ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਫਿਰ ਹੋਇਆ ਫੌਜੀ ਕੈਂਪ ‘ਤੇ ਹਮਲਾ, 3 ਅਤਵਾਦੀ ਢੇਰ
ਫਿਰ ਹੋਇਆ ਫੌਜੀ ਕੈਂਪ ‘ਤੇ ਹਮਲਾ, 3 ਅਤਵਾਦੀ ਢੇਰ
Page Visitors: 2417

ਫਿਰ ਹੋਇਆ ਫੌਜੀ ਕੈਂਪ ‘ਤੇ ਹਮਲਾ, 3 ਅਤਵਾਦੀ ਢੇਰ

Posted On 06 Oct 2016
attack

ਹੰਦਵਾੜਾ, 6 ਅਕਤੂਬਰ (ਪੰਜਾਬ ਮੇਲ)- ਭਾਰਤੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਸੁਰੱਖਿਆ ਬਲਾਂ ਨੇ ਅੱਜ 3 ਖਤਰਨਾਕ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹਨਾਂ ਅੱਤਵਾਦੀਆਂ ਨੇ ਅੱਜ ਸਵੇਰੇ 6 ਵਜੇ ਜੰਮੂ ਕਸ਼ਮੀਰ ਦੇ ਲੰਗੇਟ ‘ਚ ਰਾਸ਼ਟਰੀ ਰਾਈਫਲਜ਼ ਕੈਂਪ ‘ਤੇ ਫਾਇਰਿੰਗ ਕੀਤੀ ਸੀ। ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਤੇ ਫੌਜੀ ਕੈਂਪ ‘ਤੇ ਹਮਲੇ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਫੌਜ ਦੇ ਅਧਿਕਾਰੀਆਂ ਨੇ ਵੀ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹੋਰ ਵੀ ਅੱਤਵਾਦੀ ਇਸ ਇਲਾਕੇ ‘ਚ ਲੁਕੇ ਹੋ ਸਕਦੇ ਹਨ। ਇਸ ਦੇ ਲਈ ਅਜੇ ਵੀ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਉੜੀ ਹਮਲੇ ਤੋਂ ਬਾਅਦ ਅੱਤਵਾਦੀਆਂ ਖਿਲਾਫ ਫੌਜ ਦੀ ਇਹ ਇੱਕ ਵੱਡੀ ਕਾਮਯਾਬੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.