ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਕਰਮਾਂ ਦਾ ਫਲ਼’ ਭਾਗ 2 :-
-: ‘ਕਰਮਾਂ ਦਾ ਫਲ਼’ ਭਾਗ 2 :-
Page Visitors: 2866

-: ‘ਕਰਮਾਂ ਦਾ ਫਲ਼’ ਭਾਗ 2 :-
ਇਹ ਪ੍ਰਸਤੁਤ ਲੇਖ, ਮੇਰੇ ਲੇਖ- ‘ਕਰਮਾਂ ਦਾ ਫਲ’ ਦੇ ਸੰਬੰਧ ਵਿੱਚ ਚਮਕੌਰ ਸਿੰਘ ਬਰਾੜ ਦੁਆਰਾ ਲਿਖੇ ਗਏ ਜਵਾਬੀ ਲੇਖ ਦੇ ਸੰਬੰਧ ਵਿੱਚ ਹੈ।
 ਚਮਕੌਰ ਸਿੰਘ ਲਿਖਦੇ ਹਨ-
 “ਉਸਦਾ (ਜਾਣੀ ਕਿ ਮੇਰਾ) ਕਹਿਣ ਦਾ ਮਤਲਬ ਕਿ ਜੋ ਸਾਡੇ ਜੀਵਨ ਵਿਚ ਵਾਪਰਦਾ ਹੈ ਉਹ ਜੋ ਸਾਡੇ ਪਹਿਲੇ ਜੀਵਨ ਵਿਚ ਕੀਤੇ ਕਰਮਾਂ ਦਾਂ ਫਲ ਹੁੰਦਾ ਹੈ। ਉਸਦਾ ਕਹਿਣ ਦਾ ਭਾਵ ਕਿ ਏਸ ਜੀਵਨ ਵਿਚ ਕਿਸੇ ਦੀ ਕੋਈ ਜਿੰਮੇਵਾਰੀ ਨਹੀਂ ਕੋਈ ਕੁਝ ਕਰੀ ਜਾਵੇ। ਸਿਰਫ ਇਸ ਚੀਜ ਦਾ ਦੰਡ ਉਸਨੂੰ ਅਗਲੇ ਜੀਵਨ ਵਿਚ ਹੀ ਮਿਲਨਾ ਹੈ।”
ਵਿਚਾਰ:- ਬੜੇ ਅਫਸੋਸ ਦੀ ਗੱਲ ਹੈ ਕਿ ਚਮਕੌਰ ਸਿੰਘ ਨੂੰ ਜਾਂ ਤੇ ਛੋਟੀਆਂ ਛੋਟੀਆਂ ਅਤੇ ਮੋਟੀਆਂ ਮੋਟੀਆਂ ਗੱਲਾਂ ਵੀ ਔਖੀਆਂ ਹੀ ਸਮਝ ਆਉਂਦੀਆਂ ਹਨ, ਜਾਂ ਫੇਰ ਜਾਣ ਬੁਝਕੇ ਪਾਠਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੁਨੀਆਂ ਤੇ ਕੋਈ ਨਹੀਂ ਚਾਹੁੰਦਾ ਕਿ ਉਸ ਨੂੰ ਕੋਈ ਦੁਖ ਵਾਪਰੇ। ਪਰ ਸਾਇੰਸ ਦੀ ਏਨੀ ਤਰੱਕੀ ਦੇ ਬਾਵਜੂਦ। ਵਿਗਿਆਨੀਆਂ ਵੱਲੋਂ ਲੋਕਾਂ ਨੂੰ ਸੁਖ ਸਹੂਲਤਾਂ ਪ੍ਰਦਾਨ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਬੰਦਾ ਅੱਜ ਪਹਿਲਾਂ ਨਾਲੋਂ ਵੀ ਕਿਤੇ ਜਿਆਦਾ ਦੁਖੀ ਹੈ। ਕੀ ਬੰਦਾ ਅੱਜ ਇਸ ਲਈ ਦੁਖੀ ਹੈ ਕਿ ਉਸ ਨੇ ਹੁਣ ਦੁਖਾਂ ਦਾ ਸਹਮਣਾ ਕਰਨ ਵਾਲੀ ਜਿੰਮੇਵਾਰੀ ਛੱਡਕੇ, ਦੁਖਾਂ ਵਾਲੀ ਗੱਲ ਨੂੰ ਅਗਲੇ ਪਿਛਲੇ ਜਨਮਾਂ ਤੇ ਛੱਡ ਦਿੱਤਾ ਹੈ?  ਹੁਣ ਤੇ ਬਲਕਿ ਅਗਲੇ ਪਿਛਲੇ ਜਨਮ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ ਵਧੀ ਹੈ। ਇਸ ਤਰ੍ਹਾਂ ਤੇ ਸਾਇੰਸ ਦੀ ਤਰੱਕੀ ਅਤੇ ਅੱਗਲੇ ਪਿਛਲੇ ਜਨਮਾਂ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ ਵਧਣ ਨਾਲ ਦੁਖ ਘਟਣੇ ਚਾਹੀਦੇ ਸਨ। ਅਗਰ ਥੋੜ੍ਹਾ ਡੁੰਘਾਈ ਨਾਲ ਸੋਚਿਆ ਜਾਏ ਤਾਂ, ਦੁਨੀਆਂ ਤੇ ਦੁਖ ਅਗਲੇ ਪਿਛਲੇ ਜਨਮ ਦੇ ਕਰਮਾਂ ਦੇ ਦੁਖ ਨਾ ਮੰਨਣ ਕਰਕੇ ਵਧ ਰਹੇ ਹਨ। ਕਰਮਾਂ ਦੇ ਫਲ਼ ਤੋਂ ਇਨਕਾਰੀ ਹੋਣ ਦਾ ਤੇ ਮਤਲਬ ਹੈ ਕਿ (ਕਾਨੂੰਨ ਦੀ ਗ੍ਰਿਫਤ ਵਿੱਚ ਆਉਣ ਤੋਂ ਬਚਕੇ) ਜੋ ਖੁਦ ਨੂੰ ਚੰਗਾ ਲੱਗਦਾ ਹੈ ਜਾਂ ਜੋ ਖੁਦ ਦੇ ਫਾਇਦੇ ਲਈ ਹੈ, ਉਸ ਤਰ੍ਹਾਂ ਦੇ ਮਨ ਮਰਜ਼ੀ ਦੇ ਕਰਮ ਕਰੀ ਜਾਵੋ।
  ਜੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਆਉਣ ਤੋਂ ਬਚ ਗਏ ਤਾਂ ਹੋਰ ਕੋਈ ਪੁੱਛਣ ਪੁਛਾਉਣ ਵਾਲਾ ਨਹੀਂ। ਕਰਮਾਂ ਦਾ ਫਲ਼ ਮੰਨਕੇ ਜਿੰਮੇਵਾਰੀ ਦਾ ਅਹਿਸਾਸ ਖਤਮ ਨਹੀਂ ਹੁੰਦਾ ਬਲਕਿ ਵਧਦਾ ਹੈ। ਕਰਮਾਂ ਦਾ ਫਲ਼ ਨਾ ਮੰਨਕੇ ਤਾਂ ਇਹ ਪ੍ਰੇਰਣਾ ਮਿਲਦੀ ਹੈ ਕਿ ਕੋਈ ਪੁੱਛਣ ਪੁਛਾਉਣ ਵਾਲਾ ਤਾਂ ਹੈ ਨਹੀਂ, ਜੋ ਮਰਜ਼ੀ ਕਰਮ ਕਰੀ ਜਾਵੋ। ਇਹੀ ਕਾਰਣ ਹੈ ਕਿ, ਨਾ ਚਾਹੁੰਦੇ ਹੋਏ ਵੀ ਅਤੇ ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ ਵੀ ਦੁਨੀਆਂ ਤੇ ਦੁਖ ਵਧ ਰਹੇ ਹਨ। ਪਿਛਲੇ ਜਨਮ ਦੇ ਕਰਮਾਂ ਦੇ ਫਲ਼ ਵਾਲਾ ਸਿਧਾਂਤ ਕੋਈ ਮੈਂ ਆਪਣੇ ਕੋਲੋਂ ਨਹੀਂ ਘੜਿਆ, ਮੈਂ ਹਮੇਸ਼ਾਂ ਗੁਰਬਾਣੀ ਦੀਆਂ ਉਦਾਹਰਣਾਂ ਸਮੇਤ ਵਿਚਾਰ ਦਿੰਦਾ ਹੈ। ਦੇਖੋ ਗੁਰਬਾਣੀ ਕੀ ਕਹਿੰਦੀ ਹੈ—
 “ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ ॥ (1273)”
 “ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥ ਸੋ ਜਾਣੈ ਜਿਨਿ ਦਾਤੈ ਦੀਏ ॥
 ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ
॥ (1030)”
 ਤੁਸੀਂ ਲਿਖਿਆ ਹੈ:—“ਪੂਰਬ ਦਾ ਮਤਲਬ ਹੈ ਪਿਛਲਾ ਜਾਂ ਭੂਤ ਕਾਲ ਵਾਲਾ ਜਾਂ,ਵਰਤਮਾਨ ਤੋਂ ਪਹਿਲਾਂ ਭਾਵ ਅੱਜ ਤੋਂ ਪਹਿਲਾਂ ( ਵਿਸ਼ੇਸ਼ਣ), ਜਨਮ ਕੇ—ਜੀਵਨ ਦੇ (ਸੰਬੰਧ ਕਾਰਕ), ਸ਼ਬਦ ਕੋਸ਼ ਵਾਲਿਆ ਪੂਰਬਜਨਮ ਇੱਕਠੇ ਤੌਰ ਤੇ ਵੀ ਦਿਤਾ ਹੈ। ਜਿਸਦਾ ਮਤਲਬ ਲਿਖਿਆ ਹੈ ਵਰਤਮਾਨ ਤੋਂ ਪਹਿਲਾ ਜਨਮ ਜਿਸਦਾ ਭਾਵ ਹੈ ਅੱਜ਼ ਤੋਂ ਪਹਿਲਾ ਜਨਮ। ... ਵਰਤਮਾਨ ਤੋਂ ਪਹਲਾਂ ਸਾਡਾ ਕਲ ਵੀ ਪੂਰਬ ਸੀ, । ਪਰਸੋਂ ਵੀ ਸੀ। ਜਦੋਂ ਤੋਂ ਅਸੀ ਜਨਮੇ ਹੋਏ ਹਾਂ ਉਦੋਂ ਤੋਂ ਪੂਰਬ ਹੈ। ਜੇ ਜਨਮ ( ਜੀਵਨ) ਨੂੰ ਇਕ ਵਚਨ ਲਈਏ ਤਾਂ ਜੀਵਨ ਦੇ ਪੂਰਬ ਵਿਚ ਜਾਂ ਪੂਰਬਲੇ ਸਾਡੇ ਕੀਤੇ ਹੋਏ ਕੰਮਾ ਕਰਕੇ ਇਹ ਦੁਖ ਸੁਖ ਹੈ। ਪਰ ਜਾਣਦਾ ਉਹ ਹੀ ਹੈ ਜਿਸ ਦਾਤੇ ਨੇ ( ਦੁਖ ਸੁਖ) ਦਿਤੇ ਹਨ। ( ਭਾਵ ਕੋਈ ਹੋਰ ਨਹੀਂ ਦਸ ਸਕਦਾ ਕਿ ਦੁਖ ਸੁਖ ਕਿਉਂ ਮਿਲੇ ਹਨ) ਹੇ ਪ੍ਰਾਣੀ ! ਤੂੰ ਕਿਉਂ ਕਿਸੇ ਨੂੰ ਦੋਸ ਦਿੰਦਾ ਹੈ। ਤੂੰ ਹੁਣ ਆਪਣੇ ਕੀਤੇ ਹੋਏ ਕਰੜੇ( ਗਲਤ) ਕੰਮਾ ਦੇ ਫਲ ਨੂੰ ਸਹਾਰ॥
 ਚਮਕੌਰ ਸਿੰਘ ਜੀ! ਇਹ ਗੱਲ ***ਬਹੁਤ-ਬਹੁਤ-ਬਹੁਤ*** ਵਾਰੀਂ ਸਮਝਾਈ ਜਾ ਚੁੱਕੀ ਹੈ ਕਿ ‘(ਵਿਆਕਰਣਕ) ਵਰਤਮਾਨ ਕਾਲ’ ਅਤੇ ‘ਵਰਤਮਾਨ ਜਨਮ’ ਦੋ ਵੱਖ ਵੱਖ ਗਲਾਂ ਹਨ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਛੋਟੀ ਜਿਹੀ ਗੱਲ ਪਤਾ ਨਹੀਂ ਤੁਹਾਨੂੰ ਸਮਝ ਕਿਉਂ ਨਹੀਂ ਆ ਰਹੀ। ਤੁਸੀਂ ਦੋ ਵੱਖ ਵੱਖ ਗੱਲਾਂ ਨੂੰ ਮਿਕਸ-ਅੱਪ ਕਰੀ ਜਾ ਰਹੇ ਹੋ। ਮਹਾਨ ਕੋਸ਼ ਮੁਤਾਬਕ ਪੂਰਬ ਦਾ ਅਰਥ ਹੈ—“ਪੂਰਵ, ਪਹਿਲਾ, ਪ੍ਰਥਮ” ਅਤੇ ਪੂਰਬਜਨਮ ਦਾ ਅਰਥ ਹੈ—“ਵਰਤਮਾਨ ਤੋਂ ਪਹਿਲਾ *ਜਨਮ*, *ਪਿਛਲਾ ਜਨਮ* ਤੁਸੀਂ ਖੁਦ ਵੀ ਲਿਖ ਰਹੇ ਹੋ—“ਪੂਰਬ ਦਾ ਮਤਲਬ ਹੈ *ਪਿਛਲਾ*, ਜਾਂ ਵਰਤਮਾਨ ਤੋਂ ਪਹਿਲਾ”। ਇਸ ਦੇ ਨਾਲ ‘ਜਨਮ’ ਸ਼ਬਦ ਮਿਲਾ ਕੇ ਦੇਖੋ, ਅਰਥ ਕੀ ਬਣਦੇ ਹਨ- “ਪਿਛਲਾ ਜਾਂ ਵਰਤਮਾਨ ਤੋਂ ਪਹਿਲਾ *ਜਨਮ*” (ਦੱਸੋ ਇਹ ਅਰਥ ਬਣੇ ਕਿ ਨਹੀਂ????)
