ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
’84 ਸਿੱਖ ਕਤਲੇਆਮ ਮਾਮਲਾ; ਸੁਤੰਤਰ ਸੁਣਵਾਈ ਲਈ ਸੁਪਰੀਮ ਕੋਰਟ ਨੇ ਕਾਨਪੁਰ ਮਾਮਲਿਆਂ ਨੂੰ ਕੀਤਾ ਵੱਖ
Page Visitors: 2316
’84 ਸਿੱਖ ਕਤਲੇਆਮ ਮਾਮਲਾ; ਸੁਤੰਤਰ ਸੁਣਵਾਈ ਲਈ ਸੁਪਰੀਮ ਕੋਰਟ ਨੇ ਕਾਨਪੁਰ ਮਾਮਲਿਆਂ ਨੂੰ ਕੀਤਾ ਵੱਖ
December 05
11:14 2018
ਨਵੀਂ ਦਿੱਲੀ, 5 ਦਸੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ 1984 ਸਿੱਖ ਕਤਲੇਆਮ ਦੌਰਾਨ ਕਾਨਪੁਰ ‘ਚ ਮਾਰੇ ਗਏ 127 ਸਿੱਖਾਂ ਨਾਲ ਸਬੰਧਿਤ ਮਾਮਲਿਆਂ ਦੀ ਛੇਤੀ ਤੇ ਸੁਤੰਤਰ ਸੁਣਵਾਈ ਲਈ ਇਸ ਨੂੰ ਦਿੱਲੀ ਦੇ ਮਾਮਲਿਆਂ ਤੋਂ ਵੱਖ ਕਰ ਦਿੱਤਾ ਹੈ, ਜਿਸ ਦੀ ਸੁਣਵਾਈ ਪਹਿਲਾਂ ਦਿੱਲੀ ਦੇ ਮਾਮਲਿਆਂ ਨਾਲ ਹੀ ਕੀਤੀ ਜਾ ਰਹੀ ਸੀ। ਸਿੱਖ ਕਤਲੇਆਮ ਦੌਰਾਨ ਕਾਨਪੁਰ ‘ਚ ਮਾਰੇ ਗਏ 127 ਸਿੱਖਾਂ ਨਾਲ ਸਬੰਧਿਤ ਮਾਮਲੇ ‘ਚ ਦਾਖਲ ਜਨਹਿਤ ਪਟੀਸ਼ਨ ਡਬਲਿਉ.ਪੀ. (ਸੀ.ਆਰ.ਆਈ.) ਨੰਬਰ 45/17 ਬਾਰੇ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਜਸਟਿਸ ਮਦਨ ਬੀ. ਲੋਕੁਰ ਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਇਸ ਮਾਮਲੇ ਨੂੰ ਦਿੱਲੀ ਵਾਲੇ ਮਾਮਲਿਆਂ ਤੋਂ ਅਲਹਿਦਾ ਕਰ ਦਿੱਤਾ ਹੈ, ਤਾਂਕਿ ਕਾਨਪੁਰ ਮਾਮਲਿਆਂ ਬਾਰੇ ਵੀ ਛੇਤੀ ਤੇ ਸੁਤੰਤਰ ਸੁਣਵਾਈ ਹੋ ਸਕੇ।