ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਐਨਆਰਆਈ ਫੰਡਿਗ ਦੇ ਲਾਲਚ ਵਿਚ ਜੱਗੀ ਜੋਹਲ ਦੇ ਸਮਰਥਨ ਵਿਚ ਉਤਰੀ ਆਪ: ਭਾਜਪਾ
ਐਨਆਰਆਈ ਫੰਡਿਗ ਦੇ ਲਾਲਚ ਵਿਚ ਜੱਗੀ ਜੋਹਲ ਦੇ ਸਮਰਥਨ ਵਿਚ ਉਤਰੀ ਆਪ: ਭਾਜਪਾ
Page Visitors: 2348

ਐਨਆਰਆਈ ਫੰਡਿਗ ਦੇ ਲਾਲਚ ਵਿਚ ਜੱਗੀ ਜੋਹਲ ਦੇ ਸਮਰਥਨ ਵਿਚ ਉਤਰੀ ਆਪ: ਭਾਜਪਾ
By : ਬਾਬੂਸ਼ਾਹੀ ਬਿਊਰੋ
Thursday, Nov 23, 2017 06:06 PM
ਚੰਡੀਗੜ, 23 ਨਵੰਬਰ 2017:  ਪੰਜਾਬ ਦੀ ਅਮਨ ਸ਼ਾਂਤੀ ਅਤੇ ਧਾਰਮਿਕ ਸਦਭਾਵ ਦੀ ਪਰਵਾਹ ਕੀਤੇ ਬਗੈਰ ਐਨਆਰਆਈ ਫੰਡਿਗ ਦੇ ਲਾਲਚ ਵਿਚ ਆਮ ਆਦਮੀ ਪਾਰਟੀ ਵੱਲੋਂ ਜਗਤਾਰ ਜੱਗੀ ਜੋਹਲ ਦੀ ਗਿਰਫ਼ਤਾਰੀ ਅਤੇ ਉਸ ਤੋਂ ਬਾਅਦ ਦੀਆਂ ਚੀਜ਼ਾਂ ਨੂੰ ਬਿਨਾ ਜਾਂਚੇ ਮੁੱਦਾ ਬਨਾਉਣਾ ਬਹੁਤ ਹੀ ਨਿੰਦਾਯੋਗ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ।
    ਆਮ ਆਦਮੀ ਪਾਰਟੀ ਜਿਸ ਤਰਾਂ  ਬਿਨ੍ਹਾ ਕਾਰਨ, ਬਿਨ੍ਹਾ ਵਜ੍ਹਾ 12 ਨਿਰਦੋਸ਼ ਅਤੇ ਨਿਹੱਥੇ ਪੰਜਾਬੀਆਂ ਦੀ ਹੱਤਿਆਵਾਂ ਦੇ ਦੋਸ਼ੀ ਜੱਗੀ ਜੋਹਲ (ਜੋ ਕਿ ਭਾਰਤ ਦਾ ਰਹਿਣ ਵਾਲਾ ਨਹੀਂ ਹੈ) ਦੇ ਸਮਰਥਨ ਵਿਚ ਫੇਸਬੁਕ 'ਤੇ ਅਭਿਆਨ ਚਲਾਕੇ ਪੰਜਾਬ ਪੁਲੀਸ ਦੀ ਜਾਂਚ 'ਤੇ ਅੰਗੁਲੀ ਚੁੱਕਕੇ ਹਾਏ-ਤੋਬਾ ਮਚਾ ਰਹੀ ਹੈ, ਉਸ ਨਾਲ ਸਪੱਸ਼ਟ ਹੈ ਕਿ ਪੰਜਾਬ ਵਿਚ ਦੁਬਾਰਾ ਅੱਤਵਾਦ ਦੇ ਕਾਲੇ ਦੌਰ ਨੂੰ ਲਿਆਉਣ ਦੇ ਲਈ ਜੀ-ਜਾਨ ਨਾਲ ਲੱਗੀ ਪਾਕਿਸਤਾਨੀ ਏਜੈਂਸੀ ਆਈਐਸਆਈ ਦੇ ਮੰਸੂਬਿਆਂ ਨੂੰ ਪੂਰਾ ਕਰ ਰਹੀ ਹੈ।
    ਗਰੇਵਾਲ ਅਤੇ ਜੋਸ਼ੀ ਨੇ ਆਮ ਆਦਮੀ ਪਾਰਟੀ ਤੋਂ ਪ੍ਰਸ਼ਨ ਕੀਤਾ ਕਿ ਆਪ ਦੇ ਵਿਧਾਇਕ ਕੰਵਰ ਸੰਧੂ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਇਹ ਦੱਸੇ ਕਿ ਉਨ੍ਹਾਂ ਕਦੋਂ ਪੰਜਾਬ ਪੁਲੀਸ ਤੋਂ ਜੱਗੀ ਜੋਹਲ ਦੀ ਗਿਰਫ਼ਤਾਰੀ ਦੇ ਤੱਥ ਲਏ ਅਤੇ ਕਦੋਂ ਜੱਗੀ ਜੋਹਲ ਨੂੰ ਮਿਲੇ? ਬਿਨ੍ਹਾ ਜਾਂਚ ਏਜੈਂਸੀ ਦਾ ਪੱਖ ਸੁਣੇ, ਇਨ੍ਹਾਂ ਦੋਵਾਂ ਨੇ ਮੰਨ ਲਿਆ ਕਿ ਜੱਗੀ ਜੋਹਲ ਦੀ ਗਿਰਫ਼ਤਾਰੀ ਗਲਤ ਹੈ ਹੋਰ ਤਾਂ ਹੋਰ ਬਿਨ੍ਹਾ ਜੱਗੀ ਜੋਹਲ ਨੂੰ ਮਿਲੇ, ਇਨ੍ਹਾਂ ਮੰਨ ਲਿਆ ਕਿ ਉਸਨੂੰ ਟਾਰਚਰ ਕੀਤਾ ਜਾ ਰਿਹਾ ਹੈ।
    ਜੇਕਰ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਚੋਣ ਲੜਨ ਵਾਲੇ ਜਰਨੈਲ ਸਿੰਘ ਯੂਕੇ ਵਿਚ ਜਾਕੇ ਖਾਲਿਸਤਾਨ ਦੇ ਪੱਖ ਵਿਚ ਆਯੋਜਿਤ ਰੈਲੀ ਵਿਚ ਭਾਸ਼ਣ ਦਿੰਦਾ ਹੈ, ਜੇਕਰ ਫਰਵਰੀ 2017 ਵਿਚ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਅਤੇ ਨੇੜਲੇ ਗੁਰੂਦੁਆਰਾ ਸਾਹਿਬ ਵਿਚ ਜਨਮ ਦਿਹਾੜਾ ਮਨਾਉਣ ਦੀ ਅਪੀਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਪੋਸਟਰ ਸਾਹਮਣੇ ਆਉਣ 'ਤੇ ਆਪ ਪਾਰਟੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੀ ਹੈ, ਜੇਕਰ ਆਮ ਆਦਮੀ ਪਾਰਟੀ ਦਾ ਸਾਬਕਾ ਆਗੂ ਗੀਤਕਾਰ ਬਲਕਾਰ ਸਿੱਧੂ ਆਪ ਪਾਰਟੀ 'ਤੇ ਵਿਦੇਸ਼ਾਂ ਤੋਂ ਬੈਠੇ ਖਾਲਿਸਤਾਨੀਆਂ ਤੋਂ ਚੰਦਾ ਲੈਣ ਦਾ ਦੋਸ਼ ਲਗਾਉਂਦਾ ਹੈ, ਜੇਕਰ ਆਮ ਆਦਮੀ ਪਾਰਟੀ ਦੇ ਸਾਂਸਦ ਧਰਮਵੀਰ ਗਾਂਧੀ ਆਪ ਤੇ ਕੱਟਰਪੰਥੀ ਤੋਂ ਸਮਰਥਨ ਲੈਣ 'ਤੇ ਨਾਰਾਜ਼ਗੀ ਜਾਹਿਰ ਕਰਦੇ ਹਨ, ਜੇਕਰ ਪੁਲੀਸ ਐਨਕਾਉਂਟਰ ਵਿਚ ਮਾਰੇ ਗਏ ਅੱਤਵਾਦੀ ਦੀ ਭਤੀਜੀ ਅਤੇ ਟਾਡਾ ਦੇ ਤਹਿਤ ਕਈ ਸਾਲ ਜੇਲ ਕੱਟਕੇ ਆਏ ਅੱਤਵਾਦੀ ਦੀ ਬੇਟੀ ਨੂੰ ਪਾਰਟੀ ਦਾ ਕੌਮੀ ਪਰਿਸ਼ਦ ਦਾ ਮੈਂਬਰ ਅਤੇ ਟਿਕਟ ਦੇਕੇ ਵਿਧਾਇਕ ਬਣਾਉਂਦੀ ਹੈ, ਜੇਕਰ ਸਾਬਕਾ ਮੁੰਖ ਮੰਤਰੀ  ਬੇਅੰਤ ਸਿੰਘ ਦੇ ਕਾਤਲ ਜਗਤਾਰ ਸਿੰਘ ਹਵਾਰਾ ਨੂੰ ਅਖੌਤੀ ਜੱਥੇਦਾਰ ਨਿਯੁਕਤ ਕਰਨ ਵਾਲੇ ਪੰਜ ਪਿਆਰੀਆਂ ਨੂੰ ਅਰਵਿੰਦ ਕੇਜਰੀਵਾਲ ਮਿਲਕੇ ਆਪ ਪਾਰਟੀ ਨੂੰ ਸਮਰਥਨ ਦਿਲਵਾਉਂਦੇ ਹਨ, ਜੇਕਰ ਭਾਰਤ ਦੇ ਕਬਜੇ ਵਾਲੇ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਮੁਹਿੰਮ ਨੂੰ ਚਲਾਉਣ ਵਾਲੇ ਸਿੱਖ ਫਾਰ ਜਸਟਿਸ ਸੰਸਥਾ ਨਾਲ ਜੁੜੇ ਰਹੇ ਲੋਕਾਂ ਨੂੰ ਪਾਰਟੀ ਦਾ ਆਹੁਦੇਦਾਰ ਬਨਾਉਂਦੇ ਹਨ ਅਤੇ ਟਿਕਟ ਦੇਕੇ ਵਿਧਾਇਕ ਬਨਾਉਂਦੇ ਹਨ, ਜੇਕਰ ਅਰਵਿੰਦ ਕੇਜਰੀਵਾਲ ਵਿਧਾਨਸਭਾ ਚੋਣਾਂ ਦੇ ਦੌਰਾਨ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਸਾਬਕਾ ਪ੍ਰਮੁੱਖ ਗੁਰਵਿੰਦਰ ਸਿੰਘ ਦੇ ਘਰ ਮੋਗਾ ਵਿਚ ਠਹਿਰਦਾ ਹੈ, ਜੇਕਰ ਪੰਜਾਬ ਪੁਲੀਸ ਵੱਲੋਂ ਜੂਨ 2016 ਵਿਚ  ਨਵਾਂਸ਼ਹਿਰ ਤੋਂ ਫੜੇ ਗਏ ਅੱਤਵਾਦੀਆਂ ਵਿਚੋਂ ਇਕ ਆਮ ਆਦਮੀ ਪਾਰਟੀ ਦਾ ਵਰਕਰ ਨਿਕਲਦਾ ਹੈ, ਤਾਂ ਫਿਰ ਜੱਗੀ ਜੋਹਲ ਦੇ ਸਮਰਥਨ ਵਿਚ ਆਮ ਆਦਮੀ ਪਾਰਟੀ ਆਗੂਆਂ ਦਾ ਖੜਾ ਹੋਣਾ ਅਤੇ ਅਰਵਿੰਦ ਕੇਜਰੀਵਾਲ ਦਾ ਚੁੱਪੀ ਧਾਰ ਲੈਣਾ ਕੋਈ ਵੱਡੀ ਗੱਲ ਨਹੀਂ।
    ਪੰਜਾਬ ਪੁਲੀਸ ਵੱਲੋਂ ਕਾਰਜਕੁਸ਼ਲਤਾ ਦਿਖਾਉਂਦੇ ਹੋਏ ਬੜੀ ਮੁਸ਼ਕਲ ਨਾਲ ਪਾਕਿਸਤਾਨ ਵੱਲੋਂ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਦੇ ਯਤਨਾਂ ਦੇ ਲਈ ਦੋਸ਼ੀ ਲੋਕਾਂ ਨੂੰ ਗਿਰਫ਼ਤਾਰ ਕਰਦੇ ਹਨ, ਤਾਂ ਆਮ ਆਦਮੀ ਪਾਰਟੀ ਉਸਦਾ ਸੁਆਗਤ ਕਰਨ ਦੀ ਬਜਾਏ ਉਸਦਾ ਵਿਰੋਧ ਕਰਨ ਦੇ ਪੱਖ ਵਿਚ ਕਿਉਂ ਖੜੀ ਹੈ, ਗਰੇਵਾਲ ਅਤੇ ਜੋਸ਼ੀ ਨੇ ਪੁੱਛਿਆ।
    ਅੰਤ ਵਿਚ ਗਰੇਵਾਲ ਅਤੇ ਜੋਸ਼ੀ ਨੇ ਆਮ ਆਦਮੀ ਪਾਰਟੀ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਅੱਤਵਾਦ ਦੇ ਲੰਬੇ ਦੌਰ ਤੋਂ ਨਿੱਕਲ ਚੁੱਕਿਆ ਹੈ, ਪੰਜਾਬੀਆਂ ਨੇ ਸ਼ਹਾਦਤਾਂ ਦੇਕੇ ਅੱਜ ਦੀ ਇਹ ਸ਼ਾਂਤੀ ਕਾਇਮ ਕੀਤੀ ਹੈ, ਇਸ ਲਈ ਅਜਿਹੀ ਰਾਜਨੀਤੀ ਨਾ ਕਰਨ ਜਿਸ ਨਾਲ ਪੰਜਾਬ ਦੁਬਾਰਾ ਅੱਤਵਾਦ ਦੇ ਦੌਰ ਵੱਲ ਵੱਧਦਾ ਚਲੇ।
.......................
