ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਦਾ ਚੌਥਾ ਦਿਨ:
ਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਦਾ ਚੌਥਾ ਦਿਨ:
Page Visitors: 2404
  •  

  • ਜਰਖੜ੍ ਸਟੇਡੀਅਮ ਵਿਖੇ ਕੇਸਾਧਾਰੀ ਹਾਕੀ ਮੈਚ ਦੌਰਾਨ ਤਨਵੀਰ ਸਿੰਘ ਧਾਲੀਵਾਲ, ਕੋਚ ਬਲਦੇਵ ਸਿੰਘ, ਬਲਜੀਤ ਕੌਰ ਢਿੱਲੋਂ ਖਿਡਾਰੀਆਂ ਨੂੰ ਆਸ਼ੀੇਵਾਦ ਦਿੰਦੇ ਹੋਏ।
    ਲੁਧਿਆਣਾ, 05 ਦਸੰਬਰ 2017: ਅੰਤਰਰਾਸ਼ਟਰੀ ਸਿੱਖ ਸਪੋਰਟਸ ਕਾਉਂਸਲ ਵੱਲੋਂ ਜਰਖੜ ਹਾਕੀ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਹਿਲੇ ਕੇਸਾਧਾਰੀ ਸਿੱਖ ਹਾਕੀ ਖਿਡਾਰੀਆਂ ਦੇ ਟੂਰਨਾਮੈਂਟ ਦਾ ਫਾਇਨਲ ਮੁਕਾਬਲਾ ਭਲਕੇ 6 ਦਸੰਬਰ ਨੂੰ ਪੀ.ਆਈ.ਐਸ ਅਕਾਦਮੀ ਮੁਹਾਲੀ ਅਤੇ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਵਿਚਕਾਰ ਖੇਡਿਆ ਜਾਵੇਗਾ। ਅੱਜ ਸਿੱਖ ਖਿਡਾਰੀਆਂ ਦੇ ਇਸ ਵਕਾਰੀ ਟੂਰਨਾਮੈਂਟ ਦੇ ਸੈਮੀਫਾਇਨਲ ਮੈਚ ਬਹੁਤ ਹੀ ਸੰਘਰਸ਼ਪੂਰਨ ਅਤੇ ਰੋਮਾਂਚਕ ਰਹੇ। ਵੱਡੀ ਗਿਣਤੀ 'ਚ ਹਾਕੀ ਪ੍ਰੇਮੀਆਂ ਨੇ ਇਹਨਾਂ ਮੈਚਾਂ ਦਾ ਅਨੰਦ ਮਾਣਿਆ। ਅੱਜ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਦੇ ਨੀਲੇ  ਰੰਗ ਦੇ ਨਵੇਂ ਐਸਟਰੋਟਰਫ 'ਤੇ ਫਲੱਡ ਲਾਇਟਾਂ ਦੀ ਰੌਸ਼ਨੀ 'ਚ ਖੇਡੇ ਗਏ ਪਹਿਲੇ ਸੈਮੀਫਾਇਨਲ ਮੁਕਾਬਲੇ 'ਚ ਪੀ.ਆਈ.ਐਸ. ਅਕਾਦਮੀ ਮੁਹਾਲੀ ਨੇ ਚੰਡੀਗੜ੍ਹ ਅਕਾਦਮੀ 42 ਸੈਕਟਰ ਨੂੰ 3-2 ਨਾਲ ਹਰਾਇਆ। ਅੱਧੇ ਸਮੇਂ ਤੱਕ ਦੋਵੇਂ ਟਿਮਾਂ 2-1 'ਤੇ  ਖੇਡੀਆਂ। ਮੁਹਾਲੀ ਟੀਮ ਦੀ ਜਿੱਤ ਦਾ ਮੁੱਖ ਹੀਰੋ ਸ਼ਰਨਜੀਤ ਸਿੰਘ ਰਿਹਾ, ਜਿਸ ਨੇ ਉਪਰੋਥਲੀ ਤਿੰਨ ਗੋਲ ਕਰਕੇ ਆਪਣੀ ਟੀਮ ਦੀ ਜਿੱਤ 'ਚ ਆਪਣੀ ਅਹਿਮ ਭੂਮਿਕਾ ਨਿਭਾਈ। ਜਦਕਿ ਚੰਡੀਗੜ੍ਹ ਵੱਲੋਂ ਸਾਹਿਬਜੀਤ ਸਿੰਘ ਨੇ 2 ਗੋਲ ਕੀਤੇ। ਅੱਧੇ ਸਮੇਂ ਅੱਜ ਦੇ ਦੂਜੇ ਸੈਮੀਫਾਇਨਲ ਮੁਕਾਬਲੇ 'ਚ ਜਰਖੜ ਹਾਕੀ ਅਕਾਦਮੀ ਨੇ ਕਰੜੇ ਸੰਘਰਸ਼ ਬਾਅਦ ਗਰੇਵਾਲ ਅਕਾਦਮੀ ਕਿਲ੍ਹਾ ਰਾਏਪੁਰ ਨੂੰ 4-3 ਨਾਲ ਹਰਾਇਆ। ਅੱਧੇ ਸਮੇਂ ਤੱਕ ਜੇਤੂ ਟੀਮ 2-3 ਨਾਲ  ਪਿੱਛੇ ਸੀ। ਜਰਖੜ ਅਕਾਦਮੀ ਵੱਲੋਂ  ਮਨਪ੍ਰੀਤ ਸਿੰਘ ਅਤੇ ਰਘਬੀਰ ਸਿੰਘ ਨੇ ਆਪਣੀ ਟੀਮ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਈ। ਮਨਪ੍ਰੀਤ ਸਿੰਘ ਨੇ 2 ਗੋਲ ਕੀਤੇ, ਰਘਬੀਰ ਸਿੰਘ ਅਤੇ ਕਰਨਦੀਪ ਸਿੰਘ ਨੇ 1 ਗੋਲ ਕਿਤਾ।  