ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੁਰਦਵਾਰੇ ਦੀ ਡਿਗੀ ਇਮਾਰਤ, ਕਾਰ ਸੇਵਾ ‘ਚ ਆਏ 4 ਦੀ ਮੌਤ,3 ਜ਼ਖਮੀ
ਗੁਰਦਵਾਰੇ ਦੀ ਡਿਗੀ ਇਮਾਰਤ, ਕਾਰ ਸੇਵਾ ‘ਚ ਆਏ 4 ਦੀ ਮੌਤ,3 ਜ਼ਖਮੀ
Page Visitors: 2334

ਗੁਰਦੁਆਰੇ ਦੀ ਡਿੱਗੀ ਇਮਾਰਤ, ਕਾਰ ਸੇਵਾ 'ਚ ਆਏ 4 ਦੀ ਮੌਤ, 3 ਜ਼ਖਮੀ
By : ਬਾਬੂਸ਼ਾਹੀ ਬਿਊਰੋ
Monday, Nov 19, 2018 08:10 AM

ਗੁਰਦੁਆਰਾ ਸਾਹਿਬ ਦੀ ਇਮਾਰਤ ਡਿਗੀ, ਕਾਰ ਸੇਵਾ 'ਚ ਆਏ 4 ਦੀ ਮੌਤ, 2 ਜ਼ਖਮੀ
ਅਬੋਹਰ, 19 ਨਵੰਬਰ 2018 -
ਰਾਜਸਥਾਨ ਦੇ ਹਨੂਮਾਨਗੜ੍ਹ ਅਧਿਨ ਪੈਂਦੇ ਕਸਬੇ ਨੌਹਰ ਨਜ਼ਦੀਕ ਪਿੰਡ ਢਾਣੀ ਸਹਾਰਨਾਂ 'ਚ ਨਿਰਮਾਣ ਅਧੀਨ ਗੁਰਦੁਆਰਾ ਸਾਹਿਬ ਦੀ ਚਾਰ ਮੰਜ਼ਿਲਾ ਇਮਾਰਤ ਡਿਗ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਹੋ ਗਏ।

ਇਸ ਗੁਰਦੁਆਰਾ ਸਾਹਿਬ ਦੀ ਉਸਾਰਿ ਕਾਰ ਸੇਵਾ ਅਧੀਨ ਚੱਲ ਰਹੀ ਸੀ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕਾਰ ਸੇਵਾ ਅਧੀਨ ਹੀ ਇਥੇ ਰੁਕੇ ਹੋਏ ਸਨ। ਜਾਣਕਾਰੀ ਮੁਤਾਬਕ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕਾਰਜ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ । ਤਿੰਨ ਮੰਜ਼ਿਲਾਂ ਦਾ ਕਾਰਜ ਸੰਪੂਰਨ ਕਰ ਲਿਆ ਗਿਆ ਸੀ ਜਦਕਿ ਗੁੰਬਦ ਦਾ ਕੰਮ ਚੱਲ ਰਿਹਾ ਸੀ
ਐਤਵਾਰ ਤੜਕਸਵੇਰ ਗੁਰਦੁਆਰਾ ਸਾਹਿਬ ਦੀ ਚਾਰ ਮੰਜ਼ਿਲਾ ਇਮਾਰਤ ਅਚਾਨਕ ਡਿਗ ਗਈ ਜਿਸ ਹੇਠ ਸੁੱਤੇ ਪਏ 6 ਵਿਅਕਤੀ ਦਬ ਗਏ। ਘਟਨਾ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਪ੍ਰਸ਼ਾਸਨ ਤੇ ਪਿੰਡ ਦੇ ਲੋਕਾਂ ਦਾ ਇਕੱਠ ਹੋ ਗਿਆ ਤੇ ਮਸ਼ੀਨਾਂ ਬੁਲਾ ਕੇ ਮਲਬੇ ਨੂੰ ਸਾਈਡ 'ਤੇ ਹਟਾਉਣ ਦਾ ਕਾਰਜ ਅਰੰਭਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਬਗੈਰ ਸਰੀਆ ਅਤੇ ਕੱਕੇ ਰੇਤੇ ਦੀ ਜਗ੍ਹਾ ਬਾਲੂ ਰੇਤੇ ਦੀ ਵਰਤੋਂ ਕੀਤੀ ਗਈ ਸੀ। ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਪੁਲਿਸ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ। 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.