ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ :-
-: ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ :-
Page Visitors: 2663

-: ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ :-
 (ਕਿਉਂਕਿ ਨਿੰਦਿਆ ਨਾਲ ਪੜਚੋਲ ਕਰਕੇ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਮਿਲਦਾ ਹੈ)
 ਇਹ ਲੇਖ “ਅਨਿਕ ਜਨਮ ਭ੍ਰਮਿ ਥਿਤਿ ਨਹੀਂ ਪਾਈ॥” ਦੇ ਭਾਗ 2 ਵਜੋਂ ਹੈ।
 ਫੇਸ ਬੁਕ ਤੇ ਚੱਲਦੀ ਵਿਚਾਰ ਦੌਰਾਨ ਗੁਰਚਰਨ ਸਿੰਘ ਜਿਉਣਵਾਲਾ ਨੇ ਮੇਰੇ ਬਾਰੇ ਸਤਿਨਾਮ ਸਿੰਘ ਮੌਂਟਰੀਅਲ ਦੇ ਨਾਮ ਕਮੈਂਟ ਲਿਖਿਆ ਸੀ:-
 “ਗੁਰਚਰਨ ਸਿੰਘ ਜਿਉਣਵਾਲਾ:- “ਸਤਿਨਾਮ ਸਿੰਘ ਜੀ ! ਆਹ ਵਿਰਦੀ ਦੇ ਕੰਨ ਕੋਲ ਜਰਾ ਜੁਤੀਆਂ ਦਾ ਖੜਕਾਟਾ ਕਰੋ ਤਾਂ ਕਿ ਇਹ ਹੁਣ ਫੇਸ ਬੁੱਕ ਤੇ ਗੰਦ ਪਾਉਣੋ ਹਟ ਜਾਵੇ। ਆਖੇ ਤੂੰ ਮੇਰੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦਾ? ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਤਾਂ ਤੂੰ ਮੱਲੋ ਮੱਲੀ ਕਿਵੇਂ ਜਵਾਬ ਲੈ ਲਵੇਂਗਾ। ਤੂੰ ਲਾਟ ਸਾਹਿਬ ਹੈਂ ਬਈ ਕੋਈ ਤੇਰਾ ਕਹਿਆਂ ਮੰਨੇ ਜਾਂ ਤੇਰੇ ਸਵਾਲਾਂ ਦਾ ਜਵਾਬ ਦੇਵੇ।ਚਾਰੇ ਪਾਸਿਆਂ ਤੋਂ ਕੰਨ ਝੜਵਾ ਕੇ ਹੁਣ ਫੇਸ ਬੁੱਕ ਤੇ ਵੀ ਗੰਦ ਪਾਉਣ ਨੂੰ ਆ ਹਾਜਰ ਹੋਇਆਂ ਹੈ ਇਹ? ਵੀਰ ਜੀਓ ਇਸ ਵਿਰਦੀ ਨੂੰ ਤੁਸੀਂ ਨਹੀਂ ਜਾਣਦੇ। ਮੈਂ ਇਸ ਨੂੰ 10-12 ਸਾਲਾਂ ਤੋਂ ਜਾਣਦਾ ਹਾਂ। ਇਸਦਾ ਕੰਮ ਹੈ ਲੋਕਾਂ ਦਾ ਸਮਾ ਖਰਾਬ ਕਰਨਾ।ਇਹ ਇਸੇ ਲਾਇਕ ਹੈ। ***ਇਹ ਸਿੱਖ ਮਾਰਗ ਤੇ ਲਿਖਦਾ ਸੀ ਤੇ ਫੇਸ ਬੁੱਕ ਤੇ ਉਸਦਾ ਵਿਰੋਧ ਵੀ ਕਰਦਾ ਸੀ***। ਇਹ ਇਸ ਦੀ ਕੁਆਲਟੀ ਹੈ। ਧੰਨਵਾਦ ਜੀ।”
 ਪਾਠਕ ਸੱਜਣੋਂ:- ਪਹਿਲਾਂ ਤਾਂ ਮੈਂ ਸਿੱਖ ਮਾਰਗ ਦੇ ਸੰਪਾਦਕ ਸ: ਮੱਖਣ ਸਿੰਘ ਪੁਰੇਵਾਲ ਦਾ ਸੰਬੰਧਤ ਵਿਸ਼ੇ ਬਾਰੇ ਮੇਰੇ ਨਾਮ ਲਿਖਿਆ ਨੋਟ ਪੇਸ਼ ਕਰਨਾ ਚਾਹੁੰਦਾ ਹਾਂ:-
