ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਜਰਖੜ ਖੇਡਾਂ ਸਮਾਪਤ; ਹਾਕੀ ਵਿੱਚ ਬੀਐਸਐਫ, ਫਰਿਜ਼ਨੋ ਅਕੈਡਮੀ ਕੁੜੀਆਂ ’ਚ ਯੂਕੋ ਬੈਂਕ, ਕਬੱਡੀ ’ਚ ਗਾਖਲ ਅਕੈਡਮੀ, ਵਾਲੀਬਾਲ ‘ਚ ਹਰਿਆਣਾ ਬਣੇ ਚੈਂਪੀਅਨ
ਜਰਖੜ ਖੇਡਾਂ ਸਮਾਪਤ; ਹਾਕੀ ਵਿੱਚ ਬੀਐਸਐਫ, ਫਰਿਜ਼ਨੋ ਅਕੈਡਮੀ ਕੁੜੀਆਂ ’ਚ ਯੂਕੋ ਬੈਂਕ, ਕਬੱਡੀ ’ਚ ਗਾਖਲ ਅਕੈਡਮੀ, ਵਾਲੀਬਾਲ ‘ਚ ਹਰਿਆਣਾ ਬਣੇ ਚੈਂਪੀਅਨ
Page Visitors: 2397

ਜਰਖੜ ਖੇਡਾਂ ਸਮਾਪਤ; ਹਾਕੀ ਵਿੱਚ ਬੀਐਸਐਫ, ਫਰਿਜ਼ਨੋ ਅਕੈਡਮੀ ਕੁੜੀਆਂ ’ਚ ਯੂਕੋ ਬੈਂਕ, ਕਬੱਡੀ ’ਚ ਗਾਖਲ ਅਕੈਡਮੀ, ਵਾਲੀਬਾਲ ‘ਚ ਹਰਿਆਣਾ ਬਣੇ ਚੈਂਪੀਅਨਜਰਖੜ ਖੇਡਾਂ ਸਮਾਪਤ; ਹਾਕੀ ਵਿੱਚ ਬੀਐਸਐਫ, ਫਰਿਜ਼ਨੋ ਅਕੈਡਮੀ ਕੁੜੀਆਂ ’ਚ ਯੂਕੋ ਬੈਂਕ, ਕਬੱਡੀ ’ਚ ਗਾਖਲ ਅਕੈਡਮੀ, ਵਾਲੀਬਾਲ ‘ਚ ਹਰਿਆਣਾ ਬਣੇ ਚੈਂਪੀਅਨ

February 13
13:27 2018

– ਬਿੱਟੂ ਖਹਿਰਾ, ਬੈਂਸ ਮੁੱਖ ਮਹਿਮਾਨ ਵਜੋਂ ਪੁੱਜੇ
– 6 ਸਖਸ਼ੀਅਤਾਂ ਦਾ ਸਨਮਾਨ ਰਿਹਾ ਖਿੱਚ ਦਾ ਕੇਂਦਰ

ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਈਆਂ ਗਈਆਂ ਕੋਕਾ-ਕੋਲਾ ਏਵਨ ਸਾਈਕਲ ਮਾਰੂਤੀ ਸੁਜ਼ੂਕੀ 31ਵੀਆਂ ਮਾਡਰਨ ਪੇਂਡੂ ਮਿਨੀ ਓਲ਼ੰਪਿਕ ਜਰਖੜ ਖੇਡਾਂ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਖੱਟੀਆਂ ਮਿਠੀਆਂ ਯਾਦਾਂ ਛੱਡਦੀਆਂ ਸਮਾਪਤ ਹੋਈਆਂ। ਆਖਰੀ ਦਿਨ ਜਿੱਥੇ ਵੱਖ ਵੱਖ ਖੇਡਾਂ ਅਤੇ ਲੋਕ ਗਾਇਕ ਰਣਜੀਤ ਬਾਵਾ ਦਾ ਅਖਾੜਾ ਖਿੱਚ ਦਾ ਕੇਂਦਰ ਰਿਹਾ, ਉਥੇ ਰਾਜਨੀਤਿਕ ਆਗੂਆਂ ਦੇ ਆਉਣ ਜਾਣ ਦਾ ਤਾਂਤਾ ਵੀ ਲੱਗਿਆ ਰਿਹਾ। ਅੱਜ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲਿਆਂ ਦੌਰਾਨ ਮਹਿੰਦਰ ਪ੍ਰਤਾਪ ਗਰੇਵਾਲ ਹਾਕੀ ਮੁਕਾਬਲਿਆਂ ਵਿੱਚ ਜੂਨੀਅਰ ਵਰਗ ‘ਚ ਫਰਿਜ਼ਨੋ ਅਕਾਦਮੀ ਕੈਲੀਫੋਰਨੀਆ ਨੇ ਪ੍ਰਿਥੀਪਾਲ ਇਲੈਵਨ ਨੂੰ 4-2 ਨਾਲ , ਸੀਨੀਅਰ ਵਰਗ ‘ਚ ਬੀਐਸਐਫ ਜਲੰਧਰ ਨੇ ਈਐਮਈ ਨੂੰ 3-1 ਨਾਲ, ਕੁੜੀਆਂ ਦੇ ਵਰਗ ‘ਚ ਯੂਕੋ ਬੈਂਕ ਦਿੱਲੀ ਨੇ ਸ਼ਾਹਬਾਦ ਮਾਰਕੰਡਾ ਨੂੰ 1-1 ਗੋਲਾਂ ਦੀ ਬਰਾਬਰੀ ਬਾਅਦ ਸ਼ੂਟਆਊਟ ‘ਚ 4-3 ਨਾਲ ਹਰਾਇਆ।ਸੁਖਪਾਲ ਸਿੰਘ ਗਿੱਲ ਵਾਲੀਬਾਲ ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾ ਸਥਾਨ, ਫਿਰੋਜ਼ਸ਼ਾਹ ਨੇ ਦੂਸਰਾ, ਗੰਢੂਆਂ ਨੇ ਤੀਸਰਾ, ਚੱਕ ਕਲਾਂ ਨੇ ਚੌਥਾ ਸਥਾਨ ਹਾਸਲ ਕਰਕੇ ਏਵਨ ਸਾਈਕਲ ਜਿੱਤੇ। ਕਬੱਡੀ ਅਕੈਡਮੀਆਂ ‘ਚ ਗਾਖਲ ਕਬੱਡੀ ਅਕਾਦਮੀ ਕੈਲੀਫੋਰਨੀਆ ਨੇ ਸ਼ਹੀਦ ਭਗਤ ਸਿੰਘ ਅਕੈਡਮੀ ਐਬਸਫੋਰਡ ਨੂੰ 24-22 ਨਾਲ ਹਰਾ ਕੇ ਗਾਖਲ ਬ੍ਰਦਰਜ਼ ਕੱਪ ਜਿੱਤਿਆ ਜਦਕਿ ਧਰਮ ਸਿੰਘ ਜਰਖੜ ਕਬੱਡੀ (ਇਕ ਪਿੰਡ ਕਬੱਡੀ ਓਪਨ) ਕੱਪ ‘ਚ ਮੰਡੀਆਂ ਨੇ ਦਿੜ੍ਹਬਾ ਨੂੰ ਹਰਾਇਆ। ਮੰਡੀਆਂ ਦਾ ਤੇਜਪਾਲ ਤੇ ਦਿੜ੍ਹਬਾ ਦਾ ਸ਼ੈਲੀ ਸਰਵੋਤਮ ਖਿਡਾਰੀ ਚੁਣੇ ਗਏ। ਇਸਤੋਂ ਇਲਾਵਾ ਮੰਦਰ ਜੋਧਾਂ, ਗੋਪੀ ਮੰਡੀਆਂ, ਅਮਨਾ ਜਨੇਤਪੁਰ ਆਪਣੀ ਵਧੀਆ ਖੇਡ ਸਦਕਾ ਦਰਸ਼ਕਾਂ ਦੇ ਹੀਰੋ ਬਣੇ ਰਹੇ। ਬਾਸਕਟਬਾਲ ਮੁੰਡਿਆਂ ਵਿੱਚ ਲੁਧਿਆਣਾ ਅਕੈਡਮੀ ਨੇ ਜਿਮਖਾਨਾ ਅਕਾਦਮੀ ਨੂੰ ਕੁੜੀਆਂ ‘ਚ ਪੰਜਾਬ ਪੁਲਿਸ ਨੇ ਲੁਧਿਆਣਾ ਨੂੰ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਇਸ ਮੌਕੇ ਗੋਲਡ ਜਿਮ ਵੱਲੋਂ ਹਾਕੀ ਤੇ ਕਬੱਡੀ ਦੀਆਂ ਚੈਂਪੀਅਨ ਟੀਮਾਂ ਤੋਂ ਇਲਾਵਾ ਜਰਖੜ ਅਕੈਡਮੀ ਦੇ ਖਿਡਾਰੀਆਂ ਨੂੰ ਗੋਲਡ ਜਿਮ ਵਿੱਚ ਪ੍ਰੈਕਟਿਸ ਕਰਨ ਲਈ ਮੁਫਤ ਮੈਂਬਰਸ਼ਿਪ ਦੇਣ ਦਾ ਐਲਾਨ ਕੀਤਾ।
