ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਅੰਤਿ ਕਾਲਿ’ ਦੇ ਅਰਥਾਂ ਬਾਰੇ, ਭਾਗ 2 :-
-: ‘ਅੰਤਿ ਕਾਲਿ’ ਦੇ ਅਰਥਾਂ ਬਾਰੇ, ਭਾਗ 2 :-
Page Visitors: 2871

-: ‘ਅੰਤਿ ਕਾਲਿ’ ਦੇ ਅਰਥਾਂ ਬਾਰੇ, ਭਾਗ 2 :-
ਇਹ ਲੇਖ ਵੀਰ ਭੁਪਿੰਦਰ ਸਿੰਘ ਦੁਆਰਾ ‘ਅੰਤਿ ਕਾਲਿ’ ਦੇ ਕੀਤੇ ਅਰਥਾਂ ਦੇ ਸੰਬੰਧ ਵਿੱਚ ਹੈ।ਵੀਰ ਭੁਪਿੰਦਰ ਸਿੰਘ ਦਾ ਸੰਬੰਧਤ ਲੇਖ ਕਾਫੀ ਲੰਬਾ ਹੈ।ਦਰ ਅਸਲ ਲੇਖ ਵਿੱਚ ਸ਼ਬਦ ਦੇ ਅਰਥਾਂ ਬਾਰੇ ਤਾਂ ਗੱਲ ਬਹੁਤ ਥੋੜ੍ਹੀ ਹੈ, ਪਾਠਕਾਂ ਦੇ ਬਰੇਨ ਵਾਸ਼ ਕਰਨ ਅਤੇ ਧਿਆਨ ਭਟਕਾਉਣ ਲਈ ਹੋਰ ਏਧਰਲੀਆਂ ਓਧਰਲੀਆਂ ਗੱਲਾਂ ਦੀ ਭਰਮਾਰ ਕਰਕੇ ਭੂਮਿਕਾ ਬਹੁਤ ਜਿਆਦਾ ਬੰਨ੍ਹੀਂ ਗਈ ਹੈ।
ਇਹ ਮੌਜੂਦਾ ਲੇਖ ਲੰਬਾ ਹੋਣ ਦੇ ਡਰੋਂ, ਉਹਨਾਂ ਦੇ ਲੇਖ ਵਿੱਚੋਂ ਕੁਝਕੁ ਅੰਸ਼ਾਂ ਅਤੇ ਸ਼ਬਦ ਦੇ ਅਖੀਰਲੇ ਬੰਦ ਦੇ ਅਰਥਾਂ ਬਾਰੇ ਹੀ ਵਿਚਾਰ ਕੀਤੀ ਜਾ ਰਹੀ ਹੈ।
ਵੀਰ ਭੁਪਿੰਦਰ ਸਿੰਘ ਲਿਖਦੇ ਹਨ:--
“ ***ਜਦੋਂ ਮਨੁੱਖ ਸਰੀਰਕ ਤੌਰ ’ਤੇ ਮਰ ਜਾਂਦਾ ਹੈ ਤਾਂ ਇਸ ਨੂੰ ਉਸਦਾ ‘ਅੰਤਕਾਲ’ ਜਾਂ ‘ਅੰਤਮ ਸਮਾਂ’ ਕਿਹਾ ਜਾਂਦਾ ਹੈ*** ।
… ਗੁਰਮਤ ਅਨੁਸਾਰ ਇਹ ਸਮਝੀਏ ਕਿ ਅੰਤਕਾਲ, ਅੰਤ ਕੀ ਬੇਰ, ਅੰਤ ਕੀ ਬੇਲਾ, ਅਬ ਕੀ ਬਾਰ ਕੀ ਹੈ? ਗੁਰੂ ਗ੍ਰੰਥ ਸਾਹਿਬ ਵਿਚ ਇਹ ਸਭ ਆਤਮਕ ਮਨ ਦੀ ਅਵਸਥਾ ਦੇ ਵਖਰੇ-ਵਖਰੇ ਨਾਮ ਹਨ।
… ‘ਆਤਮਕ ਮੌਤ’ ਨੂੰ ਹੀ ਅੰਤਕਾਲ, ਅੰਤ ਸਮਾਂ ਕਹਿੰਦੇ ਹਨ।
…. ਜਦੋਂ ਮਨੁੱਖ, ਅੰਦਰੋਂ ਮਾੜੇ ਖਿਆਲਾਂ ਵਾਲਾ ਹੋ ਜਾਂਦਾ ਹੈ ਤਾਂ ਉਸ ਉੱਤੇ ਆਤਮਕ ਮੌਤ (ਅੰਤਕਾਲ) ਵਾਪਰਦੀ ਹੈ।
…. ਮਨੁੱਖ ਨੂੰ ਭੈੜਾ ਖ਼ਿਆਲ, ਭੈੜਾ ਫੁਰਨਾ ਫੁਰਿਆ ਤਾਂ ਸਮਝੋ ਉਹ ‘ਆਤਮਕ-ਮੌਤ’ (ਅੰਤਕਾਲ) ਦੇ ਵੱਸ ਪੈ ਗਿਆ ਹੈ।
