ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅੰਮ੍ਰਿਤਸਰ ਗਾਈਡ ਐਸੋਸੀਏਸ਼ਨ ਦੀ ਸਿੱਧੂ ਨੂੰ ਪ੍ਰਮਾਣਿਤ ਲਾਇਸੈਂਸ ਮੁਹੱਈਆ ਕਰਾਉਣ ਦੀ ਮੰਗ
ਅੰਮ੍ਰਿਤਸਰ ਗਾਈਡ ਐਸੋਸੀਏਸ਼ਨ ਦੀ ਸਿੱਧੂ ਨੂੰ ਪ੍ਰਮਾਣਿਤ ਲਾਇਸੈਂਸ ਮੁਹੱਈਆ ਕਰਾਉਣ ਦੀ ਮੰਗ
Page Visitors: 30

ਅੰਮ੍ਰਿਤਸਰ ਗਾਈਡ ਐਸੋਸੀਏਸ਼ਨ ਦੀ ਸਿੱਧੂ ਨੂੰ ਪ੍ਰਮਾਣਿਤ ਲਾਇਸੈਂਸ ਮੁਹੱਈਆ ਕਰਾਉਣ ਦੀ ਮੰਗ
ਬਗੈਰ ਗਾਈਡ ਤੋਂ ਲੱਖਾਂ ਸੈਲਾਨੀ ਹਰ ਸਾਲ ਸਿਰਫ ਘੁੰਮਣ ਆਉਂਦੇ ਅੰਮ੍ਰਿਤਸਰ, ਇਤਿਹਾਸ ਗੂਗਲ ਦੱਸਦੈ
ਸੈਰ ਸਪਾਟਾ ਮੰਤਰਾਲਾ ਪੰਜਾਬ ਵਿਚ ਗਾਈਡਾਂ ਦੀ ਲਗਾਏ ਵਿਸ਼ੇਸ਼ ਟ੍ਰੇਨਿੰਗ
By : ਬਾਬੂਸ਼ਾਹੀ ਬਿਊਰੋ
First Published : Tuesday, Jul 17, 2018 10:33 PM

 • ਗੁਰਿੰਦਰ ਸਿੰਘ ਜੌਹਲ
  ਅੰਮ੍ਰਿਤਸਰ, 17 ਜੁਲਾਈ 2018 - ਕਿਸੇ ਵੀ ਦੇਸ਼ ਜਾਂ ਸੂਬੇ ਦੀ ਅਰਥਵਿਵਸਥਾ ਬਿਹਤਰ ਬਣਾਉਣ 'ਚ ਵਿਦੇਸ਼ੀ ਸੈਲਾਨੀਆਂ ਦਾ ਬੜਾ ਵੱਡਾ ਹੱਥ ਹੁੰਦੈ, ਤੇ ਸੈਲਾਨੀਆਂ ਦੀ ਆਮਦ ਤਾਂ ਹੀ ਹੁੰਦੀ ਹੈ ਜੇਕਰ ਕਿਸੇ ਸੂਬੇ ਜਾਂ ਦੇਸ਼ ਵਿਚ ਕੋਈ ਦੇਖਣ ਲਾਇਕ, ਪੁਰਾਤਨ ਵਿਰਸੇ ਨਾਲ ਜੁੜੀ, ਇਤਿਹਾਸ ਦੇ ਪੰਨੇ ਫਰੋਲਦੀ ਕੋਈ ਅਜਿਹੀ ਮਿਸਾਲ ਸਥਾਪਿਤ ਹੋਵੇ ਕਿ ਜਿਥੇ 12 ਮਹੀਨੇ ਤੀਹ ਦਿਨ ਵਿਦੇਸ਼ੀ ਸੈਲਾਨੀਆਂ ਦਾ ਤਾਂਤਾ ਲੱਗਿਆ ਹੀ ਰਹੇ। ਕੁੱਲ ਦੁਨੀਆ ਨੂੰ ਛੱਡ ਕੇ ਜੇਕਰ ਇਕੱਲੇ ਭਾਰਤ ਦੀ ਹੀ ਗੱਲ ਕਰੀਏ ਤਾਂ ਭਾਰਤ 'ਚ ਇਤਿਹਾਸ ਦੇ ਵਰਕਿਆਂ ਨੂੰ ਫਰੋਲਦੀਆਂ ਐਸੀਆਂ ਦੇਖਣ ਲਾਇਕ ਥਾਵਾਂ ਹਨ ਕਿ ਬਾਹਰ ਕਿਸੇ ਮੁਲਕ ਵਿਚ ਅਜਿਹੀ ਥਾਂ ਨਹੀਂ ਮਿਲਣ ਮੁਸ਼ਕਿਲ ਹੈ। ਭਾਰਤ ਨੂੰ ਛੱਡ ਜੇਕਰ ਇੱਕਲੇ ਪੰਜਾਬ ਦੀ ਹੀ ਗੱਲ ਕਰ ਲਈ ਜਾਵੇ ਤਾਂ ਪੰਜਾਬ ਵਿਚ ਹੀ ਬਹੁਤ ਕੁਝ ਦੇਖਣ ਲਾਇਕ ਹੈ। ਪਰ ਪੰਜਾਬ 'ਚ ਇਨ੍ਹਾਂ ਚੀਜ਼ਾਂ ਨੂੰ ਸੰਭਾਲਣ ਲਈ ਕੋਈ ਨਹੀਂ ਵਾਲੀ ਵਾਰਿਸ ਨਹੀ ਹੈ।  

