ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਗ ਪ੍ਰਭਾਵਿਤ ਲੋਕਾਂ ਲਈ ਕੀਤਾ ਗਿਆ ਖਾਣੇ ਦਾ ਪ੍ਰਬੰਧ
ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਗ ਪ੍ਰਭਾਵਿਤ ਲੋਕਾਂ ਲਈ ਕੀਤਾ ਗਿਆ ਖਾਣੇ ਦਾ ਪ੍ਰਬੰਧ
Page Visitors: 2322

ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਗ ਪ੍ਰਭਾਵਿਤ ਲੋਕਾਂ ਲਈ ਕੀਤਾ ਗਿਆ ਖਾਣੇ ਦਾ ਪ੍ਰਬੰਧਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਗ ਪ੍ਰਭਾਵਿਤ ਲੋਕਾਂ ਲਈ ਕੀਤਾ ਗਿਆ ਖਾਣੇ ਦਾ ਪ੍ਰਬੰਧ

October 19  2017
ਫੇਅਰਫੀਲਡ, 19 ਅਕਤੂਬਰ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਯੰਗ ਬ੍ਰਿਗੇਡ ਵੱਲੋਂ ਉੱਤਰੀ ਕੈਲੀਫੋਰਨੀਆ ‘ਚ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਸੰਸਥਾ ਵੱਲੋਂ ਅਮਰੀਕਨ ਕੈਨੀਅਨ ਵਿਖੇ ਹਾਈ ਸਕੂਲ ਵਿਚ ਪਨਾਹ ਲੈ ਰਹੇ ਅੱਗ ਪ੍ਰਭਾਵਿਤ ਲੋਕਾਂ ਲਈ ਖਾਣਾ ਪਹੁੰਚਾਇਆ ਗਿਆ। ਇਨ੍ਹਾਂ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਅਹੁਦੇਦਾਰ ਵੀ ਹਾਜ਼ਰ ਸਨ। ਇਸ ਮੌਕੇ ਇਲਾਕੇ ਦੇ ਮੇਅਰ ਲਿਓਨ ਗਾਰਸੀਆ ਨੇ ਇਨ੍ਹਾਂ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਪ੍ਰਗਟਾਈ ਕਿ ਇਸ ਉਮਰ ਵਿਚ ਵੀ ਅਮਰੀਕਾ ‘ਚ ਜੰਮਪਲ ਬੱਚੇ ਦੀਨ-ਦੁਖੀਆਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸ ਸ਼ੈਲਟਰ ਹੋਮ ਦੇ ਆਯੋਜਕ ਸੈੱਲਵੇਸ਼ਨ ਆਰਮੀ ਦੇ ਅਧਿਕਾਰੀ ਨੇ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਮੂਹ ਅਹੁਦੇਦਾਰਾਂ ਦਾ ਇਸ ਕਾਰਜ ਲਈ ਧੰਨਵਾਦ ਕੀਤਾ।
................................................

ਟਿੱਪਣੀ:- ਪਟਾਕੇ ਚਲਾ ਕੇ ਹਵਾ ਗੰਧਲੀ ਕਰਨ ਤੇ ਪੈਸੇ ਖਰਚਣ ਨਾਲੋਂ ਅਜਿਹੇ ਭਲੇ ਦੇ ਕੰਮਾਂ ਤੇ ਪੈਸੇ ਖਰਚਣ ਨਾਲ ਕਿੰਨੀ ਖੁਸ਼ੀ ਮਿਲਦੀ ਹੈ, ਇਹ ਤਾਂ ਅਜਿਹੇ ਕੰਮ ਕੀਤਿਆਂ ਹੀ ਪਤਾ ਲਗਦਾ ਹੈ।                    ਅਮਰ ਜੀਤ ਸਿੰਘ ਚੰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.