…. ਗੁਰੂ ਗ੍ਰੰਥ ਸਾਹਿਬ ਜੀ ਵਿਚ ਸਰੀਰਕ ਮੌਤ ਦੇ ਸਮੇਂ ਨੂੰ ‘ਅੰਤਕਾਲ’ ਨਹੀਂ ਬਲਕਿ ‘ਆਤਮਕ ਮੌਤ’ (ਨਿਤ-ਨਿਤ) ਮਰਨ ਦੀ ਬਿਰਤੀ ਨੂੰ ‘ਅੰਤਕਾਲ’ ਕਹਿੰਦੇ ਹਨ। ਮਨੁੱਖ ਦੀ ਸੁਰਤ ਮਤ ਮਨ ਬੁਧ ’ਚ ‘‘ਮਾੜੀ ਸੋਚ ਦਾ ਫੁਰਨਾ ਆਉਣ ਵਾਲਾ ਪਲ’’ ਹੀ ਗੁਰਮਤ ਅਨੁਸਾਰ ‘ਅੰਤਕਾਲ’ ਹੈ।’’
{{ਮੇਰੇ ਵੱਲੋਂ ਨੋਟ:-- ਪਾਠਕ ਇਹ ਨਾ ਸੋਚਣ ਕਿ ਵੀਰ ਨੇ ਐਵੇਂ ਆਪਣੀ ਸੋਚ ਮੁਤਾਬਕ ਅਰਥ ਕਰ ਦਿੱਤੇ ਹਨ।ਅਰਥ ਕਰਨ ਲੱਗੇ ਵਿਆਕਰਣ ਦਾ ਵੀ ਪੂਰਾ ਪੂਰਾ ਖਿਆਲ ਰੱਖਿਆ ਗਿਆ ਹੈ।ਦੇਖੋ ਉਹ ਕਿਵੇਂ:--}}
“ਅੰਤਿ ਕਾਲਿ :- ਇਸ ਸ਼ਬਦ ਵਿਚ ਅੰਤਿ ਦੇ ‘ਤ’ ਨੂੰ ਸਿਹਾਰੀ ਅਤੇ ਕਾਲਿ ਦੇ ‘ਲ’ ਨੂੰ ਵੀ ਸਿਹਾਰੀ ਲਗੀ ਹੈ।
1. ਅੰਤਿ :- ਆਤਮਕ ਮੌਤ ਵਿਚ।
2. ਕਾਲਿ :- ਕਾਲ ਕਰਕੇ ਜਾਂ ਕਾਲ ਨੇ।
ਇਨ੍ਹਾਂ ਲਫ਼ਜ਼ਾਂ ਦੇ ਭਾਵਅਰਥ ਨੂੰ ਅਸੀਂ ਇਵੇਂ ਵਿਚਾਰ ਸਕਦੇ ਹਾਂ ‘‘ਮਨੁੱਖ ਦੀ ’ਆਤਮਕ ਮੌਤ’ (ਅੰਤਿ) ਦਾ ਕਾਰਨ ਵਿਕਾਰ (ਕਾਲਿ) ਬਣਦੇ ਹਨ।’’ ਭਾਵ ਹਰ ਮਨੁੱਖ ਆਪਣੇ ਆਪ ’ਤੇ ਢੁਕਾ ਸਕਦਾ ਹੈ ਕਿ ਮੇਰੇ ਅੰਤ ਸਮੇਂ ਦਾ ਕਾਰਨ ਮੇਰੇ ਅਵਗੁਣਾਂ ਵਿਚ ਫਸਣਾ ਹੈ। ਸੋ ਮਨੁੱਖ ਜਦੋਂ ਵੀ ਕਿਸੇ ਇਕ ਵੀ ਵਿਕਾਰ ਦੇ ਵਸ ਪੈ ਜਾਂਦਾ ਹੈ ਭਾਵੇਂ ਸੋਚ, ਖਿਆਲ, ਫੁਰਨੇ, ਸੁਰਤ, ਮਨ ਕਰਕੇ ਤੇ ਭਾਵੇਂ ਕਰਨੀਆਂ ਕਰਕੇ ਤਾਂ ਮਨੁੱਖ ‘ਆਤਮਕ ਮੌਤ’ ਮਰ ਜਾਂਦਾ ਹੈ ਪਰ ਸਰੀਰਕ ਤੌਰ ਤੇ ਜਿਊਂਦਾ ਹੀ ਰਹਿੰਦਾ ਹੈ।”
{{ਮੇਰੇ ਵੱਲੋਂ ਨੋਟ:-- ‘ਤ’ ਅਤੇ ‘ਲ’ ਨੂੰ ਸਿਹਾਰੀ ਲੱਗੀ ਹੈ, ਦੱਸਣ ਨਾਲ ਹੀ ਵਿਆਕਰਣ ਹੋ ਗਈ(???) ‘ਤ’ ਅਤੇ ‘ਲ’ ਨੂੰ ਸਿਹਾਰੀ ਲੱਗਣ ਨਾਲ ਕਿਹੜਾ ਵਿਆਕਰਣਕ ਨਿਯਮ ਅਤੇ ਕਿਵੇਂ ਕੰਮ ਕਰ ਰਿਹਾ ਦੱਸਿਆ ਗਿਆ ਹੈ, ਇਹ ਜਾਂ ਭੁਪਿੰਦਰ ਸਿੰਘ ਜਾਣਦੇ ਹਨ ਜਾਂ ਫੇਰ ਇਹਨਾਂ ਦੇ ਅੰਨ੍ਹੇਂ ਪ੍ਰਸ਼ੰਸ਼ਕ ਭਗਤ (ਜਿਹਨਾਂ ਦੇ ਨਾਮ ਹੇਠਾਂ ਪੜ੍ਹੇ ਜਾ ਸਕਦੇ ਹਨ)}}
ਪੰਜਵੇਂ ਪਦੇ ਦੇ ਅਰਥਾਂ ਬਾਰੇ ਵਿਚਾਰ:-
…… ਪਦਾ ਪੰਜਵਾਂ:- “ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ।।
