ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਦਸਵੇਂ ਨਾਨਕ :-
-: ਦਸਵੇਂ ਨਾਨਕ :-
Page Visitors: 2523

-: ਦਸਵੇਂ ਨਾਨਕ :-
ਇਕ ਵੀਰ ਨੇ ਫੇਸਬੁੱਕ ਤੇ ਪੋਸਟ ਪਾਈ ਹੈ:-
“*ਦਸਵੇਂ ਨਾਨਕ ਜੀ* ਦੇ ਪੁੱਤਰ ਬਾਬਾ ਅਜੀਤ ਸਿੰਘ ਜੀ ਨੇ ਸੱਚ ਲਈ ਆਪਾ ਵਾਰਿਆ ਅਤੇ ਅਸੀਂ ਕੀ ਕੀਤਾ??
ਸਿਰਫ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ?
ਵਿਚਾਰ:-
ਨਾਨਕ ਜੀ ਤਾਂ ਇਕ ਹੀ ਹੋਏ ਹਨ। ਪਰ ਜਿਹਨਾ ਨੂੰ ਇਥੇ ਪੋਸਟ ਤੇ ‘ਦਸਵੇਂ ਨਾਨਕ’ ਲਿਖਿਆ ਗਿਆ ਹੈ, ਉਹ ਦਸਵੇਂ ਨਾਨਕ ਨਹੀਂ, ਗੁਰੂ ਗੋਬਿੰਦ ਸਿੰਘ ਜੀ ਹਨ।
ਗੁਰਬਾਣੀ ਵਿੱਚ ਗੁਰੂ ਸਾਹਿਬਾਂ ਦੀ ਬਾਣੀ ਨਾਲ ਮਹਲਾ 2, ਮਹਲਾ 3, ਮਹਲਾ 4….. ਲਿਖੇ ਹੋਣ ਅਤੇ ਗੁਰੂ ਸਾਹਿਬਾਂ ਦੀ ਸਾਰੀ ਬਾਣੀ ਵਿੱਚ ਨਾਨਕ ਨਾਮ ਦੀ ਮੁਹਰ ਲੱਗੀ ਹੋਣ ਦਾ ਮਤਲਬ ਹੈ ਕਿ ਸਾਰੀ ਬਾਣੀ ‘ਗੁਰੂ ਨਾਨਕ’ ਦੀ ਵਿਚਾਰਧਾਰਾ ਹੈ। ਵਿਚਾਰਧਾਰਾ ਇੱਕ ਹੋਣ ਨਾਲ ਸਾਰੇ ਗੁਰੂ ਸਾਹਿਬਾਂ ਦੇ ਨਾਮ ਇੱਕ ਨਹੀਂ ਹੋ ਗਏ।  ਗੁਰੂ ਨਾਨਕ ਜੀ ਤੋਂ ਬਿਨਾ ਹੋਰ ਦੂਸਰੇ ਗੁਰੂ ਸਾਹਿਬਾਂ ਨੂੰ ਵੀ ‘ਦੂਸਰੇ, ਤੀਸਰੇ, ਚੌਥੇ,… ਦਸਵੇਂ-ਨਾਨਕ’ ਕਹਿਣ ਦਾ ਰੁਝਾਨ, ਜਾਣੇ-ਅਨਜਾਣੇ ਗੁਰੂ ਨਾਨਕ ਸਾਹਿਬ ਤੋਂ ਬਿਨਾ ਹੋਰ ਦੂਸਰੇ ਗੁਰੂ ਸਾਹਿਬਾਂ ਦਾ ਨਾਮ ਗੁਰ-ਇਤਿਹਾਸ ਵਿੱਚੋਂ ਖਤਮ ਕਰਨ ਵੱਲ ਪ੍ਰੇਰਿਤ ਕਰਦਾ ਹੈ।
ਇਹ ਕਿਸੇ ਸ਼ਰਾਰਤੀ ਦਿਮਾਗ਼ ਵੱਲੋਂ ਜਾਂ ਫੇਰ ਅਨਜਾਣੇ ਹੀ ਆਪਣੇ ਆਪ ਨੂੰ ਜਿਆਦਾ ਸੂਝਵਾਨ ਦਰਸਾਉਣ ਵਾਲੇ ਕਿਸੇ ਪ੍ਰੇਮੀ ਵੱਲੋਂ ਇਹ ਗੱਲ ਸਿੱਖ ਜਗਤ ਵਿੱਚ ਵਾੜ ਦਿੱਤੀ ਗਈ ਹੈ।
