ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: “ਗੁਰ ਪੂਰਾ ਭੇਟਿਓ ਵਡਭਾਗੀ …” ਦੇ ਅਰਥਾਂ ਬਾਰੇ :-
-: “ਗੁਰ ਪੂਰਾ ਭੇਟਿਓ ਵਡਭਾਗੀ …” ਦੇ ਅਰਥਾਂ ਬਾਰੇ :-
Page Visitors: 2897

-: “ਗੁਰ ਪੂਰਾ ਭੇਟਿਓ ਵਡਭਾਗੀ …” ਦੇ ਅਰਥਾਂ ਬਾਰੇ :-
ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥”
 ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਪੰਗਤੀ ਦੇ ਅਰਥ ਕੀਤੇ ਹਨ:-
-“ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ।
” ਇਸੇ ਪੰਗਤੀ ਦੇ ਚਮਕੌਰ ਸਿੰਘ ਬਰਾੜ ਨੇ ਅਰਥ ਕੀਤੇ ਹਨ—
- “ਹੇ ਭਾਈ ! ਜਿੰਨਾ ਵਡੇ ਭਾਗਾਂ ਵਾਲਿਆਂ ਨੇ { ਪੂਰੇ ਗੁਰੂ ਦੀ ਸਿਖਿਆ ਦੇ ਰਾਹੀ} ਪ੍ਰਭੁ ਨੂੰ ਸਮਰਪਤ ਕਰ ਦਿਤਾ ਜਾਂ ਜਿੰਨਾ ਨੇ ਗੁਰੂ ਦੀ ਸਿਖਿਆ ਨੂੰ ਆਪਣੀ ਜੀਵਨ ਜਾਂਚ ਵਿਚ ਅਪਣਾ ਲਇਆ, ਉਨਾਂ ਦੇ ਮਨ ਵਿੱਚ ਉਸਦੇ ਗਿਆਨ( ਸਿਖਿਆ) ਨਾਲ ਚਾਨਣ ਹੋ ਗਿਆ ਜਾਂ ਏਸ ਗਲ ਦੀ ਸਮਝ ਲੱਗ ਗਈ ਕਿ ਹੋਰ ਓਸ ਵਰਗਾ ਦੂਜਾ ਕੋਈ ਵੀ ਨਹੀ ਹੈ। ਉਨਾਂ ਦਾ ਆਪਣੇ ਓਸ ਪ੍ਰਭੂ ਵਿੱਚ ਪੂਰਾ ਯਾਕੀਨ ਬਣ ਜਾਂਦਾ ਹੈ॥”
ਚਮਕੌਰ ਸਿੰਘ ਜੀ! ਪੰਗਤੀ ਦੇ ਪਹਿਲੇ ਅੱਧੇ ਹਿੱਸੇ-
 ‘ਗੁਰ ਪੂਰਾ ਭੇਟਿਓ ਵਡਭਾਗੀ’ ਦੇ ਅਰਥਾਂ ਤੇ ਜੇ ਵਿਚਾਰ ਕਰੀਏ ਤਾਂ, ਇਸ ਵਿਚ ਲਫਜ਼ ਹਨ-- ‘ਗੁਰ ਪੂਰਾ’ ‘ਭੇਟਿਓ’ ‘ਵਡਭਾਗੀ’ ਪੰਗਤੀ ਦੇ ਇਸ ਹਿੱਸੇ ਦੇ ਅਰਥ ਤੁਸੀਂ ਕੀਤੇ ਹਨ- “ਜਿੰਨਾ ਵਡੇ ਭਾਗਾਂ ਵਾਲਿਆਂ ਨੇ { ਪੂਰੇ ਗੁਰੂ ਦੀ ਸਿਖਿਆ ਦੇ ਰਾਹੀ} ਪ੍ਰਭੁ ਨੂੰ ਸਮਰਪਤ ਕਰ ਦਿਤਾ ਜਾਂ ਜਿੰਨਾ ਨੇ ਗੁਰੂ ਦੀ ਸਿਖਿਆ ਨੂੰ ਆਪਣੀ ਜੀਵਨ ਜਾਂਚ ਵਿਚ ਅਪਣਾ ਲਇਆ,….” ਇਥੇ ਤੁਹਾਡੇ ਮੁਤਾਬਕ ਵਡਭਾਗੀ ਦਾ ਅਰਥ ਹੈ- ਜਿੰਨ੍ਹਾ ਵਡੇ ਭਾਗਾਂ ਵਾਲਿਆਂ ਨੇ। ਭੇਟਿਓ ਦੇ ਅਰਥ ਤੁਸੀਂ ਕੀਤੇ ਹਨ-- ਸਮਰਪਤ ਕੀਤਾ ਹੈ।  
    ਹੁਣ ਬਾਕੀ ਰਹਿ ਗਿਆ- ‘ਗੁਰ ਪੂਰਾ’ ਇਸ ਦੇ ਤੁਸੀਂ ਪੰਗਤੀ ਵਿੱਚ ਦੋ ਵੱਖ ਵੱਖ ਅਰਥ ਘੜ ਦਿੱਤੇ ਹਨ-- ‘ਪ੍ਰਭੂ ਨੂੰ’ ਅਤੇ        ਦੂਸਰਾ-- ‘ਜਾਂ ਜਿੰਨ੍ਹਾ ਨੇ ਗੁਰੂ ਦੀ ਸਿਖਿਆ ਨੂੰ (ਆਪਣੀ ਜੀਵਨ ਜਾਂਚ ਵਿੱਚ ਅਪਣਾ ਲਇਆ)’।
ਚਮਕੌਰ ਸਿੰਘ ਜੀ! ਕੀ ਅਰਥਾਂ/ ਭਾਵਾਰਥਾਂ ਦਾ ਕੋਈ ਅਸੂਲ ਵੀ ਹੁੰਦਾ ਹੈ ਜਾਂ ਜੋ ਮਰਜੀ ਜੀ ਕੀਤਾ ਅਰਥ ਭਾਵਾਰਥ ਘੜ ਲਏ।  ਦੂਸਰੇ ਲਫਜ਼ਾਂ ਵਿੱਚ, ਗੁਰਬਾਣੀ ਨੂੰ ਤੋੜ ਮਰੋੜਕੇ ਜਿਵੇਂ ਮਰਜੀ ਇਸ ਨਾਲ ਖਿਲਵਾੜ ਕਰ ਲਿਆ ਅਤੇ ਪਾਠਕਾਂ ਨੂੰ ਬੇਵਕੂਫ ਬਣਾ ਲਿਆ?
‘ਪ੍ਰਭੂ ਨੂੰ ਸਮਰਪਤ ਕਰ ਦਿੱਤਾ’ ਅਤੇ ‘ਗੁਰੂ ਦੀ ਸਿਖਿਆ ਨੂੰ ਆਪਣੀ ਜੀਵਨ ਜਾਂਚ ਵਿੱਚ ਅਪਣਾ ਲਿਆ’ ਕੀ ਇਹ ਦੋਨੋਂ ਕਿਸੇ ਤਰਾਂ ਵੀ ਇਕੋ ਹੀ ਗੱਲ ਬਣਦੀ ਹੈ? ‘ਗੁਰ ਪੂਰਾ’ ਦਾ ਅਰਥ ‘ਪ੍ਰਭੂ’ ਵੀ ਕਰੀ ਜਾ ਰਹੇ ਹੋ ਅਤੇ ‘ਗੁਰੂ ਦੀ ਸਿਖਿਆ’ ਵੀ ਕਰੀ ਜਾ ਰਹੇ ਹੋ।
ਕੀ ਇਹਨਾਂ ਦੋਨਾਂ ਗੱਲਾਂ’ਚ ਕੋਈ ਫਰਕ ਨਹੀਂ?
 ਦੂਸਰਾ- ਜਿਹੜੇ ਤੁਸੀਂ ਅਰਥ ਕੀਤੇ ਹਨ- ‘ਜਿਨ੍ਹਾਂ ਵਡੇ ਭਾਗਾਂ ਵਾਲਿਆਂ ਨੇ …’, ਦੱਸ ਸਕਦੇ ਹੋ ਕਿ-- ‘ਸਮਰਪਤ ਹੋਣ ਜਾਂ ਜੀਵਨ ਜਾਂਚ ਵਿੱਚ ਅਪਨਾਉਣ’ ਤੋਂ ਪਹਿਲਾਂ ਹੀ ਉਹਨਾਂ ਦੇ ***ਵੱਡੇ ਭਾਗ*** ਕਿੱਥੋੋਂ ਅਤੇ ਕਿਵੇਂ ਆਏ?
 ਜਸਬੀਰ ਸਿੰਘ ਵਿਰਦੀ"



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.