ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਨਾਂਅ ਐਲਾਨਿਆ
ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਨਾਂਅ ਐਲਾਨਿਆ
Page Visitors: 2331

ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਨਾਂਅ ਐਲਾਨਿਆ
By : ਬਾਬੂਸ਼ਾਹੀ ਬਿਊਰੋ
Sunday, Jan 20, 2019 11:28 PM

ਜੀਵਨ ਰਾਮਗੜ੍
ਬਰਨਾਲਾ, 20 ਜਨਵਰੀ  2019: ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਬਰਨਾਲਾ ਦੀ ਧਰਤੀ ਤੋਂ ਮਿਸ਼ਨ ਪੰਜਾਬ-2019 ਦਾ ਸੰਖਨਾਦ ਕਰ ਦਿੱਤਾ। ਆਪ ਵੱਲੋਂ ਅੱਜ ਬਰਨਾਲਾ ਵਿਖੇ ਭਰਵੀਂ ਚੋਣ ਰੈਲੀ ਦਾ ਆਗਾਜ਼ ਕੀਤਾ ਜਿਸ 'ਚ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅਤੇ ਉਪ ਮੁੱਖ ਮੰਤਰੀ ਮੁਨੀਸ਼ ਸ਼ਿਸ਼ੋਦੀਆ ਪੁੱਜੇ। ਸਿਰਕਤ ਕੀਤੀ।
  ਅਰਵਿੰਦ ਕੇਜ਼ਰੀਵਾਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਲੋਕ ਆਮ ਆਦਮੀਂ ਪਾਰਟੀ ਛੱਡ ਕੇ ਗਏ ਹਨ ਉਹ  ਲੋਕ ਆਮ ਆਦਮੀ ਪਾਰਟੀ 'ਚ ਰਹਿਣ ਦੇ ਲਾਇਕ ਨਹੀਂ ਸਨ। ਕੇਜ਼ਰੀਵਾਲ ਨੇ ਪਾਰਟੀ ਛੱਡਣ ਵਾਲਿਆਂ ਨੂੰ ਅਹੁਦਿਆਂ ਦੇ ਲਾਲਚੀ ਦੱਸਦਿਆਂ ਉਨ੍ਹਾਂ ਨੂੰ ਘਟੀਆ ਵੀ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਧੋਖ਼ੇਬਾਜ਼ ਹੈ।
  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਘਰ-ਘਰ ਨੌਕਰੀ, ਕਿਸਾਨੀਂ ਕਰਜ਼, ਪੈਨਸ਼ਨ ਵਾਧਾ ਆਦਿ ਵਿਸ਼ੇਸ਼ ਤੌਰ 'ਤੇ ਯਾਦ ਕਰਵਾਏ। ਕੇਜ਼ਰੀਵਾਲ ਨੇ ਅੱਜ ਦੀ ਰੈਲੀ 'ਚ ਦਲਿਤਾਂ ਦਾ ਵੀ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ 'ਚ ਸਭ ਤੋਂ ਜਿਆਦਾ ਦੁਖੀ ਦਲਿਤ ਤੇ ਪਿਛੜਿਆ ਹੋਇਆ ਕਮਜ਼ੋਰ ਵਰਗ ਹੇ।
  ਇਸ ਮੌਕੇ ਸ੍ਰੀ ਕੇਜ਼ਰੀਵਾਲ ਨੇ ਦਿੱਲੀ 'ਚ ਆਪ ਦੀ ਸਰਕਾਰ ਵੱਲੋਂ ਕੀਤੇ ਕਾਰਜ਼ਾਂ ਦੀ ਤਫਸੀਲ ਵੀ ਕੀਤੀ ਅਤੇ ਸਰਕਾਰੀ ਸਕੂਲਾਂ, ਹਸਪਤਾਲਾਂ ਦਾ ਵੀ ਵਿਸੇਸ਼ ਜਿਕਰ ਕੀਤਾ। ਉਨ੍ਹਾਂ ਕੈਪਟਨ ਸਰਕਾਰ 'ਤੇ ਪੰਜਾਬ ਦੇ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦਾ ਵੀ ਜ਼ਿਕਰ ਕੀਤਾ।
  ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ 2019 ਦੀਆਂ ਚੋਣਾਂ ਭਗਵੰਤ ਮਾਨ ਦੀ ਅਗਵਾਈ 'ਚ ਲੜੇਗੀ ਅਤੇ 13 ਦੀਆਂ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗੀ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਸਭ ਤੋਂ ਵੱਡਾ ਦਰਿੰਦਾ ਗਰਦਾਨਿਆਂ ਅਤੇ ਕਾਂਗਰਸ ਅਤੇ ਅਕਾਲੀ ਦਲ ਬ ਦੇ ਮਿਲੇ ਹੋਣ ਦੇ ਦੋਸ਼ ਲਗਾਏ।
 ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਡਾ.ਬਲਵੀਰ, ਵਿਧਾਇਕ ਬਲਜਿੰਦਰ ਕੌਰ, ਵਿਧਾਇਕ ਰੁਪਿੰਦਰ ਰੂਬੀ, ਵਿਧਾਇਕ ਮੀਤ ਹੇਅਰ, ਵਿਧਾਇਕ ਕੁਲਵੰਤ ਪੰਡੋਰੀ, ਵਿਧਾਇਕ ਅਮਨ ਅਰੋੜ, ਵਿਧਾਇਕ ਕੁਲਤਾਰ ਸਿੰਧਵਾਂ, ਵਿਧਾਇਕ ਮਨਜੀਤ ਬਿਲਾਸਪੁਰ, ਵਿਧਾਇਕ ਜੈ ਕਿਸ਼ਨ ਰੋੜੀ, ਵਿਧਾਇਕ ਸੰਦੋਆ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਭਗਵੰਤ ਮਾਨ ਵੱਲੋਂ ਉਮੀਦਵਾਰ ਐਲਾਨਿਆ ਗਿਆ। 
-------------------------------------
ਬਾਕਸ ਲਈ------
'ਲਓ ਮੈਂ ਅੱਜ ਤੋਂ ਵੱਢ 'ਤਾ ਸ਼ਰਾਬ ਦਾ ਫਾਹਾ'-ਭਗਵੰਤ ਮਾਨ
-ਅੱਜ ਦੀ ਰੈਲੀ 'ਚ ਭਗਵੰਤ ਮਾਨ ਨੇ ਆਪਣੀ ਮਾਂ ਨੂੰ ਨਾਲ ਖੜ੍ਹਾ ਕਰਕੇ ਕਿਹਾ ਕਿ ''ਮੈਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸਦੀ ਮਾਂ ਜਦੋਂ ਟੈਲੀਵਿਯਨ 'ਚ ਵਿਰੋਧੀਆਂ ਦੁਆਰਾ ਸ਼ਰਾਬੀ ਹੋਣ ਦੇ ਇਲਜ਼ਾਮ ਸੁਣਦੀ ਸੀ ਤਾਂ ਉਸਨੂੰ ਤਕਲੀਫ਼ ਹੁੰਦੀ ਸੀ ਅਤੇ ਉਹ ਉਸਨੂੰ ਸ਼ਰਾਬ ਛੱਡਣ ਬਾਰੇ ਵੀ ਆਖ਼ਦੀ ਸੀ। ਭਗਵੰਤ ਮਾਨ ਨੇ ਕਿਹਾ ਕਿ ਉਹ ਮਾਂ ਦੇ ਸਾਹਮਣੇ ਸ਼ਰਾਬ ਛੱਡਣ ਦਾ ਵਾਅਦਾ ਕਰਦਾ ਹਾਂ। ਅੱਜ ਤੋਂ ਤਨੋਂ, ਮਨੋਂ ਅਤੇ ਧਨੋਂ 24 ਘੰਟੇ ਪੰਜਾਬ ਦੀ ਸੇਵਾ 'ਚ ਰਹਾਂਗਾ।' ਜਦੋਂ ਭਗਵੰਤ ਮਾਨ ਵੱਲੋਂ ਸ਼ਰਾਬ ਛੱਡਣ ਦਾ ਐਲਾਨ ਕੀਤਾ ਤਾਂ ਪੰਡਾਲ ਵਿਚਲੇ ਇਕੱਠ ਨੇ ਇੰਨਕਲਾਬ ਜਿੰਦਾਬਾਦ ਦੇ ਨਾਅਰੇ ਵੀ ਲਾਏ।
ਬਾਕਸ ਲਈ------
ਭਗਵੰਤ ਮਾਨ ਨੇ ਮੇਰਾ ਦਿਲ ਜਿੱਤਿਆ- ਕੇਜਰੀਵਾਲ
  ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਐਲਾਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਖ਼ਾਤਰ ਆਪਣੇ ਆਪ ਨੂੰ 24 ਘੰਟੇ ਸਮਰਪਿਤ ਕਰ ਕੇ ਮੇਰੇ ਸਮੇਤ ਪੂਰੀ ਦੁਨੀਆ 'ਚ ਵੱਸਦੇ ਸਾਰੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਇੱਕ ਬਹੁਤ ਵੱਡਾ ਨੇਤਾ ਦੱਸਦੇ ਹੋਏ ਕਿਹਾ ਕਿ ਨੇਤਾ ਏੇਦਾਂ ਦਾ ਹੀ ਹੋਣਾ ਚਾਹੀਦਾ ਹੈ ਜੋ ਆਪਣੇ ਪੰਜਾਬ, ਦੇਸ਼ ਅਤੇ ਲੋਕਾਂ ਲਈ ਸਭ ਕੁੱਝ ਕੁਰਬਾਨ ਕਰਨ ਦਾ ਮਾਦਾ ਰੱਖਦਾ ਹੋਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.