ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਖ਼ਤਰਨਾਕ ਹੈ ਚੋਣਾਂ ‘ਤੇ ਟਰੰਪ ਦੀ ਟਿੱਪਣੀ : ਓਬਾਮਾ
ਖ਼ਤਰਨਾਕ ਹੈ ਚੋਣਾਂ ‘ਤੇ ਟਰੰਪ ਦੀ ਟਿੱਪਣੀ : ਓਬਾਮਾ
Page Visitors: 2387

ਖ਼ਤਰਨਾਕ ਹੈ ਚੋਣਾਂ ‘ਤੇ ਟਰੰਪ ਦੀ ਟਿੱਪਣੀ : ਓਬਾਮਾ

Posted On 21 Oct 2016

ਵਾਸ਼ਿੰਗਟਨ, 21 ਅਕਤੂਬਰ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਚੋਣ ਵਿੱਚ ਹੇਰਾਫੇਰੀ ਦੇ ਦੋਸ਼ ਲਾਉਣ ਅਤੇ ਚੋਣ ਦੇ ਨਤੀਜੇ ਨਾ ਕਬੂਲਣ ਦੇ ਸੰਕੇਤ ਦੇਣ ਲਈ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੀ ਨਿਰਪੱਖਤਾ ਬਾਰੇ ‘ਸ਼ੱਕ ਪੈਦਾ ਕਰਨ’ ਦੀ ਕੋਸ਼ਿਸ਼ ਨਾ ਸਿਰਫ਼ ਚੋਣਾਂ ਲਈ ‘ਖ਼ਤਰਨਾਕ’ ਹੈ, ਇਹ ਮੁਲਕ ਦੀ ਜਮਹੂਰੀਅਤ ਦੀ ‘ਹੇਠੀ ਵਾਲੀ’ ਵੀ ਹੈ।
ਸ੍ਰੀ ਓਬਾਮਾ ਨੇ ਡੈਮੋਕਰੈਟ ਉਮੀਦਵਾਰ ਹਿਲੇਰੀ ਕਲਿੰਟਨ ਦੇ ਹੱਕ ਵਿੱਚ ਫਲੋਰਿਡਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,
‘‘ਟਰੰਪ ਇਹ ਆਖਣ ਵਾਲਾ ਅਮਰੀਕੀ ਇਤਿਹਾਸ ਵਿੱਚ ਮੁੱਖ ਪਾਰਟੀ ਦਾ ਪਹਿਲਾ ਉਮੀਦਵਾਰ ਬਣ ਗਿਆ ਹੈ ਕਿ ਉਹ ਹਾਰਨ ਦੇ ਬਾਵਜੂਦ ਨਤੀਜੇ ਨਹੀਂ ਕਬੂਲੇਗਾ ਤੇ ਅੱਜ ਉਸ ਨੇ ਆਖਿਆ ਕਿ ਜੇ ਉਹ ਜਿੱਤ ਗਿਆ ਤਾਂ ਉਸ ਨੂੰ ਨਤੀਜਾ ਮਨਜ਼ੂਰ ਹੋਵੇਗਾ।
ਇਹ ਮਜ਼ਾਕ ਨਹੀਂ ਤਾਂ ਹੋਰ ਕੀ ਹੈ।’’

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.