ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਟਰੰਪ ਦੇ ਸਹੁੰ ਚੁੱਕ ਸਮਾਗਮ ਦਾ 26 ਦੇ ਕਰੀਬ ਡੈਮੋਕ੍ਰੇਟਿਕ ਸਾਂਸਦ ਕਰਨਗੇ ਬਾਈਕਾਟ
ਟਰੰਪ ਦੇ ਸਹੁੰ ਚੁੱਕ ਸਮਾਗਮ ਦਾ 26 ਦੇ ਕਰੀਬ ਡੈਮੋਕ੍ਰੇਟਿਕ ਸਾਂਸਦ ਕਰਨਗੇ ਬਾਈਕਾਟ
Page Visitors: 2501

ਟਰੰਪ ਦੇ ਸਹੁੰ ਚੁੱਕ ਸਮਾਗਮ ਦਾ 26 ਦੇ ਕਰੀਬ ਡੈਮੋਕ੍ਰੇਟਿਕ ਸਾਂਸਦ ਕਰਨਗੇ ਬਾਈਕਾਟ

Posted On 18 Jan 2017
11

ਵਾਸ਼ਿੰਗਟਨ, 18 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਚੁਣੇ ਗਏ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਹਫਤੇ 20 ਜਨਵਰੀ ਨੂੰ ਕੈਪੀਟਲ ਹਿੱਲ ‘ਚ ਸਹੁੰ ਚੁੱਕ ਸਮਾਗਮ ਦਾ 26 ਦੇ ਕਰੀਬ ਡੈਮੋਕ੍ਰੇਟਿਕ ਸਾਂਸਦਾ ਨੇ ਬਾਈਕਾਟ ਕੀਤਾ ਹੈ, ਜਿਨ੍ਹਾਂ ‘ਚ ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਡੈਮੋਕ੍ਰੇਟਸ ਦਾ ਨਾਂ ਵੀ ਸ਼ਾਮਲ ਹੈ।
ਇਨ੍ਹਾਂ ਸੰਸਦ ਮੈਂਬਰਾਂ ਨੇ 2016 ਦੀਆਂ ਰਾਸ਼ਟਰਪਤੀ ਚੋਣਾ ‘ਚ ਰੂਸ ਦੇ ਦਖਲ ਦਾ ਖੁਲਾਸਾ ਹੋਣ ਦੇ ਵਿਰੋਧ ‘ਚ ਇਹ ਫੈਸਲਾ ਲਿਆ ਹੈ ਅਤੇ ਨਾਲ ਹੀ ਮਨੁੱਖੀ ਅਧਿਕਾਰਾਂ ਦਾ ਕਾਰਜਕਰਤਾ ਜਾਨ ਲੈਵਿਸ ਕਾਂਗਰਸਮੈਨ ਆਫ ਜੋਰਜੀਆ ਤੇ ਟਰੰਪ ਵੱਲੋਂ ਕੀਤੀ ਟਿੱਪਣੀ ਤੋਂ ਸੰਸਦ ਮੈਂਬਰਾਂ ਨੇ ਆਪਣੀ ਨਾਰਾਜ਼ਗੀ ਨਾਲ ਟਰੰਪ ਦੇ ਇੰਮੀਗ੍ਰੇਸ਼ਨ ਵਿਰੋਧੀ ਰੁੱਖ, ਅਮਰੀਕਾ ‘ਚ ਪ੍ਰਦਰਸ਼ਨਾਂ ਦਾ ਹੋਣਾ ਅਤੇ ਅਮਰੀਕਾ-ਮੈਕਸਿਕੋ ਵਿਚਾਲੇ ਕੰਧ ਬਣਾਉਣ ਅਤੇ ਦੇਸ਼ ‘ਚ ਦਾਖਲ ਹੋਣ ਵਾਲੇ ਮੁਸਲਮਾਨਾਂ ‘ਤੇ ਟੁੱਟ ਪੈਣ ਦੇ ਮਸਲੇ ਹਨ।
ਇਨ੍ਹਾਂ ਸਾਰੇ ਹੀ ਸੰਸਦ ਮੈਂਬਰਾਂ ਨੇ ਟਵੀਟ ਕਰਕੇ ਆਪਣੀਆਂ ਭਾਵਨਾਵਾਂ ਦੁਨੀਆਂ ਸਾਹਮਣੇ ਜ਼ਾਹਿਰ ਕੀਤੀਆਂ ਹਨ ਅਤੇ ਮਨੁੱਖੀ ਅਧਿਕਾਰ ਦੇ ਕਾਰਜਕਰਤਾ ਕਾਂਗਰਸਮੈਨ ਜਾਨ ਲੈਵਿਸ ਨੇ ਕਿਹਾ ਕਿ 1987 ‘ਚ ਕਾਂਗਰਸ ‘ਚ ਆਉਣ ਮਗਰੋਂ ਉਹ ਪਹਿਲੀ ਵਾਰ ਟਰੰਪ ਦੇ ਸਮਾਗਮ ਦਾ ਬਾਈਕਾਟ ਕਰਨਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.