                            ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ
।।।।੨।।”
ਅਰਥ (ਵੀਰ ਭੁਪਿੰਦਰ ਸਿੰਘ):-- ਰਹਾਉ ’ਚ ਕਿਹਾ ਹੈ ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ।।
ਰਹਾਉ ਪਦੇ ਅਤੇ ਆਖਰੀ ਪਦੇ ਵਿਚ ਗੁਰਮਤ ਦਾ ਇਹ ਸੁਨੇਹਾ ਦ੍ਰਿੜ੍ਹ ਕਰਵਾਇਆ ਹੈ ਕਿ ਗੋਬਿੰਦ ਭਾਵ ਨਰਾਇਣ (ਰੱਬ ਜੀ) ਨੂੰ ਨਹੀਂ ਵਿਸਾਰਨਾ ਚਾਹੀਦਾ। ਜੋ ਮਨੁੱਖ ਰੱਬੀ ਯਾਦ ਵਿਚ ਕਰਮ ਕਰਦਾ ਹੈ ਭਾਵ ਰੱਬੀ ਗੁਣਾਂ ਵਾਲੀ ਜੀਵਨੀ ਜਿਊਂਦਾ ਹੈ, ਗਿਆਨ-ਗੁਰੂ ਰਾਹੀਂ ਉਸਦੀ ਕੁਮਤ ਸੁਮਤ ਬਣ ਜਾਂਦੀ ਹੈ ਅਤੇ ਉਹ ਵਾਰਵਾਰ ‘ਆਤਮਕ ਮੌਤ’ ਨਹੀਂ ਮਰਦਾ। ਉਹ ਮਨੁੱਖ ਜਿਊਂਦਿਆਂ ਹੀ ਜੀਵਨ ਮੁਕਤ ਅਵਸਥਾ ’ਚ ਰਹਿੰਦਾ ਹੈ। ਰੱਬ ਜੀ ਉਸਦੇ ਹਿਰਦੇ ’ਚ ਆ ਵਸਦੇ ਹਨ।”
ਵਿਚਾਰ:-- ਆਪਣੇ ਅਰਥਾਂ ਦੇ ਸਹੀ ਹੋਣ ਦਾ ਪ੍ਰਭਾਵ ਪਾਉਣ ਲਈ ਭੁਪਿੰਦਰ ਸਿੰਘ ਨੇ ਸ਼ੁਰੂ ਵਿੱਚ ‘ਅੰਤਿ ਕਾਲਿ’ ਦੇ ਅਰਥ ਸਹੀ ਲਿਖ ਦਿੱਤੇ ਹਨ:- “ਜਦੋਂ ਮਨੁੱਖ ਸਰੀਰਕ ਤੌਰ ’ਤੇ ਮਰ ਜਾਂਦਾ ਹੈ ਤਾਂ ਇਸ ਨੂੰ ਉਸਦਾ ‘ਅੰਤਕਾਲ’ ਜਾਂ ‘ਅੰਤਮ ਸਮਾਂ’ ਕਿਹਾ ਜਾਂਦਾ ਹੈ।”
ਪਰ ਕਿਉਂ ਕਿ ਇਹ ਅਰਥ ਵੀਰ ਦੀ ਖੁਦ ਦੀ ਸੋਚ ਵਿੱਚ ਫਿੱਟ ਨਹੀਂ ਬੈਠਦੇ ਇਸ ਲਈ ਬੜੀਆਂ ਲੰਬੀ ਚੌੜੀਆਂ ਭੂਮਿਕਾਵਾਂ ਬੰਨ੍ਹਕੇ ਅਤੇ ਦਲੀਲਾਂ ਘੜਕੇ, ਅਰਥਾਂ ਨੂੰ ਆਪਣੀ ਸੋਚ ਦੀ ਖੂਬ ਰੰਗਤ ਦਿੱਤੀ ਗਈ ਹੈ, (ਅਫਸੋਸ ਕਿ ਅੱਜ ਕਲ੍ਹ ਦੇ ਆਪਣੇ ਆਪ ਨੂੰ ਜਾਗਰੁਕ ਅਖਵਾਉਣ ਵਾਲਿਆਂ ਤੇ ਇਸ ਰੰਗਤ ਦਾ ਬਹੁਤ ਛੇਤੀ ਅਸਰ ਹੁੰਦਾ ਹੈ)।
ਜਿਵੇਂ ਕਿ ਪਹਿਲਾਂ ਵੀ ਕਈ ਵਾਰੀਂ ਦੱਸਿਆ ਜਾ ਚੁੱਕਾ ਹੈ ਕਿ ਇਹ ਅਜੋਕੇ ਵਿਦਵਾਨ ਗੁਰਬਾਣੀ ਦੇ ਸਹੀ ਅਰਥ ਨਾ ਕਰਕੇ ਗੁਰੂ ਦੀ ਫਲੌਸਫੀ ਦੀ ਬਜਾਏ ਗੁਰਮਤਿ ਦੇ ਉਲਟ ਆਪਣੀ ਬਣੀ ਸੋਚ ਸਿੱਖਾਂ ਵਿੱਚ ਵਾੜ ਰਹੇ ਹਨ।ਇਹਨਾਂ ਦੇ ਅਰਥ ਗੁਰਮਤਿ ਅਨੁਸਾਰੀ ਨਾ ਹੋਣ ਕਰਕੇ ਇਹਨਾਂ ਦੀਆਂ ਵਿਆਖਿਆਵਾਂ ਤੋਂ ਅਨੇਕਾਂ ਸਵਾਲ ਘੜੇ ਹੋ ਜਾਂਦੇ ਹਨ, ਜਿਹਨਾਂ ਦੇ ਗੁਰਬਾਣੀ ਦੀ ਰੋਸ਼ਨੀ ਵਿੱਚ ਇਹਨਾਂ ਕੋਲ ਕੋਈ ਜਵਾਬ ਨਹੀਂ ਹੁੰਦੇ।
