ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਵਾਂ ਪੰਜਾਬੀ ਟੀ ਵੀ ਚੈਨਲ ‘ਵਿਨੀਪੈਗ ਹਲਚਲ’ ਸ਼ੁਰੂ
ਨਵਾਂ ਪੰਜਾਬੀ ਟੀ ਵੀ ਚੈਨਲ ‘ਵਿਨੀਪੈਗ ਹਲਚਲ’ ਸ਼ੁਰੂ
Page Visitors: 2298

ਨਵਾਂ ਪੰਜਾਬੀ ਟੀ ਵੀ ਚੈਨਲ ‘ਵਿਨੀਪੈਗ ਹਲਚਲ’ ਸ਼ੁਰੂ
By : ਬਾਬੂਸ਼ਾਹੀ ਬਿਊਰੋ
Wednesday, Dec 05, 2018 06:36 PM

ਨਵਾਂ ਪੰਜਾਬੀ ਟੀ ਵੀ ਚੈਨਲ ‘ਵਿਨੀਪੈਗ ਹਲਚਲ’ ਸ਼ੁਰੂ
ਚੰਡੀਗੜ੍ਹ, 5 ਦਸੰਬਰ 2018 -
  ਕੈਨੇਡਾ, ਅਮਰੀਕਾ, ਇੰਗਲੈਡ ਅਤੇ ਯੌਰਪ ਦੇ ਸਮੂਹ ਪੰਜਾਬੀਆਂ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਦਰਸਕਾਂ ਲਈ ਖੁਸ਼ਖਬਰੀ ਹੈ ਕਿ ਉਨ੍ਹਾਂ ਦਾ ਆਪਣਾ ਟੀ.ਵੀ ਚੈਨਲ "ਵਿੰਨੀਪੈਗ ਹੱਲਚੱਲ" ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ| ਇਹ ਟੀ.ਵੀ ਚੈਨਲ ਨੰਬਰ:2810 ਗੋਲਡ ਆਈ.ਪੀ.ਟੀ.ਵੀ, 3842 ਆਈ.ਪੀ. ਟੀ.ਵੀ ਐਕਸਪ੍ਰੈੇਸ, 391 ਜੈਮ, 83 ਆਨ ਵੋਇਸ ਅਤੇ ਹੋਰ ਵੀ ਕੈਨੇਡਾ ਅਤੇ ਨਾਰਥ ਅਮਰੀਕਾ, ਇੰਗਲੈਡ ਅਤੇ ਯੌਰਪ, ਅਸਟ੍ਰੇਲੀਆ ਤੋਂ ਇਲਾਵਾ ਫੇਸਬੁੱਕ ਅਤੇ ਯੂ ਟਿਊਬ ਤੇ ਲਗਾਤਾਰ ਜਾਰੀ ਹੈ ਅਤੇ ਆਪ ਸਭ ਇਸ ਚੈਨਲ ਰਾਹੀ ਪ੍ਰਸਾਰਤ ਵੱਖ ਵੱਖ ਪੰਜਾਬੀ ਪ੍ਰੋਗਰਾਮਾਂ ਦਾ ਅਨੰਦ ਮਾਣ ਸਕਦੇ ਹੋ|
   ਇਹ ਸਮੇ ਦੀ ਕਾਰ ਹੈ ਕਿ ਪ੍ਰਦੇਸਾਂ ਵਿੱਚ ਆਪਣੇ ਵਿਰਸੇ ਨੂੰ ਜਿਉਂਦਾ ਰੱਖਣਾ ਅਤਿਅੰਤ ਮਹੱਤਤਾ ਵਾਲਾ ਵਿਸ਼ਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੱਡਮੁੱਲੇ ਅਤੇ ਅਣਖੀਲੇ ਪੰਜਾਬੀ ਵਿਰਸੇ ਨਾਲ ਜੁੜੀਆਂ ਰਹਿਣ|
   ਅਜਿਹੀ ਸੋਚ ਦਿਮਾਗ ਵਿੱਚ ਲੈਕੇ ਵਿੰਨੀਪੈਗ ਹੱਲਚੱਲ ਟੀ.ਵੀ ਚੈਨਲ ਅਮਨਪ੍ਰੀਤ ਸਿੰਘ ਕੰਗ ਵੱਲੋਂ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਪੰਜਾਬੀ ਵਿਰਸੇ ਨੂੰ ਪ੍ਰਦੇਸਾਂ ਵਿੱਚ ਵੀ ਲਗਾਤਾਰ ਪ੍ਰਫੁੱਲਤ ਕੀਤਾ ਜਾਵੇ ਅਤੇ ਸਦਾ ਲਈ ਇਸਦੀ ਅਮਿੱਟ ਛਾਪ ਛੱਡੀ ਜਾਵੇ| ਇਸ ਚੈਨਲ ਰਾਹੀ ਗੁਰਬਾਣੀ ਕੀਰਤਨ, ਗੁਰਬਾਣੀ ਵਿਚਾਰ ਕਥਾ, ਪੰਜਾਬੀ ਖਬਰਾਂ, ਮਨੋਰੰਜਨ, ਵਿਰਸੇ ਸਬੰਧੀ ਵਿਚਾਰ  ਗੋਸ਼ਟੀਆਂ ਅਤੇ ਰੋਜ਼ਾਨਾ ਦੇ ਭੱਖਵੇ ਮੁੱਦਿਆਂ ਬਾਰੇ ਤਾਜ਼ਾ ਜਾਣਕਾਰੀ ਤੋਂ ਇਲਾਵਾ ਪੰਜਾਬੀ ਇਤਿਹਾਸ ਨਾਲ ਸਬੰਧਤ ਭਰਪੂਰ ਜਾਣਕਾਰੀ ਪ੍ਰਸਾਰਤ ਕੀਤੀ ਜਾਵੇਗੀ| ਜਾਣਕਾਰੀ ਭਰਪੂਰ ਪ੍ਰੋਗਰਾਮ ਦਿਲਜੀਤ ਬਰਾੜ ਸ਼ੋ ਵਿੱਚ ਜ਼ਿੰਦਗੀ ਦੇ ਅਹਿਮ ਵਿਸ਼ੇ ਵਿਚਾਰੇ ਜਾਇਆ  ਕਰਨਗੇ ਅਤੇ ਰੰਗਾਰੰਗ ਪ੍ਰੋਗਰਾਮ "ਰੂਹ ਦੇ ਰੰਗ ਵਿਦ ਕੰਗ " ਲੈਕੇ  ਅੰਮ੍ਰਿਤਪਾਲ ਕੰਗ ਵੀ ਜਲਦ ਹਾਜਰ ਹੋਣਗੇ| ਇਹ  ਦੋਵੇਂ ਪ੍ਰੋਗਰਾਮ ਸਨਿੱਚਰਵਾਰ ਕ੍ਰਮਵਾਰ 11 ਵਜੇ ਅਤੇ 11:45 ਵਜੇ ਸਵੇਰੇ ਦਿਖਾਏ  ਜਾਇਆ ਕਰਨਗੇ। ਇਸ ਚੈਨਲ ਰਾਹੀ ਕਾਰੋਬਾਰੀ ਭੈਣ ਭਰਾ ਆਪਣਾ ਬਿਜਨੈਸ ਅੱਗੇ ਵਧਾਉਣ ਲਈ ਆਪਣੇ ਇਸਤਿਹਾਰ ਦੇਣ ਲਈ  ਈ.ਮੇਲ ਜਾਂ ਫੋਨ ਰਾਹੀ ਸੰਪਰਕ ਕਰ ਸਕਦੇ ਹਨ| ਇਸ ਤੋਂ  ਇਲਾਵਾ ਸਾਰੇ ਪੰਜਾਬੀਆਂ ਨੂੰ ਵੀ ਆਪਣੇ ਵੱਡਮੁੱਲੇ ਸੁਝਾਅ ਜਾਂ ਵਿਚਾਰ ਰੱਖਣ ਲਈ ਨਿੱਘਾ ਸੱਦਾ ਦਿੱਤਾ ਜਾਂਦਾ ਹੈ| ਆਓ ਆਪਾਂ ਸਾਰੇ ਰਲਕੇ ਆਪਣੀ ਮਾਤ ਭਾਸ਼ਾ ਅਤੇ ਵਿਰਸੇ ਨੂੰ ਸੰਭਾਲਣ ਲਈ ਕੀਤੇ ਇਸ ਉਪਰਾਲੇ ਨੂੰ ਕਾਮਯਾਬ ਕਰੀਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.