ਪਹਿਲਾਂ ਹੀ ਸਿੱਖ ਜਗਤ ਵਿੱਚ ਬਹੁਤ ਭੁਲੇਖੇ ਵਾੜ ਦਿੱਤੇ ਗਏ ਹਨ। ਆਓ ਇਸ ਨਵੇਂ ਝਮੇਲੇ ਤੋਂ ਬਚੀਏ।
ਗੁਰੂ ਸਾਹਿਬਾਂ ਨੂੰ ਦੂਜੇ ਨਾਨਕ, ਤੀਜੇ ਨਾਨਕ ….ਦਸਵੇਂ ਨਾਨਕ ਕਹਿਣ ਵਾਲਾ ਰੁਝਾਨ ‘….ਪਰਿਵਾਰ’ ਨਾਂ ਦੀ ਇੱਕ ਸੰਸਥਾ ਵੱਲੋਂ ਵਾੜਿਆ ਲੱਗਦਾ ਹੈ, ਜਿਹੜੇ ਗੁਰੂ ਸਾਹਿਬਾਂ ਨੂੰ ਗੁਰੂ ਕਹਿਣ ਨੂੰ ਗੁਰਮਤਿ ਵਿਰੋਧੀ ਦੱਸਦੇ ਹਨ। ਇਸ ਤੋਂ ਪਹਿਲਾਂ ਅਰਦਾਸ ਵਿੱਚੋਂ ਵੀ ਗੁਰੂ ਸਾਹਿਬਾਂ ਦੇ ਨਾਮ ਹਟਾਉਣ ਵਾਲੀ ਹਰਕਤ ਇਹ ਕਰ ਚੁੱਕੇ ਹਨ।
ਜਸਬੀਰ ਸਿੰਘ ਵਿਰਦੀ                                      15-02-2018
...............................
ਟਿੱਪਣੀ:-  ਦਸੋਂ ਗੁਰੂ ਸਾਹਿਬ, ਇਕ ਜੋਤ ਹੋਣ ਕਰ ਕੇ ਇਕ ਹਨ, ਇਹ ਅਧਿਆਤਮਕ ਪੱਖ ਹੈ, ਜਿਸ ਦੇ ਆਧਾਰ ਤੇ ਗੁਰਦਵਾਰਿਆਂ ਵਿਚ ਅਲੱਗ ਅਲੱਗ ਨਾਵਾਂ ਨਾਲ ਅਰਦਾਸ ਕਰਨ ਦਾ ਰੁਝਾਨ ਗਲਤ ਹੈ, ਜਿਸ ਤੋਂ ਸਾਨੂੰ ਬਚਣਾ ਚਾਹੀਦਾ ਹੈ।
   ਇਵੇਂ ਹੀ ਇਤਿਹਾਸਕ ਪੱਖੋਂ ਸਾਰੇ ਗੁਰੂ ਸਾਹਿਬ ਦਾ ਆਪਣਾ-ਆਪਣਾ ਵਜੂਦ ਹੈ, ਆਪਣਾ-ਅਪਣਾ ਯੋਗਦਾਨ ਹੈ, ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਨੂੰ ਸਰੀਰਕ ਤੌਰ ਤੇ ਇਕ ਨਹੀਂ ਮਿਥਿਆ ਜਾ ਸਕਦਾ, ਇਸ ਤੋਂ ਵੀ ਸਾਨੂੰ ਬਚਣ ਦੀ ਲੋੜ ਹੈ।     ਸਿੱਖਾਂ ਨੂੰ ਹਰ ਪੱਖੋਂ ਸੁਚੇਤ ਹੋ ਕੇ ਚੱਲਣਾ ਚਾਹੀਦਾ ਹੈ।
                                      ਅਮਰ ਜੀਤ ਸਿੰਘ ਚੰਦੀ  
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.