ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਰੂਹਾਂ ਦੀ ਗਿਣਤੀ ਕਿਉਂ ਵਧ ਰਹੀ ਹੈ? ਬਾਰੇ ਭਾਗ 2:-
-: ਰੂਹਾਂ ਦੀ ਗਿਣਤੀ ਕਿਉਂ ਵਧ ਰਹੀ ਹੈ? ਬਾਰੇ ਭਾਗ 2:-
Page Visitors: 3998

-: ਰੂਹਾਂ ਦੀ ਗਿਣਤੀ ਕਿਉਂ ਵਧ ਰਹੀ ਹੈ? ਬਾਰੇ ਭਾਗ 2:-
ਚਮਕੌਰ ਸਿੰਘ ਜੀ! ਤੁਸੀਂ ਕਮੈਂਟ ਨਹੀਂ ਸੀ ਕਰਨਾ ਚਾਹੁੰਦੇ ਪਰ ਕਰ ਦਿੱਤਾ, ਤੁਹਾਡੀ ਬੜੀ ਮਿਹਰਬਾਨੀ। ਅਸਲ ਗੱਲ ਇਹ ਹੈ ਕਿ, ਤੁਸੀਂ ਮੇਰੇ ਕਮੈਂਟ ਬਾਰੇ ਆਪਣਾ ਕਮੈਂਟ ਉਸ ਵਕਤ ਨਹੀਂ ਕਰਦੇ ਜਦੋਂ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ। ਪਰ ਜਦੋਂ ਤੁਹਾਨੂੰ ਲੱਗਦਾ ਹੈ ਕਿ ਵਿਰਦੀ ਨੂੰ ਨਿਰ-ਉਤਰ ਕੀਤਾ ਜਾ ਸਕਦਾ ਹੈ, ਉਸ ਵਕਤ ਤੁਸੀਂ ਕਮੈਂਟ ਕਰ ਵੀ ਦਿੰਦੇ ਹੋ।  ਪਹਿਲਾਂ ਮੈਂ ਕੀ ਲਿਖਿਆ ਸੀ ਕੀ ਨਹੀਂ, ਉਸ ਲਿਖੇ ਹੋਏ ਦਾ ਜੇ ਚੱਲਦੀ ਵਿਚਾਰ ਨਾਲ ਕੋਈ ਸੰਬੰਧ ਹੈ ਤਾਂ ਮੇਰੀ ਉਸ ਲਿਖਤ ਦੇ ਹਵਾਲੇ ਸਹਿਤ ਆਪਣੇ ਵਿਚਾਰ ਦੇਵੋ ਜੀ।
 ਹਾਂ ਮੈਂ ਲਿਖਿਆ ਹੈ ਕਿ ਉਸ ਵਿੱਚ ਸਮਾ ਜਾਂਦੀ ਹੈ ਪਰ ਖੋਟੇ ਖਰੇ ਦੀ ਪਰਖ ਕਰਕੇ ਖੋਟੇ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਇਆ ਜਾਂਦਾ ਹੈ, ਇਹ ਪੜ੍ਹਨਾ ਸ਼ਾਇਦ ਤੁਸੀਂ ਭੁੱਲ ਗਏ ਹੋ।  ਤੁਸੀਂ ਲਿਖਿਆ ਹੈ- “ਨਾਲੇ ਆਪਣੀ ਸਟੇਟਮਿੰਟ ਨੂੰ ਕਹਿ ਦਿਤਾ ਕਿ ਨਹੀਂ ਅਾਗੇ ਜਾਕੇ ਇਸ ਰੂਹ ਨੂੰ ਜਵਾਬ ਦੇਣਾ ਪੈਂਦਾ ਹੈ। ਜਿਸ ਦੀਆ ਤੁਸੀ ਉਦਹਾਰਣਾਂ ਵੀ ਦਿਤੀਆ ਹਨ। ਇਹ ਨਹੀਂ ਲਿਖੀਆ ਕਿ ਅਗੇ ਕਿਥੇ ਜਾਕੇ ਜਵਾਬ ਦੇਣਾ ਪੈਂਦਾ ਹੈ।
