੰ ਸਿਖਿਆ ਦੇਣ ਦਾ ਕੀ ਲਾਭ ?
  ਆਪ ਤਾਂ ਵਾਦ-ਵਿਵਾਦਾਂ ਵਿਚ ਪੈ ਕੇ ਵਾਦ-ਵਿਵਾਦਾਂ ਜੋਗਾ ਹੀ ਰਹਿ ਗਿਆ।
              ਅਮਰ ਜੀਤ ਸਿੰਘ ਚੰਦੀ           (ਚਲਦਾ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.