ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
14 ਸਾਲਾ ਭਾਰਤੀ ਕੁੜੀ ਬਣੀ ‘ਗੋਲਡਨ ਗਰਲ’
14 ਸਾਲਾ ਭਾਰਤੀ ਕੁੜੀ ਬਣੀ ‘ਗੋਲਡਨ ਗਰਲ’
Page Visitors: 2406

14 ਸਾਲਾ ਭਾਰਤੀ ਕੁੜੀ ਬਣੀ ‘ਗੋਲਡਨ ਗਰਲ’
ਨਿਊਜ਼ੀਲੈਂਡ ਸੈਕੰਡਰੀ ਸਕੂਲਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਕਤੀ ਪਟੇਲ ਨੇ ਜਿੱਤੇ ਚਾਰ ਸੋਨੇ ਦੇ ਤਮਗੇ

100 ਮੀਟਰ, 200 ਮੀਟਰ, ਸ਼ਾਟਪੁੱਟ ਅਤੇ ਡਿਸਕਸ ਦੇ ਵਿਚ ਲਿਆ ਸੀ ਹਿੱਸਾ
By : ਹਰਜਿੰਦਰ ਸਿੰਘ ਬਸਿਆਲਾ
Wednesday, Dec 13, 2017 05:19 PM

  • ਔਕਲੈਂਡ 13 ਦਸੰਬਰ 2017 (ਹਰਜਿੰਦਰ ਸਿੰਘ ਬਸਿਆਲਾ): ਗੁਜਰਾਤੀ ਮੂਲ ਦੀ 14 ਸਾਲਾ ਭਾਰਤੀ ਕੁੜੀ ਭਕਤੀ ਪਟੇਲ ਬੀਤੇ ਦਿਨੀਂ ਹਾਕਸਵੇਅ ਵਿਖੇ ਹੋਈਆਂ 'ਨਿਊਜ਼ੀਲੈਂਡ ਸੈਕੰਡਰੀ ਸਕੂਲਜ਼ ਅਥਲੈਟਿਕਸ ਚੈਂਪੀਅਨਸ਼ਿੱਪ' ਦੇ ਵਿਚ 'ਗੋਲਡਨ ਕੁੜੀ' ਸਾਬਿਤ ਹੋਈ।
    ਉਸਨੇ 100 ਮੀਟਰ ਦੌੜ, 200 ਮੀਟਰ ਦੌੜ, ਸ਼ਾਟਪੁੱਟ ਅਤੇ ਡਿਸਕਸ ਥ੍ਰੋਅ ਦੇ ਵਿਚ ਹਿੱਸਾ ਲੈ ਕੇ ਚਾਰ ਸੋਨੇ ਦੇ ਤਮਗੇ ਜਿੱਤ ਕੇ ਭਾਰਤੀਆਂ ਦਾ ਨਾਂਅ ਰੌਸ਼ਨ ਕੀਤਾ।
    ਸ੍ਰੀ ਪਵਨ ਮਰਹਾਸ ਜੋ ਕਿ ਅੱਮੀ ਸਕੂਲ ਆਫ ਸਪੋਰਟਸ ਐਂਡ ਫਿਟਨੈਸ ਪਾਪੁਕੁਰਾ ਦੇ ਸੰਚਾਲਕ ਹਨ, ਇਨ੍ਹਾਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹਨ। ਇਸ ਕੁੜੀ ਦੇ ਕੋਚ ਸ੍ਰੀ ਪਵਨ ਨੂੰ ਇਸ ਪ੍ਰਾਪਤੀ ਉਤੇ ਕਮਿਊਨਿਟੀ ਤੋਂ ਵਧਾਈ ਮਿਲ ਰਹੀ ਹੈ। ਉਨ੍ਹਾਂ ਭਾਰਤੀ ਭਾਈਚਾਰੇ ਦੇ ਬੱਚਿਆਂ ਨੂੰ ਖੇਡਾਂ ਦੇ ਵਿਚ ਭਾਗ ਹੋਰ ਲੈਣ ਅਤੇ ਰਾਸ਼ਟਰ ਪੱਧਰ ਉਤੇ ਜਾ ਕੇ ਮੁਕਾਬਲਿਆਂ ਵਿਚ ਭਾਗ ਲੈ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨ ਦੀ ਅਪੀਲ ਕੀਤੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.