ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿਧੂ ਦੀ ਟਵਿੱਟਰ ਤੇ ਧਮਾਕੇਦਾਰ ਵਾਪਸੀ- ਮੋਦੀ ਸਰਕਾਰ ਖਿਲਾਫ ਸ਼ੁਰੂ ਕੀਤੀ#JawabdoModi ਜੰਗ
ਸਿਧੂ ਦੀ ਟਵਿੱਟਰ ਤੇ ਧਮਾਕੇਦਾਰ ਵਾਪਸੀ- ਮੋਦੀ ਸਰਕਾਰ ਖਿਲਾਫ ਸ਼ੁਰੂ ਕੀਤੀ#JawabdoModi ਜੰਗ
Page Visitors: 2343

ਸਿੱਧੂ ਦੀ ਟਵਿੱਟਰ 'ਤੇ ਧਮਾਕੇਦਾਰ ਵਾਪਸੀ - ਮੋਦੀ ਸਰਕਾਰ ਖਿਲਾਫ ਸ਼ੁਰੂ ਕੀਤੀ #JawabdoModi ਜੰਗ
By : ਬਾਬੂਸ਼ਾਹੀ ਬਿਊਰੋ
Saturday, Nov 10, 2018 09:55 PM

ਲੰਬੇ ਸਮੇਂ ਬਾਅਦ ਟਵਿੱਟਰ 'ਤੇ ਸਰਗਰਮ ਹੋਏ ਸ਼ੈਰੀ ਔਨ ਟੌਪ
ਚੰਡੀਗੜ੍ਹ, 10 ਨਵੰਬਰ 2018 -
ਨਵਜੋਤ ਸਿੱਧੂ ਕਾਫੀ ਲੰਬੇ ਸਮੇਂ ਬਾਅਦ ਟਵਿੱਟਰ 'ਤੇ ਮੁੜ ਸਰਗਰਮ ਹੋਏ ਹਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣਾ ਟਵਿੱਟਰ ਅਕਾਊਂਟ ਐਕਟਿਵ ਕਰ ਟਵੀਟ ਕੀਤਾ। ਜਿਸ 'ਚ ਉਨ੍ਹਾਂ ਲਿਖਿਆ ਕਿ ਉਹ ਖੰਭੇ ਨਾਲ ਲੱਗੀ ਹਾਈ ਵੋਲਟੇਜ ਬਿਜਲੀ ਦੀ ਤਾਰ ਵਾਂਗ ਸਭ ਨਾਲ ਜੁੜੇ ਰਹਿਣਗੇ।

ਸਿੱਧੂ ਵੱਲੋਂ ਕੀਤੇ ਬੀਤੇ ਦਿਨੀਂ ਮੋਦੀ ਸਰਕਾਰ ਖਿਲਾਫ ਨੋਟਬੰਦੀ 'ਤੇ ਧਮਾਕੇ ਤੋਂ ਬਾਅਦ ਸਿੱਧੂ ਕਾਫੀ ਚਰਚਾ 'ਚ ਹਨ। ਪਹਿਲਾਂ ਸਿੱਧੂ ਲਾਫਟਰ ਚੈਲੰਜ ਕਾਰਨ ਭਾਰਤ 'ਚ ਛਾਏ ਹੋਏ ਸਨ, ਫਿਰ ਉਸ ਤੋਂ ਬਾਅਦ ਬਾਦਲਾਂ ਦੇ ਪਿੱਛੇ ਹੱਥ ਧੋ ਪੈਣ ਕਾਰਨ ਪੰਜਾਬ 'ਚ ਚਰਚਾ 'ਚ ਸਨ, ਪਰ ਬੀਤੇ ਦਿਨੀਂ ਨੋਟਬੰਦੀ 'ਤੇ ਮੋਦੀ ਸਰਕਾਰ ਦੇ ਪੋਤੜੇ ਫਰੋਲ ਸ਼ੈਰੀ ਸੱਚ 'ਚ ਔਨ ਟੌਪ ਹੋ ਗਏ।  ਸਿੱਧੂ ਵੱਲੋਂ ਟਵਿੱਟਰ ਰਾਹੀਂ #JawabdoModi ਸ਼ੁਰੂ ਕੀਤਾ ਗਿਆ ਹੈ ਜਿਸ 'ਚ ਉਹ ਮੋਦੀ ਸਰਕਾਰ ਦੇ ਵਾਅਦਿਆਂ ਨੂੰ ਚੇਤੇ ਕਰਾਉਂਦੇ ਨਜ਼ਰ ਆ ਰਹੇ ਨੇ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.