 ” ਚਮਕੌਰ ਸਿੰਘ ਜੀ! ਮੈਂ ਜੋ ਉਦਾਹਰਣ ਦਿੱਤੀ ਹੈ ਅਤੇ ਜੋ ਲਿਖਿਆ ਹੈ, ਇਸ ਤਰ੍ਹਾਂ ਹੈ--
 “ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥”
 ਚੰਗੇ ਮਾੜੇ ਕਰਮ ਕਰਨ ਵਾਲੇ ਸਭ ਉਸ ਦੀ ਹਜੂਰੀ ਵਿੱਚ ਪਹੁੰਚਦੇ ਹਨ।”
 ਤੁਸੀਂ ਲਿਖਿਆ ਹੈ- “ਤੁਸੀਂ (ਜਾਣੀ ਕਿ ਮੈਂ) ਲਿਖਿਆ ਹੈ ਧਰਮ ਰਾਜ ਨੂੰ ਗਰੂ ਦੇ ਦਰ ਤੇ ਜਵਾਬ ਦੇਣਾ ਪੈਂਦਾ। ਤੁਸੀ ਇਹ ਨਹੀਂ ਲਿਖਿਆ ਕਿ ਕਿਥੇ ਜਾਕੇ ਜਵਾਬ ਦੇਣ ਪੈਂਦਾ ਹੈ। ਉਹ ਧਰਮ ਰਾਏ ਕਿਥੇ ਰਹਿੰਦਾ ਹੈ।”
 ਚਮਕੌਰ ਸਿੰਘ ਜੀ! ਕਿਉਂ ਸਵੇਰੇ ਸਵੇਰੇ ਝੂਠ ਬੋਲਦੇ ਹੋ? ਮੈਂ ਕਿੱਥੇ ਲਿਖਿਆ ਹੈ ਕਿ “ਧਰਮ ਰਾਜ ਨੂੰ ਗੁਰੂ ਦੇ ਦਰ ਤੇ ਜਵਾਬ ਦੇਣਾ ਪੈਂਦਾ ਹੈ”?  ਹਾਲੇ ਤਾਂ ਸਾਰੀ ਲਿਖਤ ਇਸੇ ਪੋਸਟ ਤੇ ਪਈ ਹੈ, ਕਿਤੇ ਲਭਣ ਜਾਣ ਦੀ ਵੀ ਜਰੂਰਤ ਨਹੀਂ। ਇਹੀ ਕਾਰਣ ਹੈ ਕਿ ਤੁਸੀਂ ਜਿਹੜੀਆਂ ਗੁਰਬਾਣੀ ਵਿਆਖਿਆਵਾਂ ਕਰਦੇ ਹੋ ਗੁਰਬਾਣੀ ਵਿੱਚ ਲਿਖੇ ਹੋਏ ਮੁਤਾਬਿਕ ਨਹੀਂ, ਬਲਕਿ ਤੁਹਾਡੀ ਆਪਣੀ ਬਣੀ ਸੋਚ ਮੁਤਾਬਕ ਹੁੰਦੀਆਂ ਹਨ। ਜੋ ਤੁਹਾਡੇ ਦਿਮਾਗ਼ ਵਿੱਚ ਚੱਲ ਰਿਹਾ ਹੁੰਦਾ ਹੈ ਉਹੀ ਤੁਸੀਂ ਗੁਰਬਾਣੀ ਅਰਥਾਂ ਵਿੱਚ ਲਿਖ ਦਿੰਦੇ ਹੋ ਅਤੇ ਜਿਸ ਤਰ੍ਹਾਂ ਦੀ ਤੁਹਾਡੀ ਸੋਚ ਦੂਸਰਿਆਂ ਬਾਰੇ ਬਣੀ ਹੁੰਦੀ ਹੈ ਉਸ ਮੁਤਾਬਕ ਹੀ ਤੁਸੀਂ ਦੂਸਰਿਆਂ ਬਾਰੇ ਲਿਖ ਦਿੰਦੇ ਹੋ। ਤੁਕ ਹੈ-