   ਸਮਝਾਉਣ ਦੀ ਖੇਚਲ ਕਰੋਗੇ ਕਿ ‘ਪੂਰਬ ਜਨਮ’ ਦਾ ਅਰਥ- ਇਸ ਜਨਮ ਤੋਂ ਪਹਿਲਾ, ਜਾਂ ਵਰਤਮਾਨ ਤੋਂ ਪਹਿਲਾ **ਜਨਮ**’ ਅਰਥ ਮੰਨਣ ਵਿੱਚ ਕੀ ਖਰਾਬੀ ਹੈ? ਕਿਉਂ ਤੁਸੀਂ ਪੂਰਵ ਜਨਮ ਦੇ ਅਰਥ ਇਸੇ ਜਨਮ ਵਿੱਚ ਘੜਨ ਤੇ ਤੁਲੇ ਹੋਏ ਹੋ ? ਤੁਸੀਂ ਲਿਖਿਆ ਹੈ:- “ਸ਼ਬਦ ਕੋਸ਼ ਵਾਲਿਆ ਪੂਰਬਜਨਮ ਇੱਕਠੇ ਤੌਰ ਤੇ ਵੀ ਦਿਤਾ ਹੈ। ਜਿਸਦਾ ਮਤਲਬ ਲਿਖਿਆ ਹੈ ਵਰਤਮਾਨ ਤੋਂ ਪਹਿਲਾ ਜਨਮ ਜਿਸਦਾ ਭਾਵ ਹੈ ਅੱਜ਼ ਤੋਂ ਪਹਿਲਾ ਜਨਮ।”—“ ਵਰਤਮਾਨ ਤੋਂ ਪਹਲਾਂ ਸਾਡਾ ਕਲ ਵੀ ਪੂਰਬ ਸੀ, । ਪਰਸੋਂ ਵੀ ਸੀ। ਜਦੋਂ ਤੋਂ ਅਸੀ ਜਨਮੇ ਹੋਏ ਹਾਂ ਉਦੋਂ ਤੋਂ ਪੂਰਬ ਹੈ।
ਚਮਕੌਰ ਸਿੰਘ ਜੀ! ਚਲਾਕੀ ਨਾਲ ਅਰਥਾਂ ਨੂੰ ਆਪਣੀ ਮਰਜੀ ਨਾਲ ਬਦਲਕੇ ਪੇਸ਼ ਕਰਨਾ ਚੰਗੀ ਗੱਲ ਨਹੀਂ ਹੈ।‘ਵਰਤਮਾਨ ਤੋਂ ਪਹਿਲਾ ਜਨਮ’ ਦਾ ਭਾਵ ‘ਅੱਜ ਤੋਂ ਪਹਿਲਾ ਜਨਮ’ ਤੁਸੀਂ ਆਪਣੀ ਸਹੂਲਤ ਮੁਤਾਬਕ ਆਪੇ ਹੀ ਘੜ ਲਿਆ ਹੈ। ਜਿਸ ਕਲ੍ਹ ਵੀ ਅਤੇ ਪਰਸੋਂ ਨੂੰ ਤੁਸੀਂ ਅੱਜ ਤੋਂ ਪਹਿਲਾ ‘ਜਨਮ’ ਦੱਸ ਰਹੇ ਹੋ, ਇਹ ‘ਅੱਜ ਤੋਂ ਪਹਿਲਾ ਜਨਮ’ ਨਹੀਂ, ਬਲਕਿ *ਇਸ ਜਨਮ ਵਿਚਲਾ ਪਹਿਲਾ ਸਮਾਂ* ਹੈ। ਇਹ ਮੌਜੂਦਾ ਜਨਮ ਜਾਂ ਜੀਵਨ ਤਾਂ ਇੱਕ ਹੀ ਹੈ। ਇਸ ਵਿੱਚ ਅਗਲਾ-ਪਿਛਲਾ ਜਨਮ ਜਾਂ ਜੀਵਨ ਕੁਝ ਨਹੀਂ ਹੈ, ਅਗਲਾ ਪਿਛਲਾ ਜੋ ਹੈ ਉਹ ਸਮਾਂ ਹੈ।
   ਤੁਸੀਂ ਲਿਖਿਆ ਹੈ:- ਬਾਕੀ ਜੇ ਅਖਰੀਲੇ ਦੋ ਪਹਿਰਿਆ ਨੂੰ ਰਲਾਕੇ ਪੜੀਏ ਤਾਂ ਆਹ ਜੀਵਨ ਸੁਧਾਰਨ ਦੀ ਨਸੀਅਤ ਦਿਤੀ ਹੋਈ ਹੈ। ਜੇ ਏਸ ਜੀਵਨ ਨੂੰ ਸੁਧਾਰਨ ਦੀ ਗਲ ਹੈ ਤਾਂ “ਪੁਰਬ ਜਨਮ” ਵੀ ਇਕ ਵਚਨ ਸੰਬੰਧ ਕਾਰਕ ਹੈ। ਇਸਦੀ ਉਦਾਹਰਣ ਹੇਠਾਂ ਹੈ।
 ਪੂਰਬ ਜਨਮ ਹਮ ਤੁਮ੍ਹ੍ਰੇ ਸੇਵਕ ਅਬ ਤਉ ਮਿਟਿਆ ਨ ਜਾਈ ॥- ਅੰਗ ੯੭੦ ”
 ਚਮਕੌਰ ਸਿੰਘ ਜੀ! ਤੁਸੀਂ ਸ਼ਾਇਦ ਇਹ ਫਰਕ ਸਮਝਣ ਤੋਂ ਅਸਮਰਥ ਹੋ ਜਾਂ ਫੇਰ ਪਾਠਕਾਂ ਨੂੰ ਜਾਣ ਬੁੱਝਕੇ ਬੇਵਕੂਫ ਬਨਾਉਣ ਦੀ ਕੋਸ਼ਿਸ਼ ਕਰ ਰਹੇ ਕਿ,
 1- ਹੁਣ ਦੁਖ ਸੁਖ ਪਿਛਲੇ ਜਨਮ ਦੇ ਕਰਮਾਂ ਕਰਕੇ ਸਹਾਰਦੇ ਹਾਂ ਅਤੇ
