ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵੰਡੇ ਜਾ ਰਹੇ ਹਨ ਨਸ਼ੇ : ਆਮ ਆਦਮੀ ਪਾਰਟੀ
ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵੰਡੇ ਜਾ ਰਹੇ ਹਨ ਨਸ਼ੇ : ਆਮ ਆਦਮੀ ਪਾਰਟੀ
Page Visitors: 2359

ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵੰਡੇ ਜਾ ਰਹੇ ਹਨ ਨਸ਼ੇ : ਆਮ ਆਦਮੀ ਪਾਰਟੀ
By : ਜਗਦੀਸ਼ ਥਿੰਦ
Sunday, May 27, 2018 08:04 AM
ਬਾਬੂਸ਼ਾਹੀ ਬਿਊਰੋ
ਸ਼ਾਹਕੋਟ  27 ਮਈ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਹੋਈ ਲੀਡਰਸ਼ਿਪ ਵੱਲੋਂ ਜਿੱਥੇ ਬੂਥ ਲੈਵਲ ਤੇ ਲਗਾਈਆਂ ਗਈਆਂ ਡਿਊਟੀਆਂ ਵਾਲੇ ਵਰਕਰਾਂ ਨੂੰ ਪੋਲਿੰਗ ਲਈ ਜ਼ਰੂਰੀ ਦਸਤਾਵੇਜ਼ ਸੌਂਪੇ ,  ਉਥੇ ਖਦਸ਼ਾ ਜ਼ਾਹਰ ਕੀਤਾ ਕਿ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰ ਪੋਲਿੰਗ ਦੌਰਾਨ ਗੁੰਡਾਗਰਦੀ ਤੇ ਉਤਾਰੂ ਹੋ ਸਕਦੇ ਹਨ  । ਇਸ ਮੌਕੇ ਕਿਹਾ ਗਿਆ ਕਿ ਇਨ੍ਹਾਂ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ ਅਤੇ ਹੋਰ ਨਸ਼ੇ ਵੰਡੇ ਜਾ ਰਹੇ ਹਨ ।
ਕਾਂਗਰਸ ਪਾਰਟੀ ਦੇ ਹੱਕ ਵਿੱਚ ਆਏ ਮੰਤਰੀਆਂ ਨੇ ਰੱਜ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ ।
ਕਿਹਾ ਗਿਆ ਕਿ ਦੋਨੋਂ ਪਾਰਟੀਆਂ ਨੇ ਹੀ ਇਸ ਖੇਤਰ ਵਿੱਚ ਰੇਤਾ ਦੀ ਕਾਲਾ ਬਾਜ਼ਾਰੀ ਦੇ ਨਾਲ - ਨਾਲ ਹੋਰ ਗੈਰ ਸਮਾਜਾਂ ਵਿੱਚ ਸ਼ਾਮਲ ਹੋ ਕੇ  ਧੰਨ  ਇਕੱਠਾ ਕਰਨ ਦੀਆਂ ਕਾਰਵਾਈਆਂ ਜਾਰੀ ਰੱਖੀਆਂ ਹੋਈਆਂ ਹਨ ।
ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਤੋਂ ਜਾਣੂ ਹੋ ਚੁਕੇ  ਹਲਕੇ ਦੇ ਵੋਟਰ ਇਸ ਵਾਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਣਗੇ ।
ਇਸ ਮੌਕੇ ਭਗਵੰਤ ਮਾਨ ,ਸੁਖਪਾਲ ਸਿੰਘ ਖਹਿਰਾ ਨੇਤਾ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ , ਬਲਵੀਰ ਸਿੰਘ ਸਹਿ ਪ੍ਰਧਾਨ , ਬੀਬੀ ਸਰਬਜੀਤ ਮਾਣੂਕੇ ਸਹਿ ਨੇਤਾ ਵਿਰੋਧੀ ਧਿਰ , ਮਾਸਟਰ ਬਲਦੇਵ ਸਿੰਘ ਐਮ ਅੈਲ ੲੇ , ਪ੍ਰੋਫੈਸਰ ਬਲਜਿੰਦਰ ਕੌਰ ਵਿਧਾਇਕਾ , ਰਹਿੰਦਰ ਰੂਬੀ ਵਿਧਾਇਕ , ਪਿਰਮਲ ਸਿੰਘ ਖ਼ਾਲਸਾ ਵਿਧਾਇਕ , ਕੁਲਵੰਤ ਸਿੰਘ ਪੰਡੋਰੀ ਵਿਧਾਇਕ , ਦੇਵ ਮਾਨ ਵਿਧਾਇਕ , ਮੀਤ ਹੇਅਰ  ਵਿਧਾਇਕ , ਅਨਿਲ ਡਾਬਰ ਇੰਚਾਰਜ ਮਾਲਵਾ ਜ਼ੋਨ , ਨੀਲ ਗਰਚਾ ਸਪੋਰਟਸਮੈਨ , ਸੰਦੀਪ ਧਾਲੀਵਾਲ ਯੂਥ ਮੀਤ ਪ੍ਰਧਾਨ ਪੰਜਾਬ  , ਸੁਖਰਾਜ ਗੋਰਾ ਯੂਥ ਇੰਚਾਰਜ ਮਾਲਵਾ ਜੋਨ , ਮਲਕੀਤ ਥਿੰਦ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ , ਕਾਕਾ ਬਰਾੜ ਸ੍ਰੀ ਮੁਕਤਸਰ ਸਾਹਿਬ , ਸਮਰ ਸੰਧੂ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ , ਯੂਥ ਆਗੂ ਸਾਜਨ ਸੰਧੂ , ਸੋਨਾ ਸਿੰਘ , ਸੁਖਦੇਵ ਸਿੰਘ ਖ਼ਾਲਸਾ , ਚੰਦ ਸਿੰਘ ਜੀਰਾ , ਬਲਵੀਰ ਸਿੰਘ ਸਰਪੰਚ ਮੱਲਾਂਵਾਲਾ , ਤਿਲਕ ਰਾਜ ਪੰਧੂ , ਮਨਜੀਤ ਸਿੰਘ , ਕਪਿਲ ਥਿੰਦ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ  ।

  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.