 “ਪੁੰਨ ਦਾਨੁ ‘**ਜੋ ਬੀਜਦੇ ਸਭ**’ ਧਰਮ ਰਾਇ ਕੈ ਜਾਈ ॥”
ਮੇਰੇ ਮੁਤਾਬਕ ਤਾਂ ਪੁੰਨ ਦਾਨ **ਬੀਜਣ ਵਾਲੇ ਸਾਰੇ** ਧਰਮ ਰਾਇ (ਪ੍ਰਭੂ ਦੇ ਦਰ ਤੇ) ਜਾਂਦੇ ਹਨ।
 ਤੁਸੀਂ ਅਰਥ ਲਿਖ ਰਹੇ ਹੋ- “ਉਨਾਂ ਦਾ ਚੰਗਾ ਮਾੜਾ **ਕੀਤਾ ਕੰਮ** ਪ੍ਰਭੂ ਦੇ ਦਰ ਪਹੂੰਚਦਾ ਹੇ। ਹਰ ਰੋਜ ਪਹੁੰਚਦਾ ਹੈ।” ਤੁਸੀਂ ਦੱਸ ਸਕਦੇ ਹੋ ਕਿ ਕਿਸ ਵਿਆਕਰਣ ਮੁਤਾਬਕ ਤੁਸੀਂ **ਉਨਾਂ ਦਾ ਕੀਤਾ ਕੰਮ** ਪ੍ਰਭੂ ਦੇ ਦਰ ਤੇ ਪਹੁੰਚਦਾ ਹੈ ਕਹਿ ਰਹੇ ਹੋ? ਤੁਸੀਂ ਲਿਖਿਆ ਹੈ- “ਹਰ ਰੋਜ ਪਹੁੰਚਦਾ ਹੈ” ਦੱਸ ਸਕਦੇ ਹੋ ਕਿ ਹਰ ਰੋਜ ਪਹੁੰਚੇ ਹੋਏ ਕੰਮ(?) ਦਾ ਕੋਈ ਨਬੇੜਾ ਵੀ ਹੁੰਦਾ ਹੈ ਜਾਂ ਪਹੁੰਚਕੇ ਠੰਢੇ ਬਸਤੇ ਵਿੱਚ ਜਾ ਕੇ ਪਿਆ ਹੀ ਰਹਿੰਦਾ ਹੈ? ਜੇ ਨਬੇੜਾ ਇਸੇ ਜਨਮ ਵਿੱਚ ਹੀ ਹੋਈ ਜਾਂਦਾ ਹੈ ਤਾਂ ਕੀ ਇਸ ਸੰਬੰਧੀ ਕੋਈ ਗੁਰਬਾਣੀ ਉਦਾਹਰਣ ਦੇ ਸਕਦੇ ਹੋ? ਤੁਸੀਂ ਗੁਰਬਾਣੀ ਨੂੰ ਵੀ ਵਿਗਿਆਨਕ ਢੰਗ ਨਾਲ ਅਰਥਾਉਣ ਵਿੱਚ ਯਕੀਨ ਰੱਖਦੇ ਹੋ, ਇਸ ਲਈ ਵਿਗਿਆਨਕ ਢੰਗ ਨਾਲ ਅਰਥ ਕਰਕੇ ਸਮਝਾ ਦੇਣਾ ਕਿ- ਜੇ ਕੋਈ ਕਿਸੇ ਨਾਲ ਠੱਗੀ ਮਾਰਦਾ ਹੈ ਤਾਂ ਕਿਵੇਂ ਵਿਗਿਆਨਕ ਢੰਗ ਨਾਲ ਉਸ ਨੂੰ ਇਸੇ ਜਨਮ ਵਿੱਚ ਉਸ ਦਾ ਫਲ਼ ਮਿਲ ਜਾਂਦਾ ਹੈ (ਮਿਸਾਲ ਦੇ ਤੌਰ ਤੇ ਕੀ- ਉਸ ਨੂੰ ਬੁਖਾਰ ਹੋ ਜਾਂਦਾ ਹੈ, ਜਾਂ ਕੈਂਸਰ ਹੋ ਜਾਂਦਾ ਹੈ, ਜਾਂ ਮਾਈਗ੍ਰੇਨ ਹੋ ਜਾਂਦਾ ਹੈ…… ਆਦਿ)?