ਖੇਡਾਂ ਦੇ ਫਾਈਨਲ ਸਮਾਰੋਹ ਤੇ ਕੁਲਵੰਤ ਸਿੰਘ ਧਾਲੀਵਾਲ ਅੰਬੈਸਡਰ ਵਰਲਡ ਕੈਂਸਰ ਕੇਅਰ ਸੈਂਟਰ ਨੂੰ ਭਗਤ ਪੂਰਨ ਸਿੰਘ ਸਮਾਜ ਸੇਵੀ ਐਵਾਰਡ, ਫਿਲਮ ਕਲਾਕਾਰ ਹੌਬੀ ਧਾਲੀਵਾਲ ਨੂੰ ਜਗਦੇਵ ਸਿੰਘ ਜੱਸੋਵਾਲ ਐਵਾਰਡ, ਓਂਕਾਰ ਸਿੰਘ ਪਾਹਵਾ ਨੂੰ ਜਰਖੜ ਖੇਡਾਂ ਦਾ ਮਾਣ ਐਵਾਰਡ, ਪ੍ਰੀਤਮ ਸਿੰਘ ਗਰੇਵਾਲ ਯੂਕੇ ਨੂੰ ਖੇਡ ਪ੍ਰਮੋਟਰ ਅਮਰਜੀਤ ਸਿੰਘ ਗਰੇਵਾਲ ਐਵਾਰਡ, ਜਸਵੰਤ ਸਿੰਘ ਗਰੇਵਾਲ ਨੂੰ ਖੇਡ ਪ੍ਰਮੋਟਰ ਐਵਾਰਡ, ਸਾਹਿਬ ਸਿੰਘ ਥਿੰਦ ਨੂੰ ਗਦਰੀ ਬਾਬਿਆਂ ਦੀ ਯਾਦ ਸੰਭਾਲਣ ਬਦਲੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਾਰੀਆਂ ਹੀ ਸਖਸ਼ੀਅਤਾਂ ਦਾ ਖੁੱਲ੍ਹੀਆਂ ਜਿਪਸੀਆਂ ਰਾਹੀਂ ਸਟੇਡਅੀਮ ‘ਚ ਚੱਕਰ ਲਗਾ ਕੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਐਵਾਰਡ ਪ੍ਰਦਾਨ ਕੀਤੇ ਗਏ।
ਅੱਜ ਆਖਰੀ ਦਿਨ ਰਵਨੀਤ ਸਿੰਘ ਬਿੱਟੂ ਮੈਂਬਰ ਲੋਕ ਸਭਾ ਲੁਧਿਆਣਾ, ਸੁਖਪਾਲ ਸਿੰਘ ਖਹਿਰਾ ਨੇਤਾ ਵਿਰੋਧੀ ਧਿਰ ਪੰਜਾਬ ਸਰਕਾਰ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਜਗਤਾਰ ਸਿੰਘ ਹਿੱਸੋਵਾਲ ਵਿਧਾਇਕ ਰਾਏਕੋਟ, ਅਮੋਲਕ ਸਿੰਘ ਗਾਖਲ, ਸੰਨੀ ਗਾਖਲ, ਰਵਿੰਦਰ ਅਰੋੜਾ ਪ੍ਰਧਾਨ ਬੀਜੇਪੀ ਲੁਧਿਆਣਾ ਆਦਿ ਸਖਸ਼ੀਅਤਾਂ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਜਰਖੜ ਖੇਡ ਅਕਾਦਮੀ ਦੀਆਂ ਪ੍ਰਾਪਤੀਆਂ ਦੀ ਤਰੀਫ ਕਰਦਿਆਂ ਜਰਖੜ ਸਟੇਡੀਅਮ ਲਈ 15 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ, ਜਦਕਿ ਸੁਖਪਾਲ ਸਿੰਘ ਖਹਿਰਾ ਤੇ ਬਲਵਿੰਦਰ ਸਿੰਘ ਬੈਂਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਰਖੜ ਖੇਡ ਸਟੇਡੀਅਮ ਨੂੰ ਖੇਡਾਂ ਦੇ ਹੈਰੀਟੇਜ ਵਜੋਂ ਮਾਨਤਾ ਦਿੱਤੀ ਜਾਵੇ।
ਇਸ ਮੌਕੇ ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨ ਨੂੰ ਆਪਣੀਆਂ ਸਮੱਸਿਆਂਵਾਂ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਦਾ ਧਨਵਾਦ ਕੀਤਾ। ਇਸ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਗੁਰਮੀਤ ਸਿੰਘ ਕੁਲਾਰ, ਬਲਵਿੰਦਰ ਸਿੰਘ ਚੀਮਾ, ਨਿਰਭੈ ਸਿੰਘ ਸੰਧੂ, ਪਰਮਜੀਤ ਸਿੰਘ ਘਵੱਦੀ, ਸਰਪੰਚ ਦਪਿੰਦਰ ਸਿੰਘ ਡਿੰਪੀ, ਰੌਬਿਨ ਸਿੱਧੂ, ਪਰਮਜੀਤ ਸਿੰਘ ਨੀਟੂ, ਸੰਦੀਪ ਸਿੰਘ ਪੰਧੇਰ, ਤੇਜਿੰਦਰ ਸਿੰਘ ਜਰਖੜ, ਮਨਦੀਪ ਸਿੰਘ ਜਰਖੜ, ਰਣਜੀਤ ਸਿੰਘ ਦੁਲੇਂਅ, ਅਜੀਤ ਸਿੰਘ ਲਾਦੀਆਂ, ਗੁਰਪ੍ਰੀਤ ਸਿੰਘ ਬੇਰਕਲਾਂ, ਚੈਨਾ ਸਿੱਧਵਾਂ, ਦਲਜੀਤ ਸਿੰਘ ਗਰੇਵਾਲ ਪ੍ਰਧਾਨ ਮਹਿੰਦਰਪ੍ਰਤਾਪ ਗਰੇਵਾਲ ਟਰੱਸਟ, ਅੰਤਰਰਾਸ਼ਟਰੀ ਅਥਲੀਟ ਹਰਭਜਨ ਗਰੇਵਾਲ, ਮਾਤਾ ਕੁਲਦੀਪ ਕੌਰ ਗਰੇਵਾਲ, ਜਗਦੀਪ ਸਿੰਘ ਕਾਹਲੋਂ, ਯਾਦਵਿੰਦਰ ਸਿੰਘ ਤੂਰ , ਸਿਮਰਜੀਤ ਸਿੰਘ ਲੁਹਾਰਾ, ਸਰਪੰਚ ਜਗਦੀਪ ਸਿੰਘ ਘਵੱਦੀ ਕਾਲਾ, ਸ਼ਰਨਜੀਤ ਸਿੰਘ ਥਰੀਕੇ, ਨਾਜਰ ਸਿੰਘ ਭੰਗੂ, ਰਮਨਦੀਪ ਸਿੰਘ ਝੱਜ, ਸੁਰਜੀਤ ਸਿੰਘ ਲਤਾਲਾ, ਸ਼ਿਗਾਰਾ ਸਿੰਘ ਜਰਖੜ, ਸੁਰਿੰਦਰ ਸਿੰਘ ਖੰਨਾ, ਸਾਬ੍ਹੀ ਜਰਖੜ, ਗੁਰਮੁਖ ਸਿੰਘ ਲਤਾਲਾ, ਕੁਲਦੀਪ ਸਿੰਘ ਲਤਾਲਾ, ਮੇਵਾ ਸਿੰਘ ਮਾਦਪੁਰ, ਡਾ. ਜਗਜੀਤ ਸਿੰਘ ਜਰਖੜ, ਅਮਰਜੀਤ ਸਿੰਘ ਛੰਨਾ, ਰਾਜਵੰਤ ਸਿੰਘ ਭੂਪੀ, ਸਰਪੰਚ ਸਿਕੰਦਰ ਸਿੰਘ ਮਹਿਮਾ ਸਿੰਘ ਵਾਲਾ, ਸਰਪੰਚ ਸ਼ੇਰ ਸਿੰਘ ਛਪਾਰ, ਵਿਜੈ ਵਰਮਾ, ਟੋਨੀ ਕਾਲਖ (ਕਬੱਡੀ ਪ੍ਰਮੋਟਰ), ਸਰਪੰਚ ਨਰਿੰਦਰਜੀਤ ਸਿੰਘ ਰਣੀਆਂ, ਸਰਪੰਚ ਤੇਜਿੰਦਰ ਸਿੰਘ, ਲਾਡੀ ਜੱਸੜ, ਸੰਦੀਪ ਸਿੰਘ ਸੋਨੂੰ ਜਰਖੜ, ਪਹਿਲਵਾਨ ਹਰਮੇਲ ਸਿਮਘ ਕਾਲਾ ਆਦਿ ਇਲਾਕੇ ਦੀਆਂ ਸਖਸ਼ੀਅਤਾਂ ਪੰਚ-ਸਰਪੰਚ ਵੱਡੀ ਗਿਣਤੀ ‘ਚ ਹਾਜ਼ਰ ਸਨ।
-ਰਣਜੀਤ ਬਾਵਾ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲਿਆ
ਜਰਖੜ ਖੇਡਾਂ ਵਿੱਚ ਜਿੱਥੇ ਅੱਜ ਵੱਖ ਵੱਖ ਖੇਡਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ, ਉੱਥੇ ਰਣਜੀਤ ਬਾਵਾ ਨੂੰ ਵੀ ਸੁਣਨ ਲਈ ਲੋਕਾਂ ਦਾ ਵੱਡੀ ਗਿਣਤੀ ਵਿੱਚ ਸੈਲਾਬ ਉਮੜਿਆ। ਇਸ ਮੌਕੇ ਰਣਜੀਤ ਬਾਵਾ ਨੇ ਆਪਣੇ ਚੋਣਵੇਂ ਗੀਤਾਂ ‘ਜੱਟ ਦੀ ਅਕਲ’, ਗਿੱਦੜਾਂ ਦਾ ਬੱਗ ਫਿਰਦਾ’, ‘ਯਾਰੀ ਚੰਡੀਗੜ੍ਹ ਵਾਲੀਏ’ ਆਦਿ ਚੋਣਵੇਂ ਗੀਤਾਂ ਨਾਲ ਦੇਰ ਰਾਤ ਤਕ ਦਰਸ਼ਕਾਂ ਦਾ ਮਨੋਰੰਜਨ ਕਰਦਿਆਂ ਆਪਣੇ ਅਖਾੜੇ ਦੀ ਇਕ ਅਮਿੱਟ ਯਾਦ ਛੱਡੀ। ਅਖੀਰ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਜਰਖੜ ਖੇਡਾਂ ਦੀ ਧੂਮ ਧੜੱਕੇ ਨਾਲ ਸਮਾਪਤੀ ਹੋਈ।

ਜਰਖੜ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਸਨਮਾਨਿਤ ਸਖਸ਼ੀਅਤਾਂ, ਰਵਨੀਤ ਬਿੱਟੂ, ਸੁਖਪਾਲ ਖਹਿਰਾ, ਬਲਵਿੰਦਰ ਸਿੰਘ ਬੈਂਸ ਤੇ ਹੋਰ ਮਹਿਮਾਨ ਜੇਤੂਆਂ ਨੂੰ ਇਨਾਮ ਵੰਡਦੇ ਹੋਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.