ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਵਿਧਾਨ ਸਭਾ ਦੇ ਨਵੇਂ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੂੰ ਪਸੰਦ ਨਹੀਂ ਆਇਆ ਸਰਕਾਰੀ ਬੰਗਲਾ
ਪੰਜਾਬ ਵਿਧਾਨ ਸਭਾ ਦੇ ਨਵੇਂ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੂੰ ਪਸੰਦ ਨਹੀਂ ਆਇਆ ਸਰਕਾਰੀ ਬੰਗਲਾ
Page Visitors: 2361

ਪੰਜਾਬ ਵਿਧਾਨ ਸਭਾ ਦੇ ਨਵੇਂ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੂੰ ਪਸੰਦ ਨਹੀਂ ਆਇਆ ਸਰਕਾਰੀ ਬੰਗਲਾਪੰਜਾਬ ਵਿਧਾਨ ਸਭਾ ਦੇ ਨਵੇਂ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੂੰ ਪਸੰਦ ਨਹੀਂ ਆਇਆ ਸਰਕਾਰੀ ਬੰਗਲਾ

September 20
17:32 2018

ਚੰਡੀਗੜ੍ਹ, 20 ਸਤੰਬਰ (ਪੰਜਾਬ ਮੇਲ)-ਪੰਜਾਬ ਦੇ ਨਵੇਂ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਚੰਡੀਗੜ੍ਹ ਦੇ ਦੱਖਣੀ ਪਾਸੇ ਉਨ੍ਹਾਂ ਨੂੰ ਅਲਾਟ ਕੀਤੇ ਇਕ ਸਰਕਾਰੀ ਬੰਗਲੇ ਤੋਂ ਖੁਸ਼ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਉਨ੍ਹਾਂ ਨੂੰ ਇਹ ਬੰਗਲਾ ਸੁਖਪਾਲ ਖਹਿਰਾ ਦੀ ਜਗ੍ਹਾ ਅਲਾਟ ਕੀਤਾ ਗਿਆ ਹੈ। ਅਸਲ ਵਿਚ ਆਮ ਆਦਮੀ ਪਾਰਟੀ ਆਗੂ ਚੀਮਾ ਉੱਤਰੀ ਪਾਸੇ ਇਕ ਅਜਿਹੇ ਸਥਾਨ ‘ਤੇ ਰਹਿਣਾ ਚਾਹੁੰਦੇ ਸਨ, ਜਿੱਥੇ ਮੁੱਖ ਮੰਤਰੀ, ਜ਼ਿਆਦਾਤਰ ਮੰਤਰੀ ਅਤੇ ਬਾਕੀ ਉੱਚ ਅਧਿਕਾਰੀ ਆਉਂਦੇ ਰਹਿੰਦੇ ਹਨ। ਪਰ ਹੁਣ ਉਹ ਦੂਰ-ਦੁਰਾਡੇ ਦੇ ਸੈਕਟਰ 39 ‘ਚ ਰਹਿ ਰਹੇ ਹਨ।
ਚੀਮਾ ਨੇ ਕਿਹਾ ਕਿ ਜਦੋਂ ਵੀ ਮੈਂ ਸ਼ਹਿਰ ਵਿਚ ਹੁੰਦਾ ਹਾਂ ਤਾਂ ਪਾਰਟੀ ਦੇ ਨੇਤਾਵਾਂ ਅਤੇ ਸਮਰਥਕਾਂ ਨੂੰ ਮਿਲਣ ਲਈ ਮੈਨੂੰ ਕੁਝ ਥਾਂ ਚਾਹੀਦੀ ਹੈ। ਪਰ ਵਿਭਾਗ ਅਜੇ ਘਰ ਦੀ ਮੁਰੰਮਤ ਕਰ ਰਿਹਾ ਹੈ। ਕੰਮ ਪੂਰਾ ਹੋਣ ਵਿਚ ਕੁਝ ਸਮਾਂ ਲੱਗ ਸਕਦਾ ਹੈ।
ਹਾਲਾਂਕਿ ਚੀਮਾ ਅਤੇ ਉਨ੍ਹਾਂ ਦੇ ਪਾਰਟੀ ਸਹਿਯੋਗੀਆਂ, ਜਿਨ੍ਹਾਂ ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਹਰਵਿੰਦਰ ਸਿੰਘ ਫੂਲਕਾ ਵੀ ਹਨ, ਨੇ ਇਸ ਮੁੱਦੇ ਨੂੰ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਇਆ ਸੀ, ਪਰ ਮੁੱਖ ਮੰਤਰੀ ਨੇ ਇਸ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ‘ਆਪ’ ਆਗੂਆਂ ਨੂੰ ਦੱਸਿਆ ਕਿ ਕੁਝ ਮੰਤਰੀ ਤਾਂ ਅਜੇ ਤੱਕ ਬੰਗਲਾ ਮਿਲਣ ਦੀ ਉਡੀਕ ਕਰ ਰਹੇ ਹਨ ਕਿਉਂਕਿ ਬੰਗਲਿਆਂ ਦੀ ਘਾਟ ਹੈ ਅਤੇ ਵਿਰੋਧੀ ਧਿਰ ਆਗੂ ਲਈ ਖਾਸ ਤੌਰ ‘ਤੇ ਕੋਈ ਥਾਂ ਤੈਅ ਨਹੀਂ ਕੀਤੀ ਗਈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.