ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੁਖਪਾਲ ਖਹਿਰਾ ਮਾਮਲਾ – ਸਾਬਕਾ ਏ ਜੀ ਦੇ ਖਿਲਾਫ ਜਾਂਚ ਦੇ ਹੁਕਮ
ਸੁਖਪਾਲ ਖਹਿਰਾ ਮਾਮਲਾ – ਸਾਬਕਾ ਏ ਜੀ ਦੇ ਖਿਲਾਫ ਜਾਂਚ ਦੇ ਹੁਕਮ
Page Visitors: 2591

ਸੁਖਪਾਲ ਖਹਿਰਾ ਮਾਮਲਾ – ਸਾਬਕਾ ਏ ਜੀ ਦੇ ਖਿਲਾਫ ਜਾਂਚ ਦੇ ਹੁਕਮਸੁਖਪਾਲ ਖਹਿਰਾ ਮਾਮਲਾ – ਸਾਬਕਾ ਏ ਜੀ ਦੇ ਖਿਲਾਫ ਜਾਂਚ ਦੇ ਹੁਕਮ

December 11
21:25 2017
ਚੰਡੀਗੜ੍ਹ, 11 ਦਸੰਬਰ (ਪੰਜਾਬ ਮੇਲ)-ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਬਾਰੇ ਹਾਈ ਕੋਰਟ ਵਿੱਚ ਰਿਵੀਜ਼ਨ ਪਟੀਸ਼ਨ ਕੇਸ ਵਿੱਚ 35 ਲੱਖ ਦੇ ਲੈਣ ਦੇਣ ਦੀ ਗੱਲਬਾਤ ਕਰਨ ਵਾਲੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਮਿਤ ਚੌਧਰੀ ਦੇ ਖਿਲਾਫ ਬਾਰ ਕੌਂਸਲ ਆਫ ਪੰਜਾਬ ਤੇ ਹਰਿਆਣਾ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਬਾਰ ਕੌਂਸਲ ਦੀ ਜਨਰਲ ਹਾਊਸ ਬੈਠਕ ਵਿੱਚ ਅਮਿਤ ਚੌਧਰੀ ਦੇ ਅਕਸ ਨੂੰ ਐਡਵੋਕੇਟ ਦੇ ਨਿਯਮਾਂ ਦੇ ਖਿਲਾਫ ਮੰਨਿਆ ਗਿਆ ਹੈ। ਬਾਰ ਕੌਂਸਲ ਦੇ ਮੁਤਾਬਕ ਇਹ ਗੰਭੀਰ ਮੁੱਦਾ ਨਿਆਂ ਪਾਲਿਕਾ ਦੇ ਅਕਸ ਨੂੰ ਖਰਾਬ ਕਰਦਾ ਹੈ, ਇਸ ਲਈ ਬਾਰ ਕੌਂਸਲ ਇਸ ਬਾਰੇ ਅੱਖਾਂ ਬੰਦ ਨਹੀਂ ਕਰ ਸਕਦੀ।
ਵਰਨਣ ਯੋਗ ਹੈ ਕਿ ਪਿਛਲੇ ਮਹੀਨੇ ਲੋਕ ਇਨਸਾਫ ਪਾਰਟੀ ਦੇ ਐੱਮ ਐੱਲ ਏ ਸਿਮਰਨਜੀਤ ਸਿੰਘ ਬੈਂਸ ਨੇ ਮੀਡੀਆ ਸਾਹਮਣੇ ਇੱਕ ਆਡੀਓ ਜਾਰੀ ਕੀਤੀ ਸੀ, ਜਿਸ ਵਿੱਚ ਸਾਬਕਾ ਐਡਵੋਕੇਟ ਜਨਰਲ ਚੌਧਰੀ ਪੰਜਾਬ ਦੇ ਇੱਕ ਪੀ ਸੀ ਐੱਸ ਅਫਸਰ ਟੀ ਕੇ ਗੋਇਲ ਨਾਲ ਫੋਨ ‘ਤੇ ਗੱਲ ਕਰ ਰਹੇ ਸਨ ਕਿ ਖਹਿਰਾ ਦੀ ਪਟੀਸ਼ਨ ਰੱਦ ਕਰਨ ਦੇ 35 ਲੱਖ ਰੁਪਏ ਦਿੱਤੇ ਗਏ ਹਨ।
ਆਪ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਐੱਮ ਐੱਲ ਏ ਸਿਮਰਨਜੀਤ ਸਿੰਘ ਬੈਂਸ ਨੇ ਇਸ ਬਾਰੇ ਹਾਈ ਕੋਰਟ ਦੇ ਚੀਫ ਜਸਟਿਸ ਐੱਸ ਜੇ ਵਜੀਫਦਾਰ ਨਾਲ ਉਨ੍ਹਾਂ ਦੇ ਚੈਂਬਰ ਵਿੱਚ ਮੁਲਾਕਾਤ ਕਰ ਕੇ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਵਿਸ਼ੇ ‘ਤੇ ਮਤਾ ਪਾਸ ਕਰ ਕੇ ਇਸ ਵਿਸ਼ੇ ਨੂੰ ਰਾਜਨੀਤਕ ਮੁੱਦਾ ਮੰਨਦੇ ਹੋਏ ਇਸ ਨੂੰ ਨਿਆਂ ਪਾਲਿਕਾ ‘ਤੇ ਹਮਲਾ ਦੱਸਿਆ ਸੀ। ਐਸੋਸੀਏਸ਼ਨ ਦੇ ਮੁਤਾਬਕ ਨਿਆਂ ਪਾਲਿਕਾ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈ, ਇਸ ਤਰ੍ਹਾਂ ਦੇ ਵਿਵਾਦ ਉਠਾਉਣ ਦਾ ਮਤਲਬ ਰਾਜਨੀਤਕ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.