ਟਿੱਪਣੀ:- ਮੁਆਮਾਲਾ ਪੰਜਾਬ ਦੀ ਉਸ ਸਰਕਾਰ ਦਾ, ਜਿਸ ਦੇ ਰਾਜ ਵਿਚ ਹਜ਼ਾਰਾਂ ਨਿਰਦੋਸ਼ ਸਿੱਖ, ਦਿਨ ਦਿਹਾੜੇ ਮਾਰੇ ਗਏ, ਹਜ਼ਾਰਾਂ ਝੂਠੇ ਪੁਲਸ ਮੁਕਾਬਲੇ ਵਿਖਾ ਕੇ ਮਾਰ ਦਿੱਤੇ ਗੲੈ। ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ, ਅਤੇ ਉਸ ਵਿਚ ਵੀ ਗੁਰਪੁਰਬ ਮਨਾਉਂਦੇ ਅਤੇ ਲੰਗਰ ਸ਼ਕਣ ਆਏ ਹਜ਼ਾਰਾਂ ਮਜ਼ਦੂਰ ਅਤੇ ਰਿਕਸ਼ੇ ਵਾਲੇ ਵੀ ਮਾਰੇ ਗਏ ।(ਦਰਬਾਰ ਸਾਹਿਬ ਤੋਂ ਮੁਫਤ ਲੰਗਰ ਛਕਾਉਣ ਤੇ ਤਾਂ ਬੀ.ਜੇ.ਪੀ. ਸਰਾਕਾਰ ਜੀ.ਐਸ.ਪੀ. ਟੈਕਸ ਲਗਾ ਰਹੀ ਹੈ ਅਤੇ ਮੰਦਰਾਂ ਤੇ ਸਹੂਲਤਾਂ ਲਈ ਅਰਬਾਂ ਰੁਪਏ ਖਰਚ ਕਰ ਰਹੀ ਹੈ)  ਬੀ.ਜੇ.ਪੀ. ਵਾਲੇ ਸਿੱਖਾਂ ਦੇ ਵਿਰੋਧ ਵਿਚ ਖੜੇ ਹੋਏ। ਪੰਜਾਬ ਵਿਚ ਮਨਮੁਟਾਉ, ਪੰਜਾਬ ਵਿਚ ਵਸਦੇ ਜਨ-ਸੰਘ ਦੇ ਮੈਂਬਰਾਂ ਵਲੋਂ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿਰੋਧ ਵਿਚ ਖੜੇ ਹੋਣ ਕਰ ਕੇ ਵਧਿਆ। ਬੀ.ਜੇ.ਪੀ. ਦੇ ਲੀਡਰਾਂ ਨੇ ਕਾਂਗਰਸ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਕਸਾਇਆ। ਜਿਸ ਬਾਰੇ ਅੱਜ ਤਕ ਕੋਈ ਇੰਸਾਫ ਨਹੀਂ ਮਿਲਿਆ। ਉਹ ਬੀ.ਜੇ.ਪੀ. ਅੱਜ ਪੰਜਾਬੀਆਂ ਦੀ ਠੇਕੇਦਾਰ ਬਣਦੀ ਪਈ ਹੈ।
  ਓਸੇ ਕਾਂਗਰਸ ਵਲੋਂ ਅੱਜ ਫਿਰ 1984 ਤੋਂ ਪਹਿਲਾਂ ਵਾਲੇ ਹਾਲਾਤ ਬਣਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਆਪ ਨੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਹੈ, ਜਿਸ ਦੀ ਮੰਗ ਇੰਗਲੈਂਡ ਅਤੇ ਅਮਰੀਕਾ ਦੇ ਸਿੱਖਾਂ ਨੇ ਕੀਤੀ ਹੈ। ਇਸ ਵਿਚ ਬੀ.ਜੇ.ਪੀ. ਦਾ ਕਿਉਂ ਢਿੱਡ ਦੁਖ ਰਿਹਾ ਹੈ ?
  ਜੇ ਆਪ ਨੇ ਪੰਜਾਬ ਵਿਚੋਂ ਵੋਟਾਂ ਲੈਣੀਆਂ ਹਨ ਤਾਂ ਉਸ ਨੂੰ ਪੰਜਾਬੀਆਂ ਦਾ ਖਿਆਲ ਰੱਖਣਾ ਹੀ ਪੈਣਾ ਹੈ। ਪੰਜਾਬ ਦੀ ਇਕ ਕਹਾਵਤ ਹੈ,
                            ਸੱਦੀ ਨਾ ਪੁੱਛੀ, ਮੈਂ ਲਾੜੇ ਦੀ ਫੁੱਫੀ।
           ਅਮਰ ਜੀਤ ਸਿੰਘ ਚੰਦੀ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.