 “(ਸੰਪਾਦਕੀ ਟਿੱਪਣੀ:- ਜਸਬੀਰ ਸਿੰਘ ਕੈਲਗਰੀ ਜੀ ਇਹ ਤਾਂ ਤੁਸੀਂ ਵੀ ਅਤੇ ਹੋਰ ਵੀ ਸਾਰੇ ਪਾਠਕ ਜਾਣਦੇ ਹੀ ਹਨ ਕਿ ਚਲਦੀ ਵਿਚਾਰ-ਚਰਚਾ ਵਿੱਚ ਮੈਂ ਥੋੜੇ ਕੀਤੇ ਕੋਈ ਦਖਲ ਅੰਦਾਜ਼ੀ ਨਹੀਂ ਕਰਦਾ। ਪਰ ਜਦੋਂ ਗੱਲ ਮੇਰੇ ਨਾਲ ਸੰਬੰਧਿਤ ਹੋਵੇ ਅਤੇ ਜਾਂ ਫਿਰ ਦੂਸ਼ਣਬਾਜ਼ੀ ਜਾਂ ਦੁਹਰਾਓ ਹੋਣ ਲੱਗ ਪਵੇ ਤਾਂ ਫਿਰ ਮੈਨੂੰ ਕੋਈ ਟਿੱਪਣੀ ਜਾਂ ਨੋਟ ਪਉਣਾ ਪੈਂਦਾ ਹੈ। ਤੁਹਾਡੀ ਇਸ ਚਿੱਠੀ ਵਿੱਚ ਵੀ ਪਿਛਲੀ ਚਿੱਠੀ ਦਾ ਦੁਹਰਾਓ ਹੀ ਹੈ। ਇੱਕ ਗੱਲ ਤਾਂ ਤੁਸੀਂ ਵੀ ਮੰਨ ਚੁੱਕੇ ਹੋ ਕਿ ਗਿਣਤੀ ਦੇ ਅੰਕਾਂ ਵਿੱਚ ਗਲਤੀ ਹੈ ਅਤੇ ਇਹ ਗਲਤੀ ਤੁਸੀਂ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਤੋਂ ਰਹੀ ਹੋਈ ਕਹਿੰਦੇ ਹੋ। ਦੂਸਰੇ ਪਾਸੇ ਸਰਵਜੀਤ ਸਿੰਘ ਅਤੇ ਅਨੇਕਾਂ ਹੀ ਹੋਰ ਵਿਦਵਾਨਾਂ, ਸ਼੍ਰੋਮਣੀ ਕਮੇਟੀ ਸਮੇਤ ਡੇਰਿਆਂ ਵਾਲੇ ਇਹ ਮੰਨਦੇ ਹਨ ਕਿ ਬਹੁਤ ਸਾਰੀਆਂ ਗਲਤੀਆਂ ਉਤਾਰੇ ਵਾਲਿਆਂ ਨੇ ਕੀਤੀਆਂ ਹਨ। ਮੰਗਲਾ ਚਰਨ ਅਘੜੇ ਦੁਘੜੇ ਕਰਕੇ ਛਾਪਣੇ ਅਤੇ ਫਿਰ ਸਮਝ ਆਉਣ ਤੇ ਸ਼੍ਰੋਮਣੀ ਕਮੇਟੀ ਵਲੋਂ ਉਹਨਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਤੇ ਡੇਰਿਆਂ ਵਾਲੇ ਸਾਧਾਂ ਵਲੋਂ ਰੌਲਾ ਪਉਣਾ ਤੇ ਕਮੇਟੀ ਵਲੋਂ ਵੋਟਾਂ ਦੀ ਖਾਤਰ ਸਾਧਾਂ ਅੱਗੇ ਝੁਕਣਾ। ਇਹ ਸਾਰਾ ਕੁੱਝ ਇਤਿਹਾਸ ਬਣ ਚੁੱਕਾ ਹੈ। ਪ੍ਰੋ: ਸਾਹਿਬ ਸਿੰਘ, ਜਿਹਨਾ ਤੇ ਕਿ ਤੁਹਾਨੂੰ ਸਭ ਵਿਦਵਾਨਾਂ ਤੋਂ ਵੱਧ ਆਸਥਾ ਹੈ ਉਹ ਵੀ ਮੰਗਲਾ ਚਰਨ ਦੀ ਸਹੀ ਥਾਂ ਸਭ ਤੋਂ ਪਹਿਲਾਂ ਰਾਗਾਂ ਤੋਂ ਉਪਰ ਮੰਨਦੇ ਸਨ।
 ਜਸਬੀਰ ਸਿੰਘ ਜੀ ਜੇ ਕਰ ਤੁਹਾਨੂੰ ਇਹਨਾ ਗੱਲਾਂ ਸੰਬੰਧੀ ਇੱਥੇ ‘ਸਿੱਖ ਮਾਰਗ’ ਤੇ ਆਪਣੇ ਵਿਚਾਰ ਰੱਖਣ ਤੇ ਕੋਈ ਪਬੰਦੀ ਨਹੀਂ ਸੀ ਤਾਂ ਫਿਰ ਬਾਹਰ ਫੇਸ ਬੁੱਕ ਤੇ ਜਾ ਕੇ ਇਸ ਤਰ੍ਹਾਂ ਦੀਆਂ ਗੈਰ-ਜੁੰਮੇਵਾਰੀਆਂ ਗੱਲਾਂ ਲਿਖਣ ਦੀ ਕੀ ਲੋੜ ਪੈ ਗਈ ਸੀ? ਕੀ ਤੁਸੀਂ ਇਹ ਸਮਝਦੇ ਹੋ ਕਿ ਇਸ ਤਰ੍ਹਾਂ ਕਰਕੇ ਜੇ ਕਰ ਕੁੱਝ ਅੰਧਵਿਸ਼ਵਾਸ਼ੀਆਂ ਨੂੰ ਭੜਕਾ ਦਿੱਤਾ ਜਾਵੇ ਤਾਂ ‘ਸਿੱਖ ਮਾਰਗ’ ਡਰ ਕੇ ਚੁੱਪ ਕਰ ਜਾਵੇਗਾ? ਜੇ ਕਰ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਗਲਤੀ ਤੇ ਹੋ। ਕਿਤਨੇ ਹੋਰ ਵੀ ਤੁਹਾਡੇ ਵਾਂਗ ਹੀ ਇਸ ਤਰ੍ਹਾਂ ਪਹਿਲਾਂ ਕਈ ਵਾਰੀ ਕਰ ਚੁੱਕੇ ਹਨ। ਕੀ ਉਹਨਾ ਦੇ ਇਸ ਤਰ੍ਹਾਂ ਕਰਨ ਨਾਲ ਅਸੀਂ ਕੋਈ ਸਚਾਈ ਦੱਸਣੀ ਬੰਦ ਕਰ ਦਿੱਤੀ ਹੈ ਜਾਂ ਆਪਣੀ ਕੋਈ ਪਾਲਿਸੀ ਬਦਲ ਦਿੱਤੀ ਹੈ?......” 29-01-2013.