ਕਿਉਂਕਿ ਵੀਰ ਨੇ ‘ਅੰਤਿ ਕਾਲਿ’ ਦੇ ਅਰਥ ਆਪਣੀ ਬਣੀ ਸੋਚ ਮੁਤਾਬਕ ਘੜੇ ਹਨ, ਇਸ ਲਈ ਵੀਰ ਦੇ ਆਪਣੇ ਘੜੇ ਹੋਏ ਅਰਥ ਵੀ ਸ਼ਬਦ ਦੇ ਅਖੀਰਲੇ ਬੰਦ ਵਿੱਚ ਫਿੱਟ ਨਹੀਂ ਬੈਠਦੇ, ਇਸ ਲਈ ਵੀਰ ਨੇ ਆਰਥਾਂ ਵਿੱਚ ‘ਨਹੀਂ ਮਰਦਾ’ ਆਪਣੇ ਕੋਲੋਂ ਹੀ ਵਿੱਚ ਫਿੱਟ ਕਰ ਦਿੱਤਾ ਹੈ।
ਪਾਠਕ ਇਕ ਵਾਰੀਂ ਫੇਰ ਵੀਰ ਦੁਆਰਾ ‘ਅੰਤਿ ਕਾਲਿ’ ਦੇ ਦੱਸੇ ਅਰਥਾਂ, ਪੰਗਤੀ ਦੇ ਕੀਤੇ ਅਰਥਾਂ ਅਤੇ ‘ਨਾਰਾਇਣੁ ਸਿਮਰੈ’ ਵਾਲੇ ਬੰਦ ਵੱਲ ਧਿਆਨ ਦੇਣ—
ਅੰਤਿ ਕਾਲਿ’ ਦੇ ਅਰਥ:-
… ‘ਆਤਮਕ ਮੌਤ’ ਨੂੰ ਹੀ ਅੰਤਕਾਲ, ਅੰਤ ਸਮਾਂ ਕਹਿੰਦੇ ਹਨ।
…. ਜਦੋਂ ਮਨੁੱਖ, ਅੰਦਰੋਂ ਮਾੜੇ ਖਿਆਲਾਂ ਵਾਲਾ ਹੋ ਜਾਂਦਾ ਹੈ ਤਾਂ ਉਸ ਉੱਤੇ ਆਤਮਕ ਮੌਤ (ਅੰਤਕਾਲ) ਵਾਪਰਦੀ ਹੈ।
…. ਮਨੁੱਖ ਨੂੰ ਭੈੜਾ ਖ਼ਿਆਲ, ਭੈੜਾ ਫੁਰਨਾ ਫੁਰਿਆ ਤਾਂ ਸਮਝੋ ਉਹ ‘ਆਤਮਕ-ਮੌਤ’ (ਅੰਤਕਾਲ) ਦੇ ਵੱਸ ਪੈ ਗਿਆ ਹੈ।
…. ਗੁਰੂ ਗ੍ਰੰਥ ਸਾਹਿਬ ਜੀ ਵਿਚ ਸਰੀਰਕ ਮੌਤ ਦੇ ਸਮੇਂ ਨੂੰ ‘ਅੰਤਕਾਲ’ ਨਹੀਂ ਬਲਕਿ ‘ਆਤਮਕ ਮੌਤ’ (ਨਿਤ-ਨਿਤ) ਮਰਨ ਦੀ ਬਿਰਤੀ ਨੂੰ ‘ਅੰਤਕਾਲ’ ਕਹਿੰਦੇ ਹਨ। ***ਮਨੁੱਖ ਦੀ ਸੁਰਤ ਮਤ ਮਨ ਬੁਧ ’ਚ ‘‘ਮਾੜੀ ਸੋਚ ਦਾ ਫੁਰਨਾ ਆਉਣ ਵਾਲਾ ਪਲ’’ ਹੀ ਗੁਰਮਤ ਅਨੁਸਾਰ ‘ਅੰਤਕਾਲ’ ਹੈ***।’’
ਪੰਗਤੀ ਦੇ ਅਰਥ:-
“… ਉਹ ਵਾਰਵਾਰ ‘ਆਤਮਕ ਮੌਤ’ ਨਹੀਂ ਮਰਦਾ।”
ਪੰਗਤੀ- “ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ।।…”
ਸਵਾਲ ਪੈਦਾ ਹੁੰਦਾ ਹੈ ਕਿ ਕੀ ‘ਅੰਤਿ ਕਾਲਿ ਨਾਰਾਇਣੁ’ ਨੂੰ ਸਿਮਰਨ ਵਾਲੇ “ਮਨੁੱਖ ਦੀ ਸੁਰਤ ਮਤ ਮਨ ਬੁਧ ’ਚ ਉਸ ਵਕਤ ਮਾੜੀ ਸੋਚ ਦਾ ਫੁਰਨਾ ਆ ਜਾਂਦਾ ਹੈ ਜਿਸ ਨੂੰ ਕਿ ‘ਗੁਰਮਤ ਅਨੁਸਾਰ ‘ਅੰਤਕਾਲ’ ਹੈ?”
