ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਏਸ਼ੀਆ-ਪੈਸੀਫਿਕ ਮਾਸਟਰ ਗੇਮਜ਼ ‘ਚ ਭਾਰਤੀ ਹਾਕੀ ਟੀਮ ਨੇ ਜਿੱਤਿਆ ਸੋਨ ਤਗਮਾ
ਏਸ਼ੀਆ-ਪੈਸੀਫਿਕ ਮਾਸਟਰ ਗੇਮਜ਼ ‘ਚ ਭਾਰਤੀ ਹਾਕੀ ਟੀਮ ਨੇ ਜਿੱਤਿਆ ਸੋਨ ਤਗਮਾ
Page Visitors: 2338

ਏਸ਼ੀਆ-ਪੈਸੀਫਿਕ ਮਾਸਟਰ ਗੇਮਜ਼ ‘ਚ ਭਾਰਤੀ ਹਾਕੀ ਟੀਮ ਨੇ ਜਿੱਤਿਆ ਸੋਨ ਤਗਮਾਏਸ਼ੀਆ-ਪੈਸੀਫਿਕ ਮਾਸਟਰ ਗੇਮਜ਼ ‘ਚ ਭਾਰਤੀ ਹਾਕੀ ਟੀਮ ਨੇ ਜਿੱਤਿਆ ਸੋਨ ਤਗਮਾ

September 16
16:54 2018
ਜਰਖੜ ਹਾਕੀ ਅਕੈਡਮੀ ਦਾ ਗੁਰਸਤਿੰਦਰ ਸਿੰਘ 9 ਗੋਲ ਕਰਕੇ ਬਣਿਆ ਟੌਪ ਸਕੋਰਰ
ਲੁਧਿਆਣਾ, 16 ਸਤੰਬਰ (ਪੰਜਾਬ ਮੇਲ)- ਮਲੇਸ਼ੀਆ ਦੇ ਸ਼ਹਿਰ ਪਨਾਗ ਵਿਖੇ ਏਸ਼ੀਆ-ਪੈਸੀਫਿਕ ਮਾਸਟਰ ਗੇਮਜ਼ ਦੇ ਹਾਕੀ ਮੁਕਾਬਲਿਆਂ ‘ਚ ਭਾਰਤੀ ਹਾਕੀ ਟੀਮ ਦੇ ਵੈਟਰਨ ਖਿਡਾਰੀਆਂ ਨੇ ਆਪਣੀ ਖੇਡ ਹੁਨਰ ਨੂੰ ਦਰਸਾਉਂਦਿਆਂ ਸੋਨ ਤਗਮਾ ਜਿੱਤ ਕੇ ਭਾਰਤੀ ਹਾਕੀ ਟੀਮ ਦਾ ਮਾਣ ਵਧਾਇਆ।

ਇੱਕ ਪਾਸੇ ਜਦੋਂ ਭਾਰਤ ਦੀ ਨੌਜਵਾਨ ਹਾਕੀ ਟੀਮ ਏਸ਼ੀਅਨ ਖੇਡਾਂ 2019 ਜਕਾਰਤਾ ਵਿਖੇ ਮਲੇਸ਼ੀਆ ਤੋਂ ਸੈਮੀਫਾਈਨਲ ਵਿਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰ ਕੇ ਸੋਨ ਤਗਮੇ ਤੋਂ ਵਾਂਝੀ ਹੋਈ ਸੀ ਤਾਂ ਦੂਜੇ ਪਾਸੇ ਮਾਸਟਰ ਗੇਮਜ਼ ਵਿਚ ਭਾਰਤੀ ਹਾਕੀ ਟੀਮ ਨੇ ਆਪਣੇ ਪਹਿਲੇ ਲੀਗ ਮੈਚ ਵਿਚ ਮਲੇਸ਼ੀਆ ਨੂੰ 4-1 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਬਾਕੀ ਦੇ ਲੀਗ ਮੈਚਾਂ ਵਿਚ ਭਾਰਤ ਨੇ ਸਿੰਗਾਪੁਰ ਨੂੰ 7-3 ਨਾਲ, ਪ੍ਰਿੰਸ ਆਫ ਵੇਲਜ਼ ਨੂੰ 6-1 ਨਾਲ ਤੇ ਥਾਈਲੈਂਡ ਨੂੰ 5-3 ਨਾਲ , ਆਖਰੀ ਮੈਚ ਵਿਚ ਮੇਜ਼ਬਾਨ ਮਲੈਸ਼ੀਆ ਨਾਲ 2-2 ਦੀ ਬਰਾਬਰੀ ਤੋਂ ਬਾਅਦ ਕੁੱਲ 13 ਅੰਕ ਹਾਸਲ ਕਰਦਿਆਂ ਖਿਤਾਬੀ ਜਿੱਤ ਹਾਸਲ ਕੀਤੀ। ਮੇਜ਼ਬਾਨ ਮਲੇਸ਼ੀਆ ਦੂਸਰੇ ਸਥਾਨ ‘ਤੇ ਰਿਹਾ।
ਭਾਰਤ ਦੀ ਪਹਿਲੀ ਵਾਰ ਨੁਮਾਇੰਦਗੀ ਕਰਦਿਆਂ ਜਰਖੜ ਹਾਕੀ ਅਕੈਡਮੀ ਦਾ ਗੁਰਸਤਿੰਦਰ ਸਿੰਘ 9 ਗੋਲ ਕਰ ਕੇ ਟੂਰਨਾਮੈਂਟ ਦਾ ਸਰਵੋਤਮ ਸਕੋਰਰ ਬਣਿਆ। ਹਿਮਾਚਲ ਦੇ ਪਵਨ ਕੁਮਾਰ ਦੀ ਕਪਤਾਨੀ ਹੇਠਾਂ ਇਸ ਭਾਰਤੀ ਹਾਕੀ ਟੀਮ ਵਿਚ 9 ਖਿਡਾਰੀ ਪੰਜਾਬ ਦੇ ਸਨ। ਗੁਰਸਤਿੰਦਰ ਸਿੰਘ ਨੂੰ ਵਤਨ ਪਰਤਣ ‘ਤੇ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.