 2- ਅੱਗੋਂ ਫੇਰ ਦੁਖ ਨਾ ਸਹਾਰਨੇ ਪੈਣ ਇਸ ਲਈ ਇਹ ਵਰਤਮਾਨ ਜੀਵਨ ਸਵਾਰਨਾ ਹੈ। ਇਥੇ ਤੁਸੀਂ ਦੋ ਵੱਖ ਵੱਖ ਗੱਲਾਂ ਨੂੰ ਮਿਕਸ ਕਰੀ ਜਾ ਰਹੇ ਹੋ। ਕੀ ਪਿਛਲੇ ਜਨਮ ਜਾਂ ਜਨਮਾਂ ਦੇ ਚੰਗੇ-ਮਾੜੇ ਕਰਮਾਂ ਕਰਕੇ ਹੁਣ ਦੁਖ-ਸੁਖ ਵਾਪਰਨ ਵਾਲੀ ਗੱਲ ਦੇ ਨਾਲ, ਇਹ ਜੀਵਨ ਸਵਾਰਨ ਦੀ ਗੱਲ ਨਹੀਂ ਕੀਤੀ ਜਾ ਸਕਦੀ?
ਤੁਸੀਂ ਲਿਖਿਆ ਹੈ—“ ਹੁਣ ਪੁਜਾਰੀ/ ਸੰਪਰਦਾਇਕਾ ਦੀ ਚਲਾਕੀ ਸੀ ਕਿ ਆਪਣੇ ਲਈ ਲਾਹੇਵੰਦ ਬਣਾਉਣ ਲਈ ਇਸਨੂੰ ਪਿਛਲੇ ਜਨਮਾਂ ਨਾਲ ਜੋੜ ਦਿਤਾ ਹੈ। ਜਦੋਂ ਕਿ ਸਾਫ ਲਿਖਿਆ ਹੈ । *ਇਸਨੂੰ ਤਾਂ ਦਾਤਾ ਹੀ ਜਾਣਦਾ ਹੇ।*
” ਵਿਚਾਰ- ਕਿਸ ਪਿਛਲੇ ਚੰਗੇ ਜਾਂ ਮਾੜੇ ਕਰਮ ਕਰਕੇ ਹੁਣ ਕਿਹੜਾ ਚੰਗਾ ਜਾਂ ਮਾੜਾ ਫਲ਼ ਮਿਲ ਰਿਹਾ ਹੈ। ਇਸ ਬਾਰੇ ਦਾਤਾ ਹੀ ਜਾਣਦਾ ਹੈ, ਨਾਲ ਕਿਵੇਂ ਸਾਬਤ ਹੋ ਗਿਆ ਕਿ ਅਗਲਾ ਪਿਛਲਾ ਜਨਮ ਨਹੀਂ ਹੈ।ਦੁਖ ਸੁਖ ਦੇਣ ਬਾਰੇ ਦਾਤਾ ਹੀ ਜਾਣਦਾ ਹੈ ਨਾਲ ਤਾਂ ਬਲਕਿ ਇਹ ਗੱਲ ਪੱਕੀ ਹੁੰਦੀ ਹੈ ਕਿ ਦੁਖ ਸੁਖ ਪਿਛਲੇ ਜਨਮ ਦੇ ਹਨ। ਜੇ ਪਿਛਲੇ ਜਨਮ ਦੇ ਨਾ ਹੁੰਦੇ ਤਾਂ ਇਹ ਗੱਲ ਕਹਿਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਕਿ ਜਿਸ ਨੇ ਦਿੱਤੇ ਹਨ, ਉਹੀ ਜਾਣਦਾ ਹੈ। ਇਹ ਗੱਲ ਤੇ ਤੁਸੀਂ ਖੁਦ ਵੀ ਮੰਨਦੇ ਹੋ ਕਿ- “ਤੂੰ ਹੁਣ ਆਪਣੇ ਕੀਤੇ ਹੋਏ ਕਰੜੇ( ਗਲਤ) ਕੰਮਾ ਦੇ ਫਲ ਨੂੰ ਸਹਾਰ॥” ਇਸ ਦਾ ਮਤਲਬ ਤੇ ਸਾਫ ਹੈ ਕਿ ਫਲ਼ ਤੇ ਸਾਡੇ ਆਪਣੇ ਕੀਤੇ ਕਰੜੇ ਕਰਮਾਂ ਦਾ ਹੀ ਹੈ। ਜੇ ਸਾਡੇ ਆਪਣੇ ਕੀਤੇ ਕਰੜੇ ਕਰਮਾਂ ਦਾ ਫਲ਼ ਹੈ ਅਤੇ ਇਸ ਜਨਮ ਤੋਂ ਪਹਿਲਾਂ ਪਿੱਛੋਂ ਕੋਈ ਜਨਮ ਨਹੀਂ ਤਾਂ ਇਸ ਜਨਮ ਦੇ ਕੀਤੇ ਕਰੜੇ ਕਰਮ ਤਾਂ ਸਾਡੇ ਸਭ ਦੇ ਸਾਹਮਣੇ ਹਨ। ਜੇ ਆਪਣੇ ਕੀਤੇ ਕਰੜੇ ਕਰਮ ਸਾਡੇ ਸਭ ਦੇ ਸਾਹਮਣੇ ਹਨ ਅਤੇ ਫਲ਼ ਵੀ ਕੀਤੇ ਕਰੜੇ ਕਰਮਾਂ ਦਾ ਪਾ ਰਹੇ ਹਾਂ, ਫੇਰ ਤਾਂ ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਕਰਮਾਂ ਦਾ ਕਿਹੜਾ ਫਲ਼ ਪਾ ਰਹੇ ਹਾਂ। “ਇਹ ਮਨੁੱਖਾ ਜਨਮ ਗੁਰਮੁਖਾਂ ਵਾਲਾ ਬਿਤਾਉਣ ਨਾਲ ਜਨਮ ਮਰਨ ਦੇ ਗੇੜ ਵਿੱਚ ਪੈਣ ਤੋਂ ਛੁਟਕਾਰਾ ਹੈ,
ਜੇ ਇਹ ਜਨਮ ਗੁਰਮੁਖਾਂ ਵਾਲਾ ਨਾ ਬਿਤਾਇਆ ਤਾਂ ਜੂਨਾਂ ਵਿੱਚ ਪੈਣਾ ਪਏਗਾ”- ਇਸ ਵਿੱਚ *ਪੁਜਾਰੀ* ਦਾ ਕੀ ਰੋਲ ਹੈ?????
