ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਬੈਲਜ਼ੀਅਮ ਵਿਚ ਸ੍ਰੀ ਗੁਰੂ ਨਾਨਕ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ
ਬੈਲਜ਼ੀਅਮ ਵਿਚ ਸ੍ਰੀ ਗੁਰੂ ਨਾਨਕ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ
Page Visitors: 2389

ਬੈਲਜ਼ੀਅਮ ਵਿਚ ਸ੍ਰੀ ਗੁਰੂ ਨਾਨਕ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆਬੈਲਜ਼ੀਅਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ

November 28
03:05 2018

ਈਪਰ, ਬੈਲਜ਼ੀਅਮ, 28 ਨਵੰਬਰ (ਪ੍ਰਗਟ ਸਿੰਘ ਜੋਧਪੁਰੀ/ਪੰਜਾਬ ਮੇਲ)- ਸਿੱਖ ਧਰਮ ਦੇ ਬਾਨੀ, ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਬਰੱਸਲਜ਼ ਵਿਚਲਾ ਗੁਰਦਵਾਰਾ ਸਾਹਿਬ ਬੰਦ ਹੋਣ ਕਾਰਨ ਤਕਰੀਬਨ ਪਿਛਲੇ 2 ਸਾਲਾਂ ‘ਤੋਂ ਕੋਈ ਗੁਰਪੁਰਬ ਨਹੀ ਮਨਾਇਆ ਜਾ ਸਕਿਆ ਤੇ ਸੰਗਤ ਦੂਸਰੇ ਸ਼ਹਿਰਾਂ ਵਿਚਲੇ ਗੁਰਦਵਾਰਾ ਸਾਹਿਬਾਨਾਂ ਵਿੱਚ ਹੀ ਸਭ ਦਿਨ-ਤਿਉਹਾਰ ਮਨਾਉਦੀ ਹੈ। ਪਰ ਕੁੱਝ ਪਰਿਵਾਰਾਂ ਨੇ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਇੱਕ ਹਾਲ ਕਿਰਾਏ ਤੇ ਲੈ ਕੇ ਉਪਰਾਲਾ ਕੀਤਾ ਤੇ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ। ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਕੀਰਤਨ ਦਰਬਾਰ ਸਜਾਇਆ ਕਿ ਜਿਸ ਵਿੱਚ ਗੁਰਬਾਨੀ ਗਾਇਨ ਅਤੇ ਗੁਰੂ ਨਾਨਕ  ਜੀ ਦੀ ਬਾਣੀ ਦੀ ਅਤੇ ਉਹਨਾਂ ਦੇ ਜੀਵਨ ਬਾਰੇ ਕਥਾ ਵਿਚਾਰਾਂ ਕੀਤੀਆਂ ਗਈਆਂ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਗਿਆ। ਬਰੱਸਲਜ਼ ‘ਤੋਂ ਇਲਾਵਾ ਹੋਰ ਵੀ ਸ਼ਹਿਰਾਂ ਦੀ ਸੰਗਤਾਂ ਇਸ ਮੌਕੇ ਨਤਮਸਤਕ ਹੋਈਆਂ। ਸੰਗਤਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਪ੍ਰਬੰਧਕਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਰ ਐਤਵਾਰ ਨੂੰ ਹਫਤਾਵਾਰੀ ਦੀਵਾਨ ਸਜਾਉਣ ਲਈ ਸਮਾਗਮ ਕਰਵਾਉਣ ਦਾ ਵੀ ਐਲਾਨ ਕੀਤਾ ਤਾਂ ਜੋ ਜਿਨ੍ਹਾਂ ਚਿਰ ਗੁਰਦਵਾਰਾ ਸਾਹਿਬ ਨਹੀ ਖੁੱਲਦੇ ਤਦ ਤੱਕ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਨਿੱਘ ਮਾਣ ਸਕਣ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.