  ਪੰਜਾਬ 'ਚ ਗੁਰੂ ਕੀ ਨਗਰੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਹਰ ਸਾਲ ਆਉਣ ਵਾਲੇ ਸੈਲਾਨੀਆਂ ਦੀ ਆਮਦ ਵਧਦੀ ਜਾਂਦੀ ਹੈ। ਦੁਨੀਆ ਦੇ ਕੋਨੇ ਕੋਨੇ ਵਿਚੋਂ ਸਿੱਖ ਇਤਿਹਾਸ ਤੇ ਸੱਭਿਆਚਾਰ ਦੇ ਕਾਇਲ ਲੋਕ ਇਸਦਾ ਅਹਿਸਾਸ ਕਰਨ ਉਚੇਚੇ ਤੌਰ 'ਤੇ ਪੰਜਾਬ ਪਹੁੰਚਦੇ ਹਨ। ਪਰ ਉਨ੍ਹਾਂ ਸੈਲਾਨੀਆਂ ਦੀ ਵੱਡੀ ਸਮੱਸਿਆ ਇਹ ਰਹਿੰਦੀ ਹੈ ਕਿ ਉਨ੍ਹਾਂ ਨੂੰ ਸਾਹਮਣਿਉਂ ਕੋਈ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਣ ਵਾਲਾ ਕੋਈ ਨਹੀਂ ਮਿਲਦਾ। ਭਾਵ ਕਿ ਤਾਜ ਮਹਿਲ, ਜੈਪੁਰ, ਅਜਮੇਰ ਸ਼ਰੀਫ ਜਾਂ ਹੋਰ ਇਤਿਹਾਸਕ ਥਾਵਾਂ ਵਾਂਗ ਉਨ੍ਹਾਂ ਸੈਲਾਨੀਆਂ ਨੂੰ ਕੋਈ ਗਾਈਡ ਨਹੀਂ ਮਿਲਦਾ। ਜੇਕਰ ਕੋਈ ਮਿਲਦਾ ਵੀ ਹੈ ਤਾਂ ਉਸਨੂੰ ਖੁਦ ਵੀ ਅੰਮ੍ਰਿਤਸਰ ਵਿਚਲੀਆਂ ਚੀਜ਼ਾਂ ਬਾਰੇ ਕੋਈ ਖਾਸ ਗਿਆਨ ਨਹੀਂ ਹੁੰਦਾ। ਇਸੇ ਚੀਜ਼ ਨੂੰ ਮੁੱਖ ਰੱਖਿਆ ਜਾਵੇ ਤਾਂ ਅੰਮ੍ਰਿਤਸਰ ਵਿਚ ਕੋਈ ਲਾਈਸੈਂਸੀ ਗਾਈਡ ਹੀ ਮੌਜੂਦ ਨਹੀਂ ਹੈ। ਪੰਜਾਬ ਦੀ ਇਹ ਬੜੀ ਵੱਡੀ ਤਰਾਸਦੀ ਹੈ ਕਿ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਵਾਲੇ ਸ਼ਹਿਰਾਂ 'ਚ ਸੂਬਾ ਸਰਕਾਰ ਵੱਲੋਂ ਕੋਈ ਵੀ ਪ੍ਰਮਾਣਿਤ ਗਾਈਡ ਮੁਹੱਈਆ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਗਾਈਡ ਨੂੰ ਟ੍ਰੇਨਿੰਗ ਦਿੱਤੀ ਗਈ ਹੈ। 


