ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹੁਣ ਲੋਕਾਂ ਦੇ ਸੋਨੇ ‘ਤੇ ਹੈ ਭਾਰਤ ਸਰਕਾਰ ਦੀ ਨਜ਼ਰ
ਹੁਣ ਲੋਕਾਂ ਦੇ ਸੋਨੇ ‘ਤੇ ਹੈ ਭਾਰਤ ਸਰਕਾਰ ਦੀ ਨਜ਼ਰ
Page Visitors: 2468

ਹੁਣ ਲੋਕਾਂ ਦੇ ਸੋਨੇ ‘ਤੇ ਹੈ ਭਾਰਤ ਸਰਕਾਰ ਦੀ ਨਜ਼ਰ

Posted On 01 Dec 2016
gold

ਨਵੀਂ ਦਿੱਲੀ, 1 ਦਸੰਬਰ (ਪੰਜਾਬ ਮੇਲ)- ਮੋਦੀ ਸਰਕਾਰ ਦਾ ਅਗਲਾ ਨਿਸ਼ਾਨਾ ਸੋਨਾ ਹੈ। ਅੱਜ ਸੋਨੇ ਬਾਰੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੱਡਾ ਐਲਾਨ ਕੀਤਾ ਹੈ। ਹੁਣ ਤੈਅ ਹੱਦ ਤੋਂ ਜ਼ਿਆਦਾ ਸੋਨਾ ਰੱਖਣ ਵਾਲਿਆਂ ਨੂੰ ਟੈਕਸ ਦੇਣਾ ਪਏਗਾ। ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਆਮਦਨ ਦੇ ਹਿਸਾਬ ਨਾਲ ਸੋਨਾ ਰੱਖਣ ਵਾਲਿਆਂ ‘ਤੇ ਕੋਈ ਪਾਬੰਦੀ ਨਹੀਂ ਹੈ। ਇਸ ਦੇ ਨਾਲ ਹੀ ਤੈਅ ਸੀਮਾ ਤੋਂ ਜ਼ਿਆਦਾ ਸੋਨਾ ਰੱਖਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਆਮਦਨ ਕਰ ਵਿਭਾਗ ਦੇ ਛਾਪਿਆਂ ਵਿੱਚ ਤੈਅ ਹੱਦ ਤੋਂ ਵੱਧ ਸੋਨਾ ਜ਼ਬਤ ਕਰ ਲਿਆ ਜਾਵੇਗਾ।
ਸਰਕਾਰ ਨੇ ਸੋਨਾ ਰੱਖਣ ਬਾਰੇ ਨਵੇਂ ਨਿਯਮ ਵੀ ਬਣਾਏ ਹਨ। ਹਰ ਵਿਆਹੀ ਮਹਿਲਾ 500 ਗ੍ਰਾਮ ਸੋਨਾ, ਅਣਵਿਆਹੁਤਾ ਮਹਿਲਾ 250 ਗ੍ਰਾਮ ਤੇ ਪੁਰਸ਼ 100 ਗ੍ਰਾਮ ਸੋਨਾ ਰੱਖ ਸਕਦਾ ਹੈ। ਬ੍ਰਾਂਡਿਡ ਤੇ ਅਨ-ਬ੍ਰਾਂਡਿਡ ਸਿੱਕਿਆਂ ‘ਤੇ ਵੀ 12.5 ਫੀਸਦੀ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ। ਕਾਨੂੰਨੀ ਤਰੀਕੇ ਨਾਲ ਪੁਰਖਿਆਂ ਤੋਂ ਮਿਲੇ ਸੋਨੇ ‘ਤੇ ਕੋਈ ਟੈਕਸ ਨਹੀਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.