ਜਦਕਿ ਕਿਲਾ ਰਾਏਪੁਰ ਵੱਲੋ 2 ਪਰਗਟ  ਸਿੰਘ ਵੱਲੋਂ  2 ਅਤੇ ਗੁਰਪ੍ਰੀਤ ਸਿੰਘ ਵੱਲੋਂ  1 ਗੋਲ ਕੀਤਾ। ਜਰਖੜ੍ ਅਕਾਦਮੀ ਦਾ ਹਰਮਿਲਾਪ ਸਿੰਘ ਅਤੇ ਮੁਹਾਲੀ ਦਾ ਸ਼ਰਨਜੀਤ ਸਿੰਘ ਮੈਨ ਆਫ ਦਾ ਮੈਚ ਬਣੇ।
    ਅੱਜ ਦੇ ਮੈਚਾਂ ਦੌਰਾਨ ਬਲਜੀਤ ਕੌਰ ਬਲਾਕ ਵਿਕਾਸ ਅਫ਼ਸਰ, ਦਰੋਣਾਚਾਰਿਆ ਅਵਾਰਡੀ ਕੋਚ ਬਲਦੇਵ ਸਿੰਘ ,  ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਦਰਸ਼ਨ ਸਿੰਘ ਸ਼ੰਕਰ, ਮੁੱਖ ਸਪੋਕਸਮੈਨ ਆਮ ਆਦਮੀ ਪਾਰਟੀ, ਮਨਦੀਪ ਕੌਰ ਸੰਧੂ, ਕਾਉਂਸਲਰ ਤਨਵੀਰ ਸਿੰਘ ਧਾਲੀਵਾਲ, ਗੁਰਨਾਮ ਸਿੰਘ ਧਾਲੀਵਾਲ, ਕਮਲਜੀਤ ਸਿੰਘ ਅਸਟ੍ਰੇਲੀਆ, ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਬਾਈ ਸੁਰਜੀਤ ਸਿੰਘ ਸਾਹਨੇਵਾਲ, ਮੁੱਖ ਸੇਵਾਦਾਰ, ਗੁਰਦੁਆਰਾ ਮੰਜੀ ਸਾਹਿਬ ਜਰਖੜ ਆਦਿ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਸਿੱਖ ਸਪੋਰਟਸ ਕਾਉਂਸਲ ਦੇ ਪ੍ਰਧਾਨ ਜਸਵੀਰ ਸਿੰਘ ਮੁਹਾਲੀ ਅਤੇ ਜਰਖੜ ਹਾਕੀ ਅਕਾਦਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪਹਿਲਵਾਨ ਹਰਮੇਲ ਸਿੰਘ, ਕਾਲਾ, ਅਮਨਦੀਪ ਸਿੰਘ ਅਤੇ ਸੰਦੀਪ ਸਿੰਘ ਜਰਖੜ, ਮਨਦੀਪ ਸਿੰਘ ਜਰਖੜ, ਸੁਖਰਾਜ ਸਿੰਘ ਗਿੱਲ, ਹਰਮਿੰਦਰਪਾਲ ਸਿੰਘ ਤਕਨੀਕੀ ਡਾਇਰੈਕਟਰ ਟੂਰਨਾਮੈਂਟ ਕਮੇਟੀ, ਮਹਾਂਵੀਰ ਸਿੰਘ ਚੰਡੀਗੜ੍ਹ, ਹਰਬੰਸ ਸਿੰਘ ਗਿੱਲ ਆਦਿ ਹਾਜ਼ਰ ਸਨ। 
    ਇਸ ਪਹਿਲੇ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਦਾ ਫਾਇਨਲ ਮੁਕਾਬਲਾ ਭਲਕੇ 6 ਦਸੰਬਰ ਨੂੰ ਸ਼ਾਮ 5 ਵਜੇ ਖੇਡਿਆ ਜਾਵੇਗਾ। ਜਿਸਦਾ ਅਕਾਲ ਟੀ.ਵੀ. ਚੈਨਲ, ਸਿੱਖ ਚੈਨਲ ਯੂ.ਕੇ. ਅਤੇ ਪੀ.ਟੀ.ਸੀ. ਤੋਂ ਸਿੱਧਾ ਪ੍ਰਸਾਰਣ ਹੋਵੇਗਾ। ਇਸ ਮੌਕੇ ਸਿੱਖ ਜਗਤ ਦੀਆਂ 5 ਖੇਡ ਅਤੇ ਸਮਾਜ ਸੇਵੀ ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਲੋਕ ਸਭਾ, ਉੱਘੇ ਸਮਾਜ ਸੇਵੀ ਐੱਸ.ਪੀ.ਸਿੰਘ ਉਬਰਾਏ ਆਦਿ ਹੋਰ ਸਖਸ਼ੀਅਤਾਂ ਕਰਨਗੀਆਂ।

  •  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.