ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰਾਜਨਾਥ ਸਿੰਘ ਵੱਲੋਂ ਸਿੱਖ ਨਸਲ-ਕੁਸ਼ੀ ਨੂੰ ਹਜੂਮੀ ਕਤਲਾਂ ਤੱਕ ਸੀਮਤ ਕਰਨਾ ਇੱਕ ਹੋਰ ਬੇ-ਇਨਸਾਫੀ- ‘ਆਪ’
ਰਾਜਨਾਥ ਸਿੰਘ ਵੱਲੋਂ ਸਿੱਖ ਨਸਲ-ਕੁਸ਼ੀ ਨੂੰ ਹਜੂਮੀ ਕਤਲਾਂ ਤੱਕ ਸੀਮਤ ਕਰਨਾ ਇੱਕ ਹੋਰ ਬੇ-ਇਨਸਾਫੀ- ‘ਆਪ’
Page Visitors: 2376

ਰਾਜਨਾਥ ਸਿੰਘ ਵੱਲੋਂ ਸਿੱਖ ਨਸਲ-ਕੁਸ਼ੀ ਨੂੰ ਹਜੂਮੀ ਕਤਲਾਂ ਤੱਕ ਸੀਮਤ ਕਰਨਾ ਇੱਕ ਹੋਰ ਬੇ-ਇਨਸਾਫੀ- ‘ਆਪ’
By : ਬਾਬੂਸ਼ਾਹੀ ਬਿਊਰੋ
Saturday, Jul 21, 2018 05:40 PM

ਚੰਡੀਗੜ੍ਹ, 21 ਜੁਲਾਈ 2018 - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਦਿੱਗਜ ਆਗੂ ਰਾਜਨਾਥ ਸਿੰਘ ਵੱਲੋਂ 1984 ਦੀ ਸਿੱਖ ਨਸਲਕੁਸ਼ੀ ਨੂੰ ਮਹਿਜ਼ ਹਜੂਮੀ ਕਤਲ (ਲਿੰਚਿੰਗ) ਤੱਕ ਸੀਮਤ ਕਰਨ ਦਾ ਸਖ਼ਤ ਬੁਰਾ ਮਨਾਇਆ ਹੈ ਅਤੇ ਇਸ ਇੱਕ ਹੋਰ ਬੇਇਨਸਾਫ਼ੀ ਕਰਾਰ ਦਿੱਤਾ।
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ 1984 'ਚ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆ 'ਚ ਸਿੱਖਾਂ ਖ਼ਿਲਾਫ਼ ਹੋਈ ਸੋਚੀ ਸਮਝੀ ਨਸਲਕੁਸ਼ੀ ਨੂੰ ਸਿਰਫ਼ ਹਜੂਮੀ ਕਤਲੋਂ ਗਾਰਦ ਤੱਕ ਸੀਮਤ ਕਰ ਕੇ ਰਾਜਨਾਥ ਸਿੰਘ ਨੇ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ, ਇਨਸਾਫ਼ ਪਸੰਦਾਂ ਖ਼ਾਸ ਕਰ ਕੇ ਪੀੜਤ ਸਿੱਖ ਕੌਮ ਦੇ ਦਹਾਕਿਆਂ ਤੋਂ ਅੱਲ੍ਹੇ ਪਏ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ। ਇਸ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਬਿਆਨ ਨੂੰ ਤੁਰੰਤ ਵਾਪਸ ਲੈਣ ਅਤੇ ਇਮਾਨਦਾਰੀ ਨਾਲ ਦੱਸਣ ਕਿ ਉਸ ਸਮੇਂ ਕਾਂਗਰਸ ਹਕੂਮਤ ਦੀ ਨੱਕ ਥੱਲੇ ਕਈ ਦਿਨ ਚੱਲੀ ਸਿੱਖਾਂ ਦੀ ਕਤਲੋਂ ਗਾਰਦ ਅਸਲ ਵਿਚ ਨਸਲਕੁਸ਼ੀ ਸੀ ਜਾਂ ਨਹੀਂ?
ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਭਾਜਪਾ ਨੇ ਵੀ 1984 ਦੇ ਨਰਸੰਹਾਰ ਦੇ ਪੀੜਤ ਸਿੱਖਾਂ ਨੂੰ ਆਪਣੀਆਂ ਸਰਕਾਰਾਂ ਦੌਰਾਨ ਸਮਾਂਬੱਧ ਇਨਸਾਫ਼ ਦੇਣ 'ਚ ਦਿਲਚਸਪੀ ਨਹੀਂ ਦਿਖਾਈ। ਕਾਂਗਰਸ ਤੋਂ ਵੀ ਅੱਗੇ ਲੰਘਦਿਆਂ ਨਸਲਕੁਸ਼ੀ ਨੂੰ ਪਹਿਲਾਂ ਦੰਗੇ ਅਤੇ ਹੁਣ ਭੀੜਤੰਤਰ ਵੱਲੋਂ ਕੀਤੀ ਕਤਲੋਂ ਗਾਰਦ (ਲਿੰਚਿੰਗ) ਕਹਿ ਦਿੱਤਾ ਗਿਆ ਹੈ। ਜਦਕਿ ਕਾਨੂੰਨੀ ਧਾਰਾਵਾਂ ਵੀ ਨਸਲਕੁਸ਼ੀ, ਦੰਗੇ ਅਤੇ ਲਿੰਚਿੰਗ ਨੂੰ ਵੱਖੋ-ਵੱਖ ਪ੍ਰਭਾਸ਼ਿਤ ਕਰਦੀਆਂ ਹਨ। ਡਾ. ਬਲਬੀਰ ਸਿੰਘ ਨੇ ਕੇਂਦਰ 'ਚ ਭਾਜਪਾ ਦੇ ਭਾਈਵਾਲ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਕਿ ਉਹ ਦੱਸਣ ਕਿ 1984 'ਚ ਸਿੱਖਾਂ ਨਾਲ ਜੋ ਕੁੱਝ ਵਾਪਰਿਆ ਉਹ ਨਸਲਕੁਸ਼ੀ ਸੀ, ਦੰਗੇ ਸਨ ਜਾਂ ਹਜੂਮੀ ਕਤਲ (ਲਿੰਚਿੰਗ) ਸੀ?
ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਬਾਦਲ ਰਾਜਨਾਥ ਸਿੰਘ ਦੇ ਲਿੰਚਿੰਗ ਵਾਲੇ ਬਿਆਨ ਨਾਲ ਸਹਿਮਤ ਹਨ ਤਾਂ ਜੀ ਸਦਕੇ ਸੱਤਾਸੁੱਖ ਭੋਗਣ, ਨਹੀਂ ਫਿਰ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਕੇ ਪੰਜਾਬ ਅਤੇ ਪੀੜਤ ਸਿੱਖਾਂ ਸਾਹਮਣੇ ਆਪਣੀ ਅਸਲੀ ਸੋਚ ਦਾ ਪ੍ਰਗਟਾਵਾ ਕਰਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.