ਅੰਦੋਲਨਕਾਰੀ ਅਧਿਆਪਕ ਕਰਨਗੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦਾ ਬਾਈਕਾਟ , 21 ਨੂੰ ਰਾਜੇ ਦੇ ਮਹਿਲ ਦਾ ਘਿਰਾਉ
ਅੰਦੋਲਨਕਾਰੀ ਅਧਿਆਪਕ ਕਰਨਗੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦਾ ਬਾਈਕਾਟ , 21 ਨੂੰ ਰਾਜੇ ਦੇ ਮਹਿਲ ਦਾ ਘਿਰਾਉ
ਅੰਦੋਲਨਕਾਰੀ ਅਧਿਆਪਕ ਕਰਨਗੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦਾ ਬਾਈਕਾਟ , 21 ਨੂੰ ਰਾਜੇ ਦੇ ਮਹਿਲ ਦਾ ਘਿਰਾਉ
By : ਬਾਬੂਸ਼ਾਹੀ ਬਿਊਰੋ
Saturday, Oct 13, 2018 10:17 PMਹਜ਼ਾਰਾਂ ਅਧਿਆਪਕਾਂ ਨੇ ਫੁਆਰਾ ਚੌਕ ਤੱਕ ਕੀਤਾ ਵਿਸ਼ਾਲ ਰੋਸ
ਪਟਿਆਲਾ 13 ਅਕਤੂਬਰ 2018 ਜੀ ਐੱਸ ਪੰਨੂ
ਸਾਂਝਾ ਅਧਿਆਪਕ ਮੋਰਚਾ ਨੇ ਆਪਣੇ ਅਗਲੇ ਸੰਗਰਸ਼ ਦਾ ਐਲਾਨ ਕਰ ਦਿੱਤਾ ਤੇ ਸ੍ਰਕਾਰ ਨੂੰ ਚਿਤਾਵਨੀ ਦਿੰਦਿਆਂ ਦਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਪਟਿਆਲਾ ਰੈਲੀ ਦੀ ਸਟੇਜ ਤੋਂ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਦੇ ਬਾਈਕਾਟ ਦਾ ਕੀਤਾ ਐਲਾਨ।
ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਵਿੱਤ ਮੰਤਰੀ, ਸਿੱਖਿਆ ਸਕੱਤਰ ਦੇ ਰਾਵਣ ਰੂਪੀ ਪੁਤਲੇ ਦੁਸ਼ਿਹਰਾ ਵਾਲੇ ਦਿਨ 18 ਅਕਤੂਬਰ ਨੂੰ ਸਾਰੇ ਜ਼ਿਲ੍ਹਾ
ਹੈੱਡ ਕੁਆਰਟਰਾਂ 'ਤੇ ਫੂਕੇ ਜਾਣਗੇ। 16 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਮਾਝੇ ਦੇ ਜਿਲੵਿਆਂ ਦੇ ਅਧਿਆਪਕ ਕਰਨਗੇ ਸੰਘਰਸ਼ੀ ਜਗਰਾਤਾ।
15 ਤੋਂ21 ਅਕਤੂਬਰ ਤੱਕ ਕਾਲਾ ਹਫਤਾ ਮਨਾਇਅਾ ਜਾਵੇਗਾ। ਇਸ ਦੌਰਾਨ ਸਾਰੇ ਅਧਿਆਪਕ ਕਾਲੇ ਬਿੱਲੇ ਲਗਾ ਕੇ ਸਕੂਲਾਂ ਵਿੱਚ
ਜਾਣਗੇ ਅਤੇ ਸਕੂਲ ਸਮੇਂ ਤੋਂ ਬਾਅਦ ਸਕੂਲ਼ਾਂ ਅੱਗੇ ਪੰਜਾਬ ਸਰਕਾਰਦੀਆਂ ਅਰਥੀਆਂ ਫੂਕੀਆ ਜਾਣਗੀਆਂ।
21 ਅਕਤੂਬਰ ਨੂੰ ਪੰਜਾਬ ਦੀਆਂ ਸਮੁੱਚੀਆਂ ਮੁਲਾਜ਼ਮ ਅਤੇ ਜਨਤਕ ਜਥੇਬੰਦੀਆਂ ਨੂੰ ਲੈਂਦਿਆਂ ਮੁੱਖ ਮੰਤਰੀ ਦੇ ਮਹਿਲ ਦਾ ਕੀਤਾ
ਜਾਵੇਗਾ ਘਿਰਾਉ।