ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 9)
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 9)
Page Visitors: 2476

ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ 
                  (ਭਾਗ 9)              
                         ਧਧਾ ਅਰਧਹਿ ਉਰਧ ਨਿਬੇਰਾ ॥
                         ਅਰਧਹਿ ਉਰਧਹ ਮੰਝਿ ਬਸੇਰਾ ॥
                         ਅਰਧਹ ਛਾਡਿ ਉਰਧ ਜਉ ਆਵਾ ॥
                         ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ
॥25॥
   ਜਦੋਂ ਮਨ ਆਪਣੇ ਮੂਲ ਨਾਲ ਇਵੇਂ ਇਕ-ਮਿਕ ਹੋ ਜਾਂਦਾ ਹੈ “ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥” ਤਦ ਹੀ ਜੀਵਨ ਦੀ ਇਸ ਖੇਡ ਦਾ ਅੰਤ ਹੁੰਦਾ ਹੈ, ਜੀਵ ਬ੍ਰਹਮ ਵਿਚ ਹੀ ਲੀਨ ਹੋ ਜਾਂਦਾ ਹੈ, ਉਸ ਦੀ ਅਲੱਗ ਹਸਤੀ ਖਤਮ ਹੋ ਜਾਂਦੀ ਹੈ।
  ਜਦੋਂ ਮਨ, ਮਾਇਆ ਦੇ ਮੋਹ ਨੂੰ ਛੱਡ ਕੇ, ਹਉਮੈ ਨੂੰ ਤਿਆਗ ਕੇ, ਨੀਵਾਂ ਹੋ ਕੇ ਅਕਾਲ ਨਾਲ ਜੁੜਦਾ ਹੈ, ਤਦ ਹੀ ਉਸ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ ਅਤੇ ਉਹ ਸੁਖ ਪਾਉਂਦਾ ਹੈ।  
                         ਨੰਨਾ ਨਿਸਿ ਦਿਨੁ ਨਿਰਖਤ ਜਾਈ ॥
                         ਨਿਰਖਤ ਨੈਨ ਰਹੈ ਰਤਵਾਈ ॥
                         ਨਿਰਖਤ ਨਿਰਖਤ ਜਬ ਜਾਇ ਪਾਵਾ ॥
                         ਤਬ ਲੇ ਨਿਰਖਹਿ ਨਿਰਖ ਮਿਲਾਵਾ
॥26॥
   ਜਿਸ ਜੀਵ ਦੇ ਦਿਨ-ਰਾਤ ਕਰਤਾਰ ਦੀ ਚਾਹ ਵਿਚ ਲੰਘਦੇ ਹੋਣ, ਮਿਲਾਪ ਦੀ ਉਡੀਕ ਵਿਚ ਨੀਂਦ ਤੋਂ ਬਗੈਰ ਉਨੀਂਦਰੇ ਵਿਚ ਅੱਖਾਂ ਲਹੂ ਵਰਗੀਆਂ ਲਾਲ ਹੋ ਜਾਂਦੀਆਂ ਹੋਣ, ਦੀਦਾਰ ਦੀ ਚਾਹ ਵਿਚ ਜੁੜਿਆਂ ਆਖਰ ਜਦੋਂ ਬੰਦੇ ਨੂੰ ਦੀਦਾਰ ਹੋ ਜਾਂਦਾ ਹੈ, ਤਾਂ ਪਰਮਾਤਮਾ ਉਸ ਨੂੰ ਫੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਵਿਚ ਹੀ ਲੀਨ ਕਰ ਲੈਂਦਾ ਹੈ, ਫਿਰ ਉਹ ਬੰਦਾ ਅਬੋਲ ਅਵਸਥਾ ਵਿਚ ਪਹੁੰਚ ਕੇ, ਇਸ ਅਵਸਥਾ ਬਾਰੇ ਕਿਸੇ ਨੂੰ ਕੁਝ ਦੱਸਣ ਜੋਗਾ ਨਹੀਂ ਰਹਿੰਦਾ। 
                         ਪਪਾ ਅਪਰ ਪਾਰੁ ਨਹੀ ਪਾਵਾ ॥
                         ਪਰਮ ਜੋਤਿ ਸਿਉ ਪਰਚਉ ਲਾਵਾ ॥
                         ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥
                         ਪਾਪੁ ਪੁੰਨੁ ਦੋਊ ਨਿਰਵਰਈ
॥27॥
     ਕਰਤਾ-ਪੁਰਖ ਸਭ ਤੋਂ ਵੱਡਾ ਹੈ, ਉਸ ਦਾ ਕਿਸੇ ਨੇ ਅੰਤ ਨਹੀਂ ਪਾਇਆ। ਜਿਸ ਬੰਦੇ ਨੇ ਪਰਮ-ਜੋਤ(ਉਹ ਜੋਤ ਜਿਸ ਤੋਂ ਸੰਸਾਰ ਦੇ ਸਾਰੇ ਜੀਵਾਂ ਵਿਚ ਜ਼ਿੰਦਗੀ ਦੀ ਰੌਸ਼ਨੀ ਹੈ) ਨਾਲ ਪਿਆਰ ਪਾਇਆ ਹੈ, ਉਹ ਆਪਣੇ ਕਰਮ-ਇੰਦਰਿਆਂ ਨੂੰ ਵੱਸ ਵਿਚ ਕਰ ਲੈਂਦਾ ਹੈ, ਉਸ ਦੇ ਕਰਮ ਇੰਦਰੇ ਜੋ ਵੀ ਕੰਮ ਕਰਦੇ ਹਨ, ਉਹ ਕੰਮ ਗੁਰੂ ਦੀ ਇਸ ਸਿਖਿਆ ਅਨੁਸਾਰ ਹੁੰਦੇ ਹਨ “ਪਾਪ ਪੁੰਨ ਦੁਇ ਏਕ ਸਮਾਨ ॥” ਬੰਦਾ ਉਨ੍ਹਾਂ ਕਰਮਾਂ ਆਸਰੇ ਪਾਪ ਅਤੇ ਪੁੰਨ, ਦੋਵਾਂ ਦੀ ਵਿਚਾਰ ਨੂੰ ਖਤਮ ਕਰ ਲੈਂਦਾ ਹੈ। ਪਾਪ ਕਰਨ ਦੇ ਡਰ ਤੋਂ ਅਤੇ ਪੁੰਨ ਕਰਨ ਦੀ ਹਉਮੈ ਤੋਂ ਬਚ ਜਾਂਦਾ ਹੈ।   
              ਅਮਰ ਜੀਤ ਸਿੰਘ ਚੰਦੀ           (ਚਲਦਾ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.