ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਾਲਾ ਸਾਹਿਬ ਹਸਪਤਾਲ ਬਾਰੇ ਜੀ ਕੇ ਤੇ ਸਿਰਸਾ ਸਪੱਸ਼ਟ ਕਰਨ ਜਾਂ ਫਿਰ ਆਹੁਦੇ ਛੱਡਣ- ਸਰਨਾ
ਬਾਲਾ ਸਾਹਿਬ ਹਸਪਤਾਲ ਬਾਰੇ ਜੀ ਕੇ ਤੇ ਸਿਰਸਾ ਸਪੱਸ਼ਟ ਕਰਨ ਜਾਂ ਫਿਰ ਆਹੁਦੇ ਛੱਡਣ- ਸਰਨਾ
Page Visitors: 2452

ਬਾਲਾ ਸਾਹਿਬ ਹਸਪਤਾਲ ਬਾਰੇ ਜੀ ਕੇ ਤੇ ਸਿਰਸਾ ਸਪੱਸ਼ਟ ਕਰਨ ਜਾਂ ਫਿਰ ਆਹੁਦੇ ਛੱਡਣ- ਸਰਨਾ
   ਨਵੀ ਦਿੱਲੀ 22 ਜੁਲਾਈ () ਸ੍ਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਆਹੁਦੇਦਾਰਾਂ ਤੇ ਪ੍ਰਬੰਧਕਾਂ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਕਮੇਟੀ ਦੇ ਨਾਕਸ ਪ੍ਰਬੰਧਾਂ ਕਾਰਨ ਜਿਥੇ ਹਰ ਰੋਜ਼ ਘੱਪਲੇ ਹੋ ਰਹੇ ਹਨ ਤੇ ਗੁਰੂ ਦੀ  ਗੋਲਕ ਨੂੰ ਸਿਰਫ ਲੁੱਟਣ ਦੇ ਹੱਦਾ ਬੰਨੇ ਪਾਰ ਕਰਕੇ ਡਾਕੇ ਮਾਰੇ ਜਾ ਰਹੇ ਹਨ।
  ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਹੁਦੇਦਾਰਾਂ, ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਤੇ ਬਾਦਲਾਂ ਦੇ ਤਖਤਾਂ ਦੇ ਗੁਲਾਮ ਜਥੇਦਾਰਾਂ ਨੇ ਦੋਸ਼ ਲਗਾਇਆ ਸੀ ਕਿ ਸਰਨਿਆ ਨੇ ਬਾਲਾ ਸਾਹਿਬ ਵਾਲਾ ਹਸਪਤਾਲ ਇੱਕ ਪ੍ਰਾਈਵੇਟ ਕੰਪਨੀ ਨੂੰ 300 ਕਰੋੜ ਦਾ ਵੇਚ ਦਿੱਤਾ ਹੈ ਜਿਸ ਦੀ ਜਾਂਚ ਕਰਵਾ ਕੇ ਚੋਣਾਂ ਤੋ ਬਾਅਦ 15 ਦਿਨਾਂ ਦੇ ਅੰਦਰ ਅੰਦਰ ਸੱਚਾਈ ਸੰਗਤਾਂ ਦੇ ਸਾਹਮਣੇ ਲਿਆਦੀ ਜਾਵੇਗੀ ਪਰ ਅੱਜ ਕਰੀਬ ਪੌਣੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਦੀ ਰਿਪੋਰਟ ਪੇਸ਼ ਨਹੀ ਕੀਤੀ ਗਈ। ਉਹਨਾਂ ਕਿਹਾ ਕਿ ਨਾਲੇ ਚੋਰ ਤੇ ਨਾਲੇ ਚਤੁਰ ਵਾਲੀ ਭੂਮਿਕਾ ਨਿਭਾ ਕੇ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਜਿਹੜੇ 300 ਕਰੋੜ ਦਾ ਘੱਪਲਾ ਤਾਂ ਕੱਢ ਨਹੀ ਸਕੇ ਪਰ 118 ਕਰੋੜ ਰੁਪਏ ਦੀ ਗੁਰੂ ਅਮਾਨਤ ਜਮਾ ਕੀਤੀ ਸਾਰੀ ਦੀ ਸਾਰੀ ਚੱਟਮ ਕਰ ਗਏ ਹਨ।
 ਉਹਨਾਂ ਕਿਹਾ ਕਿ ਜੀ ਕੇ ਤੇ ਸਿਰਸਾ ਸੰਗਤਾਂ ਨੂੰ ਸਪੱਸ਼ਟ ਕਰਨ ਕਿ 300 ਕਰੋੜ ਦਾ ਘੱਪਲਾ ਕਿਥੇ ਗਿਆ ਤੇ 118 ਕਰੋੜ ਦੀਆ ਐਫ.ਡੀ.ਆਰਜ਼ ਅੱਜ ਕਿਥੇ ਹਨ। ਉਹਨਾਂ ਕਿਹਾ ਕਿ ਉਹ ਇਤਿਹਾਸਕ ਇਮਾਰਤਾਂ ਵੀ ਇਹਨਾਂ ਨੇ ਤੋੜ ਦਿੱਤੀਆ ਜਿਹੜੀਆ ਹਾਲੇ 100 ਸਾਲ ਹੋਰ ਤੱਕ ਕਾਇਮ ਰਹਿ ਸਕਦੀਆ ਸਨ ਤਾਂ ਕਿ ਸੰਗਤਾਂ ਕੋਲੋ ਇਮਾਰਤਾਂ ਦੀ ਉਸ਼ਾਰੀ ਲਈ ਹੋਰ ਦਾਨ ਇਕੱਠਾ ਕਰਕੇ ਆਪਣੀਆ ਨਿੱਜੀ ਤਿਜੌਰੀਆ ਭਰੀਆ ਜਾਣ।
 ਉਹਨਾਂ ਜੀ ਕੇ ਤੇ ਸਿਰਸਾ ਨੂੰ ਇੱਕ ਵਾਰੀ ਫਿਰ ਵੰਗਾਰਦਿਆ ਕਿਹਾ ਕਿ ਜਾਂ ਤਾਂ ਉਹ 300 ਕਰੋੜ ਦੇ ਘੱਪਲੇ ਦੀ ਜਾਂਚ ਰਿਪੋਰਟ ਬਾਹਰ ਕੱਢਣ ਤੇ 118 ਕਰੋੜ ਦਾ ਹਿਸਾਬ ਸੰਗਤਾਂ ਨੂੰ ਦੇਣ ਨਹੀ ਤਾਂ ਉਹ ਦਿਨ ਦੂਰ ਨਹੀ ਜਦੋ ਪੰਜਾਬ ਵਿੱਚ ਬਾਦਲਾਂ ਵਾਂਗ ਇਹਨਾਂ ਦਾ ਵੀ ਸੰਗਤਾਂ ਘਰੋ ਬਾਹਰ ਨਿਕਲਣਾ ਬੰਦ ਕਰ ਦੇਣਗੀਆ। ਉਹਨਾਂ ਕਿਹਾ ਕਿ ਉਹ ਅੱਜ ਵੀ ਆਪਣੇ ਪੁਰਾਣੇ ਸਟੈਡ ਤੇ ਖੜੇ ਹਨ ਕਿ ਜੇਕਰ ਬਾਲਾ ਸਾਹਿਬ ਵਾਲਾ ਹਸਪਤਾਲ ਬਣ ਜਾਂਦਾ ਤਾਂ ਗੁਰੂ ਘਰ ਦੀ ਅਰਬਾਂ ਖਰਬਾਂ ਦੀ ਜਾਇਦਾਦ ਬਣ ਜਾਣੀ ਸੀ ਜਿਸ ਦਾ ਸਭ ਤੋ ਵੱਧ ਫਾਇਦਾ ਸਿੱਖ ਸੰਗਤਾਂ ਨੂੰ ਹੋਣਾ ਸੀ ਪਰ ਅੱਜ ਇਹਨਾਂ ਦੇ ਭ੍ਰਿਸ਼ਟ ਤੰਤਰ ਦੀ ਵਜਾ ਕਰਕੇ ਉਹ ਜਗਾ ਖੰਡਰ ਬਣੀ ਹੋਈ ਹੈ।   
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.