 ਹੇਠਾਂ ਫੇਸ ਬੁੱਕ ਤੇ ਮੇਰੇ ਵੱਲੋਂ ਪਾਏ ਗਏ ਉਹ ਤਿੰਨ ਪੱਤਰ ਹਨ ਜਿਹਨਾਂ ਦੀ ਵਜਹਾ ਕਰਕੇ ਮੱਖਣ ਸਿੰਘ ਪੁਰੇਵਾਲ ਜੀ ਨੂੰ ਲੱਗਿਆ ਕਿ ਮੈਂ ਉਹਨਾ ਤੇ ਦੂਸ਼ਣਬਾਜੀ ਲਗਾ ਰਿਹਾ ਹਾਂ, ਮੈਂ ਉਹਨਾਂ ਨੂੰ ਡਰਾ, ਧਮਕਾ ਰਿਹਾ ਹਾਂ। ਮੱਖਣ ਸਿੰਘ ਜੀ ਜਿਸ ਦੁਹਰਾਉ ਦੀ ਗੱਲ ਕਰ ਰਹੇ ਹਨ, ਦਰਅਸਲ ਹੋਇਆ ਇਹ ਸੀ ਕਿ ਮੈਂ ਸਰਵਜੀਤ ਸਿੰਘ ਨੂੰ ਬਾਰ ਬਾਰ ਸਵਾਲ ਕਰਕੇ ਜਵਾਬ ਪੁੱਛ ਰਿਹਾ ਸੀ ਉਹ ਜਵਾਬ ਨਹੀਂ ਸੀ ਦੇ ਰਹੇ।ਜਿਸ ਦੁਹਰਾਵ ਵਾਲੇ ਪੱਤਰ ਦੀ ਗੱਲ ਮੱਖਣ ਸਿੰਘ ਜੀ ਕਰ ਰਹੇ ਹਨ, ਉਹ ਮੇਰੇ ਇਸ ਤੋਂ ਪਹਿਲਾਂ ਵਾਲੇ ਪੱਤਰ ਦੀ ਕੌਪੀ ਪੇਸਟ ਹੀ ਸੀ ਸਰਵਜੀਤ ਸਿੰਘ ਨੂੰ ਯਾਦ ਕਰਵਾਉਣ ਲਈ ਕਿ ਉਹ ਮੇਰੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ (ਇਹ ਗੱਲ ਮੈਂ ਕੋਈ ਮੂੰਹ ਜ਼ਬਾਨੀ ਘੜ ਕੇ ਨਹੀਂ ਕਹਿ ਰਿਹਾ ਸਾਰੇ ਸਬੂਤ ਸਿਖ ਮਾਰਗ ਤੇ ਪਏ ਹਨ)।ਸਰਵਜੀਤ ਸਿੰਘ ਦੇ ਨਾਮ ਨੋਟ ਲਿਖਣ ਦੀ ਬਜਾਏ ਕਿ ਉਹ ਬਾਰ ਬਾਰ ਪੁਛੇ ਜਾਣ ਤੇ ਵੀ ਮੇਰੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦੇ ਰਹੇ, ਉਲਟਾ ਮੇਰੇ ਤੇ ਦੁਹਰਾਉ ਦਾ ਇਲਜਾਮ ਲਗਾ ਰਹੇ ਹਨ। ਪੇਸ਼ ਹਨ ਉਹ ਲੈਟਰ ਜਿਹਨਾਂ ਤੋਂ ਮੱਖਣ ਸਿੰਘ ਜੀ ਨੂੰ ਲੱਗਾ ਕਿ ਮੈਂ ਉਹਨਾਂ ਤੇ ਕੋਈ ਦੂਸ਼ਣਬਾਜੀ ਲਗਾ ਰਿਹਾ ਹਾਂ, ਉਹਨਾਂ ਨੂੰ ਡਰਾ, ਧਮਕਾ ਰਿਹਾ ਹਾਂ:-
- 'ਕਬਰ ਨਹੀਂ ਜੀਵਨ' ਗਰੁੱਪ ਨਾਲ ਜੁੜੇ ਸਾਰੇ ਵੀਰਾਂ ਅਗੇ ਬੇਨਤੀ ਹੈ ਕਿ, ਜੋ ਕੁਝ ਸਿਖ ਪੰਥ ਨਾਲ ਹੋ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਖਤਮ ਕਰਨ ਦੀਆਂ ਜਿਹੜੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ ਉਨ੍ਹਾਂ ਬਾਰੇ ਵੀਰਾਂ ਨੂੰ ਜਾਗਰੁਕ ਕਰਨਾ ਆਪਣਾ ਫਰਜ ਸਮਝਦੇ ਹੋਏ ਮੈਂ ਹੇਠਾਂ ਤਿੰਨ ਪੱਤਰ ਪੋਸਟ ਕਰ ਰਿਹਾ ਹਾਂ ਜਿਹੜੇ 'ਸਿਖ ਮਾਰਗ . ਕੌਮ' ਤੇ ਵੱਖ ਵੱਖ ਸਮੇਂ ਛਪੇ ਸਨ।  