ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿੱਖ ਧਰਮ ‘ਚ ਬੀਬੀਆਂ ਦੇ ਵੱਡਮੁੱਲੇ ਯੋਗਦਾਨ ਨੂੰ ਸਮਰਪਿਤ ਗੁਰੂ ਘਰ ਮਿਲਪੀਟਸ ਵਿਖੇ ਵਿਸ਼ੇਸ਼ ਸਮਾਗਮ ਹੋਇਆ
ਸਿੱਖ ਧਰਮ ‘ਚ ਬੀਬੀਆਂ ਦੇ ਵੱਡਮੁੱਲੇ ਯੋਗਦਾਨ ਨੂੰ ਸਮਰਪਿਤ ਗੁਰੂ ਘਰ ਮਿਲਪੀਟਸ ਵਿਖੇ ਵਿਸ਼ੇਸ਼ ਸਮਾਗਮ ਹੋਇਆ
Page Visitors: 2395

ਸਿੱਖ ਧਰਮ ‘ਚ ਬੀਬੀਆਂ ਦੇ ਵੱਡਮੁੱਲੇ ਯੋਗਦਾਨ ਨੂੰ ਸਮਰਪਿਤ ਗੁਰੂ ਘਰ ਮਿਲਪੀਟਸ ਵਿਖੇ ਵਿਸ਼ੇਸ਼ ਸਮਾਗਮ ਹੋਇਆ
ਸਿੱਖ ਧਰਮ ‘ਚ ਬੀਬੀਆਂ ਦੇ ਵੱਡਮੁੱਲੇ ਯੋਗਦਾਨ ਨੂੰ ਸਮਰਪਿਤ ਗੁਰੂ ਘਰ ਮਿਲਪੀਟਸ ਵਿਖੇ ਵਿਸ਼ੇਸ਼ ਸਮਾਗਮ