ਇਸ ਪੰਗਤੀ ਵਿੱਚ ‘ਨਾ ਮਰੈ/ ਨਹੀਂ ਮਰਦਾ’ ਦਾ ਤਾਂ ਕਿਤੇ ਜ਼ਿਕਰ ਨਹੀਂ ਹੈ, ਬਲਕਿ ‘ਐਸੀ ਚਿੰਤਾ ਮਹਿ **ਜੇ ਮਰੈ**’ ਦਾ ਜ਼ਿਕਰ ਹੈ।
ਵਿਚਾਰ:- ਜਦੋਂ ਕੋਈ ਡੇਰੇਦਾਰ-ਬਾਬਾ ਆਪਣੇ ਕੋਲੋਂ ਕਹਾਣੀਆਂ ਜੋੜਕੇ ਆਪਣੇ ਢੰਗ ਨਾਲ ਗੁਰਬਾਣੀ ਵਿਆਖਿਆ ਕਰਦਾ ਹੈ ਤਾਂ ਇਹ ਲੋਕ ਅਤੇ ਇਹਨਾਂ ਦਾ ਸਮਰਥਕ ਟੋਲਾ ਬੜੀ ਹਾਏ ਤੌਬਾ ਮਚਾਂਦਾ ਹੈ
(ਨੋਟ- ਮੇਰੀ ਇਸ ਗੱਲ ਤੋਂ ਇਹ ਅੰਦਾਜਾ ਨਾ ਲਗਾ ਲਿਆ ਜਾਵੇ ਕਿ ਮੈਂ ਡੇਰੇਦਾਰ ਬਾਬਿਆਂ ਦਾ ਸਮਰਥਨ ਕਰ ਰਿਹਾ ਹਾਂ) ਪਰ ਖੁਦ ਦੇਖੋ ਇਹ ਪ੍ਰਚਾਰਕ ਕਿਵੇਂ ਗੁਰਮਤਿ ਦੇ ਨਾਂ ਤੇ ਗੁਰਮਤਿ ਦੇ ਉਲਟ ਆਪਣੇ ਹੀ ਅਰਥ ਘੜਕੇ ਪ੍ਰਚਾਰ ਰਹੇ ਹਨ।ਪਰ ਇਹਨਾਂ(ਨਵੀਂ/ਵੱਖਰੀ ਕਿਸਮ ਦੇ ਬਾਬਿਆਂ) ਦੇ ਸਮਰਥਕਾਂ ਨੂੰ ਸਰਾ ਸਰ ਗ਼ਲਤ ਅਰਥ ਨਜ਼ਰ ਨਹੀਂ ਆ ਰਹੇ।ਬਲਕਿ ਇਹਨਾਂ ਦੀ ਵਾਹ ਵਾਹ ਕਰਕੇ ਗ਼ਲਤ ਅਰਥ ਕਰਨ ਲਈ ਹੋਰ ਉਤਸਾਹਿਤ ਹਰ ਰਹੇ ਹਨ।
ਜਸਬੀਰ ਸਿੰਘ ਵਿਰਦੀ
ਵੀਰ ਦੇ ਸੰਬੰਧਤ ਲੇਖ ਬਾਰੇ ਇਹਨਾਂ ਦੇ ਸਮਰਥਕਾਂ ਦੇ ਕੁਝ ਕਮੈਂਟ ਪੇਸ਼ ਹਨ:-
-- Balraj Singh • Govt college hoshiarpur punjab :-
ਬਹੁਤ ਵਧੀਆ ਵੀਰ ਜੀ................ਦਾਸ ਆਪ ਜੀ ਨਾਲ ਸਿਹ੍ਮਿਤ ਹੈ ਜੀ
-- Sukhdev Singh Hundal • Manukau, New Zealand---
Excellent Explaination.
-- Gurmit Singh • Works at Self-Employed
bohat wadia lekhya he sehamat ha jio.
-- ਵਰਿੰਦਰ ਸਿੰਘ ਗੋਲਡੀ • Realtor at Century 21 Hilltop
ਬਹੁਤ ਵਧੀਆ ਜੀ!