ਸਾਰੇ ਵੀਰ ਦੇਖ ਲੈਣ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਹੌਲੀ ਹੌਲੀ ਖਤਮ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ।ਖਾਸ ਤੌਰ ਤੇ ਸਰਵਜੀਤ ਸਿੰਘ ਜੀ ਦਾ ੧੪-੦੧-੧੩ ਦਾ ਪੱਤਰ ਧਿਆਨ ਨਾਲ ਪੜ੍ਹਿਆ ਜਾਵੇ। ਗੁਰੂ ਗ੍ਰੰਥ ਸਾਹਿਬ ਵਿੱਚ ਹੋਈਆਂ ਗਲਤੀਆਂ ਦੀ ਗੱਲ ਸਭ ਤੋਂ ਪਹਿਲਾਂ "ਤੱਤ ਗੁਰਮਤਿ {???} ਪਰਿਵਾਰ" ਵਾਲਿਆਂ ਨੇ ਰੱਖੀ ਸੀ।ਜਿਸ ਦਾ ਕਿ ਉਨ੍ਹਾਂਨੂੰ ਮੇਰੇ ਵੱਲੋਂ ਤਸੱਲੀ ਬਖਸ਼ ਜਵਾਬ ਦੇ ਦਿੱਤਾ ਗਿਆ ਸੀ।  ਪਰ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਨਾ ਕਿਸੇ ਬਹਾਨੇ ਖਤਮ ਕਰਨ ਦੀਆਂ ਸਕੀਮਾਂ ਬਾਕਾਇਦਾ ਘੜੀਆਂ ਜਾ ਰਹੀਆਂ ਹਨ।
 (1) ਜਰਨੈਲ ਸਿੰਘ ਅਸਟ੍ਰੇਲੀਆ
ਸਰਦਾਰ ਮੱਖਣ ਸਿੰਘ ਜੀ ਗੁਰ ਫ਼ਤਿਹ ਪਰਿਵਾਨ ਕਰਨੀ, ਕੁਝ ਹਫ਼ਤੇ ਪਹਿਲਾਂ ਸ ਸਰਵਜੀਤ ਸਿੰਘ ਨੇ ਗੁਰੁ ਗਰੰਥ ਸਾਹਿਬ ਦੇ ਪੰਨਾ ੧੭੬ ਤੇ ਅੰਕਾਂ ਦੀ ਗਿਣਤੀ ਵਾਰੇ ਸਵਾਲ ਉਠਾਇਆ ਸੀ। ਇਸ ਸਬੰਧ ੱਚ ਅਰਜ ਹੈ ਕਿ ਅੰਕਾਂ ਦੀ ਗਿਣਤੀ ਵਿੱਚ ਵਾਧਾ ਘਾਟਾ ਪੰਨਾ ੨੦੦ ਤਕ ਚਲਦਾ ਹੈ। ਪੰਨਾ ੨੦੦ ਉਪਰ ਅੰਕਾ ਦਾ ਕੁਲ ਜੋੜ ੧੭੪ ਹੈ, ਜਦ ਕਿ ਚਲਦੇ ਸੰਗਰਿਹ ਦੇ ੧੦੫ ਸ਼ਬਦਾਂ ਵਿੱਚ ਪਿਛਲੇ ਸੰਗਰਿਹ ਦੇ ੭੦ ਸ਼ਬਦ ਜੋੜ ਕੇ ਕੁਲ ਜੋੜ ੧੭੫ ਹੋਣਾ ਚਾਹੀਦਾ ਹੈ। ਪੰਨਾ ੨੦੦ ਤੋ ਬਾਅਦ ਕੁਲ ਜੋੜ ਲਿਖਣਾ ਬੰਦ ਕਰ ਦਿਤਾ। ਜਦੋ ਪੰਨਾ ੨੨੦ ਤੇ ਚਲਦੇ ਸੰਗਰਿਹ ਦੇ ਅਖੀਰ ੱਚ ਕੁਲ ਜੋੜ ਦਿਤਾ ਤਾਂ ਅੰਕਾਂ ਦੀ ਗਿਣਤੀ ਸਹੀ ਕਰ ਦਿਤੀ ਹੈ। ਪੰਨਾ ੨੧੮ ਤਕ ਮਹਲੇ ੫ ਦੇ ੧੭੨ ਸ਼ਬਦਾਂ ਅਤੇ ਪੰਨਾ ੨੨੦ ਤਕ ਮਹਲੇ ੯ ਦੇ ੯ ਸ਼ਬਦਾਂ ਵਿੱਚ ਪਹਲੇ ਸੰਗਰਿਹ ਦੇ ੭੦ ਸਬਦਾਂ ਨੂੰ ਜੋੜ ਕੇ ਕੁਲ ਗਿਣਤੀ ੨੫੧ ਹੀ ਬਣਦੀ ਹੈ। ਸਤਿਕਾਰ ਸਹਿਤ ਜਰਨੈਲ ਸਿੰਘ ਅਸਟਰੇਲੀਆ (੧੧/੦੧/੧੩) ----------------------
 (2) ਸਰਵਜੀਤ ਸਿੰਘ
 ਜਰਨੈਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਆਪ ਨੇ ਬਹੁਤ ਹੀ ਕੀਮਤੀ ਜਾਣਕਾਰੀ ਸਾਂਝੀ ਕੀਤੀ ਹੈ । ਮੈਂ, ੭੦+੧੦੫=੧੭੪ ਤਾਈ ਹੀ ਵੇਖਿਆ ਸੀ। ਆਪ ਜੀ ਨੇ ਪੂਰੇ ਸ਼ਬਦਾਂ ਦੀ ਗਿਣਤੀ ਕਰਕੇ ਸਹੀ ਜਾਣਕਾਰੀ ਦਿੱਤੀ ਹੈ। ਇਸ ਵਿਚਾਰ ਚਰਚਾ ੱਚ ਇਕ ਗੱਲ ਤਾ ਸਪੱਸ਼ਟ ਸਾਹਮਣੇ ਆਈ ਹੈ ਕਿ ਉਤਾਰੇ ਕਰਨ ਵਾਲਿਆਂ ਨੇ ਜਾਣੇ-ਅਣਜਾਣੇ ੱਚ ਉਕਾਈਆਂ ਕੀਤੀਆਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਉਤਾਰੇ ਕਰਨ ਵਾਲਿਆਂ ਵੱਲੋਂ ਗਲਤੀਆਂ ਕੀਤੀਆਂ ਗਈਆਂ ਹਨ ਤਾਂ ਫਿਰ ਉਹਨਾ ਨੂੰ ਦੁਰੁਸਤ ਕੌਣ ਕਰੇ?    ਬਹੁਤਿਆਂ ਨੂੰ ਤਾਂ ਹਾਲੇ ਇਹ ਗੱਲਾਂ ਵੀ ਹਾਜ਼ਮ ਕਰਨੀਆਂ ਔਖੀਆਂ ਹਨ ਕਿ ਕਾਤਬਾਂ ਨੇ ਗਲਤੀਆਂ ਕੀਤੀਆਂ ਹਨ। ਇਹ ਵੀ ਤੁਹਾਡੇ ਵਰਗਾ ਕੋਈ ਵਿਰਲਾ-ਵਿਰਲਾ ਹੀ ਸਮਝਦਾ ਹੈ। ਕਦੇ ਤਾਂ ਸਿੱਖਾਂ ਨੂੰ ਸਚਾਈ ਦਾ ਸਾਹਮਣਾ ਕਰਕੇ ਇਸ ਦਾ ਹੱਲ ਕਰਨਾ ਹੀ ਪੈਣਾ ਹੈ। ਸਤਿਕਾਰ ਸਹਿਤ ਸਰਵਜੀਤ ਸਿੰਘ (੧੪/੦੧/੧੩) ---------------------------
 (3) ਜਸਬੀਰ ਸਿੰਘ (ਕੈਲਗਰੀ)
 ਜਰਨੈਲ ਸਿੰਘ ਅਸਟ੍ਰੇਲੀਆ ਜੀ ਨੇ ੧੧-੦੧-੧੩ ਦੇ ਆਪਣੇ ਪੱਤਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦਾਂ ਦੇ ਅੰਕਾਂ ਦੇ ਫਰਕ ਬਾਰੇ ਜਾਣਕਾਰੀ ਦਿੱਤੀ ਹੈ। ਉਸ ਸੰਬੰਧੀ ਬੇਨਤੀ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ- ਪੰਨਾ ੧੭੫ ਤੱਕ ਸ਼ਬਦਾਂ ਦਾ ਕੁਲ ਜੋੜ ‘੭੦’ ਦਿੱਤਾ ਗਿਆ ਹੈ। ਇਸ ਤੋਂ ਅੱਗੇ ਇਸੇ ਰਾਗ ਦੇ ਗੁਰੂ ਅਰਜਨ ਦੇਵ ਜੀ ਦੇ ਪਹਿਲੇ ਸ਼ਬਦ ਤੇ ਨੰਬਰ ‘੧’ ਪਾ ਕੇ ਵੱਡਾ ਜੋੜ ੭੦+੧= ੭੧ ਹੋਣਾ ਚਾਹੀਦਾ ਸੀ, ਜੋ ਕਿ ਕਿਸੇ ਤਰ੍ਹਾਂ ਨੰਬਰ ‘੭੧’ ਪੈਣੋਂ ਛੁੱਟ ਗਿਆ ਅਤੇ ਮ:-੫ ਦੇ ਇਸ ਤੋਂ ਅਗਲੇ ਸ਼ਬਦ ਨੰ: ੨ ਤੇ (ਗੁਰੂ ਸਾਹਿਬ ਦੇ ਵਕਤ ਹੀ) ਨੰ: ‘੭੧’ ਪੈ ਗਿਆ ਹੈ। ਵੱਡੇ ਜੋੜ ਵਿੱਚ ਇਹ ਇੱਕ ਨੰਬਰ ਦਾ ਫਰਕ ਜੋ ਕਿ ਮ: ੫ ਦੇ ਇਸ ਸੰਗ੍ਰਿਹ ਦੇ ਪਹਿਲੇ ਸ਼ਬਦ ਤੇ ਰਹਿ ਗਿਆ ਇਹ ਫਰਕ ਪੰਨਾ ੨੦੦, ਗੁਰੂ ਅਰਜਨ ਦੇਵ ਜੀ ਦੇ ਸ਼ਬਦ ੧੦੫ ਤੱਕ ਚੱਲਦਾ ਰਿਹਾ। ਇਸ ਤੋਂ ਬਾਅਦ ਮ: ੫ ਦੇ ੧੦੬ ਵੇਂ ਸ਼ਬਦ ਤੇ ਜਾ ਕੇ ਭੁੱਲ ਦਾ ਅਹਿਸਾਸ ਹੋ ਜਾਣ ਤੇ ਵੱਡਾ ਜੋੜ ਲਿਖਣਾ ਬੰਦ ਕਰ ਦਿੱਤਾ ਗਿਆ। ਇਸ ਹੋਈ ਭੁੱਲ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਦੇ ਵਕਤ ਵੀ ਅਹਿਸਾਸ ਸੀ। ਲੇਕਿਨ ਪਹਿਲੀ ਲਿਖਤ ਵਿੱਚ ਕੋਈ ਛੇੜ-ਛਾੜ ਨਾ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਇਸ ਪ੍ਰਕਰਣ ਦੇ ਅਖੀਰਲੇ ਨੌਵੇਂ ਸ਼ਬਦ ਪੰ: ੨੨੦ ਤੇ ਕੁਲ ਜੋੜ ਨੂੰ ਦਰੁੱਸਤ ਕਰਕੇ ਵੱਡਾ ਜੋੜ ਜੋ ਕਿ ਅਸਲ ਵਿੱਚ ‘੨੫੧’ ਬਣਦਾ ਸੀ ਲਿਖ ਦਿੱਤਾ ਗਿਆ। ਸੋ ਇਹ -ਉਤਾਰੇ ਦੇ ਵਕਤ ਹੋਈ ਭੁੱਲ ਨਹੀਂ ਬਲਕਿ ਗੁਰੂ ਸਾਹਿਬਾਂ ਦੇ ਵਕਤ ਹੀ ਹੋਈ ਭੁੱਲ ਹੈ। ਇਸ ਦੇ ਨਾਲ ਹੀ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਵੀ ਦਰਜ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਸ ਦੀ ਕਾਟਾ-ਪੀਟੀ ਨਹੀਂ ਕੀਤੀ ਬਲਕਿ ਆਪਣੇ ਵੱਲੋਂ ਅਖੀਰ ਤੇ ਸਹੀ ਨੰਬਰ ਪਾ ਕੇ ਭੁਲ ਦੀ ਸੋਧ ਕਰ ਦਿੱਤੀ ਗਈ ਸੀ। ਜਸਬੀਰ ਸਿੰਘ (ਕੈਲਗਰੀ) ੧੭-੦੧-੧੩ -----------------
- ਨੋਟ: ਪਾਠਕ ਦੇਖ ਲੈਣ ਕਿ ਇਸ ਵਿੱਚ ਸਿੱਖ ਮਾਰਗ ਦੇ ਖਿਲਾਫ ਜਾਂ ਮੱਖਣ ਸਿੰਘ ਜੀ ਨੂੰ ਡਰਾਉਣ ਧਮਕਾਉਣ ਵਰਗਾ ਮੈਂ ਕੀ ਲਿਖ ਦਿੱਤਾ, ਜਿਸ ਕਰਕੇ ਉਹਾਂ ਨੂੰ ਮੇਰੇ ਨਾਮ ਨੋਟ ਲਿਖਣਾ ਪੈ ਗਿਆ। ਮੱਖਣ ਸੰਘ ਜੀ ਦਾ ਦੂਸਰਾ ਇਤਰਾਜ ਸੀ ਕਿ ਜੇ ਸਿੱਖ ਮਾਰਗ ਤੇ ਲਿਖਣ ਤੇ ਮੇਰੇ ਲਈ ਕੋਈ ਪਾਬੰਦੀ ਨਹੀਂ ਸੀ ਤਾਂ ਮੈਂ ਫੇਸ ਬੁੱਕ ਤੇ ਲੈਟਰ ਕਿਉਂ ਪਾਏ?  ਇਸ ਸੰਬੰਧੀ ਮੇਰਾ ਕਹਿਣਾ ਹੈ ਕਿ ਮੱਖਣ ਸਿੰਘ ਜੀ ਦੀ ਐਸੀ ਤਾਂ ਕੋਈ ਸ਼ਰਤ ਨਹੀਂ ਸੀ ਕਿ ਸਿੱਖ ਮਾਰਗ ਤੇ ਛਪੀ ਕੋਈ ਲਿਖਤ ਫੇਸ ਬੁੱਕ ਤੇ ਨਾ ਪਾਈ ਜਾਵੇ।   ਜੇ ਇਸ ਤਰਹਾਂ ਦੀ ਉਹਨਾਂ ਦੀ ਕੋਈ ਸ਼ਰਤ ਹੀ ਨਹੀਂ ਸੀ ਤਾਂ ਫੇਰ ਉਹਨਾਂ ਨੂੰ ਮੇਰੇ ਇਸ ਤਰ੍ਹਾਂ ਕਰਨ ਤੇ ਇਤਰਾਜ ਕਿਉਂ ਹੋਇਆ, ਮੈਂ ਅੱਜ ਤੱਕ ਨਹੀਂ ਸਮਝ ਸਕਿਆ।   ਵੈਸੇ ਵੀ ਮੈਨੂੰ ਤਾਂ ਇਸ ਵਿੱਚ ਕੋਈ ਤਿਰਾਜਯੋਗ ਗੱਲ ਨਹੀਂ ਲਾਗਦੀ। (ਜੇ ਕਿਸੇ ਵੀਰ ਨੂੰ ਲੱਗਦੀ ਹੈ ਤਾਂ ਦੱਸ ਸਕਦਾ ਹੈ)।