  ਕਾਂਗਰਸ ਸਰਕਾਰ ਦੇ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੂੰ ਅਪੀਲ ਕਰਦਿਆਂ ਅੰਮ੍ਰਿਤਸਰ ਗਾਈਡ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਪੰਜਾਬ ਵਿਚ ਗਾਈਡਾਂ ਦੀ ਸਥਿਤੀ ਬਾਰੇ ਜਾਣੂ ਕਰਾਇਆ ਗਿਆ। ਬਿਨਾ ਲਾਈਸੈਂਸਾਂ ਤੋਂ ਹਰ ਕੋਈ ਗਾਈਡ ਦਾ ਧੰਦਾ ਖੋਲ੍ਹੀ ਬੈਠਾ ਹੈ ਅਤੇ ਬਿਨਾ ਕਿਸੇ ਜਾਣਕਾਰੀ ਦੇ ਵਿਦੇਸ਼ੋਂ ਆਏ ਸੈਲਾਨੀਆਂ ਨੂੰ ਗੁੰਮਰਾਹ ਕਰਕੇ ਚੰਗੇ ਪੈਸੇ ਬਟੋਰੇ ਜਾ ਰਹੇ ਹਨ।
  ਇਸ ਬਾਰੇ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਗਾਇਡ ਐਸੋਸੀਏਸ਼ਨ ਦੇ ਪ੍ਰਧਾਨ ਜਾਹਨ ਮਸੀਹ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਯਾਤਰੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।  ਉਹਨਾਂ ਨੇ ਦੱਸਿਆ ਕਿ ਵਿਭਾਗ ਨੇ ਕੁਝ ਸਾਲ ਪਹਿਲਾਂ ਗਾਇਡਾਂ ਨੁੰ ਟ੍ਰੇਨਿੰਗ ਦਿੱਤੀ ਸੀ ਤੇ ਲਾਇੰਸਸ ਜਾਰੀ ਕੀਤੇ ਸਨ ਪਰ ਉਹਨਾਂ ਲਾਇੰਸਸਾਂ ਦੀ ਮਿਆਦ ਕੇਵਲ ਇਕ ਸਾਲ ਸੀ ਤੇ ਵਿਭਾਗ ਨੇ ਉਹ ਲਾਇੰਸਸ ਦੁਬਾਰਾ ਰਿਨੀਊ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਨਾ ਤਾਂ ਦੁਬਾਰਾ ਕੋਈ ਟ੍ਰੈਨਿੰਗ ਹੀ ਹੋਈ ਹੈ ਤੇ ਨਾ ਹੀ ਲੰਘੀ ਮਿਆਦ ਵਾਲੇ ਲਾਇੰਸਸ ਰਿਨੀਊ ਕਰਾਉਣ ਦਾ ਕੰਮ ਹੀ ਕੀਤਾ ਗਿਆ ਹੈ। 


  ਟੂਰਿਜ਼ਮ ਵਿਭਾਗ ਦੀ ਗਾਇਡਾਂ ਪ੍ਰਤੀ ਕੋਈ ਵੀ ਨੀਤੀ ਤੇ ਵਿਧਾਨ ਨਾ ਹੋਣ ਕਰਕੇ ਬਿਨਾਂ ਉਚਿਤ ਪੜ੍ਹਾਈ ਤੇ ਜਾਣਕਾਰੀ ਤੋਂ ਵਿਹੂਣੇ ਲੋਕ ਵਿਦੇਸ਼ੀ ਗੈਸਟਾਂ ਨੁੰ ਗਾਇਡ ਕਰ ਰਹੇ ਹਨ ਜਿਸ ਨਾਲ ਵਿਦੇਸ਼ੀ ਯਾਰਤੂਆਂ 'ਤੇ ਬੁਰਾ ਪ੍ਰਭਾਵ ਜਾ ਰਿਹਾ ਹੈ।  ਮਜੂਦਾ ਗਾਇਡਾਂ ਕੋਲ ਲਾਇਸੰਸ ਨਾ ਹੋਣ ਕਾਰਨ ਉਹਨਾਂ ਨੁੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਕਰਕੇ ਅੰਮ੍ਰਿਤਸਰ ਗਾਇਡ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਦੇ ਟੂਰਿਜ਼ਮ ਵਿਭਾਗ ਨੂੰ ਜਲਦੀ ਤੋਂ ਜਲਦੀ ਮੌਜੂਦਾ ਗਾਇਡਾਂ ਦੀ ਟ੍ਰੇਨਿੰਗ ਲਗਾ ਕੇ ਉਹਨਾਂ ਨੂੰ ਲਾਇਸੈਂਸ ਜਾਰੀ ਕਰੇ ਤਾਂ ਕਿ ਬਾਹਰੋਂ ਆਏ ਯਾਤਰੂਆਂ ਨੂੰ ਸਹੀ ਜਾਣਕਾਰੀ ਮਿਲ ਸਕੇ ਅਤੇ ਪੰਜਾਬੀ ਸੱਭਿਆਚਾਰ ਨੂੰ ਸਹੀ ਅਰਥਾਂ ਵਿੱਚ ਯਾਤਰੂਆਂ ਨੂੰ ਦੱਸਿਆ ਜਾ ਸਕੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.