ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਾਜ਼ਿਸ਼ ਤਹਿਤ ‘ਆਪ’ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ-ਆਪ
ਸਾਜ਼ਿਸ਼ ਤਹਿਤ ‘ਆਪ’ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ-ਆਪ
Page Visitors: 2311

ਸਾਜ਼ਿਸ਼ ਤਹਿਤ ‘ਆਪ’ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ-ਆਪ
ਕੇਜਰੀਵਾਲ ਸਰਕਾਰ ਨੂੰ ਗਿਰਾਉਣ ਲਈ ਘਿਨੌਣੀ ਸਾਜ਼ਿਸ਼ ਉੱਤੇ ਉਤਰੀ ਕੇਂਦਰ ਸਰਕਾਰ
By : ਬਾਬੂਸ਼ਾਹੀ ਬਿਊਰੋ
Thursday, Feb 22, 2018 10:38 PM

  • ਚੰਡੀਗੜ੍ਹ,  22 ਫਰਵਰੀ 2018 :
    ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ  ਖਹਿਰਾ, ਵਿਧਾਨ ਸਭਾ ਵਿੱਚ ਉਪ ਨੇਤਾ ਬੀਬੀ ਸਰਵਜੀਤ ਕੌਰ ਮਾਣੂਕੇ ਅਤੇ ਪ੍ਰਦੇਸ਼ ਦੇ ਸਹਿ - ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗਿਰਾਉਣ ਲਈ ਘਿਨੌਣੀ ਸਾਜ਼ਿਸ਼ ਕੀਤੀ ਜਾ ਰਹੀ ਹੈ,
     ਮੁੱਖ ਸਕੱਤਰ ਦਾ ਮੁੱਦਾ ਇਸ ਕੜੀ ਦੀ ਇੱਕ ਸਾਜ਼ਿਸ਼ ਹੈ ।
    'ਆਪ' ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਸਾਲ 2015 ਵਿੱਚ ਦਿੱਲੀ ਵਿਧਾਨ ਸਭਾ ਚੋਣ ਦੇ ਦੌਰਾਨ 70 ਵਿੱਚ 67 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਹਾਸਲ ਕੀਤਾ ਸੀ। ਪਰੰਤੂ 3 ਸਾਲ ਬੀਤ ਜਾਣ ਦੇ ਬਾਵਜੂਦ ਭਾਜਪਾ ਦਿੱਲੀ ਦੇ ਲੋਕਾਂ ਦਾ ਫ਼ਤਵਾ ਕਬੂਲ ਨਹੀਂ ਕਰ ਪਾ ਰਹੀ ਅਤੇ ਪਹਿਲੇ ਦਿਨ ਤੋਂ ਹੀ ਕੇਜਰੀਵਾਲ ਸਰਕਾਰ ਨੂੰ ਜਨਹਿਤ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਕੇਜਰੀਵਾਲ ਸਰਕਾਰ ਨੂੰ ਗਿਰਾਉਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਸਕੱਤਰ ਦਾ ਤਾਜ਼ਾ ਮਾਮਲਾ ਉਸੀ ਸਾਜ਼ਿਸ਼ ਦਾ ਹੀ ਇੱਕ ਹਿੱਸਾ ਹੈ ।
    ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਦੇ ਨਾਲ ਕੇਂਦਰ ਦੀ ਮੋਦੀ ਸਰਕਾਰ ਦਾ ਸੌਤੇਲਾ ਵਿਵਹਾਰ ਲੋਕਤੰਤਰ ਪ੍ਰਣਾਲੀ ਦੀ ਉਲੰਘਣਾ ਹੈ ਅਤੇ ਭਾਜਪਾ ਦਾ ਇਹ ਰਵੱਈਆ ਦੇਸ਼ ਅਤੇ ਲੋਕਤੰਤਰ ਲਈ ਖ਼ਤਰਾ ਹੈ ।