April 04
10:22 2018

ਮਿਲਪੀਟਸ, 4 ਅਪ੍ਰੈਲ (ਪੰਜਾਬ ਮੇਲ)-ਸਿੱਖ ਧਰਮ ਤੇ ਇਤਿਹਾਸ ਵਿਚ ਬੀਬੀਆਂ ਦੇ ਯੋਗਦਾਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ, ਮਿਲਪੀਟਸ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ, ਜਿਸ ਵਿਚ ਗੁਰੂ ਘਰ ਪਹੁੰਚੇ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਆਪਣੀ ਤਰ੍ਹਾਂ ਦਾ ਇਹ ਵਿਸ਼ੇਸ਼ ਸਮਾਗਮ ਹਰ ਤਰ੍ਹਾਂ ਨਾਲ ਇੱਕ ਯਾਦਗਾਰ ਸਮਾਗਮ ਹੋ ਨਿਬੜਿਆ। ਗੁਰੂ ਘਰ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਕੀਰਤਨ ਦੀ ਆਰੰਭਤਾ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਪਿਛਲੇ ਹਫਤੇ ਤੋਂ ਲਗਾਤਰ ਚੱਲ ਰਹੀ ਲੜੀਵਾਰ ਕਥਾ ਦੀ ਆਰੰਭਤਾ ਕਰਦਿਆਂ ਹੋਇਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾ ਨੇ ਗੁਰਬਾਣੀ ਦੇ ਗੁੱਝੇ ਭੇਦ ਸੰਗਤਾਂ ਨਾਲ ਸਾਂਝੇ ਕੀਤੇ। ਸਮੂਹ ਸੰਗਤਾਂ ਨੇ ਗੁਰੂ ਪਿਆਰ ਵਿਚ ਭਿੱਜ ਕੇ ਕਥਾ ਸਰਵਣ ਕੀਤੀ। ਵਿਸ਼ੇਸ਼ ਸੱਦੇ ਉੱਤੇ ਪਹੁੰਚੇ ਸਿਖਾਂ ਦੇ ਕੌਮੀ ਬੁਲਾਰੇ ਡਾ. ਅਮਰਜੀਤ ਸਿੰਘ ਨਿਊਯਾਰਕ ਵਾਲਿਆਂ ਨੇ ਵਿਸਥਾਰ ਨਾਲ ਬੀਬੀਆਂ ਦੇ ਵੱਡਮੁੱਲੇ ਯੋਗਦਾਨ ਦੇ ਇਤਹਾਸਿਕ ਅਤੇ ਧਾਰਮਿਕ ਪੱਖ ਸੰਗਤਾਂ ਸਾਹਮਣੇ ਰੱਖੇ। ਉਨ੍ਹਾਂ ਪੁਰਾਤਨ ਬੀਬੀਆਂ ਦੇ ਧਾਰਮਿਕ ਪੱਖ ਨੂੰ ਸਾਹਮਣੇ ਰੱਖਦਿਆਂ ਹੋਏ ਕਿਹਾ ਕਿ ਕਿਸ ਤਰ੍ਹਾਂ ਬੇਬੇ ਨਾਨਕੀ, ਬੀਬੀ ਭਾਨੀ ਅਤੇ ਮਾਤਾ ਗੁਜਰੀ ਨੇ ਸਮਾਂ ਪੈਣ ‘ਤੇ ਗੁਰੂ ਕਾਲ ਵਿਚ ਆਪਣਾ ਬਣਦਾ ਫਰਜ਼ ਪੂਰਾ ਕੀਤਾ, ਮਾਤਾ ਗੁਜਰੀ ਦੇ ਪਾਏ ਪੂਰਣਿਆਂ ਨੂੰ ਅਸੀਂ ਕਿਸ ਤਰ੍ਹਾਂ ਭੁਲਾ ਸਕਦੇ ਹਾਂ, ਮਾਈ ਭਾਗ ਕੌਰ ਦਾ ਇਤਿਹਾਸ ਅੱਜ ਵੀ ਅਸੀਂ ਆਪਣੇ ਬੱਚਿਆਂ ਨਾਲ ਸਾਂਝਾ ਕਰਦੇ ਹਾਂ। ਅਜੋਕੇ ਸਮੇਂ ਵਿਚ ਉਨਾਂ ਅੱਜ ਦੀਆਂ ਮਾਤਾਵਾਂ, ਭੈਣਾਂ ਅਤੇ ਬੱਚੀਆਂ ਨੂੰ ਇਨ੍ਹਾਂ ਮਹਾਨ ਬੀਬੀਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ। ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਹੋਰ ਜੁਝਾਰੂ ਸਿੰਘਾਂ ਦੀਆਂ ਮਾਤਾਵਾਂ ਨੂੰ ਸਿੱਜਦਾ ਕੀਤਾ। ਭਾਈ ਮੇਘ ਸਿੰਘ ਧਰਮੀ ਫੌਜੀ ਨੇ ਵੀ 1984 ਦੀਆਂ ਉਨ੍ਹਾਂ ਯਾਦਾਂ ਨੂੰ ਤਾਜ਼ਾ ਕੀਤਾ, ਜਿਸ ਵਿਚ ਸਿੱਖ ਫੌਜੀਆਂ ਨੇ ਭਾਰਤੀ ਫੌਜ ਦੀ ਮੁਖ਼ਾਲਫ਼ਤ ਕਰਕੇ ਆਪਣਾ ਸਭ ਕੁੱਝ ਤਿਆਗ ਦਿੱਤਾ। ਮੁੱਖ ਸੇਵਾਦਾਰ ਭਾਈ ਜਸਵੰਤ ਸਿੰਘ ਹੋਠੀ ਜੀ ਨੇ ਇਸ ਵਿਸ਼ੇਸ਼ ਮੌਕੇ ਦੇ ਸਮੂਹ ਸੰਗਤਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ ਤੇ ਗੁਰਬਾਣੀ ਦੀ ਰੋਸ਼ਨੀ ਵਿਚ ਜੀਵਨ ਯਾਪਨ ਕਰਨ ਦਾ ਸੱਦਾ ਦਿੱਤਾ। ਅਖੀਰ ਵਿਚ ਆਏ ਹੋਏ ਬੁਲਾਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.