 ਚਮਕੌਰ ਸਿੰਘ ਜੀ! ਤੁਹਾਡੇ ਮੁਤਾਬਕ ਗੁਰਬਾਣੀ ਇਹ ਵਰਤਮਾਨ ਜੀਵਨ ਸਵਾਰਨ ਦੀ ਗੱਲ ਕਰਦੀ ਹੈ।
ਸਵਾਲ- ਕੀ ਗੁਰਬਾਣੀ ਦੇ ਇਸ ਉਪਦੇਸ਼ ਨਾਲ ਸਾਰੀ ਦੁਨੀਆਂ ਦਾ ਵਰਤਮਾਨ ਜੀਵਨ ਸਵਰ ਗਿਆ ਹੈ?
 ਜੇ ਕੋਈ ਕਰੜੇ ਕਰਮ ਕਰਨ ਨੂੰ, ਕਰੜੇ ਕਰਮ ਹੀ ਨਹੀਂ ਮੰਨਦਾ। ਜੇ ਕੋਈ ਗੁਰਬਾਣੀ ਜਾਂ ਕਿਸੇ ਵੀ ਹੋਰ ਉਪਦੇਸ਼ ਨੂੰ ਮੰਨਣ ਲਈ ਤਿਆਰ ਨਹੀਂ। ਵਿਕਾਰਾਂ ਵਿੱਚ ਹੀ ਸਾਰਾ ਜੀਵਨ ਗੁਜ਼ਾਰ ਕੇ ਸੰਸਾਰ ਤੋਂ ਤੁਰ ਜਾਂਦਾ ਹੈ, ਉਸ ਬਾਰੇ ਗੁਰਬਾਣੀ ਦੀ ਕੋਈ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਵਿੱਚ ਲਿਖਿਆ ਹੋਵੇ ਕਿ ਸਾਰੀ ਉਮਰ ਵਿਕਾਰਾਂ ਵਾਲਾ ਜੀਵਨ ਗੁਜ਼ਾਰਨ ਵਾਲੇ ਨੂੰ ਵੀ ਇਸ ਜਨਮ ਤੋਂ ਬਾਅਦ ਫੇਰ ਜਨਮ ਨਹੀਂ ਹੈ???
 (ਗੁਰਬਾਣੀ ਉਦਾਹਰਣ/ਉਦਾਹਰਣਾਂ ਸਮੇਤ ਵਿਚਾਰ ਦੇਣ ਦੀ ਖੇਚਲ ਕਰਨੀ ਜੀ)।
 ਤੁਸੀਂ ਲਿਖਿਆ ਹੈ-
ਮੇਰੇ ਗੁਣ ਅਵਗਨ ਨ ਬੀਚਾਰਿਆ ॥ ਪ੍ਰਭਿ ਅਪਣਾ ਬਿਰਦੁ ਸਮਾਰਿਆ ॥
 ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ
॥੧੮॥ - ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੭੨
 ਪ੍ਰਭੁ ਨੇ ਆਪਣਾ ਬਿਰਦਾ ਵਾਲਾ ਜਾਂ ਵਡਿਆ ਵਾਲਾਂ ਫਰਜ ਸਮਜਕੇ ਮੇਨੂੰ ਸਮਾਰਿਆ ਹੈ ਅਤੇ ਆਪਣੇ ਗਲੇ ਨਾਲ ਲਗਾਕੇ ਵਿਕਾਰਾ ਤੋਂ ਬਚਾ ਕੇ ਰਖ ਲਿਆ ਹੈ। ਵਿਕਾਰ ਮੇਰੇ ਨੇੜੇ ਨਹੀਂ ਆਣ ਦਿਤੈ ( ਭਾਵ ਏਸੇ ਜੀਵਨ ਵਿਚ। ਵਿਕਾਰਾ ਤੋ ਬਚਣ ਦੇ ਕਰਮ ਨਾਲ। ਕਿਤੇ ਵੀ ਹੋਰ ਜੀਵਨ ਦਾ ਵੇਰਵਾ ਨਹੀਂ)
 ਤੂੰ ਸਭਨਾ ਮਾਹਿ ਸਮਾਇਆ ॥” ਤਿਨਿ ਕਰਤੈ ਆਪੁ ਲੁਕਾਇਆ ॥
ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ
॥ ‘
(ਜਿਸ ਨੂੰ ਪਰਗਟ ਹੋਇਆ ਹੈ) ਗੁਰਮੁਖ ਬਣਨ ਤੇ ਪਰਗਟ ਹੋਇਆ ਹੈ ਜਿਸ ਨੂੰ ਪ੍ਰਭੂ ਨੇ ਉਸਦੇ ਅੰਦਰ ਪ੍ਰਕਾਸ਼ ਕਰ ਦਿੱਤਾ ਹੈ (ਏਸੇ ਜੀਵਨ) ਗੁਰਮੁਖ ਬਣਨ ਦਾ ਕਰਮ ਕਰਨ ਨਾਲ। ਕਿਤੇ ਵੀ ਹੋਰ ਜੀਵਨ ਦੀ ਗੱਲ ਨਹੀਂ ਕੀਤੀ) ਚਮਕੌਰ ਸਿੰਘ ਜੀ! ਕੀ ਇਹਨਾਂ ਪੰਗਤੀਆਂ ਵਿੱਚ ਕਿਸੇ ਵੀ ਕੀਤੇ ਕਰਮਾਂ ਦੇ ਦੁਖ ਸੁਖ ਸਹਾਰਨ ਦੀ ਗੱਲ ਕੀਤੀ ਗਈ ਹੈ?
