ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਾਲਿਆ ਦੀ ਭਾਰਤ ਸਰਕਾਰ ਨੂੰ ਸਿੱਧੀ ਧਮਕੀ
ਮਾਲਿਆ ਦੀ ਭਾਰਤ ਸਰਕਾਰ ਨੂੰ ਸਿੱਧੀ ਧਮਕੀ
Page Visitors: 2522

ਮਾਲਿਆ ਦੀ ਭਾਰਤ ਸਰਕਾਰ ਨੂੰ ਸਿੱਧੀ ਧਮਕੀ

Posted On 29 Apr 2016
ਕਿਹਾ, ਮੇਰਾ ਪਾਸਪੋਰਟ ਲੈ ਕੇ ਜਾਂ ਮੈਨੂੰ ਗ੍ਰਿਫ਼ਤਾਰ ਕਰਨ ਨਾਲ ਕੋਈ ਪੈਸਾ ਨਹੀਂ ਮਿਲਣਾ
ਲੰਡਨ, 29 ਅਪ੍ਰੈਲ (ਪੰਜਾਬ ਮੇਲ)- ਕਦੇ ‘ਚੰਗੇ ਦਿਨਾਂ ਦਾ ਬਾਦਸ਼ਾਹ’ ਕਰਾਰ ਦਿੱਤੇ ਗਏ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਦਾਅਵਾ ਹੈ ਕਿ ਉਹ ਭਾਰਤੀ ਬੈਂਕਾਂ ਦਾ ਕਰਜ਼ਾ ਚੁਕਾਉਣ ਦੇ ਲਈ ਤਿਆਰ ਹੈ। ਲੇਕਿਨ ਇਸ ਦੇ ਲਈ ਉਨ੍ਹਾਂ ਦੀ ਕੁਝ ਸ਼ਰਤਾਂ ਹਨ। ਲੰਡਨ ਵਿਚ ਅੰਗਰੇਜ਼ੀ ਅਖ਼ਬਾਰ ‘ਫਾਇਨੈਂਸ਼ਲ ਟਾਈਮਸ’ ਨੂੰ ਦਿੱਤੀ ਇੰਟਰਵਿਊ ਵਿਚ ਮਾਲਿਆ ਨੇ ਕਿਹਾ ਹੈ ਕਿ ਉਹ ਇਸ ‘ਤਕਲੀਫ਼ ਭਰੇ ਅਧਿਆਇ’ ਨੂੰ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਦੇ ਨਾਲ ਸਾਡੀ ਗੱਲਬਾਤ ਹਮੇਸ਼ਾ ਤੋਂ ਜਾਰੀ ਰਹੀ ਹੈ। ਇਸ ਦਾ ਮਕਸਦ ਇਹੀ ਰਿਹਾ ਹੈ ਕਿ ਅਸੀਂ ਮਾਮਲਾ ਸੈਟਲ ਕਰਨਾ ਚਾਹੁੰਦੇ ਹਾਂ। ਲੇਕਿਨ ਇਹ ਸੈਟਲਮੈਂਟ ਅਸੀਂ ਵਾਜ਼ਬ ਕੀਮਤਾਂ ‘ਤੇ ਚਾਹੁੰਦੇ ਹਾਂ। ਜਿਸ ਨੂੰ ਅਸੀਂ ਅਫੋਰਡ ਕਰ ਸਕੀਏ ਅਤੇ ਜਿਸ ਨੂੰ ਬੈਂਕ ਵੀ ਕੀਤੇ ਗਏ ਸਮਝੌਤਿਆਂ ਦੇ ਆਧਾਰ ‘ਤੇ ਵਾਜ਼ਬ ਠਹਿਰਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਪਾਸਪੋਰਟ ਲੈ ਕੇ ਜਾਂ ਮੈਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਈ ਪੈਸਾ ਹਾਸਲ ਨਹੀਂ ਹੋ ਰਿਹਾ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਭਾਰਤ ਸਰਕਾਰ ਨੇ ਬ੍ਰਿਟੇਨ ਤੋਂ ਮਾਲਿਆ ਨੂੰ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ‘ਤੇ ਮਾਲਿਆ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬ੍ਰਿਟੇਨ ਛੱਡਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਨ੍ਹਾਂ ਮੁਲਕ ਛੱਡਣ ਦੇ ਲਈ ਮਜਬੂਰ ਕੀਤਾ ਗਿਆ ਹੈ। ਮਾਲਿਆ ਨੇ ਦੱਸਿਆ ਕਿ ਸੁਪਰੀਮ ਕੋਰਟ ਵਿਚ ਬੈਂਕਾਂ ਦੇ ਕਰਜ਼ੇ ਦਾ ਮੁੱਲਧਨ ਚੁਕਾਉਣ ਦੀ ਉਨ੍ਹਾਂ ਨੇ ਪੇਸ਼ਕਸ਼ ਕੀਤੀ ਸੀ। ਲੇਕਿਨ ਬੈਂਕਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.