ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਪੁਰਬ ਜਨਮ ਕੇ ਮਿਲੇ ਸੰਜੋਗੀ..॥’ ਦੇ ਅਰਥਾਂ ਬਾਰੇ :-
-: ‘ਪੁਰਬ ਜਨਮ ਕੇ ਮਿਲੇ ਸੰਜੋਗੀ..॥’ ਦੇ ਅਰਥਾਂ ਬਾਰੇ :-
Page Visitors: 2886

-: ‘ਪੁਰਬ ਜਨਮ ਕੇ ਮਿਲੇ ਸੰਜੋਗੀ..॥’ ਦੇ ਅਰਥਾਂ ਬਾਰੇ :-
 “ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥
 ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ
॥੧॥”
 ਇਸ ਪੰਗਤੀ ਦੇ ਚਮਕੌਰ ਸਿੰਘ ਬਰਾੜ ਨੇ ਅਰਥ ਕੀਤੇ ਹਨ:
- ਅਰਥ=== ਮਾਤਾ, ਪਿਤਾ, ਪੁਤਰ, ਰਿਸ਼ਤੇਦਾਰ, ਪਿਆਰੇ ਜਾਂ ਨੇੜੇ ਦੇ ਮਿਤਰ, ਅਤੇ ਭਰਾ ਸਾਰੇ ਹੀ ਸਾਡੇ ਜੀਵਨ ਦੇ ਮੁੱਢ ਤੋਂ ਹੀ ਸਬਬ ਨਾਲ ਬਣੇ ਹੋਏ ਰਿਸ਼ਤੇ ਹਨ। ਭਾਵ ਸਾਡੇ ਪ੍ਰਭੂ ਦੇ ਭਾਣੇ ਦੇ ਹੀ ਰਿਸ਼ਤੇ ਹਨ ਕੁਝ ਖੂਨ ਦੇ ਅਤੇ ਕੁਝ ਜੀਵਨ ਜਾਂਚ ਵਿਚ । ਪਰ ਇਨਾਂ ਰਿਸ਼ਤਿਆਂ ਵਿਚੋਂ ਕੋਈ ਵੀ ਮਨੁੱਖ ਦੇ ਆਪੇ ਕੀਤੇ ਹੋਏ ਕੰਮਾ ਲਈ ਜਿੰਮੇਵਾਰ ਨਹੀ ਬਣਦਾ।
 ਨੋਟ—ਉਪਰਲੀ ਗਲ ਨੁੰ ਬੜਾ ਧਿਆਨ ਨਾਲ ਸਮਝਣਾ ਪੈਣਾ ਹੈ । ਕੋਈ ਵੀ ਮਨੁਖ ਚਾਹੇ ਚੰਗਾ ਕੰਮ ਕਰੇ ਜਾਂ ਮਾੜਾ ਕਰੇ ਉਸਦਾ ਨਤੀਜਾ ਉਸੇ ਮਨੁੱਖ ਨੂੰ ਆਪ ਸਹਿਣਾ ਪੈਣਾ ਹੈ ਕਿਉਂਕਿ ਪ੍ਰਭੂ ਦੀਆਂ ਨਜ਼ਰਾਂ ਵਿੱਚ ਉਹ ਮਨੁਖ ਹੀ ਜਿੰਮੇਵਾਰ ਹੈ। ਉਸਦੇ ਕੀਤੇ ਕੰਮਾਂ ਦਾਂ ਲਾਹਾ ਜਾਂ ਨੁਕਸਾਨ ਲੈਣ ਵਿੱਚ ਹੋਰ ਭਾਵੇਂ ਕਿੰਨਾ ਵੀ ਨੇੜੇ ਦਾ ਰਿਸ਼ਤੇਦਾਰ ਹੋਵੇ ਉਹ ਮਦਦਗਾਰ ਜਾਂ ਸਾਥੀ ਹੋ ਨਹੀ ਸਕਦਾ। ਏਥੋਂ ਤੱਕ ਕਿਸੇ ਵੀ ਨੇੜੇ ਤੋਂ ਨੇੜੇ ਰਿਸ਼ਤੇਦਾਰ ਜਾਂ ਸੰਬੰਧੀ ਦੇ ਕੀਤੇ ਚੰਗੇ ਜਾਂ ਮਾੜੇ ਕੰਮ ਕਿਸੇ ਹੋਰ ਲਈ ਨਾਂ ਤਾਂ ਸਹਾਈ ਹੋ ਸਕਦੇ ਹਨ ਨਾਂ ਹੀ ਕੋਈ ਨੁਕਸਾਨ ਪਹੁੰਚਾ ਸਕਦੇ ਹਨ।”
 ਵਿਚਾਰ:- ਚਮਕੌਰ ਸਿੰਘ ਜੀ! ਜਿਹੜੇ ਲਫਜ਼ਾਂ ਦੇ ਅਰਥਾਂ ਨੂੰ ਮੈਨੀਪੁਲੇਟ ਕਰਨਾ ਤੁਹਾਡੇ ਲਈ ਔਖਾ ਹੋਵੇ, ਅਤੇ ਸਹੀ ਅਰਥ ਤੁਹਾਡੀ ਬਣੀ ਸੋਚ ਅੰਦਰ ਫਿੱਟ ਨਾ ਬੈਠਦੇ ਹੋਣ, ਉਹਨਾਂ ਦੇ ਅਰਥ ਲਿਖਣੇ ਤੁਸੀਂ ਅਕਸਰ ਹੀ ਭੁੱਲ ਜਾਂਦੇ ਹੋ। ਇਸ ਪੰਗਤੀ ਵਿੱਚ ਲਫਜ਼ ਆਇਆ ਹੈ ‘ਬਨਿਤਾ’। ਪੰਗਤੀ ਦੇ ਅਰਥ ਲਿਖਣ ਵੇਲੇ ਵੀ ਅਤੇ ਔਖੇ ਸ਼ਬਦਾਂ ਦੇ ਅਰਥ ਲਿਖਣ ਵੇਲੇ ਵੀ ਤੁਸੀਂ ‘ਬਨਿਤਾ’ ਦੇ ਅਰਥ ਲਿਖਣੇ ਭੁੱਲ ਗਏ ਹੋ।ਖੈਰ ਮਹਾਨ ਕੋਸ਼ ਮੁਤਾਬਕ ‘ਬਨਿਤਾ ਦੇ ਅਰਥ ਹਨ—ਭਾਰਿਆ, ਵਹੁਟੀ, ਨਾਰੀ, ਇਸਤ੍ਰੀ। ਦੱਸ ਸਕਦੇ ਹੋ ਕਿ ‘ਵਹੁਟੀ, ਸਕੇ ਸੰਬੰਧੀ ਜਾਂ ਪਿਆਰੇ ਮਿੱਤਰਾਂ’ ਦਾ ‘ਪੁਰਬ ਜਨਮ/ਸਾਡੇ ਜੀਵਨ ਦੇ ਮੁੱਢ ਤੋਂ’ ਨਾਲ ਕੀ ਸੰਬੰਧ ਹੈ?
 ਔਖੇ ਸ਼ਬਦਾਂ ਦੇ ਅਰਥਾਂ ਵਿੱਚ ‘ਅੰਤਹਿ’ ਦਾ ਅਰਥ ਤੁਸੀਂ ਲਿਖਿਆ ਹੈ- ‘ਅੰਤ ਵਿੱਚ’।  ਪਰ ਪੰਗਤੀ ਦੇ ਅਰਥ ਕਰਨ ਵੇਲੇ ਇਸ ਦੇ ਅਰਥ ਬਣ ਗਏ-- **ਆਪੇ ਕੀਤੇ ਹੋਏ ਕੰਮਾਂ ਲਈ**।
 ਦੱਸ ਸਕਦੇ ਹੋ ਕਿ ਆਪਣੇ ਹੀ ਅਰਥ ਬਦਲਣ ਪਿੱਛੇ ਕੀ ਲੌਜਿਕ ਹੈ????