ਜਾਂ ਪਿਛਲੇ ਜਨਮ ਦੇ ਕੀਤੇ ਕਰਮਾਂ ਦੇ ਫਲ਼ ਨੂੰ ਗ਼ਲਤ ਠਹਿਰਾਇਆ ਗਿਆ ਹੈ?
 ਜਿਹੜੀਆਂ ਪੰਗਤੀਆਂ ਵਿੱਚ ਹੋਰ ਜੀਵਨ ਦੀ ਗੱਲ ਹੀ ਨਹੀਂ ਕੀਤੀ ਗਈ ਉਹਨਾਂ ਨਾਲ ਹੋਰ ਜਨਮ ਦਾ ਖੰਡਣ ਕਿਵੇਂ ਸਾਬਤ ਕਰ ਸਕਦੇ ਹੋ?
ਸੋਹਾਗਣੀ ਕਿਆ ਕਰਮੁ ਕਮਾਇਆ ॥ ਪੂਰਬਿ ਲਿਖਿਆ ਫਲੁ ਪਾਇਆ ॥
 ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ
॥੮॥ - ਅੰਗ ੭੨
 ਤੁਹਾਡੇ ਵਿਚਾਰ:-- ਹੇ ਪ੍ਰਭੂ ! ਜਿਹੜੇ ਤੇਰੇ ਨਾਲ ਮਿਲੇ ਹੋਏ ਹਨ ਉਨਾਂ ਨੇ ਕਿਹੜਾ ਚੰਗਾ ਕੰਮ ਕੀਤਾ ਹੈ( ਕਿ ਉਹ ਤੇਰੇ ਨਾਲ ਮਿਲ ਗਏ)।
(ਜਵਾਬ ) ਹੇ ਭਾਈ !—ਉਨਾਂ ਦੇ ਕੀਤੇ ਹੋਏ ਕੰਮਾਂ ਦਾ ਹਿਸਾਬ ਕਿਤਾਬ ਜੋ ਲਿਖਿਆ ਹੋਇਆ ਹੈ ਉਸ ਕਰਕੇ ਹੀ ਪ੍ਰਭੂ ਨੂੰ ਪਾਇਆ ਹੈ। ਪ੍ਰਭੂ ਨੇ ਉਨਾਂ ਤੇ ਮਿਹਰ ਕਰਕੇ ਆਪਣੇ ਨਾਲ ਮਿਲਾ ਲਇਆ ਹੈ। ਹੁਣ ਵੀਰ ਪੂਰਬਿ ਨੂੰ ਕਿਸੇ ਹੋਰ ਪਹਿਲੇ ਜੀਵਨ ਹੀ ਵਿਚ ਸੋਚਦਾ ਹੈ। ਜਦੋਂ ਕਿ ਉਪਰਲੇ ਪਹਿਰੇ ਪੜੀਏ ਤਾਂ ਹਰ ਇਕ ਪਹਿਰੇ ਵਿਚ ਏਸ਼ੇ ਜੀਵਨ ਦੇ ਕੀਤੇ ਕਰਮਾਂ ਦੀ ਗਲ ਕੀਤੀ ਹੈ, ਜਿਵੇਂ ਗੁਰਮੁਖ ਬਣਨਾ, ਨਾਮ ਨੂੰ ਹਿਰਦੇ ਦਿਲ ਵਿਚ ਕਹਿਣਾ ਜਾਂ ਅਪਣਾਉਣਾ, ਕੋਈ ਹੋਰ ਕਰਮ ਕਾਂਡ ਨਾ ਕਰਨਾ, ਸਤਿਗੁਰ ਨੂੰ ਸਮਰਪਤ ਹੋਣਾ, ਦੁਨਿਆਵੀ ਪਦਾਰਥ ਦੇ ਮੋਹ ਤੋਂ ਦੂਰ ਰਹਿਣਾ, ਵਿਕਾਰਾ ਤੋਂ ਦੂਰ ਰਹਿਣਾ। ਜੇ ਇਹ ਕੋਈ ਜਣਾ ਏਸੇ ਜੀਵਨ ਵਿਚ ਕਰਮ ਕਰ ਲਵੇ ਤਾਂ ਇਂਜ ਕੀਤੇ ਕੰਮਾ ਦਾ ਹਿਸਾਬ ਕਿਤਾਬ ਕਰਕੇ ਪ੍ਰਭੁ ਨੂੰ ਪਾਇਆ ਜਾਂਦਾਂ ਹੈ। ਨਾ ਕਿ ਕਿਸੇ ਹੋਰ ਜੀਵਨ ਵਿਚ ਕੀਤੇ ਕੰਮਾ ਕਰਕੇ।
 ” ਵਿਚਾਰ:- ਚਮਕੌਰ ਸਿੰਘ ਜੀ! “ਉਨ੍ਹਾਂ ਦੇ ਕੀਤੇ ਹੋਏ ਕੰਮਾਂ ਦਾ ਹਿਸਾਬ ਕਿਤਾਬ ਜੋ ਲਿਖਿਆ ਹੋਇਆ ਹੈ” ਦਾ ਕੀ ਮਤਲਬ?
 ਕੀ ਹੁਣ ਦੇ ਕੀਤੇ ਜਾਂਦੇ ਕਰਮਾਂ ਕਰਕੇ ਪ੍ਰਭੂ ਨਹੀਂ ਪਾਇਆ?