-- Surinder Singh
ਬਹੁਤ ਵਧੀਆ ਵਿਆਖਿਆ ਕੀਤੀ ਹੈ ਜੀ /ਸਮਝ ਪਾਏ ਰਹੀ ਹੈ/ਪਹਲਾ ਅਸੀਂ ਵੀ ਭੁਲੇਖੇ ਵਿਚ ਸਨ /.
-- Bright Kids Nursery Pune •
Works at Image Consulting Business Institute:-
All your Gurbani Vyakhyas or explanations are very practical and so is this one.Thank You.
-- Hardeep Singh • Director at EVOke Building Concepts Pvt.Ltd
V practical explanations of gurbani by veerji to become a gud human being..
-- Shamsher Singh • Athabasca, Alberta:-
thanks veer bhupinder singh ji...for helping in opening my eyes...
-- Jujhar Singh :-
Very nicely explained with examples and logics....I really appreciate Sikhmarg for posting such enlightening articles from a great Scholar like Veer Bhupinder Singh ji...
-- Harbans Singh Kandola • Punjab Agricultural University, Ludhiana :-
Excellent Bhupinder Singhji. For too long Gurbani has been interpreted through literal meaning or under the influence of SANATAN BELIEF SYSTEM. Finally we have Sikh scholars discuussing true meaning of Gurbani. They face challenges but the work must continue. This is new shift that will take time and Sikh Panth will be in CHARDI KALA again. Thanks a lot Bhupinder Singhji.
-- Amarjit Rayat Nz • Lyallpur khalsa college jalandhar:-
very good explaineg really appreciate.
very nicely explained v appreciate.
-- Parminder Kaur • Teacher at Schule ._.
Very nice ji
------------ -
ਪਾਠਕ ਸੱਜਣ ਦੇਖ ਸਕਦੇ ਹਨ ਕਿ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਕਿਤੇ ਵਧ ਪੜ੍ਹੇ-ਲਿਖੇ, ਜਾਗਰੁਕ ਅਤੇ ਸੋਝੀਵਾਨ ਸਮਝਣ ਵਾਲੇ ਇਹ ਅਖੌਤੀ ਵਿਦਵਾਨ ਦਰ ਅਸਲ ਗੁਰਮਤਿ ਵਿਚਾਰ ਪ੍ਰਤੀ ਇਮਾਨਦਾਰ ਹਨ ਜਾਂ ਜਾਣ ਬੁੱਝਕੇ ਕਿਸੇ ਖਾਸ ਮਕਸਦ ਅਧੀਨ ਗੁਰਮਤਿ ਨੂੰ ਵਿਗਾੜਨ ਦਾ ਕੰਮ ਕਰ ਰਹੇ ਹਨ।
ਜਸਬੀਰ ਸਿੰਘ ਵਿਰਦੀ
Like
CommentShare
8 Harjeet Singh and 7 others
Comments
Hardev Singh ਧੰਨਵਾਦ ਵੀਰ ਜਸਵੀਰ ਸਿੰਘ ਜੀ ਜੋ ਤੁਸੀ ਅਾਪਣੇ ਵਿਚਾਰ ਸਾਝੈ ਕੀਤੇ.ਅਸਲ ਵਿਚ ਵੀਰ ਜਸਵੀਰ ਸਿੰਘ ਜੀ, ਵਿਦਵਾਨ ਦੀ ਬੁੱਧੀ ਸੰਸਾਰ ਜਾਣੀ ਕਿ ਮਾੲਿਅਾ ਵਿਚ ਹੀ ਰਹਿੰਦੀ ਹੈ.ੲਿਹਨਾ ਕੋਲ ਮਾੲਿਅਾ ਤੋ ਪਰੈ ਦੇਖਣ ਵਾਲੀ ਅੱਖ ਭਾਵ ਬਿਬੇਕ ਬੁੱਧੀ ਨਹੀ ਹੁੰਦੀ.ੲਿਹਨਾ ਨੂੰ ੲਿਹਨੀ ਸਮਝ ਨਹੀ ਅੳੁਦੀ ਕਿ ਹਰ ਸਮੈ ਅਣਗਿਣਤ ਜੀਵ ਸਰ...See More
