ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
“ਮੇਰਾ ਰੰਗ ਦੇ ਬਸੰਤੀ ਚੋਲਾ”
“ਮੇਰਾ ਰੰਗ ਦੇ ਬਸੰਤੀ ਚੋਲਾ”
Page Visitors: 2733

“ਮੇਰਾ ਰੰਗ ਦੇ ਬਸੰਤੀ ਚੋਲਾ”
ਨਵੀਂ ਦਿੱਲੀ : 2 ਅਕਤੂਬਰ – ਸਮਾਜਿਕ ਸੰਸਥਾ ਸ਼ਹੀਦ ਭਗਤ ਸਿੰਘ ਸੇਵਾ ਦਲ (ਪੱਛਮੀ ਜ਼ੋਨ) ਦੁਆਰਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਸਲਾਨਾ ਪ੍ਰੋਗਰਾਮ “ਮੇਰਾ ਰੰਗ ਦੇ ਬਸੰਤੀ ਚੋਲਾ” ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ ਸੰਸਥਾਪਕ ਜਤਿੰਦਰ ਸਿੰਘ ਸ਼ੰਟੀ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਸਿਆਸਤਦਾਨਾਂ, ਧਾਰਮਿਕ ਤੇ ਸਮਾਜਿਕ ਸ਼ਕਸੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ. ਪੱਛਮੀ ਦਿੱਲੀ ਦੇ ਜਨਕਪੁਰੀ ਇਲਾਕੇ ਵਿਖੇ ਸਥਿਤ “ਦਿੱਲੀ ਹਾਟ” ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਪੰਜਾਬੀ ਗਾਇਕ ਦਿਲਬਾਗ ਸਿੰਘ ਵੱਲੋਂ ਦੇਸ਼ ਭਗਤੀ ਦੇ ਗੀਤਾਂ ਅੱਤੇ ਅਵਲੀਨ ਕੁਰੇਸ਼ੀ, ਸਿਮਰਨ ਰਾਜ (ਪੀ.ਟੀ.ਸੀ. ਲਿਟਲ ਚੈੰਪ ਵਿਨਰ) ਅੱਤੇ ਵਿਨੋਦ ਠਾਕੁਰ ਰਕਸ਼ਾ ਠਾਕੁਰ (ਨਚ ਬਲੀਏ 6 ਦੇ ਜੇਤੂ) ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ.  ਇਸ ਪ੍ਰੋਗਰਾਮ ਵਿੱਚ ਪੱਛਮੀ ਦਿੱਲੀ ਦੇ ਰਾਜੋਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ, ਰਿਤੂ ਵੋਹਰਾ (ਚੇਅਰਮੈਨ ਏਮ.ਸੀ.ਡੀ. ਸਾਉਥ ਜ਼ੋਨ), ਪੀ.ਏਸ. ਬਾਵਾ, ਯਸ਼ਪਾਲ ਆਰਿਆ ਅੱਤੇ ਪ੍ਰਮੁਖ ਸਮਾਜ ਸੇਵੀ ਏਸ.ਏਸ. ਦੁੱਗਲ, ਵੀ.ਕੇ.ਗੋਇਲ ਅੱਤੇ ਸੰਜੇ ਪੂਰੀ ਨੇ ਵੀ ਸ਼ਮੂਲੀਅਤ ਕੀਤੀ. ਸੰਸਥਾ ਦੇ ਪੱਛਮੀ ਜ਼ੋਨ ਦੇ ਮੁਖੀ ਜਤਿੰਦਰ ਸਿੰਘ ਸੋਨੂੰ ਨੇ ਸੰਸਥਾ ਦੀਆਂ ਕਾਰਗੁਜ਼ਾਰੀਆਂ ਤੇ ਉਪਲਭਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅੱਤੇ ਸੰਸਥਾ ਦੇ ਮੈਂਬਰਾਂ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਇਆ. ਸੰਸਥਾ ਦੇ ਜਨਰਲ ਸੱਕਤਰ ਹਰਜੋਤ ਸ਼ਾਹ ਸਿੰਘ ਨੇ ਇਸ ਪ੍ਰੋਗ੍ਰਾਮ’ਚ ਸਹਿਯੋਗ ਦੇਣ ਲਈ ਮੁੱਖ ਸਹਿਯੋਗੀ ਅੱਤੇ ਚੀਫ਼ ਗੇਸਟ ਸ. ਚਸਵਿੰਦਰ ਸਿੰਘ (ਸਵਿਸ ਆਟੋ) ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਹੋਰ ਸੰਸਥਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਹੋਰ ਵੱਡੀਆਂ ਸੇਵਾਵਾਂ ਲਿਆਉਣ ਦਾ ਭਰੋਸਾ ਦਿਵਾਇਆ. 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.