ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਰਵਾਰਵਾਦ ਖਿਲਾਫ ਬਰਾੜ ਵੱਲੋਂ ਜੰਗ ਦਾ ਐਲਾਨ
ਪਰਵਾਰਵਾਦ ਖਿਲਾਫ ਬਰਾੜ ਵੱਲੋਂ ਜੰਗ ਦਾ ਐਲਾਨ
Page Visitors: 2626

ਪਰਵਾਰਵਾਦ ਖਿਲਾਫ ਬਰਾੜ ਵੱਲੋਂ ਜੰਗ ਦਾ ਐਲਾਨ

Posted On 28 Apr 2016
jagmit-brar1-300x169

ਚੰਡੀਗੜ੍ਹ, 28 ਅਪ੍ਰੈਲ (ਪੰਜਾਬ ਮੇਲ)-ਕਾਂਗਰਸ ਤੋਂ ਬਾਹਰ ਕੱਢੇ ਜਾਣ ਪਿੱਛੋਂ ਪੰਜਾਬ ਵਿੱਚ ਨਵੀਂ ਸਿਆਸੀ ਜ਼ਮੀਨ ਤਲਾਸ਼ ਰਹੇ ਜਗਮੀਤ ਸਿੰਘ ਬਰਾੜ 21 ਮਈ ਨੂੰ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਤੋਂ ਪੰਜਾਬ ਵਿੱਚ ਪਰਵਾਰਵਾਦ ਤੇ ਰਜਵਾੜਾਸ਼ਾਹੀ ਦੇ ਖਿਲਾਫ ਜੰਗ ਦਾ ਐਲਾਨ ਕਰਨਗੇ। ਬਰਾੜ ਨੇ ਕਿਹਾ, ਉਹ ਕੋਈ ਨਵੀਂ ਪਾਰਟੀ ਨਹੀਂ ਬਣਾਉਣ ਜਾ ਰਹੇ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਹੋਰ ਦਲ ਨਾਲ ਗੱਲਬਾਤ ਚਲ ਰਹੀ ਹੈ।
ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਰਾੜ ਨੇ ਰੈਲੀ ਦੇ ਮਕਸਦ ਬਾਰੇ ਕਿਹਾ ਕਿ ਪੰਜਾਬ ਪਰਵਾਰਵਾਦ, ਰਜਵਾੜਾਸ਼ਾਹੀ, ਨਸ਼ਾ, ਭਿ੍ਰਸ਼ਟਾਚਰ ਅਤੇ ਕਿਸਾਨੀ ਮੁੱਦੇ ‘ਤੇ ਘਿਰਿਆ ਹੋਇਆ ਹੈ। ਰੈਲੀ ਨਾਲ ਇਨ੍ਹਾਂ ਮੁੱਦਿਆਂ ਦੀ ਜਾਂਚ ਕੀਤੀ ਜਾਏਗੀ ਤਾਂ ਕਿ ਵਿਧਾਨ ਸਭਾ ਚੋਣਾਂ ਵਿੱਚ ਇਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ‘ਤੇ ਹੱਲਾ ਬੋਲਦੇ ਹੋਏ ਜਗਮੀਤ ਸਿੰਘ ਬਰਾੜ ਨੇ ਕਿਹਾ, ਅਜੇ ਕਾਂਗਰਸ ਤੀਸਰੇ ਸਥਾਨ ‘ਤੇ ਹੈ ਅਤੇ ਕੈਪਟਨ ਦਾ ਵਿਦੇਸ਼ ਦੌਰਾ ਖਤਮ ਹੁੰਦੇ-ਹੁੰਦੇ ਇਹ ਚੌਥੇ ਸਥਾਨ ‘ਤੇ ਖਿਸਕ ਜਾਏਗੀ। ਬਰਾੜ ਨੇ ਜਿੱਥੇ ਅਕਾਲੀ ਦਲ ਅਤੇ ਕਾਂਗਰਸ ਨੂੰ ਕੋਸਿਆ, ਨਾਲ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਉਨ੍ਹਾਂ ਦੀ ਵਿਚਾਰਧਾਰਾ ਤੇ ਪੰਜਾਬ ਦੇ ਮੁੱਦੇ ਦੇ ਨਾਲ ਮਿਲਦ ਹੈ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਕਿਸੇ ਪਾਰਟੀ ਵਿੱਚ ਜਾ ਰਹੇ ਹਨ। ਨਾਲ ਹੀ ਉਨ੍ਹਾਂ ਨੇ ਇਸ ਬਦਲ ਨੂੰ ਵੀ ਖੁੱਲ੍ਹਾ ਛੱਡ ਦਿੱਤਾ ਕਿ ਜੇ ਆਪ ਜਾਂ ਬਹੁਜਨ ਸਮਾਜ ਪਾਰਟੀ ਵੱਲੋਂ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਉਹ ਉਸ ਨੂੰ ਸਵੀਕਾਰ ਕਰ ਸਕਦੇ ਹਨ।
ਜਗਮੀਤ ਸਿੰਘ ਬਰਾੜ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਅਕਾਲੀ ਦਲ ਦੇ ਹੱਥੋਂ ਵਿਕ ਗਈ ਹੈ। ਇਹੀ ਕਾਰਨ ਹੈ ਕਿ ਕਾਂਗਰਸ ਨੇ ਖਡੂਰ ਸਾਹਿਬ ਉਪ ਚੋਣ ਨਹੀਂ ਲੜੀ ਤੇ ਅਕਾਲੀ ਦਲ ਨੰ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਮਾਮਲੇ ਵਿੱਚੋਂ ਨਿਕਲਣ ਦਾ ਮੌਕਾ ਦਿੱਤਾ। ਬਰਾੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਕਾਲੀ ਦਲ ਤੇ ਕਾਂਗਰਸ ਦੇ ਵਰਕਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕਾਂਗਰਸੀ ਮੰਤਰੀ ਡਾ. ਹਰਬੰਸ ਲਾਲ, ਸਾਬਕਾ ਵਿਧਾਇਕ ਵਿਜੈ ਸਾਥੀ ਮੌਜੂਦ ਸਨ। ਬਰਾੜ ਨੇ 21 ਮਈ ਨੂੰ ਹੋਣ ਵਾਲੀ ਰੈਲੀ ਦੇ ਲਈ ਮਨਜੀਤ ਸਿੰਘ ਝਲਬੂਟੀ ਨੂੰ ਮੁੱਖ ਆਯੋਜਕ ਬਣਾਉਣ ਦਾ ਐਲਾਨ ਕੀਤਾ, ਜਦ ਕਿ ਡਾ. ਹਰਬੰਸ ਲਾਲ ਆਯੋਜਕ ਦੀ ਭੂਮਿਕਾ ਨਿਭਾਉਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.