ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਾਕਿਸਤਾਨੀ ਸਿੱਖ ਆਗੂ ਸੂਰਨ ਸਿੰਘ ਦੀ ਹੱਤਿਆ ‘ਚ ਵੱਡਾ ਖ਼ੁਲਾਸਾ
ਪਾਕਿਸਤਾਨੀ ਸਿੱਖ ਆਗੂ ਸੂਰਨ ਸਿੰਘ ਦੀ ਹੱਤਿਆ ‘ਚ ਵੱਡਾ ਖ਼ੁਲਾਸਾ
Page Visitors: 2565

ਪਾਕਿਸਤਾਨੀ ਸਿੱਖ ਆਗੂ ਸੂਰਨ ਸਿੰਘ ਦੀ ਹੱਤਿਆ ‘ਚ ਵੱਡਾ ਖ਼ੁਲਾਸਾ

Posted On 29 Apr 2016
Pakistan-leader1

ਪੇਸ਼ਾਵਰ, 29 ਅਪ੍ਰੈਲ (ਪੰਜਾਬ ਮੇਲ)-ਪਾਕਿਸਤਾਨ ਵਿੱਚ ਪਿਛਲੇ ਦਿਨੀਂ ਕਤਲ ਕੀਤੇ ਗਏ ਸਿੱਖ ਆਗੂ ਸੂਰਨ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਹੁਣ ਪਾਕਿਸਤਾਨੀ ਅਵਾਮੀ ਨੈਸ਼ਨਲ ਲੀਗ ਪਾਰਟੀ ਦੇ ਸਾਬਕਾ ਸੈਨੇਟਰ ਦਾ ਨਾਮ ਵੀ ਉੱਛਲਣ ਲੱਗਾ ਹੈ। ਸੂਰਨ ਦੇ ਕਤਲ ਦੀ ਜਾਂਚ ਕਰ ਰਹੀ ਪੁਲਿਸ ਟੀਮ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਿਨ੍ਹਾਂ ਵਿਅਕਤੀਆਂ ਉਤੇ ਸ਼ੱਕ ਹੈ, ਉਨ੍ਹਾਂ ਵਿੱਚ ਮਲਹੋਤਰਾ ਦਾ ਨਾਮ ਵੀ ਸ਼ਾਮਲ ਹੈ।
ਉਨ੍ਹਾਂ ਵਿੱਚ ਸਾਬਕਾ ਸੈਨੇਟਰ ਅਮਰਜੀਤ ਮਲਹੋਤਰਾ ਦਾ ਨਾਮ ਵੀ ਸ਼ਾਮਲ ਹੈ। ਸੂਰਨ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਆਗੂ ਬਲਦੇਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਅਨੁਸਾਰ ਬਲਦੇਵ ਕੁਮਾਰ ਨੇ 10 ਲੱਖ ਦੀ ਸੁਪਾਰੀ ਦੇ ਕੇ ਭਾੜੇ ਦੇ ਕਤਲਾਂ ਤੋਂ ਸੂਰਨ ਸਿੰਘ ਦੀ ਹੱਤਿਆ ਕਰਵਾਈ ਸੀ। ਬਲਦੇਵ ਕੁਮਾਰ ਪਾਰਟੀ ਦੀ ਟਿਕਟ ਸੂਰਨ ਸਿੰਘ ਨੂੰ ਦਿੱਤੇ ਜਾਣ ਕਾਰਨ ਨਾਰਾਜ਼ ਸੀ।
ਸੂਰਨ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਾਇਕ ਦੇ ਅਹੁਦੇ ਸਨ। ਸੂਰਨ ਸਿੰਘ ਦੀ ਹੱਤਿਆ 22 ਅਪ੍ਰੈਲ ਨੂੰ ਉਸ ਸਮੇਂ ਕਰ ਦਿੱਤੀ ਗਈ ਸੀ ਜਦੋਂ ਉਹ ਕਾਰ ਰਾਹੀਂ ਆਪਣੇ ਘਰ ਪਰਤ ਰਿਹਾ ਸੀ। ਰਸਤੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਹੁਣ ਤੱਕ ਇਸ ਹੱਤਿਆ ਵਿੱਚ ਇੱਕ ਹਿੰਦੂ ਆਗੂ ਤੇ ਕਤਲ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.