    ਸੁਖਪਾਲ ਖਹਿਰਾ ਨੇ ਕਿਹਾ ਕਿ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਦੇ ਨਾਲ ਮੋਦੀ ਸਰਕਾਰ ਦੀ ਰਾਜਨੀਤਕ ਬਦਲਾਖੋਰੀ ਨੂੰ ਪੂਰਾ ਦੇਸ਼ ਵੇਖ ਰਿਹਾ ਹੈ, ਦਿੱਲੀ ਦੇ ਮੁੱਖ ਮੰਤਰੀ ਦੇ ਦਫ਼ਤਰ ਉੱਤੇ ਸੀਬੀਆਈ ਦਾ ਛਾਪਾ ਪਵਾਇਆ ਜਾਂਦਾ ਹੈ,  ਡਿਪਟੀ ਸੀਐਮ ਦੇ ਘਰ ਉੱਤੇ ਸੀਬੀਆਈ ਭੇਜ ਦਿੱਤੀ ਜਾਂਦੀ ਹੈ, ਸਿਹਤ ਮੰਤਰੀ ਦੇ ਪਿੱਛੇ ਸੀਬੀਆਈ ਛੱਡ ਦਿੱਤੀ ਜਾਂਦੀ ਹੈ, ਆਮ ਆਦਮੀ ਪਾਰਟੀ ਦੇ 15 ਵਿਧਾਇਕਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਜਾਂਦਾ ਹੈ । ਭਾਜਪਾ ਸੰਸਦ ਮਨੋਜ ਤੀਵਾਰੀ ਅਤੇ ਹੋਰ ਭਾਜਪਾ ਨੇਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਰਬਨ-ਨਕਸਲੀ ਕਹਿੰਦੇ ਹਨ ਅਤੇ ਉਨ੍ਹਾਂ ਦੇ ਉੱਤਰ ਪ੍ਰਦੇਸ਼ ਵਿੱਚ ਇੱਕ ਭਾਜਪਾ ਨੇਤਾ ਇੱਕ ਔਰਤ ਅਧਿਕਾਰੀ ਨੂੰ ਸ਼ਰੇਆਮ ਥੱਪੜ ਮਾਰਦੇ ਹਨ ਤਾਂ ਉਸ ਵਿੱਚ ਭਾਜਪਾ ਨੂੰ ਕੁੱਝ ਗ਼ਲਤ ਨਜ਼ਰ ਨਹੀਂ ਆਉਂਦਾ ।
    ਖਹਿਰਾ ਨੇ ਕਿਹਾ ਕਿ ਸੀਸੀਟੀਵੀ ਦੀ ਸਾਹਮਣੇ ਆਈ ਫੂਟੇਜ ਤੋਂ ਸਾਫ਼ ਪਤਾ ਚੱਲਦਾ ਹੈ ਕਿ ਮੁੱਖ ਸਕੱਤਰ ਵੱਲੋਂ ਮਾਰ ਕੁੱਟ ਦਾ ਦੋਸ਼ ਗ਼ਲਤ ਹੈ। ਉਨ੍ਹਾਂ ਦੇ ਕਹਿਣੇ ਅਨੁਸਾਰ ਜੇਕਰ ਮੰਨ ਲਿਆ ਜਾਵੇ ਕਿ ਅਜਿਹਾ ਹੋਇਆ ਹੈ ਤਾਂ ਮੁੱਖ ਸਕੱਤਰ ਰਾਤ ਨੂੰ ਹੀ ਪੁਲਿਸ ਦੇ ਕੋਲ ਕਿਉਂ ਨਹੀਂ ਗਏ। ਖਹਿਰਾ ਨੇ ਕਿਹਾ ਕਿ ਅਗਲੇ ਦਿਨ ਦੀ ਸਵੇਰੇ ਤੱਕ ਸਾਜ਼ਿਸ਼ ਦੇ ਤਹਿਤ ਸਕੱਤਰੇਤ ਵਿੱਚ ਭੀੜ ਇਕੱਠਾ ਕੀਤੀ ਗਈ ਅਤੇ ਮੀਡੀਆ ਵਿੱਚ ਆ ਕੇ ਇਸ ਮਾਮਲੇ ਨੂੰ ਫੈਲਿਆ ਦਿੱਤਾ ਗਿਆ ਅਤੇ ਫਿਰ ਡੀਡੀਸੀ ਦੇ ਚੇਅਰਮੈਨ ਅਤੇ 'ਆਪ' ਨੇਤਾ ਆਸ਼ੀਸ਼ ਖੇਤਾਨ ਉੱਤੇ ਸਕੱਤਰੇਤ ਵਿੱਚ ਹਮਲਾ ਕਰਵਾਇਆ ਜਾਂਦਾ ਹੈ, ਮੰਤਰੀ ਇਮਰਾਨ ਹੁਸੈਨ ਉੱਤੇ ਹਮਲਾ ਕਰਕੇ ਉਨ੍ਹਾਂ ਦੇ ਸਾਥੀ ਨੂੰ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਜਾਂਦੀ ਹੈ। ਪਰੰਤੂ ਸੀਸੀਟੀਵੀ ਵਿੱਚ ਰਿਕਾਰਡ ਹੋਏ ਇਸ ਦੋਸ਼ ਦੇ ਬਦਲੇ ਕਿਸੇ ਵੀ ਅਪਰਾਧੀ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
    ਇਸ ਤੋਂ ਪਤਾ ਚੱਲਦਾ ਹੈ ਕਿ ਆਮ ਆਦਮੀ ਪਾਰਟੀ ਦਾ ਅੰਤ ਅਤੇ ਕੇਜਰੀਵਾਲ ਸਰਕਾਰ ਨੂੰ ਖ਼ਤਮ ਕਰਨਾ ਹੀ ਭਾਜਪਾ ਦਾ ਮਕਸਦ ਹੈ। 'ਆਪ' ਦੇ 20 ਵਿਧਾਇਕਾਂ ਦੀ ਮੈਂਬਰੀ ਵੀ ਇਸ ਲਈ ਖ਼ਤਮ ਕੀਤੀ ਗਈ ਸੀ ।