Unlike • Reply • 3 • Yesterday at 3:56am
Hardev Singh
Like • Reply • 1 • Yesterday at 3:58am
Harjeet Singh hum aadmi ha ik dami,mohlat mohat na jana anusar guzrya pal ant kaal hai.gurbani shabad guru dvara surt di suchta,vikara ton mukt karan te aadharit hai.shareer ohi karday jo surt ch honday.islyi ant kaal de arth sharir lyi nhi
Like • Reply • Yesterday at 7:06am
 
Bhagwant Singh Harjeet Singh ਤੁਸੀਂ ਸ਼ਰੀਰ ਵਿੱਚੋਂ ਬੋਲ ਰਹੇ ਹੋ ਜਾਂ ਹੋਰ ਕਿਤੋਂ? ਅਾਪਣੀ ਮੁਲਾਕਾਤ ਨੂੰ ਕਾਫੀ ਦੇਰ ਹੋ ਗੲੀ ਤੁਸੀ ਅਜੇ ਤੱਕ transliteration ਤੋਂ ਵੀ ਮੁਕਤੀ ਨਹੀਂ ਪਾ ਸਕੇ? ਅਾਪਣੇ ਕੋਲੋਂ ਹੀ ਅਰਥ ਘੜ ਘੜ ਕੇ ਖਰੜ ਗਿਅਾਨੀ ਬਣਨਾ ਕੋੲੀ ਸ਼ੋਭਦਾ ਹੈ? ੲਿਹ ਗੁਰਬਾਣੀ ਸਿੱਧੇ ਸਾਦੇ ਸ਼ਬਦਾਂ ਵਿੱਚ ਦੱਸ ਰਹੀ ਹੈ ਜ...See More
Jasbir Singh Virdi ਹਰਜੀਤ ਸਿੰਘ ਜੀ! ਤੁਹਾਡੀ ਲਿਖੀ ਰੋਮਨ-ਪੰਜਾਬੀ, ਮੇਰੇ ਲਈ ਸਮਝਣੀ ਥੋੜ੍ਹੀ ਔਖੀ ਹੈ।ਬਿਹਤਰ ਹੋਵੇ ਜੇ ਤੁਸੀਂ ਪੰਜਾਬੀ ਨੂੰ ਪੰਜਾਬੀ ਵਰਣਮਾਲਾ ਵਰਤਕੇ ਹੀ ਲਿਖੋ।
ਦੂਸਰਾ- ਤੁਸੀਂ ਜੋ ‘ਅੰਤਿ ਕਾਲਿ’ ਦਾ ਅਰਥ ਦੱਸ ਰਹੇ ਹੋ ਇਹ ਵੀਰ ਭੁਪਿੰਦਰ ਸਿੰਘ ਦੇ ਅਰਥਾਂ ਨਾਲ ਮੇਲ ਨਹੀਂ ਖਾਂਦਾ।ਇਸ ਲਈ
Harjeet Singh ari bayi gobind naam matt beesray,rhaao di eh pankti spasht kardi hai ke dum dum sda smalda dum na birtha jaye kyonke hum aadmi ha ik dami.islyi ant kaal beeta pal hai naake sarirak maut.
Jasbir Singh Virdi ਹਰਜੀਤ ਸਿੰਘ ਜੀ! ਤੁਹਾਡੇ ਵਿਚਾਰ- 'ਇੱਲ ਦੀ ਗੜ੍ਹਿੱਲ, ਕਾਂ ਗੁਟਾਰ ਦਾ ਪਿਉ' ਵਾਲੇ ਹਨ।ਤੁਹਾਡੇ ਵਿਚਾਰਾਂ ਦੀ ਕੌਈ ਸੈਂਸ ਨਹੀਂ ਬਣਦੀ ਇਸ ਲਈ ਮੈਨੂੰ ਤੇ ਤੁਸੀਂ ਮੁਆਫ ਹੀ ਕਰੋ ਜੀ। ਧੰਨਵਾਦ
Harjeet Singh gurbani dvara dita gya comment je tuhanu( ill di gadil )lagday.fer main vi mafi mangda.gurbani padhan ate samjhan ch boht fark hai.ik gal yaad rakhni stajaa te baithke lecture den wale bohtey syane na samajhna virji
Like • Reply • 21 hrs • Edited
Jasbir Singh Virdi ਹਰਜੀਤ ਸਿੰਘ ਜੀ! ਤੁਸੀਂ ਸੰਪਟ ਪਾਠ ਨੂੰ ਸਹੀ ਮੰਨਦੇ ਹੋ ਜਾਂ ਗ਼ਲਤ?
Harjeet Singh replied • 1 Reply
Bhagwant Singh, Harjeet Singh ੲਿਹ ਫਰਕ ਤੁਸੀ ਪੈਦਾ ਕਰ ਰਹੇ ਹੋ ਜੋ ਗੁਰੂ ਨਾਨਕ ਨੇ ਜਨ ਸਾਧਾਰਣ ਦੇ ਸਮਝ ਗੋਚਰੀ ਬਾਣੀ ਗੁਰਮੁਖੀ ਸੌਖੀ ਅਤੇ ਭਗਤੀ ਦੇ ਰੰਗ ਵਿੱਚ ਰੰਗੀ ਬਾਣੀ ਮਨੁੱਖਤਾ ਦੇ ਭਲੇ ਲੲੀ ਰਚੀ, ਤੁਸੀਂ ਅਾਪਣਾ ਮਨਮਤਿ ਦਾ ਕੱਚਾ ਰੰਗ ਦੇ ਕੇ ਗੁਮਰਾਹ ਕਰ ਰਹੇ ਹੋ। ਤੁਹਾਨੂੰ ਤਾਂ ਗੁਰਮੁਖੀ ਲਿਖਣੀ ਵੀ ਭਾੳੁਂਦੀ ਨਹੀਂ ਅਤ...See More