 (ਲਫਜ਼ ‘ਜਾਈ’ ਹੈ ਜਿਸ ਦਾ ਅਰਥ ਤੁਸੀਂ ‘ਪਹੁੰਚਦਾ ਹੈ’ ਲਿਖਿਆ ਹੈ) ਤੁਸੀਂ ਲਿਖਿਆ ਹੈ- “ਪਹਿਲੀ ਗਲ ਏਥੇ ਦਰਗਾਹ ਵਾਲੀ ਕਿਹੜੀ ਗਲ ਹੈ। ਹਾਂ ਮਾੜੈ ਕਰਮ ਵਾਲਿਆ ਨੂੰ ਪ੍ਰਭੂ ਦੇ ਦਰ ਤੇ ਟਿਕਾਣਾ ਨਹੀ ਮਿਲਦਾ ਪਰ ਖਰੇ ਭਾਵ ਸਚ ਨਾਲ ਜੁੜੈ ਪ੍ਰਭੂ ਦੀ ਦਰ ਤੇ ਖਰੇ ਉਤਰਦੇ ਹਨ। ਪ੍ਰਭੁ ਦਾ ਦਰ ਸਾਡੇ ਅੰਦਰ ਹੈ। ਤੁਹਾਡੇ ਮੁਤਾਬਕ ਪ੍ਰਭੁ ਦਰ ਕਿਥੇ ਹੈ ਤੁਸੀ ਨਹੀਂ ਲਿਖਿਆ ਪਰ ਤੁਸੀ ਪਰਭੂ ਦੀ ਦਰਗਾਹ ਕਹਿੰਦੇ ਹੋ। ਤੁਸੀ ਇਹ ਨਹੀਂ ਲਿਖਿਆ ਕਿ ਪ੍ਰਭੁ ਦੀ ਦਰਗਾਹ ਕਿਥੇ ਹੈ। ਇਹ ਨਹੀਂ ਪਤਾ ਕੀ ਤੁਸੀ ਹਿੰਦੂ ਧਰਮ ਵਾਂਗ ਕਿਤੇ ਅੱਧ ਅਸਮਾਨ ਵਿਚ ਕਿਹੰਦੇ ਹੋ ਜਾਂ ਮੁਸਲਮਾਨ ਵਾਂਗ ਸਤਵੇਂ ਅਸਮਾਨ ਤੇ ਕਹਿੰਦੇ ਹੋ।”
 ਚਮਕੌਰ ਸਿੰਘ ਜੀ! ਜੇ ਇਥੇ ਤੁਕ ਵਿੱਚ ‘ਦਰਗਾਹ’ ਵਾਲੀ ਕੋਈ ਗੱਲ ਨਹੀਂ ਤਾਂ **ਦਰ** ਵਾਲੀ ਵੀ ਕੋਈ ਗੱਲ ਨਹੀਂ।ਦੇਖੋ ਤੁਸੀਂ ਖੁਦ ਹੀ ਲਿਖਿਆ ਹੈ- “ਮੈਂ ਵੀ ਕਹਿੰਦਾ ਉਨਾਂ ਦਾ ਚੰਗਾ ਮਾੜਾ ਕੀਤਾ ਕੰਮ ਪ੍ਰਭੂ ਦੇ **ਦਰ** ਪਹੁੰਚਦਾ ਹੈ”।ਦੱਸ ਸਕਦੇ ਹੋ ਕਿ ਤੁਸੀਂ “ਦਰ” ਕਿਸ ਸ਼ਬਦ ਦਾ ਅਰਥ ਕਰ ਰਹੇ ਹੋ? ਤੁਸੀਂ ਅੱਧ ਅਸਮਾਨ ਅਤੇ ਸੱਤਵੇਂ ਅਸਮਾਨ ਦੀ ਗੱਲ ਕਰ ਰਹੇ ਹੋ, ਮੈਨੂੰ ਨਹੀਂ ਪਤਾ ਇਹ ਕਿਥੇ? ਹੈ ਵੀ ਜਾਂ ਨਹੀਂ, ਗੁਰਬਾਣੀ ਵਿੱਚੋਂ ਮੈਨੂੰ ਇਸ ਬਾਰੇ ਕਿਤੇ ਕੁਝ ਲਿਖਿਆ ਨਹੀਂ ਮਿਲਿਆ।  ਪਰ ਤੁਸੀਂ ਦੱਸੋ ਪ੍ਰਭੂ ਦਾ ਦਰ ਸਾਡੇ ਅੰਦਰ ਹੈ ਤਾਂ ਕੀ ਉਸ ਦਾ ਦਰ ਸਾਰੀ ਕੁਦਰਤ ਵਿੱਚ ਨਹੀਂ ਹੈ? ਜੇ ਉਸ ਦਾ ਦਰ ਸਿਰਫ ਸਾਡੇ ਅੰਦਰ ਹੀ ਹੈ, ਸਾਰੀ ਕਾਇਨਾਤ ਵਿੱਚ ਨਹੀਂ ਹੈ ਤਾਂ ਉਹ ਸਾਡੇ ਅੰਦਰ ਬੈਠਾ ਸਾਨੂੰ ਸਹੀ ਕੰਮ ਕਰਨ ਲਈ ਪਰੇਰਿਤ ਵੀ ਕਰਦਾ ਅਤੇ ਸਾਡੇ ਗ਼ਲਤ ਕੀਤੇ ਕੰਮ ਦਾ ਕੋਈ ਮਾੜਾ ਫਲ ਵੀ ਦਿੰਦਾ ਹੈ ਜਾਂ ਸਾਡੇ ਅੰਦਰ ‘ਹੋਇਆਂ ਨਾ ਹੋਇਆਂ’ ਸਮਾਨ ਬੱਸ ਮੌਜੂਦ ਹੀ ਹੈ, ਇਸ ਤੋਂ ਵਧ ਕੁਝ ਨਹੀਂ ਅਤੇ ਕੁਝ ਵੀ ਕਰਨ ਤੋਂ ਅਸਮਰਥ ਹੈ?
