ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰੈਫਰੈਂਡਮ 2020 ’ਤੇ ਖਹਿਰਾ ਨੂੰ ਪਾਰਟੀ ਹਾਈਕਮਾਨ ਦਾ ਨੋਟਿਸ
ਰੈਫਰੈਂਡਮ 2020 ’ਤੇ ਖਹਿਰਾ ਨੂੰ ਪਾਰਟੀ ਹਾਈਕਮਾਨ ਦਾ ਨੋਟਿਸ
Page Visitors: 2412

ਰੈਫਰੈਂਡਮ 2020 ’ਤੇ ਖਹਿਰਾ ਨੂੰ ਪਾਰਟੀ ਹਾਈਕਮਾਨ ਦਾ ਨੋਟਿਸ
By : ਬਾਬੂਸ਼ਾਹੀ ਬਿਊਰੋ
Tuesday, Jun 19, 2018 06:25 PM

ਦਿੱਲੀ - ਰੈਫਰੈਂਡਮ 2020 ਬਾਰੇ ਬਿਆਨ ਦੇ ਕੇ ਬੁਰੇ ਫਸੇ ਆਮ ਨੇਤਾ ਸੁਖਪਾਲ ਖਹਿਰਾ ਨੂੰ ਵਿਰੋਧੀ ਪਾਰਟੀਆਂ ਦੇ ਕਈ ਦਿਨਾਂ ਦੇ ਦਬਾਅ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾ ਵਲੋਂ ਨੋਟਿਸ ਦਿੱਤਾ ਗਿਆ ਹੈ। ਇਸ ਨੋਟਿਸ ਰਾਹੀਂ ਹਾਈ ਕਮਾਨ ਨੇ ਖਹਿਰਾ ਦੇ ਬਿਆਨ 'ਤੇ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਹੈ।
ਪੰਜਾਬ ਆਪ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ।
ਉਥੇ ਹੀ ਸੁਖਪਾਲ ਖਹਿਰਾ ਨੇ ਇਸ ਖ਼ਬਰ ਬਾਰੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ। ਜੇਕਰ ਉਹਨਾਂ ਨੂੰ ਕੋਈ ਨੋਟਿਸ ਮਿਲਦਾ ਤਾਂ ਉਸਦਾ ਜਵਾਬ ਆਪਣੇ ਹਿਸਾਬ ਨਾਲ ਜਰੂਰ ਦਿੰਦੇ।
ਫਿਲਹਾਲ ਸੁਖਪਾਲ ਖਹਿਰਾ ਅਰਵਿੰਦ ਕੇਜਰੀਵਾਲ ਦੇ ਧਰਨੇ 'ਚ ਉਹਨਾਂ ਦਾ ਸਾਥ ਦੇਣ ਲਈ ਦਿੱਲੀ ਲਈ ਰਵਾਨਾ ਹੋਏ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.