ਕੀ ਸਾਡੇ ਕੀਤੇ ਹੋਏ ਕੰਮਾਂ ਦਾ ਹਿਸਾਬ ਕਿਤਾਬ ਪਹਿਲਾਂ ਕਿਤੇ ਲਿਖਿਆ ਜਾਂਦਾ ਹੈ, ਅਤੇ ਉਸ ਲਿਖੇ ਹੋਏ ਕਰਕੇ ਪ੍ਰਭੂ ਨੂੰ ਪਾਇਆ ਜਾਂਦਾ ਹੈ?
 ਅਖੀਰ’ਚ ਗੱਲ ਤੇ ਕੀਤੇ ਹੋਏ ਕਰਮਾਂ ਕਰਕੇ ਹੀ ਪ੍ਰਭੂ ਦੀ ਮਿਹਰ ਹੁੰਦੀ ਅਤੇ ਪ੍ਰਭੂ ਨੂੰ ਪਾਇਆ ਜਾਂਦਾ ਹੈ ਨਾ ?
ਜੇ ਕੀਤੇ ਹੋਏ ਕਰਮਾਂ ਕਰਕੇ ਉਸ ਦੀ ਮਿਹਰ ਹੁੰਦੀ ਹੈ ਅਤੇ ਉਹ ਪਾਇਆ ਜਾਂਦਾ ਹੈ ਤਾਂ “
ਕੀਤੇ ਹੋਏ ਕੰਮਾਂ ਦਾ ਹਿਸਾਬ ਕਿਤਾਬ **ਲਿਖਿਆ ਹੋਇਆ ਹੈ**” ਦਾ ਕੀ ਮਤਲਬ ਅਤੇ ਕੀ ਰੋਲ ਹੋਇਆ??
 ਦੂਸਰਾ-- ਕੀ ਪਿਛਲੇ ਜਨਮ ਦੇ ਕੀਤੇ ਕਰਮਾਂ ਦਾ ਲਿਖਿਆ ਪਾਉਣ ਦੀ ਗੱਲ ਕਰਨ ਨਾਲ, ਇਹ ਉਪਦੇਸ਼ ਨਹੀਂ ਕੀਤਾ ਜਾ ਸਕਦਾ ਕਿ, ਇਸ ਜੀਵਨ ਵਿੱਚ ਹੁਣ ਅੱਗੋਂ ਗੁਰਮੁਖ ਬਣਨਾ ਹੈ, ਨਾਮ ਹਿਰਦੇ ਦਿਲ ਵਿੱਚ ਕਹਿਣਾ ਹੈ, ਕੋਈ ਹੋਰ ਕਰਮ ਕਾਂਡ ਨਹੀਂ ਕਰਨੇ, ਗੁਰੂ ਨੂੰ ਸਮਰਪਤ ਹੋਣਾ ਹੈ, ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਦੂਰ ਰਹਿਣਾ ਹੈ…? -
- “ਜਬ ਇਹੁ ਨ ਸੋ ਤਬ ਕਿਨਹਿ ਉਪਾਇਆ” -
- “ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ
॥”
ਇਹ ਦੋ ਪੰਗਤੀਆਂ ਪੇਸ਼ ਕਰਕੇ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਅਤੇ ਇਹਨਾਂ ਦਾ ਚੱਲਦੀ ਵਿਚਾਰ ਨਾਲ ਕੀ ਸੰਬੰਧ ਹੈ?
 ਤੁਸੀਂ ਲਿਖਿਆ ਹੈ- “ਇਨਾਂ ਜੀਵਾਂ ਨੂੰ ਪੈਦਾ ਕਰਨ ਦੀ ਕਿਰਿਆ ਵੀ ਦਸੀ ਹੈ, ਜੋ ਪ੍ਰਭੂ ਦੀ ਬਣਾਈ ਹੋਈ ਹੈ” (ਇਸ ਤੋਂ ਅੱਗੇ ਤੁਸੀਂ ਇਸ ਕਿਰਿਆ ਸੰਬੰਧੀ ਕੁਝ ਪੰਗਤੀਆਂ ਪੇਸ਼ ਕੀਤੀਆਂ ਹਨ)
 ਚਮਕੌਰ ਸਿੰਘ ਜੀ! ਮੈਂ ਨਹੀਂ ਸਮਝ ਸਕਿਆ ਕਿ, ਇਹਨਾਂ ਸਾਰੀਆਂ ਗੱਲਾਂ ਦਾ ਚੱਲਦੀ ਵਿਚਾਰ ਨਾਲ ਕੀ ਸੰਬੰਧ ਹੈ?
ਮੇਰੇ ਵੱਲੋਂ ਪੇਸ਼ ਕੀਤੀ ਪੰਗਤੀ
ਨਰ ਚਾਹਤ ਕਛੁ ਆਉਰ ਅਉਰੈ ਕੀ ਅਉਰੈ ਭਈ॥
ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ
॥”
 ਦੇ ਸੰਬੰਧ ਵਿੱਚ ਤੁਸੀਂ ਲਿਖਿਆ ਹੈ- “ਜੇ ਮਨ ਵਿਚ ਠਗੀ ਮਾਰਨ ਲਈ ਸੋਚਦਾ ਹੋਵੇ ਤਾਂ ਫਾਸੀ ( ਉਸਦੇ) ਗਲ ਹੀ ਪੈਣੀ ਹੈ। ਭਾਵ ਅਰਥ ਬੰਦਾ ਹਮੇਸ਼ਾ ਚਾਹੁੰਦਾ ਕੁਛ ਹੋਰ ਹੈ ਪਰ ਹੂੰਦਾ ਜੋ ਪ੍ਰਭੂ ਨੂੰ ਮਨਜੂਰ ਹੂੰਦਾ ਹੈ। ਜੇ ਬੰਦਾ ਠਗੀ ਧੋਖਾ ਸੋਚਦਾ ਹੈ ਤਾਂ ਨਤੀਜਾ ਵੀ ਉਸਦਾ ਉਸ਼ੁਨੂੰ ਹੀ ਭੁਗਤਣਾ ਪੈਂਦਾ ਹੈ। ਪਤਾ ਨਹੀਂ ਵੀਰ ਨੂੰ ਕਿਥੌਂ ਅਤੇ ਕਿਹੜੀ ਪੰਗਤੀ ਤੋਂ ਮਾਲੂਮ ਹੋ ਗਿਆ ਕਿ ਬੰਦਾ ਚਹੁੰਦਾ ਕੁਝ ਹੋਰ ਹੈ ਪਰ ਪਿਛਲੇ ਜਨਮ ਦੇ ਕੀਤੇ ਕਰਮ ਦਾ ਫਲ ਕਰਕੇ ਹੋਰ ਦਾ ਹੋਰ ਹੀ ਹੋ ਜਾਂਦਾ ਹੈ। ਏਸ ਸਲੋਕ ਵਿਚ ਕਿਤੇ ਵੀ ਪਿਛਲੇ ਜਨਮਾ ਦਾ ਫਲ ਕਿਤੇ ਵੀ ਨਹੀਂ ਲਿਖਿਆ ਅਤੇ ਨਾਹ ਕਿਸੇ ਟੀਕੇ ਵਾਲੇ ਨੇ ਲਿਖਿਆ ਹੈ।”
 ਚਮਕੌਰ ਸਿੰਘ ਜੀ! ਜੇ ਇਹ ਮੰਨ ਵੀ ਲਈਏ ਕਿ ਇਸੇ ਜਨਮ ਦੀ ਹੀ ਗੱਲ ਹੈ, ਤਾਂ ਕੀ ਦੱਸ ਸਕਦੇ ਹੋ ਕਿ- ‘ਕਿਸੇ ਦੇ ਮਨ ਵਿੱਚ ਠੱਗੀ ਮਾਰਨ ਦੀ ਸੋਚਣ ਜਾਂ ਚਿਤਵਨ ਨਾਲ ਹੀ” ਅੱਜ ਤੱਕ ਕਿਸੇ ਨੂੰ ਇਸੇ ਜਨਮ ਵਿੱਚ ਫਾਂਸੀ ਹੋਈ ਹੈ?