    ਮਿਸਾਲ ਦੇ ਤੌਰ ਤੇ- ਕੋਈ ਵਿਅਕਤੀ ਵਿਕਾਰਾਂ, ਦੁਰਾਚਾਰਾਂ ਵਿੱਚ ਫਸਿਆ ਹੋਇਆ ਆਪਣਾ ਜੀਵਨ ਬਤੀਤ ਕਰ ਰਿਹਾ ਹੈ, ਤਾਂ ਪ੍ਰਭੂ ਉਸ ਦੇ ਅੰਦਰ ਦਰ ਤੇ ਬੈਠਾ ਕੀ ਕਰਦਾ ਹੈ? ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਮੁਤਾਬਕ ਤਾਂ ਬੰਦੇ ਦੀ ਜਦੋਂ ਦਾਹੜੀ ਚਿੱਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਵਿੱਚ ਸ਼ੁਭ ਗੁਣ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਮਤਲਬ ਇਹ ਬਣਦਾ ਹੈ ਕਿ ਦਾਹੜੀ ਚਿੱਟੀ ਹੋਣ ਤੋਂ ਪਹਿਲਾਂ ਪਹਿਲਾਂ ਪ੍ਰਭੂ ਅੰਦਰ ਬੈਠਾ ਕੁਝ ਨਹੀਂ ਕਰਦਾ, ਪਰ ਜਿਉਂ ਹੀ ਦਾਹੜੀ ਚਿੱਟੀ ਹੋਣੀ ਸ਼ੁਰੂ ਹੁੰਦੀ ਹੈ, ਉਹ ਬੰਦੇ ਦੇ ਅੰਦਰ ਸ਼ੁਭ ਗੁਣ ਭਰਨੇ ਸ਼ੁਰੂ ਕਰ ਦਿੰਦਾ ਹੈ। ਤੁਹਾਡੇ ਮੁਤਾਬਕ ਉਹ ਅੰਦਰ ਬੈਠਾ ਕੀ ਕਰਦਾ ਹੈ?
 ਚਮਕੌਰ ਸਿੰਘ ਜੀ! ਦਰ/ਦਰਗਾਹ ਬਾਰੇ ਜਵਾਬ ਦੇ ਦਿੱਤਾ ਹੈ ਪਰ ਮਿਹਰਬਾਨੀ ਕਰਕੇ ਵਿੱਸ਼ੇ ਤੋਂ ਹਟਕੇ ਸਵਾਲ ਜਵਾਬ ਕਰਕੇ ਵਿਸ਼ੇ ਨੂੰ ਅਸਲੀ ਮੁੱਦੇ ਤੋਂ ਖੁੰਝਾਉਣ ਅਤੇ ਉਲਝਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਤੁਸੀਂ ਲਿਖਿਆ ਹੈ-- “ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ
ਮੈਂ ਵੀ ਮੰਨਦਾ ਹਾ ਕਿ ਜਿੰਨਾ ਚਿਰ ਕਿਸੇ ਵਿਚ ਹਉਮਾਂ ਹੈ ਉਹ ਜੂਨਾ ਦੇ ਚਕਰ ਵਿਚ ਹੀ ਰਹਿੰਦਾ ਹੈ।” ਵਿਆਕਰਣ ਦੇ ਮਾਹਰ ਚਮਕੌਰ ਸਿੰਘ ਜੀ! ਦੱਸ ਸਕਦੇ ਹੋ ਕਿ ਕਿਸ ਵਿਆਕਰਣ ਅਨੁਸਾਰ ਤੁਸੀਂ *ਪਾਹਿ* ਦਾ ਅਰਥ *ਰਹਿੰਦਾ ਹੈ* ਕਰਦੇ ਹੋ? ਤੁਸੀਂ ਲਿਖਿਆ ਹੈ-
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
 ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥
 ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥
ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥
 ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ
॥੪੭॥ - ਸਲੋਕ ਵਾਰਾਂ ਤੇ ਵਧੀਕ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੧੪੧੮”
 ਦੱਸ ਸਕਦੇ ਹੋ ਕਿ ਜਿਸ ਬੰਦੇ ਨੂੰ ਗੁਰਬਾਣੀ ਜਾਂ ਤੁਸੀਂ ਢੋਰ, ਗਵਾਰ ਕਹਿੰਦੇ ਹੋ ਅਤੇ ਤੁਸੀਂ *ਮਰਿ ਮਰਿ ਜੰਮਹਿ* ਦੇ ਅਰਥ ਇਸੇ ਜਨਮ ਵਿੱਚ ਜੰਮਣਾ ਮਰਨਾ ਮੰਨਦੇ ਹੋ, ਇਹ ਅਵਸਥਾ ਮਨੁੱਖ ਨੇ ਖੁਦ ਆਪਣੀ ਇੱਛਾ ਆਪਣੀ ਮਨ ਮਰਜ਼ੀ ਨਾਲ ਬਣਾਈ ਹੋਈ ਹੈ ਜਾਂ ਇਸ ਨੂੰ ਇਸ ਤਰ੍ਹਾਂ ਦੀ ਅਵਸਥਾ ਬਨਾਉਣ ਲਈ ਕਿਸੇ ਨੇ ਮਜਬੂਰ ਕੀਤਾ ਹੋਇਆ ਹੈ?     ਜੇ ਇਸਨੇ ਆਪਣੀ ਮਨ ਮਰਜ਼ੀ, ਆਪਣੀ ਇੱਛਾ ਨਾਲ ਇਹ ਅਵਸਥਾ ਬਣਾਈ ਹੋਈ ਹੈ ਅਤੇ ਇਹੀ ਤੁਹਾਡੇ ਮੁਤਾਬਕ ਇਸੇ ਜਨਮ ਵਿੱਚ ਮਰ-ਮਰ ਕੇ ਜੰਮਣਾ ਹੈ, ਤਾਂ ਕੀ ਇਸ ਦਾ ਮਤਲਬ ਇਹ ਨਹੀਂ ਬਣਦਾ ਕਿ ਗੁਰਬਾਣੀ ਤਾਂ ਸਿਰਫ ਉਪਦੇਸ਼ ਕਰ ਸਕਦੀ ਹੈ। ਮੰਨਣਾ ਜਾਂ ਨਾ ਮੰਨਣਾ ਹਰ ਇਕ ਦੀ ਆਪਣੀ ਮਰਜ਼ੀ ਹੈ। ਅਤੇ ਜੇ ਕੋਈ ਨਹੀਂ ਮੰਨਦਾ, ਜੇ ਕੋਈ ਕਹਿੰਦਾ ਹੈ ਕਿ ਗੁਰਬਾਣੀ ਜਾਂ ਚਮਕੌਰ ਸਿੰਘ ਢੋਰ, ਗਵਾਰ ਕਹਿੰਦੇ ਹਨ ਤਾਂ ਕਹੀ ਜਾਣ, ਮੈਂ ਕੋਈ ਪਰਵਾਹ ਨਹੀਂ ਕਰਦਾ।  ਅਤੇ ਇਸ ਤਰ੍ਹਾਂ ਦਾ ਮਨੁੱਖ ਆਪਣੀ ਮਨ ਮਰਜ਼ੀ ਦਾ ਜੀਵਨ ਬਿਤਾ ਕੇ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਕੀ ਗੁਰਮਤਿ ਅਨੁਸਾਰ ਕੋਈ ਗੱਲ ਨਹੀਂ? ਕੀ ਇਸ ਦਾ ਇਹ ਮਤਲਬ ਨਹੀਂ ਬਣਦਾ ਕਿ ਕੋਈ ਜਿਸ ਤਰ੍ਹਾਂ ਦਾ ਮਰਜ਼ੀ ਜੀਵਨ ਬਿਤਾਈ ਜਾਵੇ ਗੁਰਬਾਣੀ ਪੜ੍ਹਨ ਦਾ ਜਾਂ ਕਿਸੇ ਵੀ ਹੋਰ ਸਿਖਿਆ ਦਾ ਕੋਈ ਮਹਤਵ ਨਹੀਂ, ਆਪਣੀ ਮਨ ਮਰਜ਼ੀ ਦਾ ਜੀਵਨ ਬਿਤਾਈ ਜਾਵੋ? ਪ੍ਰਭੂ ਤਾਂ ਸਾਡੇ ਅੰਦਰ ਬੈਠਾ ਮਿੱਟੀ ਦਾ ਮਾਧੋ ਹੀ ਹੈ, ਕੁਝ ਕਰਨ ਦੇ ਸਮਰੱਥ ਨਹੀਂ?
