ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਚੋਣਾਂ; ਕਾਦੀਆਂ ਸੀਟ ਤੋਂ ਕਿਸੇ ਵੀ ਪਾਰਟੀ ਲਈ ਜਿੱਤ ਨਹੀਂ ਹੋਵੇਗੀ ਆਸਾਨ
ਪੰਜਾਬ ਚੋਣਾਂ; ਕਾਦੀਆਂ ਸੀਟ ਤੋਂ ਕਿਸੇ ਵੀ ਪਾਰਟੀ ਲਈ ਜਿੱਤ ਨਹੀਂ ਹੋਵੇਗੀ ਆਸਾਨ
Page Visitors: 2525

ਪੰਜਾਬ ਚੋਣਾਂ; ਕਾਦੀਆਂ ਸੀਟ ਤੋਂ ਕਿਸੇ ਵੀ ਪਾਰਟੀ ਲਈ ਜਿੱਤ ਨਹੀਂ ਹੋਵੇਗੀ ਆਸਾਨ

Posted On 18 Jan 2017
9

ਕਾਦੀਆਂ, 18 ਜਨਵਰੀ (ਪੰਜਾਬ ਮੇਲ)- ਕਾਦੀਆਂ ਹਲਕੇ ‘ਚ ਵਿਧਾਨ ਸਭਾ ਚੋਣਾਂ ਸਬੰਧੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਲਈ ਜਿੱਤ ਆਸਾਨ ਨਹੀਂ ਹੈ। ਹਲਕੇ ‘ਚ ਸਾਲ 1992 ਤੋਂ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਜਾਗਰ ਸਿੰਘ ਸੇਖਵਾਂ ਦਾ ਪਰਿਵਾਰ ਤੇ ਕਾਂਗਰਸ ਵੱਲੋਂ ਸਤਨਾਮ ਸਿੰਘ ਬਾਜਵਾ ਦੇ ਪਰਿਵਾਰ ਦੇ ਉਮੀਦਵਾਰ ਜਿੱਤ-ਹਾਰ ਦਾ ਸਾਹਮਣਾ ਕਰਦੇ ਆ ਰਹੇ ਹਨ, ਪਰ ਇਸ ਵਾਰ ਦੋਵਾਂ ਹੀ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਟੱਕਰ ਦੇਣ ਨਾਲ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ ‘ਤੇ ਸਵਾਲੀਆਂ ਨਿਸ਼ਾਨ ਲੱਗ ਗਿਆ ਹੈ। ਕਾਦੀਆਂ ਹਲਕੇ ਦੀ ਵਿਧਾਨ ਸਭਾ ਸੀਟ ਲਈ ਹਰ ਪਾਰਟੀ ਦੇ ਉਮੀਦਵਾਰ ਨੂੰ ਪੂਰੀ ਅੱਡੀ ਚੋਟੀ ਦਾ ਜ਼ੋਰ ਲਾਉਣਾ ਪੈ ਰਿਹਾ ਹੈ।
ਇਸ ਵਾਰ ਕਾਂਗਰਸ ਵੱਲੋਂ ਚਰਨਜੀਤ ਕੌਰ ਬਾਜਵਾ ਨੂੰ ਉਮੀਦਵਾਰੀ ਤੋਂ ਲਾਂਭੇ ਕਰ ਕੇ ਉਨ੍ਹਾਂ ਦੇ ਦਿਉਰ ਫ਼ਤਿਹ ਜੰਗ ਸਿੰਘ ਬਾਜਵਾ ਨੂੰ ਕਾਦੀਆਂ ਹਲਕੇ ਤੋਂ ਉਮੀਦਵਾਰ ਖੜ੍ਹਾ ਕੀਤਾ ਗਿਆ ਹੈ ਤੇ ਮੁੱਖ ਤੌਰ ‘ਤੇ ਉਨ੍ਹਾਂ ਦਾ ਮੁਕਾਬਲਾ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨਾਲ ਹੈ। ਇਨ੍ਹਾਂ ਉਮੀਦਵਾਰਾਂ ਨੂੰ ਟੱਕਰ ਦੇਣ ਲਈ ‘ਆਪ’ ਵੱਲੋਂ ਕੰਵਲਪ੍ਰੀਤ ਸਿੰਘ ਕਾਕੀ ਨੂੰ ਕਾਦੀਆਂ ਹਲਕੇ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ, ਜੋ ਕਿਸਾਨ ਵਿੰਗ ਪਗੜੀ ਸੰਭਾਲ ਜੱਟਾਂ ਲਹਿਰ ਦੇ ਕਨਵੀਨਰ ਵਜੋਂ ਹਲਕੇ ‘ਚ ਖ਼ਾਸ ਭੂਮਿਕਾ ਨਿਭਾਉਂਦੇ ਰਹੇ ਹਨ। ਸਾਲ 2015 ਦੇ ਸਰਬੱਤ ਖ਼ਾਲਸਾ ਜੋ ਪਿੰਡ ਚੱਬਾ ਵਿੱਚ ਹੋਇਆ ਸੀ, ਉਸ ਵਿੱਚ ਵੀ ਉਨ੍ਹਾਂ ਨੇ ਸ਼ਮੂਲੀਅਤ ਕੀਤੀ ਸੀ। ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਨ ਦੇ ਨਾਮ ‘ਤੇ ‘ਆਪ’ ਦੇ ਸਮਰਥਕਾਂ ਦੀ ਗਿਣਤੀ ਵੀ ਕਾਫ਼ੀ ਵਧੀ ਹੈ। ਇਸ ਕਰ ਕੇ ਕਾਦੀਆਂ ਹਲਕੇ ਦੀ ਵਿਧਾਨ ਸਭਾ ਸੀਟ ਦਾ ਮੁਕਾਬਲਾ ਕਾਫ਼ੀ ਫ਼ਸਵਾਂ ਹੋਣ ਦੇ ਆਸਾਰ ਹਨ। ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਸ ਵਾਰ ਗੁਰਬਚਨ ਸਿੰਘ ਪਵਾਰ ਨੂੰ ਕਾਦੀਆਂ ਹਲਕੇ ਤੋਂ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਖੜ੍ਹਾ ਕੀਤਾ ਗਿਆ ਹੈ। ਗੁਰਬਚਨ ਸਿੰਘ ਪਵਾਰ ਦਾ ਕਾਦੀਆਂ ਵਿੱਚ ਪੰਥਕ ਮੋਰਚੇ ਵਜੋਂ ਕਾਫ਼ੀ ਆਧਾਰ ਹੈ ਤੇ ਲੋਕਾਂ ਨਾਲ ਕਾਫ਼ੀ ਮੇਲ ਜੋਲ ਬਣਿਆ ਹੋਇਆ ਹੈ। ਕਾਦੀਆਂ ਹਲਕੇ ਵਿੱਚ ਕੁੱਲ ਵੋਟਰ 1,59,451 ਹਨ ਤੇ ਇਨ੍ਹਾਂ ਵਿੱਚ 82,781 ਪੁਰਸ਼ ਤੇ 76,670 ਮਹਿਲਾ ਵੋਟਰ ਸ਼ਾਮਲ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.