ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਦਾ ਰਾਜਪੁਰਾ ਵਿਖੇ ਪਹੰੁਚਣ ਤੇ ਸਵਾਗਤ
ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਦਾ ਰਾਜਪੁਰਾ ਵਿਖੇ ਪਹੰੁਚਣ ਤੇ ਸਵਾਗਤ
ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਦਾ ਰਾਜਪੁਰਾ ਵਿਖੇ ਪਹੰੁਚਣ ਤੇ ਸਵਾਗਤ
By : ਬਾਬੂਸ਼ਾਹੀ ਬਿਊਰੋ
Saturday, Oct 13, 2018 04:48 PM
ਅਦਾਲਤ ਵਲੋਂ ਇਨਸਾਫ ਮਿਲਣ ਬਾਅਦ ਜੇਤੂ ਚਿੰਨ ਬਣਾਉਦੇ ਹੋਏ ਵਿਧਾਇਕ ਨਰੇਸ਼ ਯਾਦਵ ਅਤੇ ਪਾਰਟੀ ਵਰਕਰ
ਰਾਜਪੁਰਾ 12 ਅਕਤੂਬਰ 2018 (ਕੁਲਵੰਤ ਸਿੰਘ ਬੱਬੂ )
ਅਕਾਲੀ ਭਾਜਪਾ ਸਰਕਾਰ ਸਮੇਂ੍ਹ ਦਿੱਲੀ ਦੇ ਮਹਿਰੋਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਸੰਗਰੂਰ ਦੀ ਮਾਨਯੋਗ ਅਦਾਲਤ ਨੇ ਕੁਰਾਨ ਸ਼ਰੀਫ ਮਲੇਰ ਕੋਟਲਾ ਮਾਮਲੇ ਵਿੱਚ ਦੇਸ ਧਰੋਹ ਦੇ ਲੱਗੇ ਦੋਸ਼ ਤਹਿਤ ਕੇਸ ਵਿੱਚੋਂ ਬਰੀ ਕਰਨ ਉਪਰੰਤ ਉਹਨਾਂ ਦਾ ਰਾਜਪੁਰਾ ਪਹੰੁਚਣ ਤੇ ਸ਼ਹਿਰ ਦੇ ਆਪ ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰ ਅਰੋੜਾ ਅਤੇ ਮੁਨੀਸ਼ ਕੁਮਾਰ ਬਤਰਾ ਦੀ ਅਗਵਾਈ ਵਿੱਚ ਭਰਵਾ ਸਵਾਗਤ ਕੀਤਾ ਗਿਆ ਹੈ ।
ਇਸ ਮੋਕੇ ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ।ਉਹਨਾਂ ਨੇ ਕਿਹਾ ਕਿ ਜਿਹੜੇ ਕੁਰਾਨ ਸਰੀਫ ਮਾਮਲੇ ਵਿੱਚ ਉਹਨਾਂ ਨੂੰ ਅਕਾਲੀ ਭਾਜਪਾ ਸਰਕਾਰ ਸਮੇਂ੍ਹ ਧੱਕੇ ਸ਼ਾਹੀ ਨਾਲ ਫਸਾਇਆ ਗਿਆ ਸੀ ।ਉਸ ਕੇਸ ਵਿੱਚ ਸੰਗਰੂਰ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ ।ਇਸ ਮੋਕੇ ਉਹਨਾ ਅਦਾਲਤ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਨੁੰੂ ਨਿਆ ਪਾਲਿਕਾ ਤੇ ਪੂਰਨ ਭਰੋਸਾ ਸੀ ਜਿਸ ਦੇ ਤਹਿਤ ਅਦਾਲਤ ਨੇ ਉਹਨਾ ਨੂੰ ਇਨਸਾਫ ਦਿੱਤਾ ਹੈ ।
ਉਹਨਾ ਨੇ ਪੰਜਾਬ ਆਪ ਦੇ ਵਲੰਟੀਅਰਜ ਨੂੰ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰਨ ਲਈ ਵੀ ਪ੍ਰੇਰਿਆ ।
ਇਸ ਮੋਕੇ ਉਹਨਾ ਨਾਲ ਪਾਰਟੀ ਦੇ ਹੋਰ ਵੀ ਸੀਨੀਅਰ ਆਗੂ ਹਾਜਿਰ ਸਨ ।