ਚਮਕੌਰ ਸਿੰਘ ਜੀ! ਮਿਹਰਬਾਨੀ ਕਰਕੇ ਵਿਚਾਰ ਨੂੰ ਮੁਖ ਨੁਕਤੇ ਦੇ ਨਜ਼ਦੀਕ ਰੱਖਦੇ ਹੋਏ ਸਵਾਲ ਜਵਾਬ ਕਰੋ।  ਗੱਲ ਨੂੰ ਉਲਝਾ ਕੇ ਖਿਲਾਰਾ ਪਾਉਣ ਦੀ ਕੋਸ਼ਿਸ਼ ਨਾ ਕਰੋ। ਉਪਰ ਆਏ ਹੋਰ ਸਵਾਲਾਂ ਬਾਰੇ ਆਪਣੇ ਵਿਚਾਰ ਦੇਣ ਦੇ ਨਾਲ ਨਾਲ ਹੇਠਾਂ ਲਿਖੇ ਦੋ ਸਵਾਲਾਂ ਬਾਰੇ ਜਰੂਰ ਵਿਚਾਰ ਦੇਣ ਦੀ ਖੇਚਲ ਕਰੋ ਜੀ-
1 ਸਾਰੀ ਗੁਰਬਾਣੀ ਵਿੱਚੋਂ ਕੋਈ ਇਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਵਿੱਚ ਲਿਖਿਆ ਹੋਵੇ ਕਿ ‘ਕੀਤੇ ਚੰਗੇ ਮਾੜੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਨਿੱਬੜੀ ਜਾਂਦਾ ਹੈ’? ਸਵਾਲ ਪਹਿਲਾਂ ਚੰਗੀ ਤਰ੍ਹਾਂ ਪੜ੍ਹਕੇ ਜਵਾਬ ਦੇਣਾ ਜੀ।
 2 ਸਾਰੀ ਗੁਰਬਾਣੀ ਵਿੱਚੋਂ ਕੋਈ ਇਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਵਿੱਚ ਇਸ ਜਨਮ ਤੋਂ ਬਾਅਦ ਫੇਰ ਜੂਨਾਂ ਵਿੱਚ ਪੈਣ ਵਾਲੇ ਸੰਕਲਪ ਨੂੰ ਰੱਦ ਕੀਤਾ ਹੋਵੇ ਜਾਂ ਲਿਖਿਆ ਹੋਵੇ ਕਿ ਇਸ ਜਨਮ ਤੋਂ ਬਾਅਦ ਫੇਰ ਜੂਨਾਂ ਵਿੱਚ ਪੈਣਾ ਪੈਂਦਾ ਹੈ ਕਿ ਨਹੀਂ ਇਸ ਬਾਰੇ ਪਤਾ ਨਹੀਂ?
 ਮਿਹਰਬਾਨੀ ਕਰਕੇ ਮੇਰੇ ਸਵਾਲ ਨੂੰ ਪਹਿਲਾਂ ਜ਼ਰਾ ਧਿਆਨ ਨਾਲ ਪੜ੍ਹ ਲੈਣਾ, ਮੇਰਾ ਸਵਾਲ “ਕਿੱਥੇ ਸਮਾਉਣ” ਬਾਰੇ ਨਹੀਂ। “ਕਿਥੈ ਜਾਇ ਸਮਾਹਿ, ਪਤਾ ਨਹੀਂ’ ਅਤੇ ‘ਕਿਤੇ ਸਮਾਉਂਦਾ ਵੀ ਹੈ ਕਿ ਨਹੀਂ, ਪਤਾ ਨਹੀਂ’ ਦਾ ਫਰਕ ਧਿਆਨ ਵਿੱਚ ਰੱਖਕੇ ਜਵਾਬ ਦੇਣ ਦੀ ਖੇਚਲ ਕਰਨੀ ਜੀ।
 ਜਸਬੀਰ ਸਿੰਘ ਵਿਰਦੀ"

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.