    ਸਰਵਜੀਤ ਕੌਰ ਮਾਣੂਕੇ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਦੇਸ਼ ਦੇ ਲੋਕਾਂ ਦਾ ਧਿਆਨ ਮਹਿੰਗਾਈ, ਕਿਸਾਨੀ ਕਰਜ਼ਾ, ਕਿਸਾਨੀ ਆਤਮ ਹੱਤਿਆਵਾਂ ਵਰਗੇ ਮੁੱਦਿਆਂ ਤੋਂ ਅਤੇ ਮੀਡੀਆ ਦਾ ਧਿਆਨ ਨੀਰਵ ਮੋਦੀ ਵਰਗੇ ਭਖਦੇ ਮੁੱਦਿਆਂ ਹਟਾਉਣਾ ਚਾਹੁੰਦੇ ਹਨ  ਤਾਂਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਉੱਤੇ ਉੱਠ ਰਹੇ ਸਵਾਲਾਂ ਉੱਤੇ ਚਰਚਾ ਨਹੀਂ ਹੋ ਸਕੇ।
    ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਬਦਲਾਖੋਰੀ ਵਿੱਚ ਬਿਲਕੁਲ ਹੇਠਲੇ ਪੱਧਰ ਦੀ ਰਾਜਨੀਤੀ ਉੱਤੇ ਉੱਤਰ ਆਈ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ ਅਤੇ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਆਵਾਸ ਉੱਤੇ ਜਿਸ ਬੈਠਕ ਵਿੱਚ ਮੁੱਖ ਸਕੱਤਰ ਪੁੱਜੇ ਸਨ ਉਸ ਬੈਠਕ ਵਿਚ ਦਿੱਲੀ ਦੇ 2.50 ਲੱਖ ਤੋਂ ਜ਼ਿਆਦਾ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਨਾ ਮਿਲਣ ਦਾ ਮੁੱਦਾ ਸੀ। ਪਿਛਲੇ ਸਾਲ 6 ਦਸੰਬਰ ਨੂੰ ਹੀ ਖਾਦ ਮੰਤਰੀ ਨੇ ਲਿਖਤੀ ਵਿੱਚ ਆਦੇਸ਼ ਦਿੱਤਾ ਸੀ ਕਿ ਆਧਾਰ ਲਿੰਕ ਹੋਈ ਮਸ਼ੀਨ ਵਿੱਚ ਕੁੱਝ ਤਕਨੀਕੀ ਮੁਸ਼ਕਲਾਂ ਆ ਰਹੀ ਹੈ ਲਿਹਾਜ਼ਾ ਮਸ਼ੀਨ ਨਾਲ ਰਾਸ਼ਨ ਦੇਣਾ ਬੰਦ ਕਰਕੇ ਉਨ੍ਹਾਂ ਗ਼ਰੀਬ ਪਰਿਵਾਰਾਂ ਨੂੰ ਪਹਿਲਾਂ ਵਾਂਗ ਰਾਸ਼ਨ ਦੇਣਾ ਸ਼ੁਰੂ ਕੀਤਾ ਜਾਵੇ ਅਤੇ ਮਸ਼ੀਨ ਵਿੱਚ ਜੋ ਮੁਸ਼ਕਿਲ ਆ ਰਹੀ ਹੈ ਉਸ ਨੂੰ ਛੇਤੀ ਠੀਕ ਕੀਤਾ ਜਾਵੇ, ਪਰੰਤੂ ਅਫ਼ਸਰ ਮੰਤਰੀ ਦਾ ਆਦੇਸ਼ ਨਹੀਂ ਸੁਣ ਰਹੇ ਸਨ ਅਤੇ ਨਾ ਹੀ ਜਨਤਾ ਨੂੰ ਰਾਸ਼ਨ ਮਿਲ ਰਿਹਾ ਸੀ ।
     ਅਰੋੜਾ ਨੇ ਦੱਸਿਆ ਕਿ ਦਿੱਲੀ ਵਿੱਚ ਪਿਛਲੇ 2-3 ਮਹੀਨਿਆਂ ਤੋਂ ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ, ਭਗਵਾਨ ਨਾ ਕਰੇ . . ਜੇਕਰ ਦਿੱਲੀ ਵਿੱਚ ਕਿਸੇ ਦੀ ਵੀ ਭੁੱਖ ਨਾਲ ਮੌਤ ਹੋ ਗਈ ਤਾਂ ਜਨਤਾ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਤੋਂ ਸਵਾਲ ਨਹੀਂ ਪੁੱਛੇਗੀ,  ਜਨਤਾ ਨੇ ਅਰਵਿੰਦ ਕੇਜਰੀਵਾਲ ਨੂੰ ਚੁਣਿਆ ਹੈ ਅਤੇ ਜਨਤਾ ਸਵਾਲ ਅਰਵਿੰਦ ਕੇਜਰੀਵਾਲ ਤੋਂ ਕਰੇਗੀ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.