 ਖਾਸ ਕਰਕੇ ਐਸੇ ਮੁਲਕ ਵਿੱਚ ਜਿੱਥੇ ਗਰੀਬ ਜਨਤਾ ਦੀ ਮਿਹਨਤ ਦਾ ਅਰਬਾਂ ਰੁਪਇਆ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਨ ਵਾਲੇ ਵੀ ਬੈਠੇ ਹੋਣ ਅਤੇ ਉਹਨਾਂ ਦੀ ਕਿਸੇ ਨੇ ਉੰਗਲ ਤੱਕ ਵੀ ਨਾ ਮਰੋੜੀ ਹੋਵੇ??
 ‘ਮਨ ਵਿੱਚ ਸੋਚਣ ਅਤੇ ਚਿਤਵਨ ਨਾਲ ਹੀ ਇਸੇ ਜਨਮ ਵਿੱਚ ਫਾਂਸੀ?????
 ਕੀ ਕੋਈ ਖੁਦ ਸੰਬੰਧਤ ਅਧਿਕਾਰੀਆਂ ਨੂੰ ਜਾ ਕੇ ਦੱਸਦਾ ਹੈ ਕਿ ਮੈਂ ਅੱਜ ਮਨ ਵਿੱਚ ਇਹ ਇਹ ਮਾੜਾ ਸੋਚਿਆ ਅਤੇ ਚਿਤਵਿਆ ਹੈ, ਜੋ ਸਜ਼ਾ ਦੇਣੀ ਹੈ ਦੇ ਦਿਉ ?
 ਅਤੇ ਅੱਗੋਂ ਸਜ਼ਾ ਦੇਣ ਵਾਲਿਆਂ ਨੇ ਬਿਨਾ ਢਿੱਲ ਕੀਤਿਆਂ ਫੈਸਲਾ ਕਰ ਲਿਆ ਕਿ ਇਸ ਦੀ ਹਿੰਮਤ ਕਿਵੇਂ ਹੋ ਗਈ ਇਸ ਤਰ੍ਹਾਂ ਸੋਚਣ ਅਤੇ ਚਿਤਵਨ ਦੀ? ਇਸ ਨੂੰ ਫਾਂਸੀ ਦੇ ਦਿਉ?????
ਮੇਰੇ ਵੱਲੋਂ ਪੇਸ਼ ਕੀਤੀ ਪੰਗਤੀ—“ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ॥” ਦੇ ਅਰਥ ਤੁਸੀਂ ਲਿਖੇ ਹਨ- “ਵਿਚਾਰ-- ਭਾਵੇ ਕੋਈ ਗਰਿਸ਼ਤੀ ਹੋਵੇ ਅਤੇ ਭਾਵੇ ਕੋਈ ਉਦਾਸੀ ਜਾਂ ਤਿਆਗੀ ਹੋਵੇ ਜਿਸਨੇ ਵੀ ਗੁਰੂ ਦੀ ਕਹੀ ਹੋਈ ਗਲ ਨੂੰ ਜਾਂ ਹੁਕਮ ਨੂੰ ਅਪਣਾਅ ਲਇਆ ਹੈ ਉਸ ਦੀ ਵਿਕਾਰਾ ਦੀ ਪਾਈ ਫਾਸੀ ਟੁਟ ਜਾਂਦੀ ਹੈ।” ਦੱਸ ਸਕਦੇ ਹੋ ਕਿ ਇਹਨਾਂ ਅਰਥਾਂ ਵਿੱਚ ਇਸ ਗੱਲ ਦੀ ਸੇਧ ਮਿਲਦੀ ਹੈ ਕਿ- ‘ਪਛਮ ਦੀ ਬਜਾਏ ਪੂਰਬ ਹੀ ਕਿਉਂ ਲੈ ਜਾਤ’????
 ਚਮਕੌਰ ਸਿੰਘ ਜੀ! ‘ਪੂਰਬ ਜਨਮ ਦਾ ਫਲ਼ ਪਾਉਣ ਦੀਆਂ ਅਨੇਕਾਂ ਹੀ ਉਦਾਹਰਣਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਜੇ ‘ਪੂਰਬ ਜਨਮ ਦਾ ਅਰਥ’ ਇਸੇ ਜਨਮ ਵਿੱਚ ਲਈ ਹੈ ਤਾਂ ਕੀ ਤੁਸੀਂ ਸਾਰੀ ਗੁਰਬਾਣੀ ਵਿੱਚੋਂ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ, ਜਿਸ ਵਿੱਚ ‘ਇਸ ਜਨਮ ਦੇ ਕਰਮਾਂ ਦਾ ਫਲ਼ ਇਸੇ ਜਨਮ ਵਿੱਚ ਭੋਗਣ’ ਦੀ ਗੱਲ ਕੀਤੀ ਗਈ ਹੋਵੇ?
 ਜਸਬੀਰ ਸਿੰਘ ਵਿਰਦੀ"



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.