ਸੈਂਸਰ ਦੀ ‘ਤੂਫਾਨ ਸਿੰਘ’ ‘ਤੇ ਰੋਕ
ਚੰਡੀਗੜ੍ਹ, 23 ਜੁਲਾਈ (ਪੰਜਾਬ ਮੇਲ)-ਰਣਜੀਤ ਬਾਵਾ ਦੀ ਪਹਿਲੀ ਪੰਜਾਬੀ ਫਿਲਮ ‘ਤੂਫਾਨ ਸਿੰਘ’ ‘ਤੇ ਸੈਂਸਰ ਬੋਰਡ ਨੇ ਰੋਕ ਲਾ ਦਿੱਤੀ ਹੈ। ਸੈਂਸਰ ਬੋਰਡ ਦੀ ਰਿਵਾਈਜ਼ਿੰਗ ਕਮੇਟੀ ਨੇ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਫਿਲਮ ਐਂਟੀ ਨੈਸ਼ਨਲ ਹੈ ਤੇ ਖਾਲਿਸਤਾਨੀ ਮੂਵਮੈਂਟ ਨੂੰ ਹੁਲਾਰਾ ਦਿੰਦੀ ਹੈ। ਸੈਂਸਰ ਬੋਰਡ ਦੀ ਰਿਵਾਈਜ਼ਿੰਗ ਕਮੇਟੀ ਵਿੱਚ ਅੱਠ ਮੈਂਬਰ ਸਨ ਜਿਨ੍ਹਾਂ ਨੇ ਇਸ ਨੂੰ ਰਿਜੈਕਟ ਕੀਤਾ ਹੈ। ਇਸ ਤੋਂ ਪਹਿਲਾਂ ਸੈਂਸਰ ਦੇ ਚੇਅਰਮੈਨ ਨੇ ਫਿਲਮ ਨੂੰ ਰਿਜੈਕਟ ਕਰ ਚੁੱਕੇ ਹਨ। ਫਿਲਮ ਦੇ ਨਿਰਦੇਸ਼ਕ ਬਘੇਲ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲਾ ਕੋਰਟ ਤੱਕ ਲੈ ਕੇ ਜਾਣਗੇ। ਉਹਨਾਂ ਕਿਹਾ, ਸੈਂਸਰ ਬੋਰਡ ਦਾ ਫੈਸਲਾ ਗਲਤ ਹੈ ਕਿਉਂਕਿ ਅਸੀਂ ਫਿਲਮ ਵਿੱਚ ਕੋਈ ਵੀ ਚੀਜ਼ ਵਧਾ ਚੜ੍ਹਾ ਕੇ ਨਹੀਂ ਵਿਖਾਈ ਹੈ। ਪੂਰੀ ਰਿਸਰਚ ਤੋਂ ਬਾਅਦ ਹੀ ਅਸੀਂ ਫਿਲਮ ਬਣਾਈ ਗਈ ਹੈ। ਇਸੇ ਲਈ ਹੁਣ ਸਾਡੇ ਕੋਲ ਕੋਰਟ ਜਾਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਹੈ। ‘ਤੂਫਾਨ ਸਿੰਘ’ ਪੰਜਾਬ ਵਿੱਚ 80 ਦੇ ਦਸ਼ਕ ਦੇ ਕਾਲੇ ਦੌਰ ਦਾ ਹਿੱਸਾ ਰਹੇ ਹਨ। ਫਿਲਮ ਪਹਿਲਾਂ 15 ਜੁਲਾਈ ਨੂੰ ਰਿਲੀਜ਼ ਹੋਣੀ ਸੀ।