ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਰੀਅਮ ਨਵਾਜ਼ ਵੱਲੋਂ ਮਹਿਲਾ ਕੈਦੀਆਂ ਨੂੰ ਪੜ੍ਹਾਉਣ ਦੀ ਅਪੀਲ ਪਾਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਰੱਦ
ਮਰੀਅਮ ਨਵਾਜ਼ ਵੱਲੋਂ ਮਹਿਲਾ ਕੈਦੀਆਂ ਨੂੰ ਪੜ੍ਹਾਉਣ ਦੀ ਅਪੀਲ ਪਾਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਰੱਦ
Page Visitors: 2345

ਮਰੀਅਮ ਨਵਾਜ਼ ਵੱਲੋਂ ਮਹਿਲਾ ਕੈਦੀਆਂ ਨੂੰ ਪੜ੍ਹਾਉਣ ਦੀ ਅਪੀਲ ਪਾਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਰੱਦਮਰੀਅਮ ਨਵਾਜ਼ ਵੱਲੋਂ ਮਹਿਲਾ ਕੈਦੀਆਂ ਨੂੰ ਪੜ੍ਹਾਉਣ ਦੀ ਅਪੀਲ ਪਾਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਰੱਦ

July 22
16:26 2018
ਇਸਲਾਮਾਬਾਦ, 22 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਨੇਤਾ ਮਰੀਅਮ ਨਵਾਜ਼ ਨੇ ਮਹਿਲਾ ਕੈਦੀਆਂ ਨੂੰ ਪੜ੍ਹਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਜੇਲ ਜ਼ਿਲਾ ਪ੍ਰਸ਼ਾਸਨ ਨੇ ਰੱਦ ਕਰ ਦਿੱਤਾ ਹੈ। ਸ਼ਰੀਫ ਪਰਿਵਾਰ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕ੍ਰਮਵਾਰ 10 ਸਾਲ ਅਤੇ 7 ਸਾਲ ਦੀ ਜੇਲ ਦੀ ਸਜ਼ਾ ਕੱਟ ਰਹੇ ਹਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸ਼ਰੀਫ ਪਰਿਵਾਰ ਦੇ ਵਕੀਲਾਂ ਦੇ ਦਲ ਨੇ ਕੱਲ ਜੇਲ ਪ੍ਰਸ਼ਾਸਨ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵਾਜ਼ ਸ਼ਰੀਫ, ਮਰੀਅਮ ਨਵਾਜ਼ ਤੇ ਮੁਹੰਮਦ ਸਫਦਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਇਲਾਵਾ ਪਾਕਿਸਤਾਨੀ ਬਾਰ ਕੌਂਸਲ ਦੇ ਇਕ ਅਧਿਕਾਰੀ ਮੁਹੰਮਦ ਔਰੰਗਜ਼ੇਬ ਨੇ ਵੀ ਸ਼ਰੀਫ ਨਾਲ ਕੱਲ ਜੇਲ ਵਿਚ ਮੁਲਾਕਾਤ ਕੀਤੀ।
ਅਖਬਾਰ ਨੇ ਇਕ ਵਕੀਲ ਅਮਜ਼ਦ ਪਰਵੇਜ਼ ਦੇ ਹਵਾਲੇ ਨਾਲ ਕਿਹਾ ਹੈ,”ਮਰੀਅਮ ਜੇਲ ਵਿਚ ਮਹਿਲਾ ਕੈਦੀਆਂ ਨੂੰ ਪੜ੍ਹਾਉਣਾ ਚਾਹੁੰਦੀ ਸੀ ਪਰ ਜੇਲ ਪ੍ਰਸ਼ਾਸਨ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਇਕੱਲੇ ਰੱਖਿਆ ਗਿਆ ਹੈ। ਇਸ ਲਈ ਉਹ ਹੋਰ ਕੈਦੀਆਂ ਨਾਲ ਨਹੀਂ ਮਿਲ ਸਕਦੀ।” ਵਕੀਲ ਨੇ ਕਿਹਾ,”ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਜੇਲ ਪ੍ਰਸ਼ਾਸਨ ਨੇ ਮਰੀਅਮ ਨੂੰ ਕਲਮ ਅਤੇ ਕਾਗਜ਼ ਮੁਹੱਈਆ ਨਹੀਂ ਕਰਵਾਇਆ ਹੈ।” ਵਕੀਲ ਨੇ ਅੱਗੇ ਦੱਸਿਆ ਕਿ ਮਰੀਅਮ ਨੇ ਜੇਲ ਪ੍ਰਸ਼ਾਸਨ ਦੀ ਉਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ, ਜਿਸ ਵਿਚ ਉਸ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਸਿਹਾਲਾ ਪੁਲਸ ਕਾਲਜ ਦੇ ਆਰਾਮ ਘਰ ਭੇਜਿਆ ਜਾਵੇਗਾ, ਜਿਸ ਨੂੰ ਇਕ ਉਪ ਜੇਲ ਐਲਾਨਿਆ ਗਿਆ ਹੈ। ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਦੋਵੇਂ ਪਿਓ-ਧੀ ਨੂੰ ਜੇਲ ਵਿਚ ਚਾਰ ਸਮਾਚਾਰ ਪੱਤਰ ਦਿੱਤੇ ਜਾਣੇ ਚਾਹੀਦੇ ਹਨ ਪਰ ਉਨ੍ਹਾਂ ਨੂੰ ਸਿਰਫ ਇਕ ਸਮਾਚਾਰ ਪੱਤਰ ਹੀ ਦਿੱਤਾ ਜਾ ਰਿਹਾ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.