Harjeet Singh main gurbani dvara apne vichar rakhey hun,itna dukhi kyo ho rhe ho virji,koi gandi gal te nhi kiti.changa honda je tusi pyar naal samjha dende.gurbani anusar mera comment manmat kehke gurbani da apmaan hai ji.agey ton main aapji de comment te kadi apne comment nhi pavanga.gustakhi maaf karni
Bhagwant Singh ਦੁੱਖ ੲਿਸ ਗੱਲ ਦਾ ਹੈ ਕਿ ਦਮਗਜ਼ੇ ਮਾਰਨੇ ਸਿਰੇ ਦੇ, ਅਰਥਾਂ ਦੇ ਅਨਰਥ ਅਤੇ ੳੁਹ ਵੀ ਰੋਮਨ ਟ੍ਰਾਂਸਲਿਟ੍ਰੇਸ਼ਨ ਵਿੱਚ? ਤੁਸੀਂ ਗੁਰਬਾਣੀ ਦੇ ਵਿਚਾਰ ੲਿਸੇ ਨੂੰ ਕਹਿੰਦੇ ਹੋ? ਪਹਿਲਾਂ ਗੁਰਬਾਣੀ ਦੀ ਮੌਲਿਕਤਾ ਨਾਲ ਤਾਂ ਥੋੜਾ ਤਾਲਮੇਲ ਬੈਠਾ ਲਓ।
Harjeet Singh gursikh nu mithbola hona chahida hai.asi aapas ch vichar kar rhe ha,koi jayedad di vand nhi ho rhi jo aukhey hoyiyeJasbir Singh Virdi Harjeet Singh ਹਰਜੀਤ ਸਿੰਘ ਜੀ! ਸਿਰਫ ਮੇਰਾ ਕਮੈਂਟ ਲਾਇਕ ਕਰਨ ਨਾਲ ਗੱਲ ਨਹੀਂ ਬਣਨੀ।ਜੇ ਤੁਸੀਂ ਮੇਰੇ ਨਾਲ ਅੱਗੋਂ ਤੋਂ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋ ਤਾਂ ਆਪਣਾ ਪੱਖ ਕਲੀਅਰ ਕਰਕੇ ਜਾਵੋ। ਇਸ ਪੋਸਟ ਤੇ ਤੁਸੀਂ ਵੀਰ ਭੁਪਿੰਦਰ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੋ ਜਾਂ ਮੇਰੇ ਵਿਚਾਰਾਂ ਨਾਲ??? ਜੇ ਤੁਸੀਂ ਸਾਫ ਲਫਜ਼ਾਂ ਵਿੱਚ ਆਪਣਾ ਪੱਖ ਕਲੀਅਰ ਨਹੀਂ ਕਰਦੇ ਤਾਂ ਮਿਹਰਬਾਨੀ ਕਰਕੇ ਅੱਗੋਂ ਤੋਂ ਮੇਰੀ ਪੋਸਟ ਤੇ ਆਪਣੇ ਵਿਚਾਰ ਦੇਣ ਦੀ ਖੇਚਲ ਨਾ ਕਰਨੀ ਜੀ।
Jasbir Singh Virdi ਹਰਜੀਤ ਸਿੰਘ ਜੀ! ਇਹ ਪੋਸਟ ਇਸ ਲਈ ਪਾਈ ਗਈ ਹੈ ਕਿ ਮੈਨੂੰ ਵੀਰ ਭੁਪਿੰਦਰ ਸਿੰਘ ਦੇ ਅਰਥਾਂ ਨਾਲ ਅਸਹਿਮਤੀ ਹੈ।ਤੁਸੀਂ ਸਾਫ ਲਫਜ਼ਾਂ ਵਿੱਚ ਦੱਸਣ ਦੀ ਖੇਚਲ ਕਰੋਗੇ ਕਿ ਤੁਸੀਂ ਇਸ ਪੋਸਟ ਤੇ ਦਰਜ ਵੀਰ ਭੁਪਿੰਦਰ ਸਿੰਘ ਦੇ ਅਰਥਾਂ ਅਤੇ ਵਿਚਾਰਾਂ ਨਾਲ ਸਹਿਮਤ ਹੋ ਜਾਂ ਮੇਰੇ ਵਿਚਾਰਾਂ ਨਾਲ??????
Jasbir Singh Virdi ਹਰਜੀਤ ਸਿੰਘ ਜੀ! ਸਿਰਫ ਮੇਰਾ ਕਮੈਂਟ ਲਾਇਕ ਕਰਨ ਨਾਲ ਗੱਲ ਨਹੀਂ ਬਣਨੀ।ਜੇ ਤੁਸੀਂ ਮੇਰੇ ਨਾਲ ਅੱਗੋਂ ਤੋਂ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋ ਤਾਂ ਆਪਣਾ ਪੱਖ ਕਲੀਅਰ ਕਰਕੇ ਜਾਵੋ। ਇਸ ਪੋਸਟ ਤੇ ਤੁਸੀਂ ਵੀਰ ਭੁਪਿੰਦਰ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੋ ਜਾਂ ਮੇਰੇ ਵਿਚਾਰਾਂ ਨਾਲ??? ਜੇ ਤੁਸੀਂ ਸਾਫ ਲਫਜ਼ਾਂ ਵਿੱਚ ਆਪਣਾ ਪੱਖ ਕਲੀਅਰ ਨਹੀਂ ਕਰਦੇ ਤਾਂ ਮਿਹਰਬਾਨੀ ਕਰਕੇ ਅੱਗੋਂ ਤੋਂ ਮੇਰੀ ਪੋਸਟ ਤੇ ਆਪਣੇ ਵਿਚਾਰ ਦੇਣ ਦੀ ਖੇਚਲ ਨਾ ਕਰਨੀ ਜੀ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.