ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਰਤਾਨੀਆ ਦੇ ਮਹਿਲ ‘ਚ ਦੇਖਣ ਨੂੰ ਮਿਲੇਗੀ ਭਾਰਤੀ ਸੱਭਿਆਚਾਰ ਦੀ ਝਲਕ
ਬਰਤਾਨੀਆ ਦੇ ਮਹਿਲ ‘ਚ ਦੇਖਣ ਨੂੰ ਮਿਲੇਗੀ ਭਾਰਤੀ ਸੱਭਿਆਚਾਰ ਦੀ ਝਲਕ
Page Visitors: 2422

ਬਰਤਾਨੀਆ ਦੇ ਮਹਿਲ ‘ਚ ਦੇਖਣ ਨੂੰ ਮਿਲੇਗੀ ਭਾਰਤੀ ਸੱਭਿਆਚਾਰ ਦੀ ਝਲਕ

Posted On 18 Feb 2017
bartania

ਲੰਡਨ, 18 ਫਰਵਰੀ (ਪੰਜਾਬ ਮੇਲ)-ਬਰਤਾਨੀਆ ਦੇ ਬਰਮਿੰਘਮ ਪੈਲਸ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਚੇਂਜਿੰਗ ਆਫ ਗਾਰਡ ਸਮਾਰੋਹ ਦੌਰਾਨ ਏ ਆਰ ਰਹਿਮਾਨ ਦੇ ਆਸਕਰ ਜੇਤੂ ਗੀਤ ‘ਜੈ ਹੋ’ ਦੀ ਗੂੰਜ ਸੁਣਾਈ ਦੇਵੇਗੀ। ਇਸ ਮੌਕੇ ‘ਤੇ ਬਰਤਾਨੀਆ-ਭਾਰਤ ਸੱਭਿਆਚਰ ਸਾਲ ਦੀ ਅਧਿਕਾਰਕ ਤੌਰ ‘ਤੇ ਸ਼ੁਰੂਆਤ ਹੋਵੇਗੀ। 27 ਫਰਵਰੀ ਨੂੰ ਬੈਂਡ ਆਫ ਗ੍ਰੇਨੇਡੀਅਰ ਗਾਡਸ ਭਾਰਤੀ ਸੰਗੀਤ ਦੀਆਂ ਧੁਨਾਂ ਵਜਾਏਗਾ, ਜਿਨ੍ਹਾਂ ਵਿੱਚ ਸਲੱਮਡਾਗ ਮਿਲੇਨੀਅਰ ਦੀ ਇਹ ਗੀਤ ਵੀ ਸ਼ਾਮਲ ਹੋਵੇਗਾ। ਸ਼ਾਮ ਦੇ ਸਮੇਂ ਮਹਾਰਾਣੀ ਐਲਿਜਾਬੇਥ-2 ਦੇ ਨਾਲ ਉਨ੍ਹਾਂ ਦੇ ਪਤੀ ਡਿਊਕ ਆਫ ਐਡਿਨਬਰਗ, ਪੋਤੇ ਪ੍ਰਿੰਸ ਵਿਲੀਅਮ ਅਤੇ ਉਸ ਦੀ ਪਤਨੀ ਕੇਟ ਵੀ ਸਮਾਰੋਹ ਦੀ ਮੇਜ਼ਬਾਨੀ ਕਰੇਗੀ।ਬਰਕਿੰਘਮ ਪੈਲਸ ਨੇ ਇਸ ਬਿਆਨ ਵਿੱਚ ਕਿਹਾ ਕਿ ਇਸ ਸਵਾਗਤ ਸਮਾਰੋਹ ਵਿੱਚ ਬਰਤਾਨੀਆ ਅਤੇ ਭਾਰਤ ਦੇ ਸੱਭਿਆਚਾਰ ਤੇ ਰਚਨਾਤਮਕਤਾ ਦੀ ਮਿਲੀ-ਜੁਲੀ ਝਲਕ ਦੇਖਣ ਨੂੰ ਮਿਲੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.