ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਅਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਤਿਆਰ
ਅਮਰੀਕਾ ਅਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਤਿਆਰ
Page Visitors: 2374

ਅਮਰੀਕਾ ਅਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਤਿਆਰਅਮਰੀਕਾ ਅਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਤਿਆਰ

March 18
16:38 2018
ਵਾਸ਼ਿੰਗਟਨ, 18 ਮਾਰਚ (ਪੰਜਾਬ ਮੇਲ)- ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਅਮਰੀਕਾ ਅਤੇ ਈਰਾਨ ਤਿਆਰ ਹੋ ਗਏ ਹਨ। ਦੋਵਾਂ ਦੇਸ਼ ਦੀ ਇਹ ਗੱਲਬਾਤ ਆਸਟਰੀਆ ਦੀ ਰਾਜਧਾਨੀ ਵਿਆਨਾ ‘ਚ ਹੋ ਸਕਦੀ ਹੈ। ਸ਼ਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਈਰਾਨ ਦੇ ਪ੍ਰਮਾਣੂ ਸਮਝੌਤੇ ਦੀ ਲਗਾਤਾਰ ਗੱਲਬਾਤ ਲਈ ਈਰਾਨੀ ਸਿਆਸੀ ਦਲ ਵਿਆਨਾ ‘ਚ ਸ਼ੁੱਕਰਵਾਰ ਨੂੰ ਹੋਰ ਪਾਰਟੀਆਂ ਸਮੇਤ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।
ਦੱਸ ਦਈਏ ਕਿ ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ, ਚੀਨ ਅਤੇ ਰੂਸ ਸਮੇਤ ਈਰਾਨ ਅਤੇ ਹੋਰ ਦਲਾਂ ਦੇ ਪ੍ਰਤੀਨਿਧੀਆਂ ਨੇ ਵਿਆਨਾ ਸ਼ੁੱਕਰਵਾਰ ਨੂੰ ਜੇ.ਸੀ.ਪੀ.ਓ.ਏ. ਸੰਯੁਕਤ ਕਮਿਸ਼ਨ ਦੇ ਨਵੇਂ ਦੌਰੇ ਦੀ ਸ਼ੁਰੂਆਤ ਕੀਤੀ। ਜੇ.ਸੀ.ਪੀ.ਓ.ਏ. ਦੇ ਤਹਿਤ ਈਰਾਨ ਨੂੰ ਅੰਤਰਰਾਸ਼ਟਰੀ ਪਾਬੰਦੀਆਂ ਨੂੰ ਹਟਾਉਣ ਦੇ ਬਦਲੇ ‘ਚ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਚਾਹੀਦਾ ਹੈ।
ਈਰਾਨ ਨਹੀਂ ਕਰੇਗਾ ਪ੍ਰਮਾਣੂ ਸਮਝੌਤੇ ‘ਤੇ ਮੁੜ ਵਿਚਾਰ

12 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਖਿਲਾਫ ਪ੍ਰਮਾਣੂ ਪਾਬੰਦੀਆਂ ਨੂੰ ਮਾਫ ਕਰ ਦਿੱਤਾ ਸੀ ਅਤੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਇਹ ਸੌਦਾ ਤੈਅ ਨਹੀਂ ਹੋ ਜਾਂਦਾ ਹੈ। ਤਦ ਤਕ ਉਹ ਅਜਿਹਾ ਨਹੀਂ ਕਰ ਸਕਣਗੇ। ਹਾਲਾਂਕਿ ਤੇਹਰਾਨ ਵਾਰ-ਵਾਰ ਇਹ ਕਹਿ ਰਿਹਾ ਹੈ ਕਿ ਉਹ ਪ੍ਰਮਾਣੂ ਸਮਝੌਤੇ ਮੁੜ ਵਿਚਾਰ ਨਹੀਂ ਕਰਨਗੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.