ਅੰਮ੍ਰਿਤਸਰ, 18 ਜੂਨ (ਪੰਜਾਬ ਮੇਲ)- ਅੱਜ ਸਵੇਰ ਖਲਚੀਆਂ ‘ਚ ਸੜਕ ਕਿਨਾਰੇ ਖੜ੍ਹੇ ਟਰੱਕ ਪਿੱਛੇ ਇੱਕ ਕਾਰ ਦੀ ਟੱਕਰ ਹੋ ਗਈ। ਖ਼ਬਰ ਆ ਰਹੀ ਹੈ ਕਿ ਇਸ ਕਾਰ ਵਿਚ 7 ਜੀਅ ਸਵਾਰ ਸਨ ਜਿੰਨ੍ਹਾਂ ਵਿਚੋਂ 1 ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਕਾਰ ਸਵਾਰ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀ ਟਰੱਕ ਨਾਲ ਟੱਕਰ ਸੁਣ ਕੇ ਆਲੇ ਦੁਆਲੇ ਦੇ ਲੋਕਾਂ ‘ਚ ਹਫੜਾ ਦਫੜੀ ਮਚ ਗਈ ਅਤੇ ਜਦੋਂ ਉਹਨਾਂ ਹਾਦਸੇ ਵਾਲੀ ਘਟਨਾ ‘ਤੇ ਆ ਕੇ ਵੇਖਿਆ ਤਾਂ ਕਾਰ ਵਿਚ 7 ਲਾਸ਼ਾਂ ਪਈਆਂ ਸਨ ਤੇ ਇਕ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਸੀ ਜਿਸਦੇ ਸਾਹ ਚਲ ਰਹੇ ਸਨ। ਬੱਚੇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕਾਰ ਸਵਾਰ ਹਰਿਆਣਾ ਦੇ ਵਸਨੀਕ ਸਨ ਅਤੇ ਸ਼੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਹਰਿਆਣਾ ਪਰਤ ਰਹੇ ਸਨ। ਫਿਲਹਾਲ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।