 ਚਮਕੌਰ ਸਿੰਘ ਜੀ! ਰਹਾਉ ਦੀ ਪੰਗਤੀ ਦੇ ਅਰਥਾਂ ਨਾਲ ਤੁਸੀਂ ਨੋਟ ਲਿਖਿਆ ਹੈ—
 “ਨੋਟ— ….ਇਹ ਬਿਧਿ ਜਾਂ ਕਿਰਿਆ ਜਾਂ ਤਰੀਕਾ ਜੋ ਪ੍ਰਭੂ ਨੇ ਬਣਾਇਆ ਹੋਇਆ ਹੈ। ਭਾਵ ਜੋ ਪ੍ਰਭੁ ਨੇ ਆਪਣੇ ਤਰੀਕੇ ਨਾਲ ਜਾਂ ਆਪਣੇ ਨਿਯਮਾ ਨਾਲ ਸੰਸਾਰਕ ਕਿਰਿਆਵਾ ਨੂੰ ਚਲਾਇਆ ਹੈ । ਏਸ ਸ਼ਬਦ ਵਿਚ ਬਿਧਿ ਤੋਂ ਭਾਵ ਮਨੁਖ ਦੇ ਜੀਵਨ ਨੂੰ ਬਤੀਤ ਕਰਨ ਬਾਰੇ ਹੈ। ਭਾਵ ਇਹ ਉਸਦੇ ਹੁਕਮ ਵਿਚ ਹੈ ਜਾ ਕਾਨੂੰਨ ਵਿਚ ਹੈ ਕਿ ਜਿਹੜਾ ਕੋਈ ਕੰਮ ਕਰਦਾ ਹੈ ਉਹ ਹੀ ਉਸਦਾ ਜਿੰਮੇਵਾਰ ਹੁੰਦਾ ਹੈ। ਜੋ ਇਸ ਜੁਗਤ ਨੂੰ ਜਾ ਕਾਨੁੰਨ ਨੂੰ ਸਮਝ ਲਵੇ ਉਸਦਾ ਜੀਵਨ ਜਾਂਚ ਅਨੰਦਮਈ ਬਣ ਜਾਂਦੀ ਹੈ। ਏਸੇ ਤਰਾਂ ਸਾਰੇ  ਸੰਸਾਰ ਨੂੰ ਚਲਣ ਲਈ ਪ੍ਰਭੁ ਨੇ ਬਿਧਿ ਬਣਾਈ ਹੈ ਭਾਵ ਪਕੇ ਨਿਯਮ ਬਣਾਏ ਹੋਏ ਹਨ। ਜੋ ਵੀ ਇੰਨਾ ਪਕੇ ਨਿਯਮਾ ਨੂੰ ਸਮਝ ਲੈਂਦਾ ਹੈ। ਉਹ ਪ੍ਰਭੁ ਦਾ ਰੂਪ ਬਣ ਜਾਂਦਾ ਹੈ। ਉਸਦਾ ਅਸਲੀ ਅਨੰਦ ਮਈ ਜੀਵਨ ਹੈ।”
ਇਸ ॥1॥ਨੰਬਰ ਪੰਗਤੀ ਦੇ ਅਰਥਾਂ ਦੇ ਨਾਲ ਨੋਟ ਵਿੱਚ ਤੁਸੀਂ ਲਿਖਿਆ ਹੈ:-
- ਨੋਟ—ਉਪਰਲੀ ਗਲ ਨੁੰ ਬੜਾ ਧਿਆਨ ਨਾਲ ਸਮਝਣਾ ਪੈਣਾ ਹੈ । ਕੋਈ ਵੀ ਮਨੁਖ ਚਾਹੇ ਚੰਗਾ ਕੰਮ ਕਰੇ ਜਾਂ ਮਾੜਾ ਕਰੇ ਉਸ਼ਦਾ ਨਤੀਜਾ ਉਸੇ ਮਨੁੱਖ ਨੂੰ ਆਪ ਸਹਿਣਾ ਪੈਣਾ ਹੈ ਕਿਉਂਕਿ ਪ੍ਰਭੂ ਦੀਆਂ ਨਜ਼ਰਾਂ ਵਿੱਚ ਉਹ ਮਨੁਖ ਹੀ ਜਿੰਮੇਵਾਰ ਹੈ। ਉਸਦੇ ਕੀਤੇ ਕੰਮਾਂ ਦਾ ਲਾਹਾ ਜਾਂ ਨੁਕਸਾਨ ਲੈਣ ਵਿੱਚ ਹੋਰ ਭਾਵੇਂ ਕਿੰਨਾ ਵੀ ਨੇੜੇ ਦਾ ਰਿਸ਼ਤੇਦਾਰ ਹੋਵੇ ਉਹ ਮਦਦਗਾਰ ਜਾਂ ਸਾਥੀ ਹੋ ਨਹੀ ਸਕਦਾ। ਏਥੋਂ ਤੱਕ ਕਿਸੇ ਵੀ ਨੇੜੇ ਤੋਂ ਨੇੜੇ ਰਿਸ਼ਤੇਦਾਰ ਜਾਂ ਸੰਬੰਧੀ ਦੇ ਕੀਤੇ ਚੰਗੇ ਜਾਂ ਮਾੜੇ ਕੰਮ ਕਿਸੇ ਹੋਰ ਲਈ ਨਾਂ ਤਾਂ ਸਹਾਈ ਹੋ ਸਕਦੇ ਹਨ ਨਾਂ ਹੀ ਕੋਈ ਨੁਕਸਾਨ ਪਹੁੰਚਾ ਸਕਦੇ ਹਨ।”
 ਚਮਕੌਰ ਸਿੰਘ ਜੀ! ਪ੍ਰਭੂ ਦੀਆਂ ਬਣਾਈਆਂ ਕਿਰਿਆਵਾਂ, ਤਰੀਕਿਆਂ ਜਾਂ ਨਿਯਮਾਂ ਨੂੰ ਸਮਝਕੇ ਕੋਈ ਵਿਗਿਆਨਕ, ਬੰਬ ਤਿਆਰ ਕਰ ਲੈਂਦਾ ਹੈ ਤਾਂ ਕੀ ਉਹ ਪ੍ਰਭੂ ਦਾ ਰੂਪ ਮੰਨਿਆ ਜਾਏਗਾ? ਜਿਸ ਨੇ ਹਿਰੋਸ਼ਿਮਾਂ ਅਤੇ ਨਾਗਾਸਾਕੀ ਵਰਗੇ ਵਡੇ ਸ਼ਹਰਾਂ ਤੇ ਬੰਬ ਸੁਟਿਆ ਜਾਂ ਜਿਸ ਦੇ ਹੁਕਮ ਨਾਲ ਬੰਬ ਸੁਟਿਆ ਗਿਆ, ਤਾਂ ਤੁਹਾਡੇ ਕਥਨ-
- “ਕੋਈ ਵੀ ਮਨੁੱਖ ਚਾਹੇ ਚੰਗਾ ਕੰਮ ਕਰੇ ਜਾਂ ਮਾੜਾ ਕਰੇ ਉਸਦਾ ਨਤੀਜਾ ਉਸੇ ਮਨੁੱਖ ਨੂੰ ਆਪ ਸਹਿਣਾ ਪੈਦਾ ਹੈ, ਕਿਉਂਕਿ ਪ੍ਰਭੂ ਦੀਆਂ ਨਜਰਾਂ ਵਿੱਚ ਉਹ ਮਨੁੱਖ ਹੀ ਜਿੰਮੇਵਾਰ ਹੈ” ਅਨੁਸਾਰ, ਕੀ ਇਹਨਾਂ ਸ਼ਹਿਰਾਂ ਵਿੱਚ ਜਿਹਨਾਂ ਦੀ ਤਬਾਹੀ ਹੋਈ, ਉਸ ਤਬਾਹੀ ਦੇ ਹੋਣ’ਚ ਸ਼ਹਿਰ ਦੇ ਉਹ ਬਸ਼ਿੰਦੇ ਖੁਦ ਜਿੰਮੇਵਾਰ ਸਨ, ਜਿਹਨਾਂ ਨੂੰ ਮਾੜਾ ਫਲ਼ ਭੁਗਤਣਾ ਪਿਆ?????
 ਜਸਬੀਰ ਸਿੰਘ ਵਿਰਦੀ"
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.