 ਨੋਟ 2- ਮੱਖਣ ਸਿੰਘ ਜੀ ਨੇ ਮੈਨੂੰ ਕਈ ਸਾਲ ਆਪਣੇ ਵਿਚਾਰ ਪਾਠਕਾਂ ਦੇ ਰੂ ਬ ਰੂ ਰੱਖਣ ਲਈ ਮੰਚ ਮੁਹਈਆ ਕਰਵਾਈ ਰੱਖਿਆ, ਇਸ ਲਈ ਮੈਂ ਉਹਨਾ ਦਾ ਸ਼ੁਕਰਗੁਜ਼ਾਰ ਹਾਂ। ਸਿੱਖ ਮਾਰਗ ਸੰਬੰਧੀ ਇਹ ਵਿਚਾਰ ਲਿਖਣੇ ਮੇਰੀ ਮਜਬੂਰੀ ਹੈ। ਇਰਾਦਤਨ ਮੈਂ ਸਿੱਖ ਮਾਰਗ ਦੇ ਖਿਲਾਫ ਨਾ ਉਸ ਵਕਤ ਕੁਝ ਲਿਖਿਆ ਸੀ ਨਾ ਹੁਣ। ਜੇ ਮੱਖਣ ਸਿੰਘ ਨੂੰ ਮੇਰੀ ਕੋਈ ਗੱਲ ਇਤਰਾਜਯੋਗ ਲੱਗਦੀ ਹੋਵੇ ਤਾਂ ਮੈਂ ਮੁਆਫੀ ਚਾਹੁੰਦਾ ਹਾਂ।) ਮੇਰੇ ਇਹਨਾਂ ਤਿੰਨ ਪੱਤਰਾਂ ਦੇ ਆਧਾਰ ਤੇ ਗੁਰਚਰਨ ਸਿੰਘ ਜਿਉਣ ਵਾਲਾ ਨੇ ਮੇਰੇ ਤੇ ਇਲਜਾਮ ਲਗਾਇਆ ਹੈ ਕਿ ਮੈਂ ਸਿੱਖ ਮਾਰਗ ਤੇ ਲਿਖਦਾ ਸੀ ਅਤੇ ਉਸੇ ਦਾ ਵਿਰੋਧ ਕਰਦਾ ਸੀ। ਪਾਠਕ ਦੇਖ ਲੈਣ ਕਿ ਮੈਂ ਸਿਖ ਮਾਰਗ ਦਾ ਕਿਹੜਾ ਵਿਰੋਧ ਕੀਤਾ ਹੈ। ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਮੈਂ ਚਾਰੇ ਪਾਸਿਆਂ ਤੋਂ ਕੰਨ ਝੜਵਾ ਕੇ ਫੇਸ ਬੁੱਕ ਤੇ ਲਿਖਣ ਲੱਗ ਪਿਆ ਹਾਂ।  ਦੇਖੋ ਸਪੱਸ਼ੇਟੀਕਰਣ ਵਜੋਂ ਮੇਰੀ ਇੱਕ ਈ ਮੇਲ ਦੇ ਜਵਾਬ ਵਿੱਚ ਮੱਖਣ ਸਿੰਘ ਜੀ ਕੀ ਲਿਖਦੇ ਹਨ:-
 “......ਸਿਰਫ ਇਸ਼ਾਰੇ ਮਾਤਰ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ 30 ਜਨਵਰੀ 2013 ਵਾਲੀ ਆਪਣੀ ਚਿੱਠੀ ਪੜ੍ਹੋ ਕਿ ਤੁਸੀਂ ਆਪ ਹੀ ਸਿੱਖ ਮਾਰਗ ਤੇ ਆਪਣੀ ਆਖਰੀ ਫ਼ਤਿਹ ਬੁਲਾਈ ਸੀ ਕਿ ਨਹੀਂ?  ਧੰਨਵਾਦ ਸਹਿਤ, ਮੱਖਣ ਸਿੰਘ ਪੁਰੇਵਾਲ। 06-08-13” ---------------
 - ਦੇਖੋ! ਚਾਰੋ ਪਾਸਿਆਂ ਤੋਂ ਕੰਨ ਕਿਸਨੇ ਝੜਵਾਏ ਹਨ ਮੈਂ ਜਾਂ ਗੁਰਚਰਨ ਸਿੰਘ ਜਿਉਣਵਾਲਾ ਨੇ?   ਇਸ ਸੰਬੰਧੀ ਹੇਠਾਂ ਮੱਖਣ ਸਿੰਘ ਪੁਰੇਵਾਲ ਦਾ ਗੁਰਚਰਨ ਸਿੰਘ ਜਿਉਣਵਾਲਾ ਦੇ ਨਾਮ ਨੋਟ ਦੇਖੋ (ਇਹ ਪੂਰਾ ਨੋਟ ਸਿਖ ਮਾਰਗ ਤੇ 20/01/11 ਦੇ ਗੁਰਚਰਨ ਸਿੰਘ ਜਿਉਣਵਾਲਾ ਦੇ ਪੱਤਰ ਦੇ ਨਾਲ ਦੇਖਿਆ ਜਾ ਸਕਦਾ ਹੈ:-
 (20/01/11) (ਸੰਪਾਦਕ ਵਲੋਂ ਜਵਾਬ)
