ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
1984 ਸਿੱਖ ਕਤਲੇਆਮ : ਸੱਜਣ ਖ਼ਿਲਾਫ਼ ਸ਼ੀਲਾ ਕੌਰ ਨੇ ਦਿੱਤੀ ਗਵਾਹੀ
1984 ਸਿੱਖ ਕਤਲੇਆਮ : ਸੱਜਣ ਖ਼ਿਲਾਫ਼ ਸ਼ੀਲਾ ਕੌਰ ਨੇ ਦਿੱਤੀ ਗਵਾਹੀ
Page Visitors: 2349

1984 ਸਿੱਖ ਕਤਲੇਆਮ : ਸੱਜਣ ਖ਼ਿਲਾਫ਼ ਸ਼ੀਲਾ ਕੌਰ ਨੇ ਦਿੱਤੀ ਗਵਾਹੀ1984 ਸਿੱਖ ਕਤਲੇਆਮ : ਸੱਜਣ ਖ਼ਿਲਾਫ਼ ਸ਼ੀਲਾ ਕੌਰ ਨੇ ਦਿੱਤੀ ਗਵਾਹੀ

January 15
20:36 2018
ਨਵੀਂ ਦਿੱਲੀ, 15 ਜਨਵਰੀ (ਪੰਜਾਬ ਮੇਲ)- ਸੁਲਤਾਨਪੁਰੀ ਵਿਖੇ ਨਵੰਬਰ 1984 ਦੌਰਾਨ ਹੋਏ ਸਿੱਖ ਕਤਲੇਆਮ ਸਬੰਧੀ ਮੁਕੱਦਮੇ ਵਿੱਚ ਸ਼ੀਲਾ ਨੇ ਅੱਜ ਇੱਥੇ ਪਟਿਆਲਾ ਹਾਊਸ ਅਦਾਲਤ ’ਚ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦਿੱਤੀ।
   ਸ਼ੀਲਾ ਨੇ ਕਿਹਾ ਕਿ ਸੱਜਣ ਕੁਮਾਰ ਕਥਿਤ ਤੌਰ ’ਤੇ ਕਤਲੇਆਮ ’ਚ ਸ਼ਾਮਲ ਸੀ ਅਤੇ ਉਸ ਦਾ ਨਾਂ ਲੈਣ ’ਤੇ ਉਸ ਦੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਉਸ ਨੇ ਅਦਾਲਤ ਤੋਂ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ। ਪਟਿਆਲਾ ਹਾਊਸ ਕੋਰਟ ਦੀ ਸੈਸ਼ਨ ਜੱਜ ਪੂਨਮ ਬਾਮਾ ਦੀ ਅਦਾਲਤ ਵਿੱਚ ਸੱਜਣ ਕੁਮਾਰ ਦੇ ਵਕੀਲ ਅਨਿਲ ਵੱਲੋਂ ਜਿਰ੍ਹਾ ਕੀਤੀ ਗਈ। ਪੀੜਤਾਂ ਵੱਲੋਂ ਪੇਸ਼ ਵਕੀਲ ਐਚ. ਐਸ. ਫੂਲਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਕਰੀਬ ਕਈ ਘੰਟੇ ਸੁਣਵਾਈ ਚੱਲੀ ਤੇ ਸੱਜਣ ਕੁਮਾਰ ਦੇ ਵਕੀਲ ਨੇ ਜਿਰ੍ਹਾ ਕੀਤੀ।
ਸੁਲਤਾਨਪੁਰੀ ਵਿੱਚ ਹੋਏ ਸਿੱਖ ਕਤਲੇਆਮ ਬਾਰੇ ਸ਼ੀਲਾ ਨੇ ਦੱਸਿਆ ਕਿ ਸੱਜਣ ਕੁਮਾਰ ਨੇ ਉੱਥੇ ਭੜਕਾਊ ਭਾਸ਼ਣ ਦਿੱਤਾ ਤੇ ਸਿੱਖਾਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ। ਸ਼ੀਲਾ ਦੇ ਪਰਿਵਾਰ ਦੇ ਲੋਕ ਇਸ ਦੌਰਾਨ ਮਾਰੇ ਗਏ ਸਨ। ਸੱਜਣ ਦੇ ਵਕੀਲ ਨੇ ਸ਼ੀਲਾ ਕੌਰ ਨੂੰ ਕਿਹਾ ਕਿ ਉਹ ਝੂਠ ਬੋਲ ਰਹੀ ਹੈ ਅਤੇ ਕਈ ਤਿੱਖੇ ਸਵਾਲ ਕੀਤੇ। ਉਹ ਪਹਿਲਾਂ ਕੁਝ ਘਬਰਾਈ ਵੀ ਪਰ ਫਿਰ ਉਸ ਨੇ ਉਹੀ ਗਵਾਹੀ ਦਿੱਤੀ ਜੋ ਸਵਾ ਕੁ ਸਾਲ ਪਹਿਲਾਂ ਕੜਕੜਡੂਮਾ ਅਦਾਲਤ ਵਿੱਚ ਦਿੱਤੀ ਸੀ।
       ਇਸ ਮਾਮਲੇ ਵਿੱਚ ਅਗਲੀ ਸੁਣਵਾਈ ਸੱਤ ਫਰਵਰੀ 2018 ਨੂੰ ਹੋਵੇਗੀ। ਸੀਬੀਆਈ ਵੱਲੋਂ ਵਕੀਲ ਜੀਪੀ ਸਿੰਘ ਤੇ ਤਰੰਨੁਮ ਚੀਮਾ ਅਦਾਲਤ ਵਿੱਚ ਹਾਜ਼ਰ ਹੋਏ। ਦਿੱਲੀ ਕਮੇਟੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਗਵਾਹ ਨੂੰ ਕਥਿਤ ਧਮਕਾਉਣ ਦੀ ਸ਼ਿਕਾਇਤ ਦਿੱਲੀ ਪੁਲੀਸ ਨੂੰ ਕੀਤੀ ਹੋਈ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.