ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਾਅਦਿਆਂ ਤੋਂ ਭੱਜੀ : ਦੀਪਕ ਕੰਬੋਜ
ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਾਅਦਿਆਂ ਤੋਂ ਭੱਜੀ : ਦੀਪਕ ਕੰਬੋਜ
Page Visitors: 2332

ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਾਅਦਿਆਂ ਤੋਂ ਭੱਜੀ : ਦੀਪਕ ਕੰਬੋਜ
ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਕੀਤੀ ਮੀਟਿੰਗ
By : ਜਗਦੀਸ਼ ਥਿੰਦ
Sunday, Jul 22, 2018 02:00 PM
ਰੱਖ ਬਾਗ ਲੁਧਿਆਣਾ ਵਿਖੇ ਮੀਟਿੰਗ ਦੌਰਾਨ ਬੇਰੁਜ਼ਗਾਰ ਅਧਿਆਪਕ
ਬਾਬੂਸ਼ਾਹੀ ਬਿਊਰੋ
ਲੁਧਿਆਣਾ 
22 ਜੁਲਾਈ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੀ ਇੱਕ ਮੀਟਿੰਗ ਰੱਖ ਬਾਗ ਲੁਧਿਆਣਾ ਵਿਖੇ ਹੋਈ । ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਰਾਜ ਭਰ ਵਿੱਚੋਂ ਪੁੱਜੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਪ੍ਰੋਗਰਾਮ ਤਹਿ ਕੀਤਾ ਗਿਆ ਕਿ ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਸਬੰਧੀ ਅਪਣਾਈ ਜਾ ਰਹੀ ਟਾਲ - ਮਟੋਲ ਦੀ ਨੀਤੀ ਦਾ ਸਖਤ ਵਿਰੋਧ ਕਰਨ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ । ਇਸ ਮੌਕੇ ਫ਼ੈਸਲਾ ਹੋਇਆ ਕਿ ਰਾਜ ਭਰ ਵਿੱਚ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕ ਆਪੋ ਆਪਣੇ ਹਲਕਿਆਂ ਦੀ ਨੁਮਾਇੰਦਗੀ ਕਰਦੇ ਸਮੂਹ ਵਿਧਾਇਕਾਂ ਨੂੰ ਮੰਗ ਪੱਤਰ ਦੇ ਕੇ ਸਰਕਾਰ ਤੱਕ ਅਧਿਆਪਕਾਂ ਦੀ ਭਰਤੀ ਜਲਦ ਕਰਨ ਦਾ ਸੰਦੇਸ਼ ਪੁੱਜਦਾ ਕਰਨਗੇ । ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਚੋਣਾਂ ਮੌਕੇ ਘਰ - ਘਰ ਨੌਕਰੀ ਦੇਣ ਦਾ ਵਾਅਦਾ ਕਰ ਕੇ ਹੋਂਦ ਵਿੱਚ ਆਈ ਕਾਂਗਰਸ ਸਰਕਾਰ  ਆਪਣੇ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ । ਸ਼ਾਹਕੋਟ ਦੀ ਉੱਪ ਚੋਣ ਮੌਕੇ ਸਰਕਾਰੀ ਨੁਮਾਇੰਦਿਆਂ ਨੇ ਵਾਅਦਾ ਕੀਤਾ ਸੀ ਕਿ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨਾਲ ਤੁਹਾਡੀ ਪੈਨਲ ਮੀਟਿੰਗ ਕਰਵਾ ਕੇ ਭਰਤੀ ਪ੍ਰਕਿਰਿਆ ਆਰੰਭ ਕੀਤੀ ਜਾਵੇਗੀ ।
ਇਸ ਮੌਕੇ ਹੈਰਾਨੀ ਪ੍ਰਗਟ ਕੀਤੀ ਗਈ ਕਿ ਪੰਜਾਬ ਭਵਣ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਓ ਪੀ ਸੋਨੀ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੀ ਮੀਟਿੰਗ ਵਿੱਚ  ਹਾਸੋਹੀਣਾ ਤਰਕ ਦੇ ਕੇ ਭਰਤੀ ਕੁਝ ਸਮੇਂ ਬਾਅਦ ਕਰਨ ਦੀ ਗੱਲ ਕਹੀ ਜੋ ਕਿ ਸਮਝ ਤੋਂ ਬਾਹਰ ਹੈ
ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਕਿਹਾ ਸੀ ਕਿ ਇਸ ਮੌਕੇ ਰਾਜ ਦੀ ਆਰਥਿਕ ਸਥਿਤੀ ਸੰਕਟ ਵਿੱਚ ਹੈ , ਇਸ ਲਈ ਸਰਕਾਰੀ ਸਕੂਲਾਂ ਵਿੱਚ ਭਰਤੀ ਕੁਝ ਸਮੇਂ ਲਈ ਟਾਲ ਦਿੱਤੀ ਗਈ ਹੈ । ਅਧਿਆਪਕ ਆਗੂਆਂ ਨੇ ਕਿਹਾ ਕੇ ਕਰੋਡ਼ਾਂ ਰੁਪਏ ਜੀ ਐਸ ਟੀ ਤੋਂ ਇਕੱਤਰ ਹੋਣ ਦੇ ਬਾਵਜੂਦ ਸਿੱਖਿਆ ਮੰਤਰੀ ਦੀ ਇਹ ਗੱਲ ਮੰਨਣਯੋਗ ਨਹੀਂ ਹੈ । ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿਧਾਇਕਾਂ , ਮੰਤਰੀਆਂ ਅਤੇ ਮੰਤਰੀਆਂ ਦੇ ਓ ਐੱਸ ਡੀਜ਼ ਨੂੰ ਕਰੋੜਾਂ ਰੁਪਏ ਮੁੱਲ ਦੀਆਂ ਮਹਿੰਗੀਆਂ ਕਾਰਾਂ ਲੈ ਕੇ ਦੇਣ ਲਈ ਸਰਕਾਰ ਕੋਲ ਫੰਡ ਹਨ ਪਰ ਗ਼ਰੀਬ ਵਰਗ ਦੇ ਬੱਚਿਆਂ ਦੇ ਭਵਿੱਖ ਲਈ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਲਈ ਸਰਕਾਰ ਫੰਡ ਨਾ ਹੋਣ ਦੀ ਗੱਲ ਕਰ ਰਹੀ ਹੈ ।
ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਦੀਪਕ ਕੰਬੋਜ , ਨਿਰਮਲ ਸਿੰਘ ਜੀਰਾ , ਗੁਰਵਿੰਦਰ ਸਿੰਘ ਜ਼ੀਰਾ , ਸੰਦੀਪ ਸਾਮਾ ਫ਼ਿਰੋਜ਼ਪੁਰ , ਲੇਖ ਸਿੰਘ , ਸੰਦੀਪ ਸੰਧਾ , ਗੁਰਪ੍ਰੀਤ ਫਾਜਿਲਕਾ , ਅਮਨ ਬਠਿੰਡਾ , ਗੁਰਪ੍ਰੀਤ ਮਾਨਸਾ , ਹਰਜਿੰਦਰ ਕੁਮਾਰ ਮਾਨਸਾ , ਇੰਦਰਪਾਲ ਸਿੰਘ ਲੁਧਿਆਣਾ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.