 ਗੁਰਚਰਨ ਸਿੰਘ ਜੀ ------- 3- ……..ਅੱਜ ਤੋਂ ਬਾਅਦ ਤੁਸੀਂ ਕੋਈ ਲਿਖਤ ‘ਸਿੱਖ ਮਾਰਗ’ ਨੂੰ ਨਾ ਭੇਜਣੀ ਅਤੇ ਨਾ ਹੀ ਅੱਜ ਤੋਂ ਬਾਅਦ ਤੁਹਾਨੂੰ ਕੋਈ ਸਵਾਲ ਕਰੇਗਾ ਅਤੇ ਨਾ ਹੀ ਕਿਸੇ ਦੀ ਚਿੱਠੀ ਵਿੱਚ ਤੁਹਾਡਾ ਕੋਈ ਨਾਮ ਲਿਖੇਗਾ। ਪਾਠਕ ਖੁਦ ਦੇਖ ਲੈਣ ਕਿ ਜਿਸਨੇ ਖੁਦ ਹੀ ਆਖਰੀ ਫਤਹਿ ਬੁਲਾ ਕੇ ਆਪਣੀਆਂ ਲਿਖਤਾਂ ਸਿਖ ਮਾਰਗ ਨੂੰ ਭੇਜਣੀਆਂ ਬੰਦ ਕਰ ਦਿੱਤੀਆਂ ਹੋਣ, ਉਸ ਨੇ ਕੰਨ ਝੜਵਾਏ ਹੋਏ ਜਾਂ ਜਿਸ ਨੂੰ ਸੰਪਾਦਕ ਜੀ ਨੇ ਕਹਿ ਦਿੱਤਾ ਹੋਵੇ ਕਿ ਅੱਜ ਤੋਂ ਬਾਅਦ ਤੁਸੀਂ ਕੋਈ ਲਿਖਤ ‘ਸਿੱਖ ਮਾਰਗ’ ਨੂੰ ਨਾ ਭੇਜਣੀ?????? ---------------
 - ਗੁਰਚਰਨ ਸਿੰਘ ਜਿਉਣਵਾਲਾ ਦਾ ਕਮੈਂਟ:-
 “ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਤਾਂ ਤੂੰ ਮੱਲੋ ਮੱਲੀ ਕਿਵੇਂ ਜਵਾਬ ਲੈ ਲਵੇਂਗਾ। ਤੂੰ ਲਾਟ ਸਾਹਿਬ ਹੈਂ ਬਈ ਕੋਈ ਤੇਰਾ ਕਹਿਆਂ ਮੰਨੇ ਜਾਂ ਤੇਰੇ ਸਵਾਲਾਂ ਦਾ ਜਵਾਬ ਦੇਵੇ।” ਗੁਰਚਰਨ ਸਿੰਘ ਜਿਉਣਵਾਲਾ ਜੀ! ਤੁਹਾਨੂੰ ਕਿਸ ਨੇ ਕਿਹਾ ਹੈ ਕਿ ਮੈਂ ਤੁਹਾਡੇ ਨਾਲ ਜਾਂ ਸਤਿਨਾਮ ਸਿੰਘ ਨਾਲ ਗੱਲ ਕਰਦਾ ਹਾਂ ਜਾਂ ਕਰਨੀ ਚਾਹੁੰਦਾ ਹਾਂ? ਮੈਨੂੰ ਕੋਈ ਸ਼ੌਂਕ ਨਹੀਂ ਤੁਹਾਡੇ ਵਰਗੀ ਸੋਚ ਵਾਲੇ ਕਿਸੇ ਬੰਦੇ ਨਾਲ ਗੱਲ ਕਰਨ ਦਾ।  ਪਰ ਤੁਹਾਨੂੰ ਲੋਕਾਂ ਨੂੰ ਗੁਰਬਾਣੀ ਵਿੱਚ ਗੁਰਮਤਿ ਦੇ ਉਲਟ ਤੁਹਾਡੀ ਆਪਣੀ (ਕਿਸੇ ਕੌਲੇਜ ਵਾਲੀ) ਸੋਚ ਦੀ ਘੁਸਪੈਠ ਕਰਨ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ।  ਤੁਸੀਂ ਜਵਾਬ ਦੇਵੋ ਜਾਂ ਨਾ ਦੇਵੋ, ਗੁਰਬਾਣੀ ਵਿੱਚ ਆਪਣੀ ਸੋਚ ਮਿਲਾਉਣ ਵਾਲਿਆਂ ਤੋਂ ਸਵਾਲ ਪੁੱਛੇ ਜਾਂਦੇ ਰਹਿਣਗੇ।
 ਗੁਰਚਰਨ ਸਿੰਘ ਜੀ! ਇਕ ਗੱਲ ਤੇ ਦੱਸੋ! ਜਦੋਂ ਤੁਸੀਂ ਕਿਸੇ ਦਸਮ ਗ੍ਰੰਥ ਹਮਾਇਤੀ ਨੂੰ ਕੋਈ ਸਵਾਲ ਪੁੱੱਛਦੇ ਹੋ, ਅਗੋਂ ਉਹ ਕਹੇ ਕਿ ਮੈਂ ਤੇ ਤੇਰੇ ਨਾਲ ਗੱਲ ਹੀ ਨਹੀਂ ਕਰਨੀ ਚਾਹੁੰਦਾ ਤਾਂ ਫੇਰ ਤੁਹਾਡਾ ਕੀ ਰਿਐਕਸ਼ਨ ਹੋਵੇਗਾ?
 ਜਸਬੀਰ ਸਿੰਘ ਵਿਰਦੀ"



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.